Thu, Sep 25, 2014 at 7:11 PM
ਮੁਫ਼ਤ ਚੈਕਅੱਪ ਕੈਂਪ 3 ਅਕਤੂਬਰ ਨੂੰ ਸਵੇਰੇ 8 ਵਜੇ ਤੋਂ 1 ਵਜੇ ਤੱਕ
ਲੁਧਿਆਣਾ: 25 ਸਤੰਬਰ 2014: (ਸੱਤਪਾਲ ਸੋਨੀ):
ਪਰਮ ਸੰਤ ਸੁਆਮੀ ਦੀਪਤਾ ਨੰਦ ਅਤੇ ਪਰਮ ਸੰਤ ਸੁਆਮੀ ਲਛਮਣ ਦਾਸ ਦੀ ਪਾਵਣ ਯਾਦ ਨੂੰ ਸਮਰਪਿਤ 32ਵਾਂ ਮਹਾਨ ਸੰਤ ਸਮਾਗਮ ਤਪੋਬਨ ਕੁਟੀਆ ਪਿੰਡ ਰਣੀਆ ਵਿਖੇ 1 ਤੋਂ 3 ਅਕਤੂਬਰ ਤੱਕ ਸੰਗਤਾਂ ਦੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਤਪੋਬਨ ਕੁਟੀਆ ਪਿੰਡ ਰਣੀਆ ਦੇ ਮੁੱਖ ਸੇਵਾਦਾਰ ਮਹੰਤ ਸੁਆਮੀ ਰਾਮੇਸ਼ਵਰਾ ਨੰਦ ਜੀ ਨੇ ਦੱਸਿਆ ਕਿ 1 ਅਕਤੂਬਰ ਨੂੰ ਆਖੰਡ ਪਾਠਾਂ ਦੀ ਲੜੀ ਸ਼ੁਰੂ ਹੋਵੇਗੀ ਜਦਕਿ 2 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਹਵਨ ਯੱਗ ਅਤੇ ਰੈਣ ਸਬਾਈ ਕੀਰਤਨ ਹੋਵੇਗੀ ਜਦਕਿ 3 ਅਕਤੂਬਰ ਨੂੰ ਆਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਮਹਾਨ ਕੀਰਤਨ ਦਰਬਾਰ ਅਤੇ ਸੰਤ ਪ੍ਰਵਚਨ ਸਮਾਗਮ ਹੋਵੇਗਾ। ਇਸ ਮੌਕੇ ਭਾਰਤ ਭਰ ਵਿੱਚੋਂ ਉੱਘੇ ਸਾਧੂ ਸੰਤਾਂ ਤੋਂ ਇਲਾਵਾ ਮਹਾਨ ਕੀਰਤਨੀਏ ਜੱਥੇ ਰਾਗੀ ਢਾਡੀ ਸਿੰਘਾਂ ਦੇ ਜਥੇ ਸੰਗਤਾਂ ਨੂੰ ਗੁਰੂ ਦੇ ਜਸ ਨਾਲ ਨਿਹਾਲ ਕਰਨਗੇ। ਤਪੋਬਨ ਕੁਟੀਆ ਦੇ ਮੁੱਖ ਪ੍ਰਬੰਧਕ ਭੈਣ ਭੁਪਿੰਦਰ ਸਿੰਘ, ਸੁਆਮੀ ਪ੍ਰਰਮਾਨੰਦ ਅਤੇ ਰਵਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਐਮ.ਸੀ.ਹਸਪਤਾਲ ਲੁਧਿਆਣਾ ਵੱਲੋਂ ਦੰਦਾ ਦਾ ਮੁਫ਼ਤ ਚੈਕਅੱਪ ਕੈਂਪ 3 ਅਕਤੂਬਰ ਨੂੰ ਸਵੇਰੇ 8 ਵਜੇ ਤੋਂ 1 ਵਜੇ ਤੱਕ ਲਗਾਇਆ ਜਾਵੇਗਾ ਜਦਕਿ 2 ਅਤੇ 3 ਅਕਤੂਬਰ ਨੂੰ ਜਨਰਲ ਮੈਡੀਕਲ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਜੋੜਾਂ ਦੇ ਦਰਦ, ਸ਼ੂਗਰ, ਪੀਲੀਆ, ਨੱਕ, ਅੱਖਾਂ ਦੀਆਂ ਬੀਮਾਰੀਆਂ, ਸਾਹ ਦਮੇਂ ਦੇ ਮਰੀਜਾਂ ਦਾ ਮੁਆਇਨਾ ਕੀਤਾ ਜਾਵੇਗਾ। ਇਸ ਮੌਕੇ ਉੱਘੇ ਡਾ. ਬੀ.ਐਸ. ਅਹੂਜਾ, ਡਾ. ਸਤਿੰਦਰ ਕੌਰ, ਡਾ. ਰੇਖਾ ਅਤੇ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ ਲੁਧਿਆਣਾ ਦੇ ਪ੍ਰਿੰਸੀਪਲ ਡਾ. ਜੋਨ ਫੈਡਰਿਕ ਮਰੀਜਾਂ ਦੀਆਂ ਵੱਖ-ਵੱਖ ਬਿਮਾਰੀਆਂ ਦਾ ਮੁਆਇਨਾ ਕਰਨਗੇ ਅਤੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਤਿੰਨੇ ਦਿਨ ਗੁਰੂ ਘਰ ਦੀਆਂ ਸੰਗਤਾਂ ਵੱਲੋਂ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ।
No comments:
Post a Comment