Sat, Jan 11, 2014 at 5:35 PM
ਹਿੰਦੂ ਸਿੱਖ ਜਾਗ੍ਰਿਤੀ ਸੈਨਾ ਨੇ ਬਿਲ ਨੂੰ ਪਾਸ ਕਰਵਾਉਣ ਲਈ ਦਿੱਤਾ ਵਿਧਾਇਕ ਆਸ਼ੂ ਨੂੰ ਦਿਤਾ ਮੰਗ ਪੱਤਰ
ਕਿਹਾ-ਇਲਾਜ ਦੌਰਾਨ ਗਰੀਬ ਮਰੀਜ਼ਾਂ ਨੂੰ ਮੱਝਧਾਰ ਵਿੱਚ ਛੱਡ ਦੇਂਦੇ ਹਨ ਡਾਕਟਰ
ਪ੍ਰਾਈਵੇਟ ਡਾਕਟਰਾਂ ਤੇ ਲਾਇਆ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼
ਲੁਧਿਆਣਾ:11 ਜਨਵਰੀ 2014:(ਸਤਪਾਲ ਸੋਨੀ//ਪੰਜਾਬ ਸਕਰੀਨ):
ਹਿੰਦੂ ਸਿੱਖ ਜਾਗ੍ਰਿਤੀ ਸੈਨਾ ਨੇ ਪ੍ਰਾਈਵੇਟ ਡਾਕਟਰਾਂ ਅਤੇ ਵੱਡੇ ਹਸਪਤਾਲਾਂ ਵਲੋਂ ਮਰੀਜਾਂ ਦੇ ਇਲਾਜ ਦੇ ਦੌਰਾਨ ਕੋਤਾਹੀ ਅਤੇ ਪੈਸੇ ਦੀ ਕਮੀ ਦੇ ਚਲਦੇ ਮੱਝਧਾਰ ਵਿਚਕਾਰ ਬਿਨਾ ਇਲਾਜ ਕੀਤੇ ਛੱਡਣ ਦੀ ਵੱਧਦੀ ਘਟਨਾਵਾਂ ਨੂੰ ਰੁਕਵਾਉਣ ਅਤੇ ਪੰਜਾਬ ਵਿਧਾਨ ਸਭਾ ਵਿੱਚ ਰੁਕੇ ਪਏ ਕਲੀਨਿਕਲ ਸਟੈਬਲਿਸ਼ਟ ਬਿਲ ਨੂੰ ਪਾਸ ਕਰਵਾਉਣ ਲਈ ਸ਼ਨਿਚਰਵਾਰ ਨੂੰ ਲੁਧਿਆਣਾ ਪੱਛਮੀ ਦੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਮੰਗ ਪੱਤਰ ਸੌਂਪ ਕੇ ਰੁੱਕੇ ਪਏ ਬਿਲ ਦੇ ਪੱਖ ਵਿੱਚ ਵਿਧਾਨ ਸਭਾ ਵਿੱਚ ਆਵਾਜ ਬੁਲੰਦ ਕਰਨ ਦੀ ਅਪੀਲ ਕੀਤੀ। ਹਿੰਦੂ ਸਿੱਖ ਜਾਗ੍ਰਿਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਦੇ ਅਗਵਾਈ ਹੇਠ ਸੰਗਠਨ ਦੇ ਮੈਂਬਰਾਂ ਨੇ ਭਾਰਤ ਭੂਸ਼ਣ ਆਸ਼ੂ ਨੂੰ ਦੱਸਿਆ ਕਿ ਮਹਾਨਗਰ ਦੇ ਵੱਡੇ ਹਸਪਤਾਲਾਂ ਅਤੇ ਪ੍ਰਾਇਵੇਟ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ ਲੋਕਾਂ ਨੂੰ ਪੈਸੇ ਦੀ ਕਮੀ ਦੇ ਚਲਦੇ ਡਾਕਟਰ ਤੋਂ ਹੈਵਾਨ ਬਣ ਚੁੱਕੇ ਲੋਕ ਬਿਨ•ਾਂ ਇਲਾਜ ਕੀਤੇ ਹਸਪਤਾਲਾਂ ਤੋਂ ਕੱਢ ਕੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰ ਰਹੇ ਹਨ। ਉਥੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਪੰਜਾਬ ਮੈਡੀਕਲ ਐਸੋਸੀਏਸ਼ਨ ਵਲੋਂ ਡਾਕਟਰਾਂ ਨੂੰ ਦਵਾਇਆਂ ਦੇ ਨਾਂ ਦੀ ਬਜਾਏ ਸਾਲਟ ਲਿਖਣ ਦੀ ਹਿਦਾਇਤਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮਰੀਜਾਂ ਨੂੰ ਲੁੱਟਣ ਦੇ ਚੱਕਰ ਵਿੱਚ ਪ੍ਰਾਈਵੇਟ ਡਾਕਟਰ ਮਨੁੱਖਤਾ ਦੀ ਸੇਵਾ ਲਈ ਗਈ ਸਹੁੰ ਨੂੰ ਭੁੱਲ ਕੇ ਕਸਾਈ ਦਾ ਰੂਪ ਧਾਰ ਕੇ ਮਰੀਜਾਂ ਨੂੰ ਅੰਧਾਧੁੰਧ ਲੁੱਟ ਰਹੇ ਹਨ। ਮੈਂਬਰਾਂ ਨੇ ਵਿਧਾਇਕ ਆਸ਼ੂ ਨੂੰ ਅਪੀਲ ਕੀਤੀ ਕਿ ਉਹ ਵੱਡੇ ਹਸਪਤਾਲਾਂ ਅਤੇ ਪ੍ਰਾÂਵੇਟ ਡਾਕਟਰਾਂ ਵਲੋਂ ਮਚਾਈ ਗਈ ਲੁੱਟ ਤੇ ਅੰਕੁਸ਼ ਲਗਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਰੁਕੇ ਪਏ ਕਲੀਨਿਕਲ ਸਟੈਬਲਿਸ਼ਟ ਬਿਲ ਨੂੰ ਪਾਸ ਕਰਵਾਉਣ ਲਈ ਜਨਤਾ ਦੇ ਪ੍ਰਤਿਨਿਧਿ ਹੋਣ ਦੇ ਨਾਤੇ ਵਿਧਾਨ ਸਭਾ ਵਿੱਚ ਜਨਤਾ ਦੀ ਆਵਾਜ ਨੂੰ ਬੁਲੰਦ ਕਰਨ। ਉਥੇ, ਡਾਕਟਰਾਂ ਤੇ ਅੰਕੁਸ਼ ਲਗਾਉਣ ਲਈ ਰੈਗੂਲੇਟਰੀ ਕਮਿਸ਼ਨ ਬਨਾਉਣ ਤੇ ਵੀ ਜੋਰ ਪਾਉਣ। ਉਨ•ਾਂ ਦੱਸਿਆ ਕਿ ਹਿੰਦੂ ਸਿੱਖ ਜਾਗ੍ਰਿਤੀ ਸੈਨਾ ਨੇ ਡਾਕਟਰਾਂ ਵਲੋਂ ਪੈਸੇ ਦੀ ਕਮੀ ਦੇ ਚਲਦੇ ਮੱਝਧਾਰ ਵਿੱਚ ਛੱਡੇ ਗਏ ਮਰੀਜਾਂ ਨਾਲ ਸਾਡੀ ਸ਼ਿਕਾਇਤ ਦੇ ਆਧਾਰ ਤੇ ਪੰਜਾਬ ਅਤੇ ਭਾਰਤ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤਾਂ ਭੇਜ ਕੇ ਡਾਕਟਰਾਂ ਵਲੋਂ ਮਰੀਜਾਂ ਨੂੰ ਮੌਤ ਤੇ ਮੂੰਹ ਵਿੱਚ ਧਕਣ ਦੀਆ ਸ਼ਿਕਾਇਤ ਵੀ ਦਰਜ ਕਰਵਾਈਆਂ ਹਨ। ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਵਫਦ ਵਲੋਂ ਡਾਕਟਰਾਂ ਵਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਕਾਨੂੰਨ ਦੀ ਧਜਿਆਂ ਉਡਾਉਣ ਦੇ ਸਬੂਤਾਂ ਨੂੰ ਧਿਆਨ ਨਾਲ ਪੜ•ਦੇ ਹੋਏ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਨੂੰ ਵਿਧਾਨ ਸਭਾ ਵਿੱਚ ਜੋਰ ਸ਼ੋਰ ਨਾਲ ਚੁੱਕ ਕੇ ਰੁਕੇ ਪਏ ਕਲੀਨਿਕਲ ਸਟੈਬਲਿਸ਼ਟ ਬਿਲ ਨੂੰ ਪਾਸ ਕਰਵਾਉਣ ਅਤੇ ਡਾਕਟਰਾਂ ਵਲੋਂ ਮਚਾਈ ਜਾ ਰਹੀ ਲੁੱਟ ਤੇ ਅੰਕੁਸ਼ ਲਗਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਜਨਤਾ ਦੀ ਆਵਾਜ ਬਣ ਕੇ ਇਸ ਬਿਲ ਨੂੰ ਪਾਸ ਕਰਵਾਉਣ ਦੇ ਉਪਰਾਲੇ ਕਰਨਗੇ, ਉਥੇ ਪੈਸੇ ਦੀ ਕਮੀ ਦੇ ਚਲਦੇ ਮਰੀਜ ਨੂੰ ਬਿਨ•ਾ ਇਲਾਜ ਦੇ ਮੱਝਧਾਰ ਵਿੱਚ ਛੱਡਣ ਦਾ ਮਸਲਾ ਵੀ ਸੂਬਾ ਸਰਕਾਰ ਦੇ ਨੋਟਿਸ ਵਿਚ ਲਿਆਉਣ ਦੇ Àਪਰਾਲੇ ਕਰਨਗੇ ਤਾਕਿ ਭਵਿੱਖ ਵਿੱਚ ਕਿਸੇ ਮਰੀਜ ਨੂੰ ਇਲਾਜ ਦੇ ਬਗੈਰ ਮਰਨਾ ਨਾ ਪਵੇ। ਇਸ ਮੌਕੇ ਸੰਗਠਨ ਦੇ ਚੇਅਰਮੈਨ ਅਸ਼ਵਨੀ ਕਤਿਆਲ, ਚਰਨਜੀਤ ਕੁਮਾਰ, ਸੁਰਜੀਤ ਜੈਨ, ਦਿਨੇਸ਼ ਜੈਨ, ਦਿਨੇਸ਼ ਸੋਨੀ, ਕੌਂਸਲਰ ਬਲਕਾਰ ਸਿੰਘ ਸੰਧੂ, ਗੌਰਵ ਮੜਿਆ, ਮੀਨੂੰ ਮਲਹੌਤਰਾ, ਸੁਰਿੰਦਰ ਕਲਿਆਣ ਸਮੇਤ ਹੋਰ ਵੀ ਹਾਜਰ ਸਨ।
No comments:
Post a Comment