پنجابی لئی تھلے رول کرو
ਸੁਫਨੇਗਰ سفنے گر
ਚਮਨ ਲਾਲ
ਗੁਲਸ਼ਨ ਦਿਆਲ
ਜੇ ਚਮਨ ਲਾਲ ਜੀ ਦੀਆਂ ਕਾਮਯਾਬੀਆਂ ਦੀ ਗੱਲ ਕਰਾਂ ਤਾਂ ਇਹ ਮੁੱਕਣੀਆਂ ਹੀ ਨਹੀਂ। ਸੱਚ ਤਾਂ ਇਹ ਹੈ ਕਿ ਦਿਲ ਵਿੱਚ ਬਾਰ ਬਾਰ ਇਹ ਖਿਆਲ ਆਉਂਦਾ ਹੈ ਕਿ ਮੈਂ ਉਨ੍ਹਾਂ ਬਾਰੇ ਕਿਓਂ ਲਿਖ ਰਹੀ ਹਾਂ ? ਸਾਰੇ ਉਨ੍ਹਾਂ ਨੂੰ ਜਾਣਦੇ ਹੀ ਹਨ । ਫਿਰ ਖੁਦ ਨੂੰ ਹੀ ਆਖਦੀ ਹਾਂ,”ਗੁੱਲੂ , ਨਹੀਂ ਜ਼ਰੂਰ ਲਿਖ! ਤੂੰ ਤਾਂ ਫੇਸਬੁਕ ਤੋਂ ਹੀ ਉਨ੍ਹਾਂ ਨੂੰ ਜਾਨਣ ਲੱਗੀ ਹੈਂ, ਪਹਿਲਾਂ ਤੇ ਨਹੀਂ ਸੀ ਜਾਣਦੀ, ਤੇਰੇ ਵਰਗਾ ਹੋਰ ਕੋਈ ਨਾ ਕੋਈ ਜ਼ਰੂਰ ਹੋਵੇਗਾ।
”ਦੂਜਾ ਇਹ ਡਰ ਵੀ ਲੱਗਦਾ ਸੀ ਕਿ ਉਹ ਇੰਨੇ ਸੂਝਵਾਨ ਤੇ ਇਲਮ ਰੱਖਦੇ ਹਨ, ਕਿ ਬਾਰ ਬਾਰ ਆਪਣੇ ਤੇ ਸ਼ੱਕ ਜਿਹਾ ਹੋ ਰਿਹਾ ਹੈ ਤੇ ਖੁਦ ਨੂੰ ਹੀ ਮੈਂ ਪੁੱਛਦੀ ਹਾਂ, ” ਕੀ ਤੂੰ ਸੱਚਮੁੱਚ ਹੀ ਉਨ੍ਹਾਂ ਨੂੰ ਆਪਣੀ ਕਲਮ ਨਾਲ ਫਡ਼੍ਹ, ਲਫਜਾਂ ਨਾਲ ਬੰਨ੍ਹ ਕਾਗਜ਼ ਦੇ ਸੀਨੇ ਤੇ ਉਤਾਰ ਸਕਦੀ ਹੈਂ ? ”ਸ਼ਾਇਦ ਨਹੀਂ, ਜਿਵੇਂ ਮੇਨੂੰ ਖਾਲਿਦ ਜੀ ਤੇ ਲਿਖਣਾ ਔਖਾ ਲੱਗਿਆ ਸੀ ਉਸੇ ਤਰ੍ਹਾਂ ਮੇਨੂੰ ਚਮਨ ਜੀ ਤੇ ਲਿਖਣਾ ਔਖਾ ਲੱਗ ਰਿਹਾ ਹੈ। ਦੋਵੇਂ ਹੀ ਆਪਣੇ ਆਪ ਵਿੱਚ ਇਕ ਇੰਨਸਟੀਟਿਊਸ਼ਨ ( institutions ) ਹਨ ।
ਲਿਖਾਂ ਜਾਂ ਨਾ ਲਿਖਾਂ ਦੀ ਜੱਦੋ ਜਹਿੱਦ ਵਿਚੋਂ ਗੁਜਰ ਰਹੀ ਸੀ ਕੀ ਪਤਾ ਲੱਗਿਆ ਕੀ ਉਹ ਸਾਨ ਫਰਾਂਸਿਸਕੋ ਕਰਤਾਰ ਸਿੰਘ ਸਰਾਭਾ ਤੇ ਲੈਕਚਰ ਕਰਨ ਆ ਰਹੇ ਨੇ ਤਾਂ ਮੇਰੇ ਹੌਸਲੇ ਨੇ ਕਲਮ ਨੂੰ ਚੁੱਕ ਹੀ ਲਿਆ। ਜਦ ਉਨ੍ਹਾਂ ਨੇ ਮੇਨੂੰ ਪੋਰਟ ਸਪੇਨ ਤੋਂ ਫੋਨ ਕਰ ਕੇ ਆਪਣੇ ਇੱਥੇ ਆਉਣ ਬਾਰੇ ਦੱਸਿਆ ਤਾਂ ਮੈਂ ਪੱਕਾ ਫੈਸਲਾ ਕਰ ਲਿਆ ਉਨ੍ਹਾਂ ਤੇ ਲਿਖਣ ਦਾ, ਹਾਲਾਂਕਿ ਇਹ ਸੁਫਨੇਗਰ ਦਾ ਕਾਲਮ ਅਸੀਂ ਉਨ੍ਹਾਂ ਨੌਜਵਾਨ ਪੰਜਾਬੀਆਂ ਤੇ ਲਿਖਣ ਲਈ ਸੋਚਿਆ ਸੀ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਕੁਝ ਕਰ ਰਹੇ ਨੇ, ਤੇ ਦੋਹਾਂ ਪੰਜਾਬਾਂ ਦੀ ਸਾਂਝ ਬਾਰੇ ਗੱਲ ਕਰਦੇ ਨੇ ਤੇ ਖਾਸ ਕਰਕੇ ਅਸੀਂ ਲਹਿੰਦੇ ਪੰਜਾਬ ਤੋਂ ਲੋਕਾਂ ਨੂੰ ਚੁਣ ਰਹੇ ਸੀ, ਪਰ ਮੇਨੂੰ ਲੱਗਿਆ ਕੀ ਚਮਨ ਲਾਲ ਵੀ ਪੰਜਾਬੀ ਹਨ ਤੇ ਮੇਨੂੰ ਜਿੰਨ੍ਹਾ ਉਨ੍ਹਾਂ ਤੋਂ ਪਾਕਿਸਤਾਨ ਬਾਰੇ ਪਤਾ ਲੱਗਿਆ ਉਨ੍ਹਾਂ ਪਹਿਲਾਂ ਨਹੀਂ ਪਤਾ ਸੀ, ਇਹ ਗੁੱਲੂ ਆਪਣੇ ਕਾਲਮ ਦੇ ਹੀਰੋਆਂ ਤੋਂ ਰੋਜ਼ ਹੀ ਕੁਝ ਨਾ ਕੁਝ ਨਵਾਂ ਸਿੱਖਦੀ ਹੈ ।
ਸਮਝ ਨਹੀਂ ਆਓਂਦੀ ਕਿ ਉਨ੍ਹਾਂ ਬਾਰੇ ਕਿਸ ਪੱਖੋਂ ਗੱਲ ਕਰਾਂ, ਕਿਵੇਂ ਪੇਸ਼ ਕਰਾਂ ਕਿ ਯਾਦ ਆਇਆ ਕਿ ਅਸੀਂ ਬਚਪਨ ਵਿੱਚ ਸੁਣਿਆ ਕਰਦੇ ਸਾਂ ਕਿ ਚਮਨ ਦੇ ਅੰਗੂਰ ਬਹੁਤ ਵਧੀਆ ਹੁੰਦੇ ਨੇ; ਇਸੇ ਤਰ੍ਹਾਂ ਤੁਸੀਂ ਉਨ੍ਹਾਂ ਬਾਰੇ ਕਹਿ ਸਕਦੇ ਹੋ ਕਿ ਉਹ ਚੰਗੇ ਤੇ ਵਧੀਆ ਇਨਸਾਨ ਨੇ ਤੇ ਪੂਰੀ ਤਰ੍ਹਾਂ ਪੰਜਾਬੀ, ਜਿਨ੍ਹਾਂ ਤੇ ਕੋਈ ਵੀ ਪੰਜਾਬੀ ਮਾਣ ਕਰ ਸਕਦਾ ਹੈ।
ਭਾਵੇਂ ਦੋਹਾਂ ਪੰਜਾਬਾਂ ਵਿੱਚ ਉਨ੍ਹਾਂ ਨੂੰ ਜਾਨਣ ਵਾਲੇ ਦੋਸਤ ਹਨ ਪਰ ਫਿਰ ਵੀ ਇਹ ਦੱਸਣਾ ਚਾਹੁੰਦੀ ਹਾਂ ਕਿ ਉਨ੍ਹਾਂ ਦਾ ਜਨਮ ਉਨ੍ਹਾਂ ਦਿਨਾਂ ਵਿੱਚ ਹੋਇਆ ਜਦ ਸਾਡੇ ਦੇਸ਼ ਦੀ ਆਜ਼ਾਦੀ ਲੱਖਾਂ ਲੋਕਾਂ ਦੀਆਂ ਲਾਸ਼ਾਂ ਲੈ ਕੇ ਸਾਡੀ ਝੋਲੀ ਵਿੱਚ ਗਿਰੀ । ਤੇ ਉਨ੍ਹਾਂ ਨੇ ਵੀ ਉਨ੍ਹਾਂ ਲੋਕਾਂ ਬਾਰੇ ਲਿਖਣਾ ਤੇ ਉਨ੍ਹਾਂ ਬਾਰੇ ਖੋਜ ਤੇ ਆਪਣੀ ਸਾਰੀ ਜਿੰਦਗੀ ਲੱਗਾ ਦਿੱਤੀ ਜਿਨ੍ਹਾਂ ਨੇ ਦੇਸ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਬਾਰੇ ਲਿਖਦਿਆਂ ਮੇਰੇ ਜ਼ਿਹਨ ਵਿੱਚ ਇਹ ਖਿਆਲ ਬਾਰ ਬਾਰ ਆਓਂਦਾ ਹੈ ਕਿ ਕੌਣ ਕਹਿੰਦਾ ਹੈ ਕਿ,” ਨਾ-ਮੁਮਕਿਨ ਸੁਫਨੇ ਤਾਂ ਸੁਫਨੇ ਹੁੰਦੇ ਨੇ, ਉਹ ਕਦ ਪੂਰੇ ਹੁੰਦੇ ਨੇ? ”ਪਰ ਚਮਨ ਜੀ ਨੇ ਨਾ-ਮੁਮਕਿਨ ਸੁਫਨੇ ਪੂਰੇ ਕੀਤੇ ਨੇ। ਉਹ ਉਸ ਪਿਤਾ ਦੇ ਪੁੱਤਰ ਹਨ, ਜੋ ਪੁੱਤਰ ਦੀ ਨਜ਼ਰ ਵਿੱਚ ਈਮਾਨਦਾਰ ਤਾਂ ਸਨ ਪਰ ਸ਼ਾਇਦ ਜਿੰਦਗੀ ਤੇ ਦੁਨੀਆਦਾਰੀ ਵਿੱਚ ਸਫਲ ਨਹੀਂ ਸਨ। ਪਿਤਾ ਨੇ ਚਮਨ ਜੀ ਨੂੰ ਤੇ ਉਹਨਾਂ ਦੇ ਇੱਕ ਭਰਾ ਨੂੰ ਦੁਕਾਨ ਤੇ ਬਿਠਾਉਣਾ ਚਾਹਿਆ, ਭਰਾ ਨੇ ਤੰਗ ਆ ਕੇ ਖੁਦਕੁਸ਼ੀ ਕਰ ਲਈ ਤੇ ਚਮਨ ਜੀ ਵਿਦਰੋਹੀ ਹੋ ਗਏ ਤੇ ਦੁਕਾਨ ਦੀ ਥਾਂ ਉਹ ਰੋਜ਼ ਲਾਈਬਰੇਰੀ ਬੈਠਣ ਲੱਗ ਪਏ ਤੇ ਪਹਿਲੀ ਕਿਤਾਬ ਜੋ ਉਨ੍ਹਾਂ ਦੇ ਹੱਥ ਲੱਗੀ ਤੇ ਜਿਸ ਨੇ ਉਨ੍ਹਾਂ ਦੀ ਜਿੰਦਗੀ ਬਦਲ ਦਿੱਤੀ ਸੀ ਉਹ ਸੀ ਮੁਨਸ਼ੀ ਪ੍ਰੇਮ ਚੰਦ ਦੀ ਕਿਤਾਬ ‘ਗੋਦਾਨ‘। ਇਸ ਕਿਤਾਬ ਨੇ ਜਿਵੇਂ ਉਨ੍ਹਾਂ ਨੂੰ ਅੰਦਰੋਂ ਅਜ਼ਾਦ ਕਰ ਦਿੱਤਾ । ਸਿਰਫ 17 ਸਾਲ ਦੀ ਛੋਟੀ ਜਿਹੀ ਉਮਰ ਵਿੱਚ, ਗਰੀਬੀ ਨਾਲ ਘੁਲਦਿਆਂ ਉਨ੍ਹਾਂ ਇਨਕਲਾਬੀਆਂ ਬਾਰੇ ਪਡ਼੍ਹਨਾ ਸ਼ੁਰੂ ਕੀਤਾ, ਤੇ ਭਗਤ ਸਿੰਘ ਬਾਰੇ ਜਾਨਣਾ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨਾ ਉਨ੍ਹਾਂ ਦੀ ਜਿੰਦਗੀ ਦਾ ਮਕਸਦ ਬਣ ਗਿਆ।
ਚਮਨ ਜੀ ਕੋਲ ਕਾਲਜ ਜਾਣ ਲਈ ਪੈਸੇ ਨਹੀਂ ਸਨ ਤੇ ਉਨ੍ਹਾਂ ਆਪ ਹੀ ਪ੍ਰਾਈਵੇਟ ਪਡ਼੍ਹਾਈ ਕਰ ਕੇ ਹਿੰਦੀ ਵਿੱਚ ਡਿਪਲੋਮਾ ( ਪ੍ਰਭਾਕਰ ) ਲਿਆ ਤੇ ਨਾਲ ਹੀ ਨਾਲ ਜੇ. ਬੀ. ਟੀ ਕੀਤੀ ਤੇ ਉਹ ਆਪਣੇ ਡਿਪਲੋਮਾ ਵਿੱਚ ਪੰਜਾਬ ਵਿੱਚ ਅੱਵਲ ਆਏ ਤੇ ਰਾਮਪੁਰਾ ਪਿੰਡ ਦੇ ਸਕੂਲ ਵਿੱਚ ਪਡ਼੍ਹਾਉਣ ਲੱਗ ਪਏ ਤੇ ਹਸਦਿਆਂ ਹਸਦਿਆ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਆਪਣੀਆਂ ਬੀ. ਏ.ਐਮ.ਏ. ਦੀਆਂ ਸਾਰੀਆਂ ਡਿਗਰੀਆਂ ਵਾਇਆ ਬਠਿੰਡਾ ਹੀ ਲਈਆਂ। ਜਵਾਹਰ ਲਾਲ ਯੂਨੀਵਰਸਿਟੀ ਤੋਂ ਡਾਕਟਰੇਟ ਕੀਤੀ ਤੇ ਫਿਰ ਉਹ ਉਸ ਮੁਕਾਮ ਤੇ ਪੁੱਜ ਗਏ ਕਿ ਜਿਨ੍ਹਾਂ ਨੇ ਇੱਕ ਦਿਨ ਵੀ ਕਾਲਜ ਦਾ ਮੂੰਹ ਨਹੀਂ ਸੀ ਦੇਖਿਆ ਉਹ ਉਸੇ ਪਰੈਸਟਿਜੀਅਸ (prestigious) ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗ ਗਏ ਜਿੱਥੇ ਉਨ੍ਹਾਂ ਨੇ ਪੀ.ਐਚ. ਡੀ. ਕੀਤੀ ਸੀ ਤੇ ਅੱਜਕਲ ਉਹ ਵੈਸਟ ਇੰਡੀਜ਼ ਵਿੱਚ ਹਿੰਦੀ ਪਡ਼੍ਹਾ ਰਹੇ ਹਨ।
ਜ਼ਰੂਰ ਹੀ ਲਾਜਵਾਬ ਟੀਚਰ ਰਹੇ ਹੋਣਗੇ–ਉਨ੍ਹਾਂ ਦਾ ਇਕ ਸਟੂਡੇੰਟ ਰੇਸ਼ਮ ਸਿੰਘ ਦਸਦਾ ਹੈ ਕਿ,”ਮੇਨੂੰ ਤਾਂ ਸੋਚਣਾ ਹੀ ਉਨ੍ਹਾਂ ਨੇ ਸਿਖਾਇਆ ਹੈ, ਉਨ੍ਹਾਂ ਕੋਲੋਂ ਹੀ ਮੇਨੂੰ ਪਤਾ ਲੱਗਾ ਕਿ ਪਡ਼੍ਹਾਈ ਦੇ ਇਹ ਮਾਇਨੇ ਵੀ ਹਨ ਕਿ ਸੋਚ ਨੂੰ ਹੱਥ ਵਿੱਚ ਫਡ਼ ਕੇ ਤੁਰਨਾ।” ਇਹ ਸ਼ਾਇਦ ਆਪਣੇ ਗੁਰੂ ਲਈ ਕਿਸੇ ਸਟੂਡੈਂਟ ਦੀ ਸਭ ਤੋਂ ਵੱਡੀ ਤਾਰੀਫ਼ ਹੈ ।” ਰੇਸ਼ਮ ਆਖਦਾ ਹੈ ਕਿ , ” ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਜੇ ਉਹ ਮੇਰੀ ਜ਼ਿੰਦਗੀ ਵਿੱਚ ਨਾ ਆਓਂਦੇ ਤਾਂ ਸ਼ਾਇਦ ਮੈਂ ਸਾਹਿਤ ਤੇ ‘ ਸੋਚ ‘ ਵਰਗੀ ਕਿਸੇ ਚੀਜ਼ ਤੋਂ ਕੋਰਾ ਹੀ ਰਹਿ ਜਾਂਦਾ।”
ਸੱਚਮੁੱਚ ਹੀ ਸੁਲਝੇ ਹੋਏ, ਬਹੁਤ ਪਡ਼੍ਹੇ ਲਿਖੇ ਚਮਨ ਜੀ ਚਲਦੇ ਫਿਰਦੇ ਇਨਸਾਈਕਲੋਪੀਡੀਆ ਹਨ। ਡਾਕਟਰ ਲੋਕ ਰਾਜ ਨੇ ਆਪਣੀ ਜਵਾਨੀ ਦੇ ਦਿਨਾਂ ਵਿੱਚ 80 ਦੇ ਦਹਾਕਿਆਂ ਵਿੱਚ ਭੋਪਾਲ ਗੈਸ ਦੁਖਾਂਤ ਵੇਲੇ ਇੱਕ ਕਨਵੈਨਸ਼ਨ ਵਿੱਚ ਉਨ੍ਹਾਂ ਨਾਲ ਹਿੱਸਾ ਲਿਆ ਸੀ। ਉਸ ਅਨੁਸਾਰ ਉਨ੍ਹਾਂ ਦਿਨਾਂ ਵਿੱਚ ਉਹ ਉਸ ਵੇਲੇ ਦੇ ਹਾਲਾਤਾਂ ਲਈ ਫਿਕਰਮੰਦ ਸਨ, ਤੇ ਉਨਾਂ ਦੇ ਕੰਮ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਦਲਿਤ ਸਾਹਿਤ ਤੇ ਦਲਿਤ ਬਾਰੇ ਕਾਨਸ਼ਿਅਸਨੈਸ (consciousness), ਭਗਤ ਸਿੰਘ ਤੇ ਖੋਜ, ਪਾਸ਼ ਨੂੰ ਕੌਮੀ ਪੱਧਰ ਤੇ ਲੈ ਕੇ ਆਉਣਾ ਤੇ ਪੰਜਾਬੀ ਕਿਤਾਬਾਂ ਦਾ ਹਿੰਦੀ ਵਿੱਚ ਉਲਥਾ (ਤਰਜ਼ਮਾ) ਕਰਨਾ। ਉਨਾਂ ਦੀਆਂ ਕਿਤਾਬਾਂ ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਉਰਦੂ ਵਿੱਚ ਪਾਈਆਂ ਜਾ ਸਕਦੀਆਂ ਹਨ। ਦੋ ਕਿਤਾਬਾਂ ਉਨ੍ਹਾਂ ਦੀਆਂ ਮਰਾਠੀ ਵਿੱਚ ਵੀ ਛਪੀਆਂ ਹਨ। ਉਨ੍ਹਾਂ ਦੀਆਂ ਹੁਣ ਤੱਕ 40 ਤੋਂ ਵੱਧ ਕਿਤਾਬਾਂ ਹਨ, ਤੇ 500 ਤੋਂ ਜ਼ਿਆਦਾ ਖੋਜ ਪੱਤਰ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਜਨਸੱਤਾ ਅਖਬਾਰ ਲਈ ਵੀ ਕੰਮ ਕੀਤਾ ਹੈ।
ਉਨ੍ਹਾਂ ਲਈ ਜ਼ਿੰਦਗੀ ਬਹੁਤ ਮਾਇਨੇ ਰੱਖਦੀ ਹੈ ਤੇ ਇਹ ਮਾਇਨੇ ਉਨ੍ਹਾਂ ਨੂੰ ਕਿਤਾਬਾਂ ਵਿਚੋਂ ਮਿਲੇ। ਅਨੇਕਾਂ ਰੂਸੀ ਲਿਖਾਰੀਆਂ ਨੂੰ ਉਨ੍ਹਾਂ ਪਡ਼੍ਹਿਆ ਜਿਸ ਨਾਲ ਉਨ੍ਹਾਂ ਨੇ ਸਿੱਖਿਆ ਕਿ ਜ਼ਿੰਦਗੀ ਨੂੰ ਇਸ ਤਰ੍ਹਾਂ ਜੀਓ ਕਿ ਇਸ ਦਾ ਕੋਈ ਮਤਲਬ ਹੋਵੇ , ਕਿਤਾਬਾਂ ਨੇ ਉਨ੍ਹਾਂ ਦੇ ਅੰਦਰ ਇਲਮ ਤੇ ਤਲਾਸ਼ ਦੀ ਇੱਕ ਪਿਆਸ ਪੈਦਾ ਕੀਤੀ ਤੇ ਇਸ ਪਿਆਸ ਨੂੰ ਉਨ੍ਹਾਂ ਨੇ ਜ਼ਿੰਦਾ ਵੀ ਰੱਖਿਆ ਤੇ ਅਜੇ ਤੱਕ ਰੱਖ ਵੀ ਰਹੇ ਹਨ। ਮੈਂ ਉਨ੍ਹਾਂ ਨੂੰ ਲਾਹੌਰ ਤੋਂ ਜ਼ੁਬੇਰ ਅਹਮਦ ਦਾ ਭੇਜਿਆ ਸੁਨੇਹਾ ਦਿੰਦੀ ਹਾਂ, ਮੇਨੂੰ ਪਤਾ ਹੈ ਕਿ ਉਹ ਦੋਸਤ ਹਨ ਤੇ ਜਦੋਂ ਮੈਂ ਜ਼ੁਬੇਰ ਨੂੰ ਪੁੱਛਿਆ ਕਿ ਉਹ ਆਪਣੇ ਦੋਸਤ ਲਈ ਕੁਝ ਕਹਿਣਾ ਚਾਹੁਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਹਾਲ ਦੀ ਘਡ਼ੀ ਮੇਰਾ ਸਲਾਮ ਕਹਿਣਾ। ”ਉਦੋਂ ਹੀ,” ਉਹ ਆਖਦੇ ਹਨ ਕਿ ,“ਮੈਂ ਤੇ ਜ਼ੁਬੇਰ ਹੀ ਤਾਂ ਭਗਤ ਸਿੰਘ ਦੇ ਕਾਲਜ ਗਏ ਸੀ। ”ਮੇਨੂੰ ਉਹ ਬਰਾਡਲੇ ਹਾਲ (Bradley Hall) ਬਾਰੇ ਦਸਦੇ ਹਨ ਜਿੱਥੇ ਭਗਤ ਸਿੰਘ ਦਾ ਨੈਸ਼ਨਲ ਕਾਲਜ ਹੈ। ਦਸਦੇ ਹਨ ਕੀ ਦਿਆਲ ਸਿੰਘ ਕਾਲਜ ਦਾ ਨਾਂ ਉਹੀ ਹੈ, ਇਸ ਨੂੰ ਬਦਲਿਆ ਨਹੀ ਗਿਆ।
ਆਪਦੀ ਪਾਕਿਸਤਾਨੀ ਸਫਰ ਬਾਰੇ ਉਹ ਗੱਲ ਕਰਦੇ ਹਨ ਤੇ ਮੇਨੂੰ ਕਿੰਨਾ ਕੁਝ ਹੀ ਦਸਦੇ ਹਨ । ਮੈਂ ਕੰਨ ਲਾ ਕੇ ਸੁਣਦੀ ਹਾਂ, ਕੋਈ ਵੀ ਲਫਜ਼ ਮੈਂ ਗੁਆਣਾ ਨਹੀਂ ਚਾਹੁੰਦੀ ਤੇ ਕੋਸ਼ਿਸ਼ ਕਰਦੀ ਹਾਂ ਕੀ ਨਾਲ ਨਾਲ ਹੀ ਸਭ ਕੁਝ ਲਿਖੀ ਜਾਵਾਂ। ਦਸਦੇ ਹਨ ਕਿ 1965 ਤੋਂ ਪਹਿਲਾਂ ਪਾਕਿਸਤਾਨ ਤੇ ਭਾਰਤ ਨੂੰ ਜੋਡ਼ਦੀਆਂ ਸਡ਼ਕਾਂ ਤੇ ਰੇਲਵੇ ਲਾਈਨਾ ਉਵੇਂ ਹੀ ਰਹੀਆਂ ਸਨ ਇਹ ਸਾਰਾ ਕੁਝ ਬਾਅਦ ਵਿਚ ਤੋਡ਼ ਦਿੱਤਾ ਗਿਆ। ਸੋਚਦੀ ਹਾਂ ਕਿ ਕੀ ਇਹ ਸਾਰਾ ਕੁਝ ਤੋਡ਼ਨ ਨਾਲ ਸਭ ਸਾਂਝ ਟੁੱਟ ਗਈ ? ਹਰ ਰੋਜ਼ ਜਦ ਮੇਨੂੰ ਕੁਝ ਨਵਾਂ ਲਹਿੰਦੇ ਪੰਜਾਬ ਦੇ ਲੋਕਾਂ ਬਾਰੇ ਪਤਾ ਲੱਗਦਾ ਹੈ, ਤਾਂ ਮੇਰਾ ਦਿਲ ਉਨ੍ਹਾਂ ਲੋਕਾਂ ਦੇ ਨਾਲ ਧਡ਼ਕਦਾ ਹੈ। ਹਰ ਰੋਜ਼ ਆਪਣੇ ਆਪ ਬਾਰੇ ਨਵਾਂ ਚਾਨਣ ਹੁੰਦਾ ਹੈ ਤੇ ਹੋਰਨਾ ਬਾਰੇ ਕਿ ਸਾਡੇ ਦਿਲਾਂ ਅੰਦਰ ਕਿੰਨਾ ਪਿਆਰ ਹੈ , ਕਿੰਨੀ ਤਡ਼ਫ ਹੈ ? ਅੱਜ ਤੋਂ ਦੋ ਸਾਲ ਪਹਿਲਾਂ ਮੈਂ ਸੋਚਿਆ ਹੀ ਨਹੀਂ ਸੀ ਕਿ ਮੈਂ ਇੰਨਾ ਜੁਡ਼ ਜਾਵਾਂਗੀ ਤੇ ਮੈਂ ਵੰਡ ਦਾ ਉਹ ਦਰਦ ਆਪਣੇ ਪਿੰਡੇ ਤੇ ਹੰਢਾਉਣ ਲੱਗ ਜਾਵਾਂਗੀ ਜਿਸ ਤੋਂ ਮੈਂ ਕੁਝ ਦੇਰ ਪਹਿਲਾਂ ਬਿਲਕੁਲ ਕੋਰੀ ਸੀ। ”ਗੁਲਸ਼ਨ, ਕੀ ਤੇਨੂੰ ਪਤਾ ਹੈ ਕਿ ਕਸੂਰ ਤੇ ਫਿਰੋਜ਼ਪੁਰ ਬਿਲਕੁਲ ਆਹਮਣੇ ਸਾਹਮਣੇ ਨੇ”,( ਮੇਨੂੰ ਤਾਂ ਸੁਰਿੰਦਰ ਕੌਰ ਦੇ ਗਾਣੇ ਤੋਂ ਹੀ ਪਤਾ ਸੀ ਕਿ ਕਸੂਰ ਦੀਆਂ ਜੁੱਤੀਆਂ ਬਹੁਤ ਮਸ਼ਹੂਰ ਸੀ), ਉਹ ਦਸਦੇ ਦਨ ਕਿ ਬਾਬਾ ਬੁੱਲ੍ਹੇ ਸ਼ਾਹ ਕਸੂਰ ਤੋਂ ਸਨ ਤੇ ਭਗਤ ਸਿੰਘ ਦੇ ਚਾਚੀ ਹਰਨਾਮ ਕੌਰ ਜੀ ਵੀ ਕਸੂਰ ਦੇ ਸਨ।
ਚਮਨ ਜੀ ਦੀਆਂ ਕਿਤਾਬਾਂ ਕਰ ਕੇ ਉਨ੍ਹਾਂ ਦਾ ਕਾਫੀ ਸਨਮਾਨ ਵੀ ਹੋਇਆ। ਕਈ ਅਵਾਰਡ ਵੀ ਮਿਲੇ ਪਰ ਮੈਂ ਤਾਂ ਚਮਨ ਜੀ ਦੀ ਹੋਂਦ ਨੂੰ ਤੇ ਇਨਸਾਨ ਵਜੋਂ ਉਨ੍ਹਾਂ ਨੂੰ ਜਾਨਣਾ ਚਾਹੁੰਦੀ ਸਾਂ। ਖੈਰ 2001 ਵਿਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਵੱਲੋਂ ਪਾਸ਼ ਦੀ ਪੰਜਾਬੀ ਦੀ ਸਾਰੀ ਕਵਿਤਾ ਨੂੰ ਹਿੰਦੀ ਵਿਚ ਤਰਜ਼ਮਾ ਕਰਨ ਦਾ ਅਵਾਰਡ ਮਿਲਿਆ, ਤੇ ਇਹ ਵੀ ਉਹ ਮਹਿਸੂਸ ਕਰਦੇ ਨੇ ਕਿ ਇਹ ਵੀ ਅਜੀਬ ਗੱਲ ਹੈ ਉਸ ਨੂੰ ਤਾਂ ਲਿਖਣ ਦਾ ਸਨਮਾਨ ਨਹੀਂ ਮਿਲਿਆ ਪਰ ਹਿੰਦੀ ਵਿਚ ਉਲਥਾ ਕਰਨ ਦਾ ਉਨ੍ਹਾਂ ਨੂੰ ਇਨਾਮ ਮਿਲ ਗਿਆ। ਪਰ ਮੈਂ ਸੋਚਦੀ ਹਾਂ ਕਿ ਉਨ੍ਹਾਂ ਕਰਕੇ ਪਾਸ਼ ਦੀ ਕਵਿਤਾ ਹੋਰਨਾਂ ਲੋਕਾਂ ਕੋਲ ਪੁੱਜ ਗਈ , ਇਹ ਕੀ ਘੱਟ ਹੈ ? ਪਾਸ਼ ਦੇ ਕਵਿਤਾ ਪੰਜਾਬੀ ਵਿਚ ਉੰਨੀ ਨਹੀਂ ਵਿਕੀ ਜਿੰਨੀ ਹਿੰਦੀ ਵਿਚ ਵਿਕੀ।
ਤੁਸੀਂ ਉਨ੍ਹਾਂ ਨੂੰ ਮਿਲਦੇ ਹੋ ਤਾਂ ਮਹਿਸੂਸ ਕਰਦੇ ਹੋ ਕਿ ਉਨ੍ਹਾਂ ਦੇ ਅੰਦਰ ਭਾਲ ਕਰਨ ਦੀ, ਖੋਜ ਤੇ ਤਲਾਸ਼ ਦੀ ਭੁੱਖ ਬਹੁਤ ਹੈ। ਸ਼ਾਇਦ ਇਹ ਭੁੱਖ ਸਾਡੇ ਸਾਰਿਆਂ ਵਿੱਚ ਹੁੰਦੀ ਹੈ, ਇਕ ਭਟਕਣ ਜਿਹੀ ਪਰ, ਉਨ੍ਹਾਂ ਵਿੱਚ ਕੁਝ ਜ਼ਿਆਦਾ ਹੈ। ਬੇ–ਏਰੀਆ ਵਿੱਚ ਆ ਕੇ ਜਿਨ੍ਹਾਂ ਵੀ ਵਕਤ ਉਹ ਬਰਕਲੀ ਯੂਨੀਵਰਸਿਟੀ ਵਿੱਚ ਲਗਾ ਸਕਦੇ ਸਨ, ਉਨ੍ਹਾਂ ਨੇ ਲਾਇਆ। ਗਦਰ ਪਾਰਟੀ ਦੇ ਅਨੇਕਾਂ ਡਾਕਿਯੂਮੈਂਟਸ ਦੀਆਂ ਕਾਪੀਆਂ ਕੀਤੀਆਂ। ਮੈਂ ਉਨ੍ਹਾਂ ਕੋਲ ਬੈਠੀ ਦੇਖ ਰਹੀ ਸੀ ਕਿ ਕਿਵੇਂ ਉਹ ਨੋਟ ਲੈ ਰਹੇ ਸਨ–ਪਡ਼੍ਹ ਰਹੇ ਸਨ–ਇੱਕ ਨਾ–ਮੁੱਕਣ ਵਾਲੀ ਤਲਾਸ਼ ਹੈ ਉਨ੍ਹਾਂ ਦੇ ਅੰਦਰ, ਜੋ ਵੀ ਕਰ ਰਹੇ ਹਨ, ਮੈਂ ਸਮਝਦੀ ਹਾਂ ਸਾਡੇ ਦੇਸ਼ ਲਈ , ਸਾਡੀ ਕੌਮ ਲਈ ਇੱਕ ਵੱਡੀ ਦੇਣ ਹੈ ਤੇ ਹੋਵੇਗੀ ਵੀ ਕਿ ਇਤਿਹਾਸ ਦੇ ਉਸ ਪੰਨੇ ਨੂੰ ਸਾਡੇ ਸਾਹਮਣੇ ਲਿਆ ਰਹੇ ਨੇ ਜਿਸ ਨੂੰ ਜੇਤੂ ਰਾਜਨੀਤਕ ਪਾਰਟੀਆਂ ਤੇ ਸਾਡੀਆਂ ਸਰਕਾਰਾਂ ਨੇ , ਤੇ ਵਿਕੇ ਹੋਏ ਇਤਿਹਾਸਕਾਰਾਂ ਨੇ ਦੋਹਾਂ ਦੇਸ਼ਾਂ ਵਿੱਚ ਲੁਕੋ ਕੇ ਜਾਂ ਪਿੱਛੇ ਰੱਖਿਆ ।
ਉਨ੍ਹਾਂ ਨੂੰ ਦੁੱਖ ਹੁੰਦਾ ਹੈ ਕਿ ਲੋਕ ਭਗਤ ਸਿੰਘ ਨੂੰ ਬੰਦੂਕਾਂ ਨਾਲ ਜਾਂ, ਬੰਬਾਂ ਨਾਲ ਦਰਸਾਉਂਦੇ ਹਨ, ਪਰ ਭਗਤ ਸਿੰਘ ਦੀ ਕੀ ਫਿਲਾਸਫੀ ਸੀ, ਕੀ ਸੋਚ ਸੀ, ਉਸ ਦੀ ਕੋਈ ਗੱਲ ਨਹੀਂ ਕਰਦਾ। ਇੱਕ ਦਿਨ ਗੱਲਾਂ ਗੱਲਾਂ ਵਿੱਚ ਆਸਿਫ਼ ਜੀ ਨੇ ਵੀ ਇਹੀ ਆਖਿਆ ਸੀ ਕੀ ਹੁਣ ਜਦੋਂ ਰਾਜਨੀਤਕ ਪਾਰਟੀਆਂ ਨੂੰ ਪਤਾ ਲੱਗ ਗਿਆ ਹੈ ਕਿ ਭਗਤ ਸਿੰਘ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ, ਤਾਂ ਹੁਣ ਸਰਕਾਰ ਤੇ ਸਾਰੀਆਂ ਪਾਰਟੀਆਂ ਭਗਤ ਸਿੰਘ ਦੇ ਨਾਂ ਨੂੰ ਵੇਚ ਰਹੀਆਂ ਹਨ। ਉਨ੍ਹਾਂ ਨੂੰ ਇੱਕ ਧਾਰਮਿਕ ਜਿਹੀ ਸ਼ਕਲ ਦਿੱਤੀ ਜਾ ਰਹੀ ਹੈ। ਚਮਨ ਲਾਲ ਜੀ ਵੀ ਇਹੋ ਗੱਲ ਕਰਦੇ ਹਨ ਕਿ ਕੋਈ ਉਸ ਦੀ ਅਸਲ ਤਸਵੀਰ ਅੱਗੇ ਨਹੀ ਲੈ ਕੇ ਆਓਂਦਾ। ਮੇਨੂੰ ਦਸਦੇ ਨੇ ਕਿ ਕਰਤਾਰ ਸਿੰਘ ਸਰਾਭਾ ਨੇ ਇੱਕ ਸੈਕੁਲਰ ਰਿਪਬਲਿਕ ਬਾਰੇ ਸੋਚਿਆ ਸੀ ਤੇ ਭਗਤ ਸਿੰਘ ਨੇ ਉਸੇ ਸੁਪਨੇ ਨੂੰ ਸੋਸਲਿਜ਼ਮ ਦੀ ਦਿੱਖ ਦਿੱਤੀ ਚਮਨ ਲਾਲ ਜੀ ਚਾਹੁੰਦੇ ਨੇ ਕਿ ਭਗਤ ਸਿੰਘ ਲੋਕਾਂ ਸਾਹਵੇਂ ਇੱਕ ਵਿਚਾਰਕ ਵਜੋਂ ਜ਼ਿਆਦਾ ਉਘਡ਼ਨੇ ਚਾਹੀਦੇ ਨੇ ਮੈਂ ਭਗਤ ਸਿੰਘ ਨੂੰ ਹਮੇਸ਼ਾਂ ਚਡ਼੍ਹਦੇ ਪੰਜਾਬ ਨਾਲ ਜੋਡ਼ ਕੇ ਦੇਖਦੀ ਰਹੀਂ ਹਾਂ। ਪਰ ਹੁਣ ਹੌਲੀ ਹੌਲੀ ਪਤਾ ਲੱਗਦਾ ਹੈ ਕਿ ਲਹਿੰਦੇ ਪੰਜਾਬ ਵਿੱਚ ਲੋਕ ਉਸ ਨੂੰ ਉਨਾ ਹੀ ਆਪਣਾ ਮੰਨਦੇ ਹਨ ਜਿੰਨਾ ਕਿ ਅਸੀਂ ਇਧਰ। ਉਹ ਦਸਦੇ ਹਨ ਕਿ ਸਿਰਫ ਭਗਤ ਸਿੰਘ ਹੀ ਨਹੀਂ, ਲਹਿੰਦੇ ਪੰਜਾਬ ਵਿੱਚ ਡਾਕਟਰ ਅੰਬੇਦਕਰ ਨੂੰ ਵੀ ਇਜ਼ੱਤ ਨਾਲ ਯਾਦ ਕੀਤਾ ਜਾਂਦਾ ਹੈ। ਦਸਦੇ ਨੇ ਕਿ ਭਾਰਤ ਤੇ ਪਾਕਿਸਤਾਨ ਵਿੱਚ ਸੰਨ 65 ਤੱਕ ਤਾਂ ਅਸੀਂ ਕਈ ਗੱਲਾਂ ਵਿੱਚ ਜੁਡ਼ੇ ਹੀ ਰਹੇ, ਜ਼ਿਆਦਾ ਸਮਾਂ ਖਰਾਬ ਜ਼ਿਆ-ਉਲ-ਹੱਕ ਵੇਲੇ 11–12 ਸਾਲ ਦਾ ਸੀ ਜਿਸ ਨੂੰ ਉਹ ਡਾਰਕ ਪੀਰਿਅਡ ਆਖਦੇ ਨੇ। ਜਿਸ ਵਿਚ ਸੰਬੰਧ ਤੇਜ਼ੀ ਨਾਲ ਟੁੱਟਣ ਲੱਗੇ । ਫਾਰੂਕ ਤਰਾਜ਼ ਵੀ ਇੰਜ ਦਾ ਹੀ ਮਹਿਸੂਸ ਕਰਦੇ ਨੇ। ਅਸੀਂ 47 ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਨਾਲ ਵੀ ਤੁਰਦੇ ਹਾਂ, ਵਿੱਚ ਵਿੱਚ ਅਸੀਂ ਹਾੱਸੇ ਦੀਆਂ ਗੱਲਾਂ ਵੀ ਕਰਦੇ ਹਾਂ, ਕਦੀ ਫਿਰ ਰਾਜਨੀਤੀ ਨੂੰ ਵੀ ਲੈ ਬਹਿੰਦੇ ਹਾਂ ਫਿਰ ਇਤਿਹਾਸ ਵੱਲ – ਤੇ ਫਿਰ ਲਾਹੋਰ ਦੀ ਸ਼ਾਨ ਸ਼ੌਕਤ, ਖਾਣੇ, ਬਜ਼ਾਰ–ਫਾਰੂਕ ਇਹੋ ਜਿਹੀ ਤਸਵੀਰ ਬੰਨਦੇ ਨੇ ਕੀ ਜੀ ਕਰਦਾ ਹੈਂ ਮੈਂ ਵੀ ਉੱਡ ਕੇ ਲਾਹੋਰ ਚਲੀ ਜਾਵਾਂ। ਸਾਂਨੂੰ ਪਤਾ ਵੀ ਨਹੀਂ ਲੱਗ ਰਿਹਾ ਸੀ ਕਿ ਕੀ ਕੀ ਗੱਲ ਕਰੀਏ। ਘਡ਼ੀ ਦੀ ਸੂਈ ਟਿੱਕ ਟਿੱਕ ਕਰ ਰਹੀ ਸੀ ਤੇ ਸਾਂਨੂੰ ਲਾਈਬਰੇਰੀ ਜਾਣ ਦਾ ਚੇਤਾ ਕਰਵਾ ਰਹੀ ਸੀ। ਅਚਾਨਕ ਖਿਆਲ ਆਓਂਦਾ ਹੈ ਕਿ ਚਮਨ ਲਾਲ ਜੀ ਬਾਰੇ ਬਹੁਤ ਕੁਝ ਓਨ ਲਾਈਨ ਇੰਟਰਨੈਟ ਤੇ ਪਾਇਆ ਜਾ ਸਕਦਾ ਹੈ, ਉਹੀ ਗੱਲਾਂ ਮੈਂ ਦੋਬਾਰਾ ਕਿਓਂ ਦੁਹਰਾਵਾਂ। ਜਿਧਰ ਨੂੰ ਮੇਰਾ ਕਾਲਮ ਤੁਰਦਾ ਹੈ ਉਧਰ ਹੀ ਇਸ ਨੂੰ ਮੈਂ ਜਾਣ ਦੇਵਾਂ, ਆਪਣੇ ਪਾਠਕਾਂ ਨੂੰ ਆਪਣੇ ਨਾਲ ਨਾਲ ਤੇ ਚਮਨ ਲਾਲ ਜੀ ਦੇ ਨਾਲ ਨਾਲ ਤੁਰਨ ਦੇਵਾਂ। ਕਿਓਂ ਕੀ ਅਸੀਂ ਸਾਰੇ ਇਨ੍ਹਾਂ ਪਲਾਂ ਵਿੱਚ ਬੇਹੱਦ ਖੁਸ਼ ਸੀ, ਇਕ ਦੂਜੇ ਦੇ ਨੇਡ਼ ਸੀ , ਤੇ ਮੈਂ ਸੋਚਦੀ ਹਾਂ ਸਾਰੇ ਹੋਰ ਵੀ ਇਸ ਨੇਡ਼ ਤੇ ਇਸ ਨਿੱਘ ਨੂੰ ਮਹਿਸੂਸ ਕਰਨ।
ਜਦੋਂ ਉਨ੍ਹਾਂ ਨੇ ਪੋਰਟ ਆਫ਼ ਸਪੇਨ ਤੋਂ ਫੋਨ ਕੀਤਾ ਤਾਂ ਜਾਣਿਆ ਕਿ ਇਹ ਇਨਸਾਨ ਛੇਤੀ ਦੋਸਤ ਬਣਨ ਵਾਲੇ ਹਨ, ਇੱਕ ਮਿੰਟ ਲਈ ਵੀ ਕੋਈ ਉਪਰਾਪਨ ਮਹਿਸੂਸ ਨਹੀਂ ਹੋਇਆ। ਏਅਰ ਪੋਰਟ ਤੇ ਮੈਂ ਗਈ ਤਾਂ ਅਸੀਂ ਦੋਹਾਂ ਨੇ ਦੂਰੋਂ ਹੀ ਇੱਕ ਦੂਜੇ ਨੂੰ ਪਛਾਣ ਲਿਆ। ਮੈਂ ਉਨ੍ਹਾਂ ਨੂੰ ਵੈਨਕੂਵਰ ਬਾਰੇ ਉਨ੍ਹਾਂ ਦੇ ਸਫਰ ਬਾਰੇ ਪੁੱਛਦੀ ਹਾਂ ਕਿ ਕਿੰਨੇ ਕੁ ਲੋਕ ਉਨ੍ਹਾਂ ਨੂੰ ਉਧਰਲੇ ਪੰਜਾਬ ਦੇ ਮਿਲਣ ਆਏ। ਉਨ੍ਹਾਂ ਨੇ ਕਈ ਨਾਂ ਲਏ, ਫੌਜ਼ੀਆ ਰਫ਼ੀਕ, ਡਾਕਟਰ ਸ਼ੈਫ ਤੇ ਸ਼ਾਹਜ਼ਾਦ ਖਾਨ । ਉਹ ਉਨ੍ਹਾਂ ਨੂੰ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਜ਼ੀਰੋ ਪੋਇੰਟ ਦਿਖਾਉਣ ਲਈ ਲੈ ਕੇ ਗਏ। ਉਹ ਉਨ੍ਹਾਂ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਦੋਹਾਂ ਮੁਲਕਾਂ ਦੇ ਵਿੱਚ ਜੋ ਦਰਵਾਜ਼ਾ ਹੈ ਉਹ ਕਿਵੇਂ ਖੁੱਲਾ ਰਹਿੰਦਾ ਹੈ, ਉਸ ਥਾਂ ਤੇ ਕਿਵੇਂ ਲਿਖਿਆ ਹੋਇਆ ਹੈ ਕਿ ਅਸੀਂ ਭੈਣ ਭਰਾ ਹਾ, ਤੇ ਰੱਬ ਕਰੇ ਦੋਹਾਂ ਮੁਲਕਾਂ ਵਿਚਕਾਰ ਇਹ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹੇ। ਆਪਣੇ ਉਨ੍ਹਾਂ ਦੋਸਤਾਂ ਵਾਂਗ ਚਮਨ ਜੀ ਤੇ ਮੈਂ ਵੀ ਮਹਿਸੂਸ ਕਰਦੀ ਹਾਂ ਕੀ ਅਸੀਂ ਵੀ ਦੋਹਾਂ ਪੰਜਾਬਾਂ ਵਿੱਚ ਵਸੇ ਲੋਕ ਇੱਕੋ ਹੀ ਮਾਂ ਦੀ ਔਲਾਦ ਹਾਂ, ਪਰ ਅਸੀਂ ਇਹ ਪੱਕ ਕਰ ਕੇ ਬੈਠੇ ਹਾਂ ਕਿ ਇਹ ਸਾਡੇ ਵਿਚਾਲੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਰਹਿਣ।
ਇੱਕ ਦਿਨ ਜਗਜੀਤ , ਰੇਸ਼ਮ ਤੇ ਮੈਂ ਉਨ੍ਹਾਂ ਨੂੰ ਸਾਨ ਫਰਾਂਸਿਸਕੋ ਲੈ ਗਏ, ਬਾਅਦ ਵਿੱਚ ਕੁਲਵਿੰਦਰ ਵੀ ਆ ਮਿਲੇ। ਸਾਨ ਮੈਟਿਉ ਦੇ ਪੁਲ ਤੇ ਭੱਜੀ ਜਾਂਦੀ ਸਾਡੀ ਕਾਰ ਵਿਚੋਂ ਅਸੀਂ ਦੂਰ ਦੂਰ ਤੱਕ ਫੈਲੇ ਹੋਏ ਸਮੁੰਦਰ ਨੂੰ ਵੇਖਦੇ ਹਾਂ, ਲੰਮੀ ਸਡ਼ਕ ਤੇ ਲੰਮਾ ਪੁਲ–ਚੌਹੀ ਪਾਸੀਂ ਸਮੁੰਦਰ ਦਾ ਨੀਲਾ ਪਾਣੀ–ਕਦੀ ਪੁਲ ਨੀਵਾਂ ਹੋ ਜਾਂਦਾ ਤੇ ਕਦੀ ਉੱਚਾ–ਲਾਜਵਾਬ ਖੂਬਸੂਰਤ ਨਜ਼ਾਰਾ –ਇੱਕ ਦਮ ਦਿਲ ਧੱਕ ਕਰ ਕੇ ਰਹਿ ਜਾਂਦਾ ਹੈ। ਰਸਤੇ ਵਿਚੋਂ ਅਸੀਂ ਉਨ੍ਹਾਂ ਦੀ ਬਲਜੀਤ ਬੱਲੀ ਨਾਲ ਗੱਲ ਕਰਾਉਂਦੇ ਹਾਂ, ਮੈਂ ਵੀ ਕਰਦੀ ਹਾਂ, ਉਹ ਹੱਸਦੇ ਹਨ ਕਿ ਸੋ ਫੇਸਬੁਕ ਦੇ ਦੋਸਤ ਦਾ ਫਿਰ ਚਿਹਰਾ ਮਿਲ ਗਿਆ– ਮੈਂ ਹਸਦੀ ਹਾਂ ਤੇ ਫੋਨ ਮੁਡ਼ ਕੇ ਉਨ੍ਹਾਂ ਨੂੰ ਹੀ ਫਡ਼ਾ ਦਿੰਦੀ ਹਾਂ। ਗੱਲ ਤਾਂ ਉਨ੍ਹਾਂ ਨੇ ਠੀਕ ਹੀ ਆਖੀ ਸੀ ਕਿ ਇੱਕ ਚਿਹਰੇ ਨਾਲ ਮੁਲਾਕਾਤ ਹੋ ਰਹੀ ਸੀ , ਪਰ ਹੁਣ ਲਿਖਣ ਬੈਠਦੀ ਹਾਂ ਤਾਂ ਸੋਚਦੀ ਹਾਂ ਕਿ ਨਹੀਂ ਇੱਕ ਚਿਹਰੇ ਨਾਲ ਹੀ ਨਹੀਂ ਬਲਕਿ ਮੈਂ ਉਨ੍ਹਾਂ ਰਾਹੀਂ ਕਈ ਚਿਹਰਿਆਂ ਨੂੰ ਮਿਲ ਰਹੀ ਸੀ। ਆਪਣੇ ਕਾਲਮ ਬਾਰੇ ਸੋਚ ਕੇ ਮੈਂ ਫਿਰ ਗੱਲ ਅੱਗੇ ਤੋਰਦੀ ਹਾਂ ਤੇ ਤੁਰਦੀ ਤੁਰਦੀ ਗੱਲ ਕੋਲੋਨਾਈਜ਼ਰ ( Colonizers) ਤੇ ਕਲੋਨੀਅਲ( colonial) ਦੇਸ਼ਾਂ ਤੱਕ ਪੁੱਜ ਜਾਂਦੀ ਹੈ ਤਾਂ ਉਹ ਕੀਨੀਆ ਦੇ ਲਿਖਾਰੀ ਥੈੰਗ ਵਾ ਗੁੱਗੀ( Thiango Wa Ngugie ) ਦੇ ਲਿਖੇ ਹੋਏ ਲੇਖ ਦੀ ਗੱਲ ਕਰਦੇ ਹਨ ਜੋ ਸ਼ਾਇਦ Decolonizing the Mind ਹੈ । ਇਸ ਬਾਰੇ ਉਹ ਦਸਦੇ ਹਨ ਕਿ ਕੋਲੋਨੀਅਲ ਸਿਸਟਮ (Colonial System) ਵਿੱਚ ਕੋਲੋਨਾਈਜ਼ਰਸ ( Colonizers ) ਨੇ ਧਰਤੀ ਤੇ ਮੁਲਕਾਂ ਨੂੰ ਹੀ ਕੋਲੋਨਾਈਜ਼ ( colonize )ਨਹੀਂ ਕੀਤਾ ਬਲਕਿ ਆਪਣੇ ਐਜ਼ੂਕੇਸ਼ਨ ਸਿਸਟਮ (Education System) ਰਾਹੀਂ ਸਾਡੀ ਜ਼ਿਹਨ ਨੂੰ ਵੀ ਗੁਲਾਮ ਕੀਤਾ ਹੈ, ਥੰਗੂ ਵਾ ਗੁੱਗੀ (Thiango Wa Ngugie) ਦਾ ਪਹਿਲਾ ਨਾਂ ਜੇਮਸ ਗੁਗੀ (James Ngugie) ਸੀ। ਇੱਕ ਦਿਨ ਉਸ ਦੀ ਮੁਲਾਕਾਤ ਅਜੀਤ ਸਭਰਾਹੀ ਨਾਲ ਹੋਈ, ਜਿਸ ਨੇ ਉਸ ਨੂੰ ਬਲਰਾਜ ਸਾਹਨੀ ਤੇ ਟੈਗੋਰ ਵਿਚਕਾਰ ਹੋਈ ਮਾਂ ਬੋਲੀ ਤੇ ਹੋਈ ਗੱਲ ਬਾਤ ਬਾਰੇ ਦੱਸਿਆ ( ਜਿਸ ਦਾ ਵੇਰਵਾ ਖਾਲਿਦ ਮੇਹਮੂਦ ਵਾਲੇ ਕਾਲਮ ਵਿਚ ਕੀਤਾ ਸੀ)। ਉਸ ਕੀਨੀਅਨ ਉੱਤੇ ਟੈਗੋਰ ਦੀ ਗੱਲ ਦਾ ਇੰਨਾਂ ਅਸਰ ਹੋਇਆ ਕਿ ਉਸ ਨੇ ਇੱਕ ਦੰਮ ਹੀ ਆਪਣਾ ਕ੍ਰੀਸਚੀਅਨ (Christian) ਨਾਂ ਜੇਮਸ (James) ਬਦਲ ਕੇ ਆਪਣਾ ਕਾਬਿਲੀ ਨਾਂ ਥਾੰਗੂ (Thiangu) ਰੱਖ ਲਿਆ ਤੇ ਉਸ ਤੋਂ ਬਾਅਦ ਉਸ ਨੇ ਹਮੇਸ਼ਾ ਹੀ ਆਪਣੀ ਮਾਂ ਬੋਲੀ ਗੀਕੀਉ (Gikiyu) ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਮੈਂ ਸੋਚ ਰਹੀ ਸੀ ਕਿ ਪਰ ਸਾਡੇ ਮਨਾਂ ਵਿੱਚ ਅਜੇ ਵੀ ਅੰਗਰੇਜ਼ੀ ਦੀ ਗੁਲਾਮੀ ਜਿਹੀ ਰਹਿੰਦੀ ਹੈ, ਅਕਸਰ ਸਾਡੇ ਤੇ ਇਹ ਸੋਚ ਭਾਰੀ ਹੋ ਜਾਂਦੀ ਹੈ ਕਿ ਸ਼ਾਇਦ ਅੰਗਰੇਜ਼ੀ ਰਾਹੀਂ ਅਸੀਂ ਦੂਜਿਆਂ ਤੇ ਜ਼ਿਆਦਾ ਚੰਗਾ ਅਸਰ ਪਾ ਸਕਦੇ ਹਾਂ।
ਪਰ ਫਿਰ ਵੀ ਮੈਂ ਸੋਚਦੀ ਹਾਂ ਕੀ ਅੰਗ੍ਰੇਜ਼ੀ ਬਿਨਾ ਗੁਜ਼ਾਰਾ ਨਹੀਂ ਸਾਰੀ ਸਾਇੰਸ ਇਸ ਬੋਲੀ ਵਿਚ ਹੀ ਪਡ਼੍ਹੀ ਜਾ ਸਕਦੀ ਹੈ ਤਾਂ ਉਹ ਆਖਦੇ ਹਨ ਕੀ ਸ਼ਾਇਦ ਅਲਬਰਟ ਆਈਨਸਟਾਈਨ ਨੇ ਆਖਿਆ ਸੀ ਕੀ ਸਾਇੰਸ ਮੱਨੁਖ ਨੂੰ ਆਜ਼ਾਦ ਕਰਨ ਲਈ ਹੈ ਗੁਲਾਮ ਕਰਨ ਲਈ ਨਹੀਂ ਹੋਣੀ ਚਾਹੀਦੀ ।
ਚਮਨ ਜੀ ਦੇ ਅਨੇਕਾਂ ਦੇਸ਼ਾਂ ਵਿਚ ਅਨੇਕਾਂ ਦੋਸਤ ਹਨ ਪਰ ਫਿਰ ਵੀ ਉਹ ਪਿਆਰ ਤੇ ਨੇਡ਼ ਦੀ ਦੋਸਤੀ ਵਿਚ ਕਿਤੋਂ ਸੱਖਣਾ ਮਹਿਸੂਸ ਕਰਦੇ ਨੇ । ਹਰ ਇਨਸਾਨ ਵਾਂਗ ਉਨ੍ਹਾਂ ਦੇ ਜੀਵਨ ਵਿਚ ਵੀ ਕੁਝ ਨਾ-ਕਾਮਯਾਬੀਆਂ , ਕੁਝ ਗਲਤੀਆਂ ਤੇ ਕੁਝ ਪਛਤਾਵੇ — ਹਨ , ਤੇ ਸ਼ਾਇਦ ਇਸ ਕਰ ਕੇ ਉਨ੍ਹਾਂ ਦੇ ਜੀਵਨ ਵਿਚ ਇਕ ਆਵਾਰਗੀ ਜਿਹੀ , ਇੱਕ ਜਿਪਸੀ ਦੀ ਰੂਹ ਹੈ । ਪਰ ਫਿਰ ਵੀ ਉਹ ਆਪਣੇ ਆਪ ਨੂੰ ਕੰਮ ਵਿਚ ਪੂਰਾ ਗੁੰਮ ਰਖਦੇ ਨੇ । ਉਨ੍ਹਾਂ ਦਾ ਆਪਣਾ ਕੋਈ ਬੱਚਾ ਨਹੀਂ , ਦਸਦੇ ਨੇ ਉਨ੍ਹਾਂ ਨੇ ਇੱਕ ਬੇਟੀ ਗੋਦ ਲਈ ਹੈ , ਤੇ ਉਨ੍ਹਾਂ ਨੇ ਉਸ ਬੇਟੀ ਨੂੰ ਨਾ ਕੋਈ ਧਰਮ ਤੇ ਨਾ ਹੀ ਕੋਈ ਠੋਸਿਆ ਵਿਚਾਰ ਦੇਣਾ ਚਾਹਿਆ । ਉਨ੍ਹਾਂ ਨੇ ਉਸ ਗੋਦ ਲਈ ਬੱਚੀ ਦਾ ਨਾਂ ਸਵੇਤਾ ਨਸੀਮ ਰੱਖਿਆ ਤੇ ਉਨ੍ਹਾਂ ਨੇ ਉਸ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੀ ਉਹ ਨਾਂ ਮੁਸਲਮਾਨ ਹੈ , ਨਾ ਸਿੱਖ ਤੇ ਨਾ ਹੀ ਹਿੰਦੂ ਹੈ । ਇਹ ਗੱਲ ਤਾਂ ਉਨ੍ਹਾਂ ਦੀ ਚੰਗੀ ਸੀ ਪਰ ਫਿਰ ਉਹ ਆਪ ਹੀ ਦਸਦੇ ਨੇ ਕਿ ਮੇਰੀ ਬੇਟੀ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ । ਸਕੂਲ ਵਿਚ ਉਸ ਨੂੰ ਅਕਸਰ ਇਹ ਪੁੱਛਿਆ ਜਾਂਦਾ ਕਿ ਕੀ ਉਹ ਮੁਸਲਿਮ ਹੈ ਜਿਸ ਦਾ ਉਸ ਕੋਲ ਕੋਈ ਜੁਆਬ ਨਹੀਂ ਹੁੰਦਾ ਸੀ , ਕਿਓਂਕਿ ਪਿਤਾ ਨੇ ਸਿਖਾਇਆ ਸੀ ਕੀ ਉਹ ਸਿਰਫ ਇਨਸਾਨ ਹੈ । ਮੈਂ ਸੋਚਦੀ ਹਾਂ ਕੀ ਅਸੀਂ ਇਸ ਸਾਇੰਸ ਦੇ ਯੁਗ ਵਿਚ ਕਦ ਤੱਕ ਇਸ ਤਰ੍ਹਾਂ ਧਰਮਾਂ ਤੇ ਮਜ਼ਹਬਾਂ ਵਿਚ ਵੰਡੇ ਰਹਾਂਗੇ ਤੇ ਅਸੀਂ ਕਦ ਸਿਖਾਂਗੇ ਕੀ ਅਸੀਂ ਸਿਰਫ ਇਨਸਾਨ ਹਾਂ , ਬਸ ਇਨਸਾਨ ਹਾਂ ।
….ਸਾਨ ਫਰਾਂਸਿਸਕੋ ਆਉਂਦੇ ਹਾਂ ਯੁਗਾਂਤਰ ਆਸ਼ਰਮ ਦੇਖਣ ਲਈ ਜਿਥੇ ਗਦਰੀ ਬਾਬਿਆਂ ਨੇ ‘ ਗਦਰ ‘ ਅਖਬਾਰ ਕਢਿਆ ਸੀ , ‘ ਯੁਗਾਂਤਰ ‘ ਨਾਂ ਤੇ ਕਿਤੇ ਦੀਖਿਆ ਹੀ ਨਹੀਂ , ਚਮਨ ਲਾਲ ਜੀ ਬਡ਼ੇ ਦੁਖੀ ਮਨ ਨਾਲ ਆਖਦੇ ਨੇ ਜਿਥੇ ਗੁਰਮੁਖੀ ਤੇ ਉਰਦੂ ਵਿਚ ਅਖਬਾਰ ਛਪਦਾ ਸੀ , ਉਥੇ ਹੁਣ ਸਿਰਫ ਹਿੰਦੀ ਤੇ ਇੰਗਲਿਸ਼ ਵਿਚ ਲਿਖਿਆ ਹੈ ‘ ਗਦਰ ਸਮਾਰਕ ‘ …ਇਹ ਥਾਂ ਜਿਸ ਤੇ ਸੰਨ 47 ਤੋਂ ਪਹਿਲੇ ਦੇ ਹਿੰਦੁਸਤਾਨ ਦਾ ਹੱਕ ਸੀ , ਉਥੇ ਹੁਣ ਭਾਰਤ ਦੇ ਕੰਸੁਲੇਟ ਦਾ ਕੋਈ ਡਰਾਈਵਰ ਰਹਿੰਦਾ ਹੈ ।” ……ਇਹ ਉਹ ਪਵਿੱਤਰ ਧਰਤੀ ਹੈ ਜਿਥੇ ਲਾਲਾ ਹਰਦਿਆਲ , ਮੌਲਵੀ ਬਰਕਤ ਉੱਲਾ ਤੇ ਕਰਤਾਰ ਸਿੰਘ ਸਰਾਭਾ ਨੇ ਕਦਮ ਰੱਖਿਆ, ਜਿਸ ਦੀ ਫਿਜ਼ਾ ਵਿਚ ਗਦਰੀ ਬਾਬਿਆਂ ਤੇ ਦੇਸ਼ ਭਗਤਾਂ ਨੇ ਸਾਹ ਲਿਆ , ਚਮਨ ਲਾਲ ਜੀ ਆਖਦੇ ਨੇ, ” ਇਸ ਥਾਂ ਤੇ ਇੱਕ ਵਧੀਆ ਅਜਾਇਬ ਘਰ ਤੇ ਲਾਇਬ੍ਰੇਰੀ ਹੋਣੀ ਚਾਹੀਦੀ ਹੈ …ਬੰਗਲਾ ਦੇਸ਼ , ਪਾਕਿਸਤਾਨ ਤੇ ਭਾਰਤ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਚੰਗੇ ਤਰੀਕੇ ਨਾਲ ਸੰਭਾਲਣ , ਕਿਓਂ ਕਿ ਇਹ ਸਾਡੇ ਤਿੰਨਾਂ ਦੇਸ਼ਾਂ ਦਾ ਵਿਰਸਾ ਹੈ । ” ਜਗਜੀਤ ਨੌਸ਼ਾਰਵੀ ਆਖਦਾ ਹੈ ਜਦ ਵੀ ਉਹ 3 – 4 ਵੇਰੀ ਆਇਆ ਹੈ ਉਸ ਨੂੰ ਹਮੇਸ਼ਾ ਬੰਦ ਹੀ ਪਾਇਆ ਹੈ … ਦੁਖੀ ਹੋ ਗਏ ਅਸੀਂ ਸਾਰੇ । …”ਜਿਥੇ ਇਹ ਦੋ ਦਿਨ ਮੈਂ ਚਮਨ ਲਾਲ ਜੀ ਨਾਲ ਇਤਿਹਾਸ ਦੇ ਪੰਨਿਆਂ ਤੇ ਘੁੰਮਦੀ ਰਹੀ ਉੱਥੇ ਇਹ ਦੋ ਦਿਨ ਮੈਂ ਜਿਵੇਂ ਇੱਕ ਕਦਮ ਚਡ਼੍ਹਦੇ ਪੰਜਾਬ ਵਿਚ ਰੱਖਦੀ ਸਾਂ ਤੇ ਦੂਜਾ ਲਹਿੰਦੇ ਪੰਜਾਬ ਵਿਚ , ਕਸੂਰ ਤੋਂ ਫਿਰੋਜ਼ਪੁਰ ਨੂੰ ਵੇਖਦੀ , ਜੰਮੂ ਤੋਂ ਸਿਆਲਕੋਟ ਨੂੰ , ਤੇ ਲਾਹੋਰ ਪਿਆਰੇ ਲਾਹੋਰ ਤੋਂ ਅਮ੍ਰਿਤਸਰ ਨੂੰ …ਇਸ ਤਰ੍ਹਾਂ ਦੇ ਖੁਦ ਚਮਨ ਲਾਲ ਨੇ ਤੇ ਇਸ ਤਰ੍ਹਾਂ ਹੀ ਤੁਹਾਨੂੰ ਉਂਗਲ ਲਾ ਕੇ ਉਹ ਪੂਰੀ ਦੁਨੀਆ ਦੇ ਸੁਹਣੇ ਦਿਮਾਗਾਂ ਤੇ ਵਿਚਾਰਾਂ ਨਾਲ ਮਿਲਾ ਦਿੰਦੇ ਨੇ । ਤੇ ਹੋਇਆ ਵੀ ਇੰਜ ਹੀ ਸੀ ਕਿ ਜਿੱਥੇ ਅਸੀਂ ਗਦਰ ਦੀ ਗੱਲ੍ਹ ਕਰਦੇ ਤਾਂ ਨਾਲ ਨਾਲ ਹੀ ਸਾਡੇ ਨਾਲ ਲਹਿੰਦਾ ਪੰਜਾਬ ਵੀ ਤੁਰਦਾ ਤੇ ਇੱਕ ਦਿਨ ਪਹਿਲਾਂ ਜਦ ਫਾਰੂਕ ਤਰਾਜ਼ , ਚਮਨ ਲਾਲ ਰੇਸ਼ਮ ਤੇ ਮੈਂ ਬਰਕਲੇ ਮਿਲੇ ..ਤਾਂ ਸਾਡਾ ਵਿਛਡ਼ਨ ਨੂੰ ਦਿਲ ਨਹੀਂ ਕਰਦਾ ਸੀ ਤੇ ਅਸੀਂ ਇੱਕ ਦੂਜੇ ਨੂੰ ਹੀ ਨਹੀਂ ਮਿਲੇ ਸੀ , ਅਸੀਂ ਜਿਵੇਂ ਇੱਕ ਕਲਾਵੇ ਵਿਚ ਦੋਹਾਂ ਪੰਜਾਬਾਂ ਨੂੰ ਵੀ ਲੈ ਲਿਆ ਸੀ ….ਤੇ ਉਹ ਹਿੰਦੂ ਨਹੀਂ …ਸਿਰਫ ਇਨਸਾਨ ਨੇ ਤੇ ਪੂਰੀ ਤਰ੍ਹਾਂ ਪੰਜਾਬੀ ਨੇ …..ਦੋਹਾਂ ਦੇਸ਼ਾਂ ਦੇ ਲੋਕਾਂ ਦੇ ਸਾਂਝੇ ਦੋਸਤ ….।
ਇਹ ਕਾਲਮ ਲਿਖਦਿਆ ਲਿਖਦਿਆਂ ਮੇਨੂੰ ਇਹ ਲੱਗਦਾ ਹੈ ਕੀ ਮੈਂ ਉਨ੍ਹਾਂ ਬਾਰੇ ਹੀ ਨਹੀਂ ਲਿਖ ਰਹੀ ਬਲਕਿ ਕੁਝ ਆਪਣੇ ਲਈ ਤੇ ਹੋਰਨਾਂ ਲਈ ਵੀ ਲਿਖ ਰਹੀ ਹਾਂ , ਇੱਕ ਮੌਕਾ ਹੈ ਸਾਡੇ ਲਈ ਕਿ ਜਦ ਅਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹਾਂ ਤਾਂ ਆਪਣੇ ਆਪ ਨੂੰ ਇੱਕ ਮੌਕਾ ਦਿੰਦੇ ਹਾਂ ਕਿ ਅਸੀਂ ਆਪਣੀਆਂ ਜਾਤਾਂ, ਆਪਣੇ ਧਰਮ, ਆਪਣੇ ਮਜ਼ਹਬ ਤੇ ਫਿਰਕਾਪ੍ਰਸਤੀਆਂ ਨੂੰ ਪਿੱਛੇ ਛੱਡ ਕੁਝ ਪਿਆਰ ਮੁਹੱਬਤ ਦੀ ਗੱਲ ਕਰੀਏ , ਬਥੇਰਾ ਖੂਨ ਬਹਾ ਲਿਆ ਹੈ, ਬਹੁਤ ਨਫਰਤ ਕਰ ਲਈ ਹੈ , ਬਥੇਰੀਆਂ ਅੱਗਾਂ ਵਿਚੋਂ ਗੁਜਰੇ ਹਾਂ , ਵੇਲਾ ਹੈ ਮਿਲ ਬੈਠੀਏ, ਇੱਕ ਦੂਜੇ ਦੇ ਕੰਮ ਆਈਏ , ਤੇ ਇੱਕ ਸੋਹਣੀ ਦੁਨੀਆ ਬਣਾਈਏ । ਜਿੰਦਗੀ ਵਿਚ ਕੋਈ ਮਕਸਦ ਹੋਵੇ, ਕੋਈ ਸੁਫਨਾ ਤੇ ਫਿਰ ਉਸ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਰੂਹ ਲਗਾ ਦਈਏ ।
ਸਵੇਤਾ ਨਸੀਮ ਨੂੰ ਯਾਦ ਕਰਦਿਆਂ ਮੇਨੂੰ ਲੋਕ ਰਾਜ ਦੀ ਇਹ ਨਜ਼ਮ ਯਾਦ ਆਓਂਦੀ ਹੈ :
ਕੀ ਪਛਾਨ ਮੈਂ ਆਪਣੀ ਦੱਸਾਂ
ਨਾ ਮੈਂ ਹਿੰਦੂ ਨਾ ਮੁਸਲਮਾਂ
ਨਾ ਮੈਂ ਸਿਖ ਨਾ ਕੋਈ ਹੋਰ
ਹਾਂ, ਮੇਰੀ ਬੁੱਕਲ ਵਿਚ ਚੋਰ…..
ਚਮਨ ਜੀ ਤੁਹਾਡੇ ਨਾਲ ਇਹ ਦੋ ਤਿੰਨ ਬਿਤਾਏ ਹੋਏ ਦਿਨ ਸਾਨੂੰ ਸਾਰਿਆਂ ਨੂੰ ਬਹੁਤ ਯਾਦ ਰਹਿਣਗੇ। ਰੱਬ ਕਰੇ ਤੁਹਾਨੂੰ ਤੁਹਾਡਾ ਤੱਸਵਰ ਕੀਤਾ ਹੋਇਆ ਪਿਆਰ ਤੇ ਦੋਸਤੀ ਮਿਲੇ, ਤੁਸੀਂ ਆਪਣੇ ਮਕਸਦ ਵਿਚ ਕਾਮਯਾਬ ਹੋਵੋ । ਉਹ ਸ਼ਾਮ ਬਹੁਤ ਪਿਆਰੀ ਸੀ ਜਦ ਅਸੀਂ ਕੁਝ ਘੰਟੇ ਕਾਫੀ ਪੀਂਦਿਆਂ ਤੁਸੀਂ, ਫਾਰੂਕ, ਰੇਸ਼ਮ ਤੇ ਮੈਂ ਗੁਜ਼ਾਰੀ ਸੀ, ਅਸੀਂ ਸਿਰਫ ਅਸੀਂ ਸੀ, ਇਕ ਮਿੰਟ ਲਈ ਅਸੀਂ ਇਹ ਨਹੀਂ ਸੀ ਸੋਚਿਆ ਕੀ ਅਸੀਂ ਕੋਈ ਹਿੰਦੂ, ਮੁਸਲਿਮ ਤੇ ਸਿੱਖ ਹਾਂ। ਅਸੀਂ ਸਿਰਫ ਪੰਜਾਬੀ ਸੀ ਪੰਜ ਦਰਿਆਵਾਂ ਦੀ ਪਾਕ ਧਰਤੀ ਦੇ ਵਾਸੀ, ਇੱਕ ਦੂਜੇ ਨੂੰ ਜਿਵੇਂ ਯੁਗਾਂ ਤੋਂ ਜਾਣਦੇ ਹੋਈਏ, ਤੇ ਕਦੀ ਵੀ ਇੱਕ ਦੂਜੇ ਤੋਂ ਕਦੀ ਜੁਦਾ ਨਾ ਹੋਏ ਹੋਈਏ। ਕੀਮਤੀ ਪਲ ਜਿਸ ਵਿਚ ਸਾਡੀ ਮਿੱਟੀ ਦੀ ਭਿੰਨੀ ਭਿੰਨੀ ਖੂਸ਼ਬੂ ਸੀ, ਸਾਡੇ ਖੇਤਾਂ ਦੀ ਮਹਿਕ ਸੀ , ਬਠਿੰਡੇ ਦਾ ਸੁਨਹਿਰੀ ਰੇਤਾ ਸੀ, ਮਾਲਵੇ ਦੇ ਹਰੇ ਭਰੇ ਖੇਤ, ਅਨਾਰਕਲੀ ਦੇ ਬਾਜ਼ਾਰ ਦੀ ਰੌਨਕ ! ਇੱਕ ਦੂਜੇ ਨਾਲ ਗੱਲਾਂ ਕਰਦੇ, ਨਿੱਕੇ ਨਿੱਕੇ ਮਖੌਲਾਂ ਤੇ ਹੱਸਦੇ, ਗੱਲਾਂ ਵਿਚ ਅਮ੍ਰਿਤਸਰ ਦੀ ਲੱਸੀ ਪੀਂਦੇ, ਲਾਹੌਰ ਦੀ ਬਰਿਆਨੀ ਖਾਂਦੇ ਤੇ ਹੋਰ ਪਤਾ ਨਹੀਂ ਕੀ ਕੀ ਕਰਦੇ !! ਸ਼ਾਲਾ ਇਹੋ ਜਿਹੇ ਦਿਨ ਸਾਡੇ ਹਰ ਇੱਕ ਦੇ ਹਿੱਸੇ ਆਓਂਦੇ ਰਹਿਣ ਤੇ ਸਾਡੇ ਦਿਲਾਂ ਦੇ ਦਰਵਾਜ਼ੇ ਉਸੇ ਤਰ੍ਹਾਂ ਹੀ ਖੁੱਲੇ ਰਹਿਣ ਜਿਸ ਤਰ੍ਹਾਂ ਤੁਸੀਂ ਸਾਨੂੰ ਜ਼ੀਰੋ ਪੋਇੰਟ ਬਾਰੇ ਦਸਿਆ ਸੀ !!! (ਸਾਂਝਾ ਪੰਜਾਬ ਚੋਂ ਧੰਨਵਾਦ ਸਹਿਤ)

No comments:
Post a Comment