Wednesday, July 13, 2011

ਸਿੱਖ ਸੰਘਰਸ਼ ਦਾ ਦੌਰ ਦਿੱਲੀ ਦੇ ਪੈਰਾਂ 'ਚ ਰੁਲਦਾ ਨਜ਼ਰ ਆ ਰਿਹਾ ਹੈ

ਮੇਰੀ ਫ਼ਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਲਈ ਕੇਂਦਰ ਨੂੰ ਅਪੀਲ ਨਾ ਕੀਤੀ ਜਾਵੇ-ਬਲਵੰਤ ਸਿੰਘ ਰਾਜੋਆਣਾ 
ਪਟਿਆਲਾ, 12 ਜੁਲਾਈ (ਜਸਪਾਲ ਸਿੰਘ ਢਿੱਲੋਂ)-ਸ. ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਦੇ ਕਥਿਤ ਕਤਲ ਕੇਸ 'ਚ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਨੂੰ ਇੱਕ ਕੇਸ 'ਚ ਇੱਥੇ ਵਧੀਕ ਸੈਸ਼ਨ ਜੱਜ ਮਾਨਯੋਗ ਸ੍ਰੀ ਵਿਵੇਕ ਪੁਰੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਇਸ ਕੇਸ ਵਿਚ ਉਨ੍ਹਾਂ ਦੀ ਅਗਲੀ ਪੇਸ਼ੀ 26 ਜੁਲਾਈ 'ਤੇ ਪਾ ਦਿੱਤੀ ਹੈ। ਪੇਸ਼ੀ ਭੁਗਤਣ ਸਮੇਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੋਆਣਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਚਡ਼੍ਹਦੀਕਲਾ ਵਿਚ ਹੈ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਬਾਗੋਬਾਗ ਹੈ। ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ ਦੀ ਫ਼ਾਂਸੀ ਦੀ ਸਜਾ ਮਾਫੀ ਲਈ ਕਿਸ਼ੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਕੋਲ ਅਪੀਲ ਨਾ ਕੀਤੀ ਜਾਵੇ ਕਿਉਂਕਿ ਖ਼ਾਲਸਾ ਕਦੇ ਵੀ ਕਿਸੇ ਤੋਂ ਕੋਈ ਭੀਖ ਨਹੀਂ ਮੰਗਦਾ, ਸਗੋਂ ਹਮੇਸ਼ਾ ਸਿੱਖ ਪੰਥ ਦੀ ਝੋਲੀ ਵਿਚ ਸ਼ਹਾਦਤਾਂ ਪਾਉਣ ਲਈ ਤਿਆਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਇਤਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਸ ਲਈ ਉਸ ਨੂੰ ਇੰਤਜ਼ਾਰ ਉਸ ਦਿਨ ਦਾ ਰਹੇਗਾ, ਜਦੋਂ ਉਸ ਨੂੰ ਫਾਂਸੀ ਦੇਣ ਵਾਲਾ ਦਿਨ ਦਿਨ ਮੁਕਰਰ ਹੋਵੇਗਾ। ਅੱਜ ਬਲਵੰਤ ਸਿੰਘ ਰਾਜੋਆਣਾ ਨੂੰ ਉਸ ਦੇ ਦੋਵੇਂ ਪਿੰਡ ਰਾਜੋਆਣਾ ਕਲਾਂ ਤੇ ਰਾਜੋਆਣਾ ਖੁਰਦ ਅਤੇ ਤੁਗਲ ਪਿੰਡ ਦੇ ਲੋਕ ਵੱਡੀ ਗਿਣਤੀ 'ਚ ਮਿਲਣ ਆਏ। ਪੁਲਿਸ ਨੇ ਭਾਰੀ ਪ੍ਰਬੰਧ ਕੀਤੇ ਹੋਏ ਸਨ ਪ੍ਰਬੰਧਾਂ ਦੀ ਨਿਗਰਾਨੀ ਡੀ.ਐਸ.ਪੀ. ਨਾਹਰ ਸਿੰਘ ਇੰਸ: ਹਰਪਾਲ ਸਿੰਘ ਤੇ ਐਸ.ਆਈ. ਧਰਮਦੇਵ ਦੀ ਪੁਲਿਸ ਪਾਰਟੀ ਕਰ ਰਹੀ ਸੀ। ਆਪਣੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਰਾਜੋਆਣਾ ਨੇ ਕਿਹਾ ਕਿ ਉਹ ਆਪਣੇ ਪਿੰਡ ਦਾ ਨਾਂਅ ਸੁਨਹਿਰੀ ਅੱਖਰਾਂ 'ਚ ਲਿਖ ਕੇ ਜਾਵੇਗਾ। ਉਹ ਹੇਮਸ਼ਾ ਹੀ ਚਡ਼੍ਹਦੀਕਲਾ 'ਚ ਰਿਹਾ ਹੈ। ਉਨ੍ਹਾਂ ਇੱਕ ਪੱਤਰ ਵੀ ਪੱਤਰਕਾਰਾਂ ਨੂੰ ਵੰਡਿਆ ਜਿਸ ਦਾ ਸਾਰ ਅੰਸ਼ ਇਹ ਹੈ ਕਿ ਕਾਂਗਰਸ ਸਰਕਾਰ ਨੇ ਹਰਿਮੰਦਰ ਸਾਹਿਬ 'ਤੇ ਤੋਪਾਂ ਚਲਾਈਆਂ। ਉਨ੍ਹਾਂ ਹੋਰ ਕਿਹਾ ਕਿ ਮੁਆਫ਼ੀ ਉਹ ਮੰਗਦਾ ਹੈ ਜਿਸ ਨੇ ਗਲਤੀ ਕੀਤੀ ਹੋਵੇ ਕਾਂਗਰਸੀ ਸਰਕਾਰ ਨੇ 1984 'ਚ ਸਾਜਿਸ਼ ਤਹਿਤ ਸਿੱਖ ਕਤਲੇਆਮ ਕਰਾਇਆ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ ਪੱਤਰ 'ਚ ਕਿਹਾ ਗਿਆ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਦੀ ਸ਼ਹਾਦਤ ਤੋਂ ਸ਼ੁਰੂ ਹੋਇਆ ਸਿੱਖ ਸੰਘਰਸ਼ ਦਾ ਦੌਰ ਪ੍ਰੋ: ਭੁੱਲਰ ਦੇ ਰੂਪ 'ਚ ਦਿੱਲੀ ਦੇ ਪੈਰਾਂ 'ਚ ਰੁਲਦਾ ਤੇ ਤਰਲੇ ਕੱਢਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਸਿੱਖ ਕੌਮ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੌਮ ਨੂੰ ਇਸ ਹਾਸੋਹੀਣੀ ਸਥਿਤੀ 'ਚੋਂ ਕੱਢਣ। ਉਨ੍ਹਾਂ ਸਪਸ਼ਟ ਕਿਹਾ ਕਿ ਮੇਰੀ ਫਾਂਸੀ ਦੀ ਮੁਆਫ਼ੀ ਲਈ ਕਿਸੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਕੋਈ ਰਹਿਮ ਦੀ ਅਪੀਲ ਨਾ ਕੀਤੀ ਜਾਵੇ। 
ਪਿੰਡ ਵਾਸੀਆਂ ਲਿਖਿਆ ਅਕਾਲ ਤਖ਼ਤ ਨੂੰ ਪੱਤਰ : ਇਸੇ ਦੌਰਾਨ ਦੋਵੇਂ ਰਾਜੋਆਣਾ ਪਾਸ ਪੰਚਾਇਤਾਂ ਦੇ ਸਰਪੰਚ ਜਗਦੀਸ਼ ਸਿੰਘ ਤੇ ਰਘਬੀਰ ਸਿੰਘ ਸਮੇਤ ਕੋਈ 200 ਤੋਂ ਵੱਧ ਹਸਤਾਖਰਾਂ ਵਾਲਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਿਆ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਭਾਈ ਰਾਜੋਆਣਾ ਨੂੰ ਅੰਮ੍ਰਿਤ ਛਕਾਉਣ ਲਈ ਉਹ ਧੰਨਵਾਦੀ ਹਨ। ਪਿੰਡ ਵਾਸੀ ਫਲ ਲੈ ਕੇ ਵੀ ਰਾਜੋਆਣਾ ਕੋਲ ਪਹੁੰਚੇ। ਪਿੰਡ ਵਾਸੀਆਂ ਨੇ ਸਿਰੋਪਾਉ ਪਾ ਕੇ ਉਸ ਦਾ ਸਨਮਾਨ ਵੀ ਕੀਤਾ। 
ਮੌਕੇ ਪਹੁੰਚੇ ਆਗੂਆਂ 'ਚ ਭਾਈ ਪਰਮਜੀਤ ਸਿੰਘ ਖ਼ਾਲਸਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ, ਭਾਈ ਮੇਜਰ ਸਿੰਘ ਸਕੱਤਰ ਜਨਰਲ, ਭਾਈ ਜਸਪਾਲ ਸਿੰਘ ਇਸਲਾਮ ਗੰਜ ਜਨਰਲ ਸਕੱਤਰ, ਭਾਈ ਬਲਜੀਤ ਸਿੰਘ ਬੰਤਾ ਪ੍ਰੈਸ ਸਕੱਤਰ, ਭਾਈ ਅਮਨਦੀਪ ਸਿੰਘ, ਭਾਈ ਮਨਿੰਦਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਲੀ ਵਲੋਂ ਭਾਈ ਸੰਤੋਖ ਸਿੰਘ ਸਲਾਣਾਂ, ਅਮਰਜੀਤ ਸਿੰਘ ਬਡਗੁਜਰਾਂ, ਦਰਸ਼ਲ ਸਿੰਘ ਬੈਣੀ, ਪਰਮਿੰਦਰ ਸਿੰਘ ਕਾਕਾ, ਜਗਦੀਸ਼ ਸਿੰਘ ਤੇ ਭਾਈ ਗੁਰਮੀਤ ਸਿੰਘ ਮੋਗਾ ਬਹੁਤ ਸਾਰੀਆਂ ਬੀਬੀਆਂ ਤੇ ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ, ਬਲਜੀਤ ਸਿੰਘ ਵੀ ਹਾਜ਼ਰ ਸਨ। =-
ਬਲਵਿੰਦਰਪਾਲ ਸਿੰਘ ਖਾਲਸਾ 




ਮਾਮਲਾ ਭਾਈ ਭੁੱਲਰ ਦੀ ਰਿਹਾਈ ਦਾ: ਕੋਈ ਵੀ ਹੀਲਾ ਅਪਣਾਓ ਪਰ ਡਟੇ ਰਹੋ

No comments: