ਮੰਦਿਰਾ ਨੇ ਟੈਟੂ ਨਾ ਹਟਾਇਆ ਤਾਂ ਹੋਵੇਗੀ ਕਾਰਵਾਈ
ਐਸਜੀਪੀਸੀ ਪ੍ਰਧਾਨ ਜੱਥੇਦਾਰ ਮੱਕੜ ਵੱਲੋਂ ਚੇਤਾਵਨੀ
ਅੰਮ੍ਰਿਤਸਰ— ਇੱਕ ਓਂਕਾਰ ਵਾਲੇ ਸ਼ਬਦ ਅਤੇ ਅੱਖਰ ਦੇ ਸਾਹਮਣੇ ਆਉਂਦੀਆਂ ਹੀ ਇੱਕ ਰੂਹਾਨੀ ਖਿਆਲ ਪੈਦਾ ਹੁੰਦਾ ਹੈ। ਮਨ ਦੀਆਂ ਭਟਕਦੀਆਂ ਬਿਰਤੀਆਂ ਉਸ ਅਣਦਿਸਦੇ ਪ੍ਰਮਾਤਮਾ ਨੂੰ ਯਾਦ ਕਰਦੀਆਂ ਹਨ ਪਰ ਮਾਨਸਿਕ ਅਤੇ ਆਤਮਿਕ ਪਧਰ ਦੀਆਂ ਉਚਿਆਈ ਤੱਕ ਪੁੱਜਣ ਵਿੱਚ ਨਾਕਾਮ ਰਹਿਣ ਵਾਲੇ ਲੋਕ ਅਕਸਰ ਜਿਸਮ ਦੇ ਪਧਰ ਤੇ ਹੀ ਜਿਊਂਦੇ ਹਨ ਜਿਹੜਾ ਕਿ ਨਾਸ਼ਵਾਨ ਹੈ। ਇਹ ਲੋਕ ਦੂਜਿਆਂ ਨੂੰ ਵੀ ਇਸੇ ਪਾਸੇ ਤੋਰਦੇ ਹਨ। ਕੁਝ ਹੋਰਨਾਂ ਅਜਿਹੇ ਲੋਕਾਂ ਵਾਂਗ ਪ੍ਰਸਿੱਧ ਐਂਕਰ ਮੰਦਿਰਾ ਬੇਦੀ ਵੱਲੋਂ ਵੀ ਧਾਰਮਿਕ ਚਿੰਨ ਦਾ ਟੈਟੂ ਉਕਰਵਾਉਣ ਦਾ ਮਕਸਦ ਜਾਣੇ ਅਨਜਾਨੇ 'ਚ ਕੁਝ ਅਜਿਹਾ ਹੀ ਲੱਗਦਾ ਹੈ। ਕਈ ਵਾਰ ਵਿਵਾਦ ਉਠਨ ਦੇ ਬਾਵਜੂਦ ਇਸ ਟੈਟੂ ਨੂੰ ਨਾ ਹਟਾਏ ਜਾਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਮੰਦਿਰਾ ਬੇਦੀ ਨੇ ਪਿੱਠ 'ਤੇ ਉਕਰਵਾਇਆ ਟੈਟੂ ਅਜੇ ਵੀ ਨਾ ਹਟਾਇਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਮੰਦਿਰਾ ਦੀ ਇਸ ਹਰਕਤ ਨਾਲ ਸਿੱਖ ਕੌਮ ਵਿਚ ਸਖਤ ਰੋਹ ਹੈ ਅਤੇ ਉਸ ਵੱਲੋਂ ਜਾਣ-ਬੁੱਝ ਕੇ ਕੀਤੀ ਜਾ ਰਹੀ ਇਸ ਕਰਤੂਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਸ ਦੀ ਭਲਾਈ ਇਸ ਵਿਚ ਹੈ ਕਿ ਉਹ ਇਸ ਟੈਟੂ ਨੂੰ ਜਲਦ ਤੋਂ ਜਲਦ ਹਟਾ ਲਵੇ।
ਜ਼ਿਕਰਯੋਗ ਹੈ ਕਿ ਅਕਾਲ ਤਖਤ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਕਾਰਜਕਾਲ ਵਿਚ ਅਕਾਲ ਤਖਤ 'ਚ ਇਹ ਮਾਮਲਾ ਉਠਾਇਆ ਗਿਆ ਸੀ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੇਦਾਂਤੀ ਨੇ ਬੇਦੀ ਨੂੰ 2 ਮਹੀਨੇ ਦੇ ਅੰਦਰ ਟੈਟੂ ਹਟਾਉਣ ਦੇ ਹੁਕਮ ਦਿੱਤੇ ਸਨ। ਜਿਕ
ਰਯੋਗ ਹੈ ਕਿ ਉਸਦੇ ਇਸ ਅਸ਼ਲੀਲ ਅੰਦਾਜ਼ ਨਾਲ ਇਸਨੂੰ ਦੇਖਣ ਵਾਲੇ ਦਾ ਖਿਆਲ ਰੂਹਾਨੀ ਅਰਸ਼ਾਂ ਤੋਂ ਡਿੱਗ ਕੇ ਵਾਸਨਾ ਦੇ ਪਾਤਾਲਾਂ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ। (ਪੰਜਾਬ ਸਕਰੀਨ ਬਿਊਰੋ)
1 comment:
This is a highly personal matter. Are we handing over the most liberal religion on the planet to the most bigoted people. Do we want to follow the Mullahs of Iran or the Taliban of Afghanistan? Religion is a personal matter. Those people who claim that it distracts them from their spiritual heights, let me remind them not to look at such pictures of the Mandiras of the world. Do your paath and meditate on the naam and nothing in this world can distract you from your spiritual path.
Post a Comment