Thursday, November 29, 2012

ਗਦਰ ਪਾਰਟੀ ਦੀ 100ਵੀਂ ਵਰ੍ਹੇਗੰਢ ਮਨਾਉਣ ਦੇ ਸਮਾਗਮ

ਮੁੱਖ ਮੰਤਰੀ ਸ: ਬਾਦਲ ਨੂੰ ਸੌਂਪਿਆ ਰਾਜ ਪੱਧਰੀ ਕਮੇਟੀ ਬਣਾਉਣ ਲਈ ਪੱਤਰ
ਲੁਧਿਆਣਾ: 28 ਨਵੰਬਰ,2012:  ਹੁਣ ਜਦੋਂਕਿ ਅੱਜ ਦੀ ਪੀੜ੍ਹੀ ਇਤਿਹਾਸਿਕ ਨਾਇਕਾਂ ਨੂੰ ਭੁਲ ਕੇ ਫਿਲਮੀ ਨਾਇਕ-ਨਾਇਕਾਵਾਂ ਵੱਲ ਵਧੇਰੇ ਪ੍ਰੇਰਿਤ ਹੋਣ ਦੀ ਸਾਜ਼ਿਸ਼ ਦਾ ਸ਼ਿਕਾਰ ਹੋ  ਹੈ ਉਸ ਨਾਜ਼ੁਕ ਸਮੇਂ ਵਿੱਚ  ਪੱਖੀ ਕਲਮਕਾਰ ਗੁਰਭਜਨ ਗਿੱਲ ਕੁਝ ਹੋਰ ਬੁਧੀਜੀਵੀਆਂ ਸਮੇਤ ਇੱਕ ਵਾਰ ਫਿਰ ਮੈਦਾਨ ਵਿੱਚ ਨਿੱਤਰੇ ਹਨ। ਇਸ ਵਾਰ ਨਿਸ਼ਾਨਾ ਹੈ ਉਹਨਾਂ ਅਸਲੀ ਲੋਕ ਨਾਇਕਾਂ ਦੀ  ਨੂੰ ਨੌਜਵਾਨਾਂ ਦੇ ਦਿਲਾਂ ਵਿੱਚ ਮਘਾਉਣਾ ਜਿਹਨਾਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ। ਉਹਨਾਂ ਮਹਾਨ ਕੁਰਬਾਨੀਆਂ ਦੀ ਮਸ਼ਾਲ ਨੂੰ ਇੱਕ ਵਾਰ ਫੇਰ ਆਮ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਅਤੇ ਗਦਰ ਪਾਰਟੀ ਲਹਿਰ ਦੇ ਇਤਿਹਾਸਕਾਰ ਡਾ: ਗੁਰਦੇਵ ਸਿੰਘ ਸਿੱਧੂ ਨੇ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੂੰ ਇਕ ਚਿੱਠੀ ਦੇ ਕੇ ਮੰਗ ਕੀਤੀ ਹੈ ਕਿ ਜੰਗੇ ਆਜ਼ਾਦੀ ਦੀ ਸਭ ਤੋਂ ਪਹਿਲੀ ਇਨਕਲਾਬੀ ਜਥੇਬੰਦੀ ਗਦਰ ਪਾਰਟੀ ਦੀ 2013 ਵਿੱਚ ਆਉਣ ਵਾਲੀ ਸ਼ਤਾਬਦੀ ਨੂੰ ਪੰਜਾਬ ਪੱਧਰ ਤੇ ਮਨਾਉਣ ਵਾਸਤੇ ਸਰਕਾਰੀ ਪੱਧਰ ਤੇ ਕਮੇਟੀ ਦਾ ਗਠਨ ਕੀਤਾ ਜਾਵੇ। ਇਸ ਮਹਾਨ ਲਹਿਰ ਦੇ ਇਨਕਲਾਬੀ ਖਾਸੇ ਨੂੰ ਆਮ ਲੋਕਾਂ ਵਿੱਚ ਪ੍ਰਚਾਰਨ ਪ੍ਰਸਾਰਨ ਲਈ ਸੂਬੇ ਦੀਆਂ ਵਿਦਿਅਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਸਾਰਾ ਸਾਲ ਸਮਾਗਮ ਕਰਨ ਲਈ ਪ੍ਰੇਰਿਆ ਜਾਵੇ। ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਲਾਲ ਹਰਦਿਆਲ ਦੀ ਅਗਵਾਈ ਹੇਠ ਸ਼ੁਰੂ ਕੀਤੇ ਅਖ਼ਬਾਰ 'ਗਦਰ' ਦੀ ਵੀ 100ਵੀਂ  ਵਰ੍ਹੇਗੰਢ 2013 ਵਿੱਚ ਹੀ ਹੈ। ਚਿੱਠੀ ਵਿੱਚ ਸ: ਗਿੱਲ ਨੇ ਲਿਖਿਆ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਛੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ (ਮਹਾਂਰਾਸ਼ਟਰਾ), ਭਾਈ ਬਖਸ਼ੀਸ਼ ਸਿੰਘ, ਭਾਈ ਸੁਰੈਣ ਸਿੰਘ (ਵੱਡਾ), ਭਾਈ ਸੁਰੈਣ ਸਿੰਘ (ਛੋਟਾ) ਪਿੰਡ ਗਿੱਲ ਵਾਲੀ ਜ਼ਿਲਾ ਅੰਮ੍ਰਿਤਸਰ, ਸ਼ਹੀਦ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ ਜ਼ਿਲਾ ਅੰਮ੍ਰਿਤਸਰ ਅਤੇ ਸ਼ਹੀਦ ਭਾਈ ਹਰਨਾਮ ਸਿੰਘ ਪਿੰਡ ਭੱਟੀ ਗੁਰਾਇਆ ਜ਼ਿਲਾ  ਸਿਆਲਕੋਟ ਨੂੰ ਇਕੱਠਿਆਂ ਚੇਤੇ ਕੀਤੇ ਜਾਣਾ ਸੁਆਗਤਯੋਗ ਹੈ ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਤੀਕ ਕਿਸੇ ਵੀ ਸਰਕਾਰ ਨੇ ਸ਼ਹੀਦ ਭਾਈ ਹਰਨਾਮ ਸਿੰਘ ਦੇ ਪਰਿਵਾਰ ਨੂੰ ਕੋਈ ਆਦਰ ਮਾਣ ਨਹੀਂ ਦਿੱਤਾ ਜਦ ਕਿ ਸ਼ਹੀਦ ਹਰਨਾਮ ਸਿੰਘ ਦਾ ਭਤੀਜਾ ਸ: ਕਿਰਪਾਲ ਸਿੰਘ ਪਠਾਨਕੋਟ ਜ਼ਿਲਾ ਵਿੱਚ ਪਿੰਡ ਸਰਨਾ ਨੇੜੇ ਵਸਦਾ ਹੈ ਅਤੇ ਉਸ ਦਾ ਟੈਲੀਫੂਨ ਨੰਬਰ 94172-80856 ਹੈ। 
ਇਸ ਪੱਤਰ ਵਿੱਚ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਜੰਗੇ ਆਜ਼ਾਦੀ ਦੇ ਸਾਰੇ ਹੀ ਸੂਰਬੀਰ ਸ਼ਹੀਦਾਂ ਦੇ ਪਿੰਡਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਪਿੰਡਾਂ ਨੂੰ ਵਿਸ਼ੇਸ਼ ਗਰਾਂਟ ਸਕੀਮ ਅਧੀਨ ਲਿਆ ਕੇ ਵਿਕਾਸ ਦੇ ਮੌਕੇ ਵਧਾਏ ਜਾਣ ਅਤੇ ਇਹਨਾਂ ਸੂਰਮਿਆਂ ਦੇ ਕੀਰਤੀ ਪੱਥਰ ਵੀ ਉਹਨਾਂ ਪਿੰਡਾਂ ਵਿੱਚ ਸਥਾਪਿਤ ਕੀਤੇ ਜਾਣ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੇ ਯੁਗ ਦੇ ਨਾਇਕਾਂ ਨਾਲ ਸਾਂਝ ਪੁਆ ਕੇ ਉਹਨਾਂ ਨੂੰ ਕੁਰਾਹੇ ਪੈਣ ਤੋਂ ਵਰਜਿਆ ਜਾ ਸਕੇ। 


ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ


No comments: