ਨਿਰਵੈਰ ਸਿੰਘ ਅਰਸ਼ੀ |
ਜਿਸ ਤਰਾਂ ਕਿਸੇ ਵੇਲੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਲਿਖਿਆ ਸੀ..
ਹੋਲੀ ਹੋਲੀ ਬਣ ਗਿਆ;
ਮਿੱਤਰਾਂ ਦਾ ਗਮ;
ਲੋਕਾਂ ਦਾ ਗਮ....!
ਓਸੇ ਤਰਾਂ ਸਮਾਂ ਪਾ ਕੇ ਕਿਸੇ ਵੇਲੇ ਪ੍ਰੋਫੈਸਰ ਰਣਧੀਰ ਸਿੰਘ ਚੰਦ ਹੁਰਾਂ ਲਿਖਿਆ ਸੀ,
ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ,
ਤੇਰਾ ਗਮ ਕਤਰੇ ਜਿਹਾ ਸੀ; ਹੁਣ ਸਮੁੰਦਰ ਹੋ ਗਿਆ.!
ਦਰਅਸਲ ਬਦਲਦੇ ਹਾਲਾਤ ਪ੍ਰਭਾਵਿਤ ਤਾਂ ਹਰ ਕਿਸੇ ਨੂੰ ਕਰਦੇ ਹਨ ਪਰ ਇਹਨਾਂ ਤਬਦੀਲੀਆਂ ਨੂੰ ਅਨੁਭਵ ਕਰਨਾ ਅਤੇ ਫਿਰ ਉਹਨਾਂ ਅਹਿਸਾਸਾਂ ਨੂੰ ਖੂਬਸੂਰਤ ਸ਼ਬਦ ਦਨੇ ਇਹ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ ਹੁੰਦਾ. ਪਿਛਲੇ 16 ਸਾਲਾਂ ਤੋਂ ਸਲਾਖਾਂ ਪਿਛੇ ਬੰਦ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਨੂੰ ਫਾਂਸੀ ਦੇਣ ਦੇ ਮਾਮਲੇ ਵਿੱਚ ਰਹਿਮ ਦੀ ਅਪੀਲ ਜਦੋਂ ਨਾਮੰਜ਼ੂਰ ਕੀਤੀ ਗਈ ਤਾਂ ਅਨਾਦਪੁਰ ਸਾਹਿਬ ਵਿੱਚ ਰਹੀ ਰਹੇ ਨਿਰਵੈਰ ਸਿੰਘ ਅਰਸ਼ੀ ਦਾ ਹਿਰਦਾ ਵੀ ਤੜਪ ਉਠਿਆ. ਉਹਨਾਂ ਮੌਜੂਦਾ ਸਮੇਂ ਦੇ ਸ਼ਾਇਰਾਂ ਨੂੰ ਹਲੂਣਾ ਦੇਂਦੀਆਂ ਆਖਿਆ :
ਉਠੋ ਵੇ ਕਲਮਾਂ ਵਾਲਿਓ, ਧਰਤੀ ਦੇ ਗੀਤਾਂ ਨੂੰ ਲਿਖੋ ।
ਹੀਰਾਂ ਦੇ ਕਿੱਸੇ ਛੱਡ ਕੇ, ਸੁੱਚੀਆਂ ਪ੍ਰੀਤਾਂ ਨੂੰ ਲਿਖੋ।
ਹੱਕਾਂ ਦੀ ਰਾਖੀ ਵਾਸਤੇ, ਜੋ ਜੂਝ ਗਏ, ਜੋ ਜੂਝ ਰਹੇ,
'ਅਰਸ਼ੀ' ਜਵਾਂ-ਮਰਦਾਂ ਦੀਆਂ, ਬਾਤਾਂ ਲਿਖੋ, ਰੀਤਾਂ ਲਿਖੋ।
ਹੀਰਾਂ ਦੇ ਕਿੱਸੇ ਛੱਡ ਕੇ, ਸੁੱਚੀਆਂ ਪ੍ਰੀਤਾਂ ਨੂੰ ਲਿਖੋ।
ਹੱਕਾਂ ਦੀ ਰਾਖੀ ਵਾਸਤੇ, ਜੋ ਜੂਝ ਗਏ, ਜੋ ਜੂਝ ਰਹੇ,
'ਅਰਸ਼ੀ' ਜਵਾਂ-ਮਰਦਾਂ ਦੀਆਂ, ਬਾਤਾਂ ਲਿਖੋ, ਰੀਤਾਂ ਲਿਖੋ।
ਰਾਸ਼ਟਰਪਤੀ ਵਲੋਂ ਪ੍ਰੋ. ਦਵਿੰਦਰ ਸਿੰਘ ਭੁੱਲਰ ਦੀ ਅਪੀਲ ਰੱਦ ਕੀਤੇ ਜਾਣ ਉਪ੍ਰੰਤ ਕਵੀ ਦੇ ਆਪਣੇ ਮਨ ਦੀ ਦੀ ਵੇਦਨਾ ਇਹਨਾਂ ਸ਼ਬਦਾਂ ਨਾਲ ਬਾਹਰ ਆਈ :-
ਤੇਰੇ ਝੂਠੇ ਕਰਾਰ, ਕੀ ਕਰੀਏ?
ਹੋਰ ਹੁਣ ਏਤਬਾਰ, ਕੀ ਕਰੀਏ?
ਜਿਹੜੀ ਬੇਗਾਨਿਆਂ ਨਾ ਕੀਤੀ ਸੀ,
ਉਹ ਤੂੰ ਕੀਤੀ ਏ ਯਾਰ, ਕੀ ਕਰੀਏ?
ਜਿਨ੍ਹਾਂ ਲਈ ਵਾਰਦੇ ਰਹੇ ਖ਼ੁਸ਼ੀਆਂ,
ਉਨ੍ਹਾਂ ਬਖ਼ਸ਼ੇ ਨੇ ਖਾਰ, ਕੀ ਕਰੀਏ?
ਪਤਝਡ਼ਾਂ 'ਤੇ ਗਿਲਾ ਹੈ ਕੀ ਕਰਨਾ,
ਸਾਨੂੰ ਡੱਸਿਆ ਬਹਾਰ, ਕੀ ਕਰੀਏ?
ਇਹ ਤਾਂ ਗ਼ੈਰਾਂ ਤੋਂ ਵੀ ਗਏ-ਗੁਜ਼ਰੇ,
ਦਿੱਲੀ ਦੇ ਤਾਜਦਾਰ, ਕੀ ਕਰੀਏ?
ਮਾਲੀ ਹੀ ਜਦ ਸੱਯਾਦ ਬਣ ਬੈਠੇ,
'ਅਰਸ਼ੀ' ਅਰਜ਼ੋ-ਪੁਕਾਰ, ਕੀ ਕਰੀਏ?
ਨਿਰਵੈਰ ਸਿੰਘ ਅਰਸ਼ੀ ਦੀ ਕਵਿਤਾ ਦਾ ਇਹ ਰੰਗ ਤੁਹਾਨੂੰ ਕਿਵੇਂ ਲੱਗਿਆ ਇਸ ਬਾਰੇ ਜ਼ਰੂਰ ਦੱਸਣਾ ਤੁਹਾਡੇ ਵਿਚਾਰਾਂ ਦੀ ਉਡੀਕ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਤੀਬਰਤਾ ਨਾਲ ਰਹੇਗੀ.--ਰੈਕਟਰ ਕਥੂਰੀਆ
ਹੋਰ ਹੁਣ ਏਤਬਾਰ, ਕੀ ਕਰੀਏ?
ਜਿਹੜੀ ਬੇਗਾਨਿਆਂ ਨਾ ਕੀਤੀ ਸੀ,
ਉਹ ਤੂੰ ਕੀਤੀ ਏ ਯਾਰ, ਕੀ ਕਰੀਏ?
ਜਿਨ੍ਹਾਂ ਲਈ ਵਾਰਦੇ ਰਹੇ ਖ਼ੁਸ਼ੀਆਂ,
ਉਨ੍ਹਾਂ ਬਖ਼ਸ਼ੇ ਨੇ ਖਾਰ, ਕੀ ਕਰੀਏ?
ਪਤਝਡ਼ਾਂ 'ਤੇ ਗਿਲਾ ਹੈ ਕੀ ਕਰਨਾ,
ਸਾਨੂੰ ਡੱਸਿਆ ਬਹਾਰ, ਕੀ ਕਰੀਏ?
ਇਹ ਤਾਂ ਗ਼ੈਰਾਂ ਤੋਂ ਵੀ ਗਏ-ਗੁਜ਼ਰੇ,
ਦਿੱਲੀ ਦੇ ਤਾਜਦਾਰ, ਕੀ ਕਰੀਏ?
ਮਾਲੀ ਹੀ ਜਦ ਸੱਯਾਦ ਬਣ ਬੈਠੇ,
'ਅਰਸ਼ੀ' ਅਰਜ਼ੋ-ਪੁਕਾਰ, ਕੀ ਕਰੀਏ?
ਨਿਰਵੈਰ ਸਿੰਘ ਅਰਸ਼ੀ ਦੀ ਕਵਿਤਾ ਦਾ ਇਹ ਰੰਗ ਤੁਹਾਨੂੰ ਕਿਵੇਂ ਲੱਗਿਆ ਇਸ ਬਾਰੇ ਜ਼ਰੂਰ ਦੱਸਣਾ ਤੁਹਾਡੇ ਵਿਚਾਰਾਂ ਦੀ ਉਡੀਕ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਤੀਬਰਤਾ ਨਾਲ ਰਹੇਗੀ.--ਰੈਕਟਰ ਕਥੂਰੀਆ
No comments:
Post a Comment