Thu, Jan 30, 2014 at 6:30 PM
ਰੋਸ ਵਖਾਵੇ ਦੀ ਮੀਡੀਆ ਕਵਰੇਜ ਲਈ ਵੀ ਵਿਸ਼ੇਸ਼ ਪ੍ਰਬੰਧ
ਲੁਧਿਆਣਾ: 30 ਜਨਵਰੀ 2014: (ਪੰਜਾਬ ਸਕਰੀਨ ਬਿਊਰੋ): ਓਪਰੇਸ਼ਨ ਬਲਿਊ ਸਟਾਰ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਸਮਝੀ ਜਾਂਦੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਖਿਲਾਫ਼ ਅਕਾਲੀ ਪੂਰੀ ਤਨਦੇਹੀ ਨਾਲ ਮੋਰਚਾ ਖੋਹਲਣ ਲੱਗੇ ਹਨ। ਇਸ ਮਕਸਦ ਲਈ ਇੱਕ ਜ਼ੋਰਦਾਰ ਮੁਜ਼ਾਹਰਾ 31 ਜਨਵਰੀ ਲੁਧਿਆਣਾ ਵਿੱਚ ਕੀਤਾ ਜਾਣਾ ਹੈ। ਮੀਡੀਆ ਨਾਲ ਜੁੜੇ ਕੁਝ ਸੂਤਰਾਂ ਤੋਂ ਪ੍ਰਾਪਤ ਵੇਰਵੇ ਮੁਤਾਬਿਕ ਇਸ ਦੀ ਉਚੇਚੀ ਕਵਰੇਜ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਜ਼ੋਰਦਾਰ ਕਵਰੇਜ ਦੇ ਮਕਸਦ ਲਈ ਕੁਝ ਖਾਸ ਚੋਣਵੇਂ ਪੱਤਰਕਾਰਾਂ ਨੂੰ ਭੇਜੇ ਗਏ ਸੁਨੇਹੇ ਵਿੱਚ ਕਿਹਾ ਗਿਆ ਹੈ:
ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਯੂਥ ਅਕਾਲੀ ਦਲ ਵੱਲੋਂ ਮਿਤੀ 31 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ ਠੀਕ 11 ਵਜੇ ਲੁਧਿਆਣਾ ਦੀ ਨਵੀਂ ਕਚਿਹਰੀ ਦੇ ਬਾਹਰ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਜਾ ਰਿਹਾ ਹੈ। ਇਸ ਸਮਾਗਮ ਦੀ ਪੂਰਨ ਕਵਰੇਜ ਕੀਤੀ ਜਾਵੇ ਜੀ। ਇਸ ਧਰਨੇ ਅਤੇ ਸ਼ੋਅ ਦੀ ਅਗਵਾਈ ਹਲਕਾ ਦਾਖਾ ਦੇ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਵੱਲੋਂ ਕੀਤੀ ਜਾਵੇਗੀ। ਵਧੇਰੀ ਜਾਣਕਾਰੀ ਲਈ 98550-49313, 98149-64020 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹੁਣ ਦੇਖਣਾ ਇਹ ਹੈ ਕਿ ਬਲਿਊ ਸਟਾਰ ਓਪਰੇਸ਼ਨ ਲਈ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਉਕਸਾਉਣ ਦਾ ਦਾਅਵਾ ਕਰਨ ਅਤੇ ਦਰਬਾਰ ਸਾਹਿਬ ਵਿੱਚ ਫੌਜ ਭੇਜਣ ਚਿੱਠੀਆਂ ਲਿਖਣ ਵਾਲੇ ਲੀਡਰਾਂ ਖਿਲਾਫ਼ ਅਕਾਲੀ ਕੇਡਰ ਕਦੋਂ ਖੜਾ ਹੁੰਦਾ ਹੈ?
No comments:
Post a Comment