ਸਖਤ ਸੁਰੱਖਿਆ ਪ੍ਰਬੰਧ:72 ਘੰਟਿਆਂ ਦੀ ਸਮਾਧੀ ਜਾਰੀ ਰਹਿਣ ਦਾ ਦਾਅਵਾ
ਨੂਰਮਹਿਲ/ਨਕੋਦਰ/ਲੁਧਿਆਣਾ/ਜਲੰਧਰ:31 ਜਨਵਰੀ 2014: (ਪੰਜਾਬ ਸਕਰੀਨ ਬਿਊਰੋ):
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੀ "ਮੌਤ" ਬਾਰੇ ਅਜੇ ਵੀ ਭਰਮ ਦੀ ਸਥਿਤੀ ਬਣੀ ਹੋਈ ਹੈ। ਲੋਕ 72 ਘੰਟਿਆਂ ਦੇ ਇੰਤਜ਼ਾਰ ਵਿਚ ਹਨ। ਸ਼ਰਧਾਲੂਆਂ ਨੂੰ ਪੂਰੀ ਉਮੀਦ ਹੈ ਕਿ ਉਹ ਕਿਸੇ ਵੀ ਵੇਲੇ ਉਠ ਬੈਠਣਗੇ ਅਤੇ ਸੰਗਤਾਂ ਨੂੰ ਅਲੌਕਿਕ ਦੁਨੀਆ ਦੇ ਤਾਜ਼ਾ ਦੇਖੇ ਹਾਲਾਤਾਂ ਬਾਰੇ ਦੱਸਣਗੇ। ਦੂਜੇ ਪਾਸੇ ਤਰਕ ਅਤੇ ਬੁਧੀ ਨੂੰ ਪਹਿਲ ਦੇਣ ਵਾਲੀਆਂ ਦੀਆਂ ਸ਼ੰਕਾਵਾ ਵਧ ਰਹੀਆਂ ਹਨ। ਉਹਨਾਂ ਦੇ ਸ਼ੱਕ ਦਾ ਅਧਾਰ ਦੇਹ ਦੀ ਸੰਭਾਲ ਲਈ ਮੰਗਵਾਏ ਗਏ ਦੋ ਵੱਡੇ ਫਰੀਜ਼ਰ ਹਨ ਜਿਹਨਾਂ ਨੂੰ ਡਾਕਟਰ ਮੋਰਚਰੀ ਕਿਹਾ ਜਾਂਦਾ ਹੈ। ਕੀ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਸੱਚਮੁੱਚ ਖਤਮ ਹੋਵੇਗੀ ਤੇ ਉਹ ਆਪਣੇ ਪੈਰੋਕਾਰਾਂ ਨਾਲ ਮੁਖਾਤਿਬ ਹੋਣਗੇ। ਇਸ ਸੰਬੰਧੀ ਲੋਕਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਲਗਾਤਾਰ ਗਰਮ ਹੈ ਅਤੇ ਘਟੋਘੱਟ 72 ਘੰਟਿਆਂ ਦੀ ਨਿਸਚਿਤ ਸਮਾਂ ਸੀਮਾ ਮੁੱਕਣ ਤਕ ਨਿਸਚੇ ਹੀ ਗਰਮ ਰਹਿ ਸਕਦਾ ਹੈ। ਸੰਸਥਾਨ ਵਲੋਂ ਵੀਰਵਾਰ ਨੂੰ ਫਿਰ ਇਕ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਕਿ ਪਿਛਲੇ 30 ਘੰਟਿਆਂ ਤੋਂ ਮਹਾਰਾਜ ਸਮਾਧੀ ਦੀ ਅਵਸਥਾ ਵਿਚ ਪੂਰੀ ਤਰ੍ਹਾਂ ਲੀਨ ਹਨ।
ਪ੍ਰੈੱਸ ਨੋਟ ਵਿਚ ਕਿਹਾ ਗਿਆ ਹੈ ਕਿ ਆਸ਼ੂਤੋਸ਼ ਮਹਾਰਾਜ ਦੀ ਸਿਹਤ ਬਾਰੇ ਜੋ ਕਿਆਸ ਲਗਾਏ ਜਾ ਰਹੇ ਸਨ, ਉਸ ਬਾਰੇ ਇਸ ਪ੍ਰੈੱਸ ਨੋਟ ਰਾਹੀਂ ਮਹਾਰਾਜ ਦੇ ਕਰੋੜਾਂ ਪੈਰੋਕਾਰਾਂ ਤੱਕ ਇਹ ਸੱਚ ਪਹੁੰਚਾਇਆ ਜਾ ਰਿਹਾ ਹੈ ਕਿ ਮਹਾਰਾਜ ਗੂੜ੍ਹ ਧਿਆਨ ਸਮਾਧੀ ਵਿਚ ਹਨ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪੈਰੋਕਾਰ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਵੱਧ ਤੋਂ ਵੱਧ ਭਗਤੀ ਕਰਕੇ ਆਪਣੇ ਵਿਸ਼ਵਾਸ ਨੂੰ ਪ੍ਰਗਟ ਕਰਨ ਪਰ ਦੂਜੇ ਪਾਸੇ ਉਥੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਅਤੇ ਪੰਜਾਬ ਪੁਲਸ ਦੇ ਆਲ੍ਹਾ ਅਫਸਰਾਂ ਵਲੋਂ ਕੱਲ ਤੋਂ ਹੀ ਡੇਰੇ ਲਾਏ ਰੱਖਣਾ ਕਈ ਤਰ੍ਹਾਂ ਦੀਆਂ ਅਟਕਲਾਂ ਨੂੰ ਜਨਮ ਦਿੰਦਾ ਹੈ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਡੇਰੇ ਵਿਖੇ ਸ਼ਹਿਰ ਦੇ ਕਿਸੇ ਮੰਦਰ ਤੋਂ ਮੋਬਾਈਲ ਮੋਰਚਰੀ (ਜਿਸ ਵਿਚ ਮ੍ਰਿਤਕ ਦੇਹ ਰੱਖੀ ਜਾਂਦੀ ਹੈ) ਮੰਗਵਾਈ ਗਈ ਹੈ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਿਕ
ਇਸ ਆਸ਼ਰਮ ਦੇ ਨੇੜੇ ਹੀ ਸਥਿਤ ਬਾਬਾ ਭੂਤਨਾਥ ਮੰਦਿਰ ਦੇ ਮੁੱਖ ਸੇਵਾਦਾਰ ਨੇ ਮੀਡੀਆ ਨੂੰ ਦੱਸਿਆ ਕਿ ਬੁਧਵਾਰ ਨੂੰ ਸਵੇਰੇ ਸਵੇਰੇ ਦੇਹ ਦੀ ਸਾਂਭ ਸੰਭਾਲ ਰੱਖਣ ਵਾਲੇ ਦੋ ਫਰੀਜਰ ਆਸ਼੍ਰਮ ਵਿੱਚ ਲਿਜਾਏ ਗਏ ਸਨ। ਇਸ ਮੰਦਿਰ ਦੇ ਪੁਜਾਰੀ//ਮੁੱਖ ਸੇਵਾਦਾਰ ਦਵਿੰਦਰ ਕੁਮਾਰ ਨੇ ਮੀਡੀਆ ਨੂੰ ਦੱਸਿਆ ਉਹਨਾਂ ਨੂੰ ਬੁਧਵਾਰ ਸਵੇਰੇ ਪੌਣੇ ਕੁ ਸੱਤ ਵਜੇ ਕਿਸੇ ਦਾ ਫੋਨ ਆਇਆ ਸੀ ਜਿਸ ਵਿੱਚ ਫੋਨ ਕਰਨ ਵਾਲੇ ਨੇ ਇਹੀ ਆਖਿਆ ਕਿ ਉਹ ਦਿਵਿਆ ਜਿਓਤੀ ਜਾਗ੍ਰਤੀ ਸੰਸਥਾਨ ਤੋਂ ਬੋਲ ਰਹੇ ਹਨ। ਇਸਤੋਂ ਬਾਅਦ ਅਠ ਕੁ ਵਜੇ ਦੋ ਵਿਅਕਤੀ ਇੱਕ ਫਰੀਜਰ ਲੈ ਗਏ। ਕੁਝ ਹੀ ਦੇਰ ਮਗਰੋਂ ਇੱਕ ਹੋਰ ਫਰੀਜਰ ਲਿਜਾਇਆ ਗਿਆ। ਜੇਕਰ ਮਹਾਰਾਜ ਜੀ ਸਮਾਧੀ ਵਿਚ ਹਨ ਤਾਂ ਫਿਰ ਇਸ ਦੀ (ਮੋਬਾਈਲ ਮੋਰਚਰੀ) ਕੀ ਜ਼ਰੂਰਤ ਪੈ ਗਈ। ਕੁਲ ਮਿਲਾ ਕੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੱਚਾਈ ਕੀ ਹੈ ਕਿਉਂਕਿ ਇਸ ਵੇਲੇ ਡੇਰੇ ਵਿਚ ਸਖ਼ਤ ਪੁਲਸ ਪਹਿਰਾ ਹੈ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਹੈ। ਇਸੇ ਦੌਰਾਨ ਦੂਜੇ ਪਾਸੇ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਸਵਾਮੀ ਵਿਸ਼ਾਲਾਨੰਦ ਨੇ ਮੋਰਚਰੀ ਦੀਆਂ ਗੱਲਾਂ ਤੋਂ ਸਾਫ਼ ਇਨਕਾਰ ਕੀਤਾ ਹੈ। ਇੰਟਰਨੈਟ ਮੀਡੀਆ ਅਤੇ ਵੈਬਸਾਈਟਾਂ ਰਹਿਣ ਲਗਾਤਾਰ ਇਸ ਗੱਲ ਤੇ ਜੋਰ ਦਿੱਤਾ ਜਾ ਰਿਹਾ ਹੈ ਕਿ ਸ਼ਰਧਾਲੂ ਇਹਨਾਂ ਅਫਵਾਹਾਂ ਵੱਲ ਧਿਆਨ ਨ ਦੇਣ। ਪਰ ਸਾਰੇ ਘਟਨਾਕ੍ਰਮ ਵੱਲ ਦੇਖਦਿਆਂ ਇਹੀ ਲੱਗਦਾ ਹੈ ਕਿ ਕੁਛ ਤੋ ਹੈ ਜਿਸਕੀ ਪਰਦਾਦਾਰੀ ਹੈ। ਵੀਰਵਾਰ ਨੂੰ ਤਿੰਨ ਕੁ ਵਜੇ ਦਿੱਲੀ ਨੰਬਰ ਵਾਲੀਆਂ ਚਾਰ ਬੱਸਾ 'ਚ ਸਾਧਵੀਆਂ ਨੂੰ ਲਿਆਂਦਾ ਜਾਣਾ ਅਤੇ ਅੰਦਰ ਜਾਣ ਦੀ ਮਨਾਹੀ ਵਰਗੇ ਹੋਰ ਪ੍ਰਬੰਧ ਆਮ ਜਨਤਾ ਦੇ ਸ਼ੰਕਿਆਂ ਨੂੰ ਵਧਾ ਰਹੇ ਹਨ।
ਇਸ ਤਰ੍ਹਾਂ ਦੀ ਡੂੰਘੀ ਸਮਾਧੀ ਬਾਰੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਕਈ ਵਾਰ ਸੰਤਾਂ ਮਹਾਤਮਾਵਾਂ ਨੇ ਲੰਮੀਆਂ ਸਮਾਧੀਆਂ ਲਾਈਆਂ ਪਰ ਉਹਨਾਂ ਨੂੰ ਕਦੇ ਦੇਹ ਸਾਂਭਣ ਵਾਲੇ ਫਰੀਜ਼ਰਾਂ ਦੀ ਲੋੜ ਨਹੀਂ ਪਈ। ਨਬਜ਼ ਰੋਕਣ, ਦਿਲ ਦੀ ਧੜਕਨ ਰੋਕਣ ਵਰਗੇ ਕਈ ਕ੍ਰਿਸ਼ਮਿਆਂ ਦੀਆਂ ਕਈ ਕਹਾਣੀਆਂ ਪ੍ਰਚਲਿੱਤ ਹੋਈਆਂ ਪਰ ਉਹਨਾਂ ਵਿੱਚ ਸਮੇਂ ਦੀ ਸੀਮਾ ਨਿਸਚਿਤ ਹੁੰਦੀ ਸੀ ਅਤੇ ਆਮ ਲੋਕ ਵੀ ਇਸਨੂੰ ਦੇਖ ਸਕਦੇ ਸਨ। ਦੇਹ ਦੀ ਸਾਂਭ ਸੰਭਾਲ ਲਈ ਆਲੇ ਦੁਆਲੇ ਕੁਝ ਸੇਵਾਦਾਰ ਜਰੂਰ ਰਹਿੰਦੇ ਸਨ ਤਾਂਕਿ ਸਮਾਧੀ ਲੀਨ ਵਿਅਕਤੀ ਨੂੰ ਮਿਰਤਕ ਸਮਝਕੇ ਕੋਈ ਅੰਤਿਮ ਸੰਸਕਾਰ ਨਾ ਕਰ ਦੇਵੇ। ਇਸਦੇ ਨਾਲ ਹੀ ਇਸ ਗਲ ਦਾ ਵੀ ਖਿਆਲ ਰੱਖਣਾ ਹੁੰਦਾ ਸੀ ਕਿ ਕੋਈ ਜਾਨਵਰ ਸਮਾਧੀ ਲੀਨ ਵਿਅਕਤੀ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਇਸ ਕਿਸਮ ਦੀਆਂ ਕਹਾਣੀਆਂ ਵਿੱਚ ਦੱਸਿਆ ਜਾਂਦਾ ਸੀ ਕਿ ਕਈ ਕਈ ਘੰਟੇ ਜਾਂ ਕਈ ਕਈ ਦਿਨਾਂ ਦੀ ਸਮਾਧੀ ਦੌਰਾਨ ਸਰੀਰ ਵਿੱਚ ਬਦਬੂ ਨਹੀਂ ਬਲਕਿ ਇੱਕ ਅਲੌਕਿਕ ਲੱਗਦੀ ਹੈ। ਦਿੱਲੀ ਦੇ ਪਾਇਲਟ ਬਾਬਾ ਲੰਮੀਆਂ ਸਮਾਧੀਆਂ ਦੇ ਕ੍ਰਿਸ਼ਮੇ ਕਈ ਵਾਰ ਦਿਖਾ ਚੁੱਕੇ ਹਨ ਪਰ ਸਾਰੀਆਂ ਦੇ ਸਾਹਮਣੇ।
ਨੂਰਮਹਿਲ ਵਿੱਚ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਕੀਤਾ ਜਾ ਰਿਹਾ ਵਰਤਾਓ ਭੇਦ ਭਰਿਆ ਹੈ ਜਿਹੜਾ ਅਕਸਰ ਜਾਂਨਸ਼ੀਨ ਬਾਰੇ ਸਥਿਤੀ ਸਪਸ਼ਟ ਨਾ ਹੀਂ ਦੀ ਸੂਰਤ ਵਿੱਚ ਕੀਤਾ ਜਾਂਦਾ ਹੈ।
ਦਿਵਿਆ ਜਿਓਤੀ ਜਾਗ੍ਰਤੀ ਸੰਸਥਾਨ ਨੇ ਆਪਣੀ ਅਧਿਕਾਰਿਤ ਵੈਬਸਾਈਟ ਤੇ ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਆਖਿਆ ਹੈ ਕਿ ਵਿੱਚ ਆਖਿਆ ਹੈ ਕਿ ਮਹਾਰਾਜ ਜੀ ਨੂਰਮਹਿਲ ਵਿਖੇ ਸਮਾਧੀ ਵਿੱਚ ਲੀਨ ਹਨ। ਸਾਰੇ ਪ੍ਰੇਮੀਆਂ ਨੂੰ ਬੇਨਤੀ ਕੀ ਓਹ ਅਖੰਡ ਸਾਧਨਾ ਵਿੱਚ ਬੈਠ ਜਾਣ ਅਤੇ ਪਰਮ ਸੱਤਾ ਨੂੰ ਪ੍ਰਾਰਥਨਾ ਕਰਨ--ਕਿਸੇ ਵੀ ਤਰ੍ਹਾਂ ਦੀ ਅਫਵਾਹ ਵੱਲ ਧਿਆਨ ਨ ਦੇਣ। ਨੂਰਮਹਿਲ:ਸਚ ਕੀ:ਸਮਾਧੀ ਜਾਂ ਦੇਹਾਂਤ ?
No comments:
Post a Comment