Tuesday, April 01, 2014

ਰੇਤੇ ਦੀ ਨਜਾਇਜ਼ ਚੋਰੀ ਨਿਕਾਸੀ ਵਿਰੁਧ ਪੁਲਿਸ ਐਕਸ਼ਨ ਤੇਜ਼

ਲੁਧਿਆਣਾ ਦੀ ਜਗਤਪੁਰੀ ਚੌਂਕੀ ਨੇ ਨਾਕਾਮ ਬਣਾਈ ਕੋਸ਼ਿਸ਼ 
ਲੁਧਿਆਣਾ: 1 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):
ਲੁਧਿਆਣਾ ਪੁਲਿਸ ਵੱਲੋਂ ਰੇਤੇ ਦੀ ਗੈਰ ਕਾਨੂੰਨੀ ਨਿਕਾਸੀ ਕਰਨ ਵਾਲੇ ਵਿਅਕਤੀਆ ਖਿਲ਼ਾਫ ਵਿੱਢੀ ਗਈ ਮੁਹਿਮ ਨੂੰ ਹੋਰ ਤੇਜ਼ ਕਰਦਿਆਂ ਥਾਣਾ ਡਵੀਯਨ ਨੰਬਰ-ਚਾਰ ਅਤੇ ਜਗਤਪੁਰੀ ਚੋਂਕੀ  ਵਲੋਂ ਵਿਸ਼ੇਸ਼ ਕਾਰਵਾਈ  ਕੀਤੀ ਗਈ।  ਜਗਤਪੁਰੀ ਚੌਕੀ ਇੰਚਾਰਜ ਸੁਖਦੇਵ ਰਾਜ  ਦੀ ਟੀਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਤੇ ਗਈ ਪੁਲਿਸ ਪਾਰਟੀ ਪੁਲੀ ਚੰਦਰ ਨਗਰ ਦੀ ਪੁਲੀ 'ਤੇ ਮੌਜੂਦ ਸੀ ਤਾਂ ਖਾਸ ਮੁਖਬਰ ਦੇ ਇਤਲਾਹ 'ਤੇ  ਦੀ  ਕਰ ਦਿੱਤੀ ਦਿੱਤੀ ਗਈ। ਰਾਜ ਪੁੱਤਰ ਸਤਪਾਲ ਵਾਸੀ ਅਜੀਤ ਨਗਰ ਲੁਧਿ, ਕਰਨੈਲ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਅਜੀਤ ਨਗਰ ਲੁਧਿ, ਗੁਰਬਚਨ ਸਿੰਘ ਪੁੱਤਰ ਦਰਸ਼ਨ ਸਿੰਘ ਗਲੀ ਨੰ 2,ਕੇਹਰ ਸਿੰਘ ਨਗਰ,ਲਕਸਮੀ ਨਗਰ ਲੁਧਿ, ਬਲਵਿੰਦਰ ਸਿੰਘ ਪੁੱਤਰ ਕੁੰਦਨ ਵਾਸੀ ਗਲੀ ਨੰ 22 ਹੈਬੋਵਾਲ ਲੁਧਿ, ਸੁਖਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਅਜੀਤ ਨਗਰ, ਲੁਧਿਆਣਾ, ਸੰਜੇ ਪੁੱਤਰ ਹਰੀ ਓਮ ਵਾਸੀ ਨਿਊ ਵਿਜੈ ਨਗਰ ਲੁਧਿ, ਮੱਖਣ ਸਿੰਘ ਪੁੱਤਰ ਭਾਗ ਸਿੰਘ ਵਾਸੀ ਨੇੜੇ ਸੁਰੀਆ ਸਿਨੇਮਾ ਵੱਡੀ ਹੈਬੋਵਾਲ ਲੁਧਿਆਣਾ, ਪਾਲਾ ਉਰਫ ਡਾਲਰ ਵਾਸੀ ਗੋਪਾਲ ਨਗਰ,ਹੈਬੋਵਾਲ ਲੁਧਿ, ਦੀਪਾ ਵਾਸੀ ਪਿੰਡ ਪ੍ਰਤਾਪ ਪੁਰਾ, ਲੁਧਿਆਣਾ ਆਪਣੇ-2 ਟਰੈਕਟ-ਟ੍ਰਾਲੀਆਂ ਨਾਲ ਗੈਰ ਕਾਨੂੰਨੀ ਢੰਗ ਨਾਲ ਦਰਿਆ ਸਤਲੁਜ ਵਿੱਚੋ ਰੇਤਾ ਚੌਰੀ ਭਰ ਕੇ ਭੂਰੀ ਵਾਲੇ ਗੁਰੂਦੁਆਰੇ ਕੋਲ ਬਣੀ ਪੁੱਲੀ ਕੋਲ ਖੜੇ ਕਰਕੇ ਸਹਿਰ ਵਿੱਚ ਮਹਿੰਗੇ ਭਾਅ ਪਰ ਰੇਤਾ ਵੇਚਦੇ ਹਨ ਜੋ ਮਾਨਯੋਗ ਪੰਜਾਬ ਐਡ ਹਰਿਆਣਾ ਹਾਈਕੋਰਟ ਨੇ ਸਮੁੱਚੇ ਪੰਜਾਬ ਵਿੱਚ ਰੇਤਾ ਦੀ ਗੈਰ ਨਿਕਾਸੀ ਪਰ ਰੋਕ ਲਗਾਈ ਹੈ। ਉਕਤਾਨ ਸਾਰੇ ਵਿਅਕਤੀਆ ਖਿਲਾਫ ਮੁੱਕਦਮਾ ਨੰਬਰ 48 ਮਿਤੀ 01-04-2014 ਅ/ਧ 21 ਮਾਈਨਿੰਗ ਐਡ ਮਿਨਰਲਜ ਐਕਟ 1957 ਧਾਰਾ 379-ਭ/ਦੰਡ: ਥਾਣਾ ਡਵੀਜਨ ਨੰਬਰ 4 ਲੁਧਿਆਣਾ ਵਿੱਚ ਦਰਜ ਰਜਿਸਟਰ ਕੀਤਾ ਗਿਆ ਹੈ।ਮੁੱਕਦਮਾ ਵਿੱਚ 7 ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੌਕਾ ਤੋ ਪਾਲਾ ਉਰਫ ਡਾਲਰ ਅਤੇ ਦੀਪਾ ਵਾਸੀ ਉਕਤਾਨ ਆਪਣੇ-ਆਪਣੇ ਟਰੈਕਟਰ-ਟਰਾਲੀ ਰੇਤਾ ਦੇ ਭਰੇ ਹੋਏ ਮੌਕਾ ਛੱਡ ਕੇ ਭੱਜ ਗਏ।ਜਿਨ੍ਹਾ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। 

No comments: