Saturday, October 04, 2014

"ਕਵਿਤਾ//ਆਤਮ-ਹੱਤਿਆ//ਜਸਪ੍ਰੀਤ ਸਿੰਘ

Sat, Oct 4, 2014 at 12:17 AM
ਨਵੀਆਂ ਕਲਮਾਂ ਵੱਲੋਂ ਨੰਗਾ ਸਚ 
ਜਸਪ੍ਰੀਤ ਸਿੰਘ ਨੌਜਵਾਨ ਸ਼ਾਇਰ ਹੈ। ਸਮਾਜ ਵਿਚਲੀਆਂ ਕੁਰੀਤੀਆਂ ਤੋਂ ਬੇਹੱਦ ਦੁਖੀ ਪਰ ਉਹ ਫਿਰ ਵੀ ਆਸਵੰਦ ਹੈਂ। ਉਸਨੂੰ ਯਕੀਨ ਹੈ ਇਸ ਸਮਾਜ ਨੂੰ ਬਦਲਿਆ ਜਾ ਸਕਦਾ ਹੈ। ਉਹ ਇਸ ਮਕਸਦ ਲਈ ਹੁੰਦੀਆਂ ਵੱਖ ਵੱਖ ਸਰਗਰਮੀਆਂ ਵਿੱਚ ਵੀ ਅਕਸਰ ਸ਼ਾਮਲ ਮਿਲਦਾ ਹੈ। ਅੱਜ ਜਦੋਂ ਨੌਜਵਾਨ ਪੀੜ੍ਹੀ ਨਸ਼ੇ ਅਤੇ ਅਸ਼੍ਲੀਲਤਾ ਦੇ ਹੜ੍ਹਾਂ ਵਿੱਚ ਰੁੜ੍ਹਦੀ ਪ੍ਰਤੀਤ ਹੋ ਰਹੀ ਹੈ ਉਦੋਂ ਵੀ ਉਹ ਸਮਾਜ ਬਾਰੇ ਸੋਚਦਾ ਹੈ,  ਸੋਚਦਾ ਹੈ, ਲੋਕਾਂ ਬਾਰੇ ਸੋਚਦਾ ਹੈ---ਇਹ ਇੱਕ ਸ਼ੁਭ ਸ਼ਗਨ ਹੈ। ਅਜਿਹੇ ਨੌਜਵਾਨਾਂ ਤੋਂ ਹੀ ਆਸ ਹੈ ਕਿ ਓਹ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਕੁਝ ਕਰ ਦਿਖਾਉਣਗੇ। ਇਸ ਵਾਰ ਪੇਸ਼ ਹੈ ਉਸਦੀ ਇੱਕ ਰਚਨਾ। ਉਮੀਦ ਹੈ ਤੁਸੀਂ ਪਸੰਦ ਕਰੋਗੇ ਅਤੇ ਇਸ ਕਲਮ ਦੇ ਹੋਰ ਸੁਧਾਰ ਲਈ ਸੁਝਾਅ ਵੀ ਦਿਓਗੇ। -ਰੈਕਟਰ ਕਥੂਰੀਆ 
------------------------------------------------------------------
ਜਸਪ੍ਰੀਤ ਸਿੰਘ
ਜੇ ਕਿਤੋ ਮੇਰੀ ਅਧਜਲੀ ਲਾਸ਼ ਮਿਲੇ
ਜਾ ਕੁਤਰਿਆ ਹੋਇਆ ਹੋਵਾਂ ਕਿਸੇ ਟ੍ਰੇਨ ਦੀ ਪੱਟੜੀ 'ਤੇ 
ਲਟਕਦਾ ਹੋਇਆ ਹੋਵਾਂ ਕਿਸੇ ਪੱਖੇ ਨਾਲ
ਸਾਹ ਤਾ ਨਿਰਸੰਦੇਹ ਉਦੋ ਰੁਕੇ ਹੀ ਹੋਣਗੇ 
ਸ਼ਕਲ ਸ਼ਾਇਦ ਤੁਸੀਂ ਪਹਿਚਾਨਣ ਵਿੱਚ ਕਾਮਯਾਬ ਹੋ ਜਾਓ
ਪਰ ਜ਼ਿੰਦਗੀ ਨਾਲ ਲੜਦਿਆ ਮੈਂ ਆਪਣਾ ਹੌਂਸਲਾ ਗਵਾ ਚੁੱਕਾ ਹੋਵੇ
ਪਿਸਤੋਲ ਮਿਲਣੀ ਹਿੰਦੁਸਤਾਨ ਵਿੱਚ 
ਔਖੀ ਹੈ ਆਮ ਆਦਮੀ ਲਈ 
ਇਸ ਲਈ ਗੋਲੀ ਲੱਗਿਆ ਸ਼ਰੀਰ ਸ਼ਾਇਦ ਹੀ ਮਿਲੇ ਕਦੇ
ਪਰ ਬਿਜਲੀ ਨਾਲ ਜਲਿਆ ਤਾ ਮੈਂ ਮਿਲ ਹੀ ਸਕਦਾ
ਇੰਨੀ ਕੁ ਬਿਜਲੀ ਤਾਂ ਆਉਂਦੀ ਹੀ ਆ ਕਿ
ਸਾਹ ਰੁਕਣ ਤੱਕ ਝਟਕੇ ਦਿੰਦੇ ਰਹੀ 
ਕੀ ਕਿਹਾ ਮੈਂ ਆਤਮ ਹੱਤਿਆ ਦੀ ਗੱਲ ਕਿਉਂ ਕਰ ਰਿਹਾ ?
ਮੈਨੂੰ ਐਸਾ ਕਿਹੜਾ ਗਮ ਲੱਗਿਆ ਹੈ ?
ਮੇਰਾ ਤਾ ਕੋਈ ਦਿਲ ਨਹੀ ਟੁੱਟਿਆ !
ਨਾ ਹੀ ਕੋਈ ਮੈਂ ਫੇਲ ਹੋਇਆ ਇਮਤਿਹਾਨਾਂ ਵਿੱਚ !!
ਦਰਅਸਲ ਮੈਨੂੰ ਕੋਈ ਨਿੱਜੀ ਵਿਚਾਰ ਨਹੀ ਖਾ ਰਹੇ !
ਕੋਈ ਵੀ ਗਮ ਮੇਰੇ ਅੰਦਰ ਨਹੀ ਵੜ ਕੇ ਬੈਠ ਗਿਆ 
ਸਗੋ ਮੇਰਾ ਦੁੱਖ ਤਾ ਜੁੜਿਆ ਹੈ ਇਸ ਦੇਸ਼ ਨਾਲ 
ਇਸ ਗੰਦਲੇ ਸਮਾਜ ਨਾਲ 
ਉਸਤੋ ਵੀ ਮੈਨੂੰ ਕੋਈ ਖਾਸ ਸਮੱਸਿਆ ਨਹੀ ਹੈ 
ਪਰ  ਇਥੋ ਦਾ ਜਾਤੀ-ਬੰਧਕ ਸੰਵਿਧਾਨ 
ਮੇਰਾ ਲਹੂ ਚੂਸਦਾ ਹੈ 
ਦੇਸ਼ ਉੱਪਰ ਗੌਰਵ ਵੀ ਬੇ-ਇੰਤਾਹ ਹੈ ਮੈਨੂੰ
ਪਰ ਔਰਤ ਤਾ ਸੁਰਖਿਅਤ ਨਹੀ 
ਬੇਈਮਾਨੀ ਨਾਲ ਇਮਾਨਦਾਰੀ ਦੇ ਇਨਾਮ ਮਿਲਦੇ ਆ 
ਦੇਖ ਕੇ ਦਿਲ ਨੂੰ ਦੁੱਖ ਜਿਹਾ ਹੁੰਦਾ ਹੈ 
ਧਰਮਾਂ ਅੱਗੇ ਲੋਕੀ ਹਥਿਆਰ ਤਾ ਸੁੱਟ ਦਿੰਦੇ ਆ
ਪਰ ਆਡਮ੍ਬਰ ਨਹੀ ਛਡਦੇ 
ਵਿਰਸਾ ਵੀ ਹੈ ਸਾਡਾ ਰੀਤੀ ਰਿਵਾਜਾ ਵਿੱਚ 
ਪਰ ਕਪੜੇ, ਪਾਰਟੀਆ ਵੇਲੇ ਅਸੀਂ ਸਿਰਫ ਮਾਡਰਨ ਹੁੰਦੇ ਆ
ਰਾਵਣ ਫੂਕਣਾ ਸਾਨੂੰ ਕਰ-ਤਵ 
ਜਾਪਦਾ ਹੈ 
ਐਪਰ ਦਿਨ ਭਰ ਕਿਥੇ ਅਸੀਂ ਰਾਵਣ ਹੋਏ 
ਅਤੇ ਕੋਈ ਹੋਰ ਰਾਮ ਇਸ ਸੋਚਣਾ 
ਸਾਨੂੰ ਉਰਜਾ ਦੀ ਦੁਰਵਰਤੋ ਲਗਦਾ ਹੈ l 
ਇਹ ਗੱਲਾ ਤੇ ਇਹਸਾਸਾ ਦਾ ਵਲਵਲਾ ਸਮਝਣਾ ਕੋਈ ਔਖਾ ਨਹੀ
ਪਰ ਮੰਨਣ ਤੋ ਸ਼ਾਇਦ ਤੁਸੀਂ ਇਨਕਾਰ  
ਕਰਨਾ ਟੋਹਰੀ ਮੰਨੋਗੇ 
ਕਿਉਂਕਿ ਇਹ ਦੁਵਿਧਾ, ਚਿੰਤਾ ਤੁਹਾਨੂੰ ਵੀ ਖਾ ਰਹੀ ਹੈ
ਪਰ ਅਸੀਂ ਖੁਸ਼ ਬਹੁਤੇ ਹਾਂ 
ਨਮੋਸ਼ੀ ਸਾਡੇ ਚੇਹਰੇ ਤੇ ਦਿਖੇ 
ਇਹ ਸਾਡੀ ਅਣਖ ਨੂੰ ਠੇਸ਼ ਪਹੁੰਚਾਉਂਦਾ ਹੈ
ਕਿਉਂ ?
ਕਿਉਂਕਿ ਸਾਨੂੰ ਭੇਡ ਚਾਲ ਜਾਨੋ ਪਿਆਰੀ ਹੋ ਚੁੱਕੀ ਹੈ l 
ਜਾਣੇ-ਅਣਜਾਣੇ ਅਸੀਂ ਇਸੇ ਨੂੰ ਆਪਣਾ ਲਿਆ ਹੈ
ਜਿੰਦਗੀ ਵਿਚਲੇ ਗਮ ਵੀ ਸਾਡੇ, 
ਸਾਡੇ ਨਹੀ ਮੁੱਲ ਲਿਆਂਦੇ ਗਾਏ ਆ |
ਵੇਖਾ ਵੇਖੀ ਵਿੱਚ 
ਆਓ ਰਲ ਜਰਾ ਖੋਜੀਏ ਆਪਣੇ ਆਪ ਨੂੰ ਕੀ ਪਤਾ 
ਵਿਕਸਿਤ ਭਾਲਦੇ ਹੋਏ ਇਸ ਦੇਸ਼ ਨੂੰ 
ਤਰੱਕੀ ਦੀ ਕਮੀ ਹੀ ਨਾ ਰਹੇ 
ਜੋ ਹਾਂ ਜੇ ਓਹਿਉ ਬਣ ਜਾਈਏ 
ਅੰਦਰਲੇ ਸਚ ਨੂੰ ਬਾਹਰ ਲਿਆ ਜੇ ਨਚਣ 
ਲੱਗ ਪਈਏ
ਅਖਾਂ ਉੱਪਰਲੀ ਖੋਲ ਕੇ ਪੱਟੀ ਜੇ 
ਸੋਚ ਸਮਝ ਕੋਈ ਵਿਚਾਰਧਾਰਾ ਅਪਨਾਈਏ
ਤਾਂ ਸ਼ਾਇਦ ਜਸਪ੍ਰੀਤ ਨੂੰ ਲੋੜ ਨਹੀ ਹੋਏਗੀ 
ਆਤਮ-ਹੱਤਿਆ ਦੀ!!

ਖੁਸ਼ਾਮਦੀਦ 
ਜਸਪ੍ਰੀਤ ਸਿੰਘ ਬਠਿੰਡਾ
9988646091 

No comments: