Friday, July 15, 2011

ਮਾਮਲਾ ਭਾਈ ਭੁੱਲਰ ਦੀ ਰਿਹਾਈ ਦਾ: ਕੋਈ ਵੀ ਹੀਲਾ ਅਪਣਾਓ ਪਰ ਡਟੇ ਰਹੋ


ਸਿਰਫ ਗਦਾਰੀ ਮਾੜੀ ਹੈ ਥੋੜੀ ਜਾਂ ਜਿਆਦਾ ਕੁਰਬਾਨੀ ਨਹੀ 
ਭਾਈ ਭੁੱਲਰ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾ ਬਾਰੇ ਭਾਈ ਰਾਜੋਆਣਾ ਵਲੋਂ ਦਿਤੇ ਬਿਆਨ ਨਾਲ ਸਿਖ ਸੰਗਤ ਨੂੰ ਦੋਚਿੱਤੀ ਵਿਚ ਨਹੀ ਪੇਣਾ ਚਾਹੀਦਾ ਸਗੋਂ ਭਾਈ ਰਾਜੋਆਣਾ ਨੂੰ ਅਮ੍ਰਿਤ ਸ਼੍ਕਾਉਣ ਆਏ ਪੰਜ ਪਿਆਰਿਆਂ ਦੀ ਦ੍ਰਿੜਾਈ ਮਰਿਆਦਾ ਨੂੰ ਹੀ ਸਿਰਫ ਸੁਣਨਾ ਅਤੇ ਮਨਣਾ ਚਾਹਿਦਾ ਹੈ. ਓਹਨਾ ਨਾਲ ਆਏ ਸਿਯਾਸੀ ਲੋਕਾਂ ਨਾਲੋ ਨਾਤਾ ਤੋੜ ਕੇ ਅਗੇ ਤੋਂ ਮੁਲਾਕਾਤਾਂ ਬੰਦ ਕਰ ਸਿਆਸਤ ਤੋਂ ਦੂਰ ਰਹਨਾ ਚਾਹੀਦਾ l ਰਹੀ ਗੱਲ ਭਾਈ ਭੁੱਲਰ ਦੀ ਰਿਹਾਈ ਦੀ ਕਿਸੇ ਨੂੰ ਇਕ ਦੂਜੇ ਨੂੰ ਨਸੀਹਤਾਂ ਦੇਣ ਦੀ ਲੋੜ ਨਹੀ ਕਿਓਂਕਿ ਸੰਘਰਸ਼ ਵਿਚ ਦੋਵੇਂ ਤਰਾਂ ਦੀਆਂ ਸ਼ਾਂਤਮਈ ਅਤੇ ਹਥਿਆਰਬੰਦ ਮਿਸਾਲਾਂ ਮਿਲਦੀਆਂ  ਹਨ ਜਿਵੇਂ ਕਿ ਭਾਈ ਅਮਰੀਕ ਸਿੰਘ ਅਤੇ ਭਾਈ ਠਾਰਾ ਸਿੰਘ ਨੂੰ ਛਡਾਉਣ ਲਈ ਸੰਤਾਂ ਨੇ ਵੀ ਸ਼ਾਂਤਮਈ ਮੋਰਚਾ ਲਾਇਆ ਸੀ ਕਈ ਵਾਰੀ ਚਲਦੇ ਮੁਕਾਬਲੇ ਵਿਚੋਂ ਲੋਕ ਸੰਗਤੀ ਰੂਪ ਵਿਚ ਸਿੰਘਾਂ ਨੂੰ ਬਚਾ ਕੇ ਲੈ ਜਾਂਦੇ ਰਹੇ ਭਾਈ ਅਨੋਖ ਸਿੰਘ ਨੂੰ ਸਿੰਘਾਂ ਨੇ ਪੁਲਿਸ ਤੇ ਘਾਤ ਲਾ ਕੇ ਛੁੜਾ ਲਿਆ ਸੀ ਭਾਈ ਭੁੱਲਰ ਨੂੰ ਸ਼ੁਡਾਉਣ ਲਈ ਭਾਈ ਕਾਦੀਆਂ ਨੇ ਵੀ ਬੰਦਾ ਅਗਵਾ ਕੀਤਾ ਸੀ ਅਤੇ ਓਥੇ ਹੀ ਸ਼ਹੀਦੀ ਵੀ ਪਾਈ l ਸੋ ਹਰ ਤਰਾਂ ਦੀਆਂ ਮਿਸਾਲਾਂ ਮੌਜੂਦ ਹਨ. ਇਸ ਲਈ ਜੋ ਵੀ ਸਿੰਘ ਜਾਂ ਜਥੇਬੰਦੀ ਸ਼ਾਂਤਮਈ ਤਰੀਕੇ ਨਾਲ ਯਥਾਸ਼ਕਤ ਹਿਸਾ ਪਾ ਰਿਹਾ ਹੈ ਓਹ ਮੁਬਾਰਕ ਹੈ ਜੇਕਰ ਕਿਸੇ ਦਾ ਜੋਰ ਚਲਦਾ ਹੈ ਤਾਂ ਦੂਜੇ ਤਰੀਕੇ ਨਾਲ ਵੀ ਹੰਭਲਾ ਮਾਰ ਲਵੇ ਪਰ ਕਿਸੇ ਨੂੰ ਮਾੜਾ ਕਹ ਕੇ ਇਕਠੀ ਹੋ ਰਹੀ ਤਾਕਤ ਨੂੰ ਕਮਜੋਰ ਨਾ ਕੀਤਾ ਜਾਵੇ l ਜਦੋਂ ਕਈ ਵਢੇ-ਵਢੇ ਨਵਾਂ ਵਾਲੇ ਸਿੰਘ ਸ਼ਰਤਾਂ ਤੇ ਸ਼ੱਡ ਦਿੱਤੇ ਗਏ ਹਨ ਤਾਂ ਭਾਈ ਭੁੱਲਰ ਨੂੰ ਰਿਹਾ ਨਾ ਕਰਨ ਦਾ ਇੱਕੋ ਇਕ ਵੱਡਾ ਕਾਰਨ ਹੈ ਉਸਦਾ ਸਰਕਾਰ ਦੀ ਕੋਈ ਸ਼ਰਤ ਨਾ ਮਨਣਾ l  ਉਸ ਦੇ ਮੁਕਾਬਲੇ ਦਾ ਦਿਮਾਗੀ ਸਿੰਘ ਓਸ ਵੇਲੇ ਜਥੇਬੰਦੀ ਵਿਚ ਨਹੀ ਸੀ ਇਸੇ ਲਈ ਉਸਨੂੰ ਦਿਮਾਗੀ ਤੋਰ ਤੇ ਪਰੇਸ਼ਾਨ ਕੀਤਾ ਗਿਆ ਹੈ ਕਿ ਜੇ ਮਜਬੂਰੀ ਵਸ ਛਡਣਾ ਵੀ ਪਿਆ ਤਾਂ ਓਹ ਲਾਚਾਰ ਹੋ ਜਾਵੇ l ਭਾਈ ਰਾਜੋਆਣਾ ਜੇ ਹਸ ਕੇ ਫਾਂਸੀ ਚੜੇ ਤਾਂ ਓਹ ਵੀ ਮੁਬਾਰਕ ਜੇ ਭਾਈ ਭੁੱਲਰ ਰਿਹਾ ਹੋ ਜਾਵੇ ਤਾਂ ਓਹ ਵੀ ਮੁਬਾਰਕ ਕਿਓਂਕਿ ਕਿਸੇ ਦੀ ਵਧ ਘੱਟ ਕੁਰਬਾਨੀ ਦਾ ਮੁਲਾਂਕਣ ਕਰਨਾ ਸਾਡਾ ਕੰਮ ਨਹੀ l ਸਿਰਫ ਗਦਾਰੀ ਮਾੜੀ ਹੈ ਥੋੜੀ ਜਾਂ ਜਿਆਦਾ ਕੁਰਬਾਨੀ ਨਹੀ l ਸੋ ਭਾਈ ਭੁੱਲਰ ਲਈ ਜੋ ਜਥੇਬੰਦੀਆਂ ਜਾਦੋਜਹਿਦ ਕਰ ਰਹੀਆਂ ਹਨ ਧਰਨੇ ਦੇ ਰਹੀਆਂ ਹਨ ਜਾਂ ਦਸਤਖੀ ਮੁਹਿਮ ਚਲਾ ਰਹੀਆਂ ਹਨ ਇਹੋ ਜਹੇ ਬਿਆਨਾ ਨਾਲ ਢਿੱਲੇ ਨਾ ਪੇਣ. ਦਸਖਤ ਕਰਵਾਉਣ ਵਾਲਿਆਂ ਦੇ ਨਾਲ ਕਰਨ ਵਾਲਿਆਂ ਦਾ ਵੀ ਧੰਨਵਾਦ.  ਇਹੀ ਬੇਨਤੀ ਹੈ ਕੀ ਭਾਈ ਭੁੱਲਰ, ਭਾਈ ਹਵਾਰਾ ਅਤੇ ਹੋਰ ਸਿੰਘਾਂ ਲਈ ਕੋਈ ਵੀ ਹੀਲਾ ਅਪਣਾਓ ਪਰ ਡਟੇ ਰਹੋ
ਗੁਰੂ ਪੰਥ ਦਾ ਦਾਸ

No comments: