ਉਦਾਸੀ ਦੀ ਕਵਿਤਾ ਅੱਜ ਵੀ ਆਪਣਾ ਮਿਸ਼ਨ ਪੂਰਾ ਕਰ ਰਹੀ ਹੈ
ਲੋਕ ਕਵੀ ਸੰਤ ਰਾਮ ਉਦਾਸੀ ਉਹ ਸ਼ਖਸੀਅਤ ਹੈ ਜਿਸਨੇ ਸਚ ਬੋਲਣ ਦੀ ਹਿੰਮਤ ਦਿਖਾਈ ਅਤੇ ਇਸਦਾ ਮੁਲ ਵੀ ਤਾਰਿਆ। ਦਰਬਾਰੀ ਕਵੀਆਂ ਦੀ ਭੀੜ੍ਹ ਵਿੱਚ ਉਸਦੀ ਕਵਿਤਾ ਉਸਦੇ ਤੁਰ ਜਾਣ ਮਗਰੋਂ ਵੀ ਬਿਲਕੁਲ ਵੱਖਰੀ ਖਲੋਤੀ ਹੈ ਆਪਣੇ ਉੱਚੇ ਕੱਦ ਅਤੇ ਸੱਚੇ ਸੁੱਚੇ ਕਿਰਦਾਰ ਸਮੇਤ। ਲੋਕ ਦੁਸ਼ਮਣ ਤਾਕਤਾਂ ਅੱਜ ਵੀ ਉਸਦੇ ਬੋਲਾਂ ਨੂੰ ਲੋਕਾਂ ਦੇ ਹਿਰਦਿਆਂ ਤੋਂ ਮਿਟਾ ਨਹੀਂ ਸਕੀਆਂ। ਅੱਜ ਵੀ ਕੋਈ ਮਾਣ ਸਨਮਾਣ ਉਸਦੇ ਮੇਚ ਦਾ ਨਹੀਂ ਹੋ ਸਕਿਆ। ਅੱਜ ਵੀ ਉਸਦੀ ਕਵਿਤਾ ਉਸਦੇ ਮਿਸ਼ਨ ਨੂੰ ਪੂਰਾ ਕਰ ਰਹੀ ਹੈ। ਉਸਦੇ ਬੋਲ ਅੱਜ ਵੀ ਆਪਣੇ ਨਿਸ਼ਾਨੇ ਤੇ ਪੂਰੇ ਜੋਰ ਨਾਲ ਲੱਗਦੇ ਹਨ।
ਵਰ੍ਹ ਕਿ ਸਰਾਪ
ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ
ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ
ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ
ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ
ਮੱਲੋ ਮੱਲੀ ਤੂੰ ਅਣਖ਼ ਤੇ ਲਾਜ ਦਿੱਤੀ
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ
ਖ਼ਬਰੇ ਕੋਇਲ ਦੀ ਤਾਹੀਂਓ ਆਵਾਜ਼ ਦਿੱਤੀ
ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ
ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ
ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ
ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ
ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ
ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ
ਤਿੰਨ ਬਾਂਦਰਾਂ ਤੇ ਮਹਾਂਕਾਵਿ ਲਿਖਕੇ
ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ
ਜਿਹੜੀ ਆਪ ਵਿਕਦੀ ਆਵੇ ਵੇਚ ਲੈਂਦੇ
ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ
ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ
ਤਵਾ ਸਾਡਾ ਸਪੀਕਰ ਤੇ ਲੱਗ ਜਾਂਦਾ
ਟੈਲੀਵਿਜ਼ਨ ’ਤੇ ਕਿਸੇ ਮੁਟਿਆਰ ਦੇ ਸੰਗ
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ
ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ
ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ
ਗੱਫ਼ਾ ਦੇਗ ਦਾ ਪੰਜਾ ਪਿਆਰਿਆਂ ’ਚੋਂ
ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ
ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ
ਸਾਡੀ ਪਤਨੀ ਦਾ ਟਿਕਟ ਵੀ ’ਬਾਂਈਡ’ ਹੁੰਦਾ
ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ
ਇੱਕ ਬੱਚਾ ਤਾਂ ’ਮੇਡ ਇਨ ਇੰਗਲੈਂਡ’ ਹੁੰਦਾ
ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ?
ਗੱਲ ਗੱਲ ਤੇ ਸਾਡੀ ਅਗਵਾਈ ਹੁੰਦੀ
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ
ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ
ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ
ਕਾਰ ਕਦੇ ਕਦਾਈਂ ਹੀ ਖੜੀ ਰਿੰਹਦੀ
ਨਾਲੇ ਵਿਹੜੇ ਦੀਆਂ ਭੰਗਣਾਂ ਸ਼ੀਰਨਾਂ ਵਿੱਚ
ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ
ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ
ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ
ਲੈ ਕੇ ਕੱਫ਼ਣ ਸਰਹਾਣੇਂ ਹਾਂ ਨਿੱਤ ਸੌਂਦੇ
ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ
ਲੋਕ ਕਵੀ ਸੰਤ ਰਾਮ ਉਦਾਸੀ ਉਹ ਸ਼ਖਸੀਅਤ ਹੈ ਜਿਸਨੇ ਸਚ ਬੋਲਣ ਦੀ ਹਿੰਮਤ ਦਿਖਾਈ ਅਤੇ ਇਸਦਾ ਮੁਲ ਵੀ ਤਾਰਿਆ। ਦਰਬਾਰੀ ਕਵੀਆਂ ਦੀ ਭੀੜ੍ਹ ਵਿੱਚ ਉਸਦੀ ਕਵਿਤਾ ਉਸਦੇ ਤੁਰ ਜਾਣ ਮਗਰੋਂ ਵੀ ਬਿਲਕੁਲ ਵੱਖਰੀ ਖਲੋਤੀ ਹੈ ਆਪਣੇ ਉੱਚੇ ਕੱਦ ਅਤੇ ਸੱਚੇ ਸੁੱਚੇ ਕਿਰਦਾਰ ਸਮੇਤ। ਲੋਕ ਦੁਸ਼ਮਣ ਤਾਕਤਾਂ ਅੱਜ ਵੀ ਉਸਦੇ ਬੋਲਾਂ ਨੂੰ ਲੋਕਾਂ ਦੇ ਹਿਰਦਿਆਂ ਤੋਂ ਮਿਟਾ ਨਹੀਂ ਸਕੀਆਂ। ਅੱਜ ਵੀ ਕੋਈ ਮਾਣ ਸਨਮਾਣ ਉਸਦੇ ਮੇਚ ਦਾ ਨਹੀਂ ਹੋ ਸਕਿਆ। ਅੱਜ ਵੀ ਉਸਦੀ ਕਵਿਤਾ ਉਸਦੇ ਮਿਸ਼ਨ ਨੂੰ ਪੂਰਾ ਕਰ ਰਹੀ ਹੈ। ਉਸਦੇ ਬੋਲ ਅੱਜ ਵੀ ਆਪਣੇ ਨਿਸ਼ਾਨੇ ਤੇ ਪੂਰੇ ਜੋਰ ਨਾਲ ਲੱਗਦੇ ਹਨ।
ਵਰ੍ਹ ਕਿ ਸਰਾਪ
ਪੂਰਾ ਪੜ੍ਹਨ ਲਈ ਇਥੇ ਕਲਿੱਕ ਕਰੋ |
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ
ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ
ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ
ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ
ਮੱਲੋ ਮੱਲੀ ਤੂੰ ਅਣਖ਼ ਤੇ ਲਾਜ ਦਿੱਤੀ
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ
ਖ਼ਬਰੇ ਕੋਇਲ ਦੀ ਤਾਹੀਂਓ ਆਵਾਜ਼ ਦਿੱਤੀ
ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ
ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ
ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ
ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ
ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ
ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ
ਤਿੰਨ ਬਾਂਦਰਾਂ ਤੇ ਮਹਾਂਕਾਵਿ ਲਿਖਕੇ
ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ
ਜਿਹੜੀ ਆਪ ਵਿਕਦੀ ਆਵੇ ਵੇਚ ਲੈਂਦੇ
ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ
ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ
ਤਵਾ ਸਾਡਾ ਸਪੀਕਰ ਤੇ ਲੱਗ ਜਾਂਦਾ
ਟੈਲੀਵਿਜ਼ਨ ’ਤੇ ਕਿਸੇ ਮੁਟਿਆਰ ਦੇ ਸੰਗ
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ
ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ
ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ
ਗੱਫ਼ਾ ਦੇਗ ਦਾ ਪੰਜਾ ਪਿਆਰਿਆਂ ’ਚੋਂ
ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ
ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ
ਸਾਡੀ ਪਤਨੀ ਦਾ ਟਿਕਟ ਵੀ ’ਬਾਂਈਡ’ ਹੁੰਦਾ
ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ
ਇੱਕ ਬੱਚਾ ਤਾਂ ’ਮੇਡ ਇਨ ਇੰਗਲੈਂਡ’ ਹੁੰਦਾ
ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ?
ਗੱਲ ਗੱਲ ਤੇ ਸਾਡੀ ਅਗਵਾਈ ਹੁੰਦੀ
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ
ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ
ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ
ਕਾਰ ਕਦੇ ਕਦਾਈਂ ਹੀ ਖੜੀ ਰਿੰਹਦੀ
ਨਾਲੇ ਵਿਹੜੇ ਦੀਆਂ ਭੰਗਣਾਂ ਸ਼ੀਰਨਾਂ ਵਿੱਚ
ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ
ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ
ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ
ਲੈ ਕੇ ਕੱਫ਼ਣ ਸਰਹਾਣੇਂ ਹਾਂ ਨਿੱਤ ਸੌਂਦੇ
ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ
No comments:
Post a Comment