ਮਾਮਲਾ ਪ੍ਰੋ.ਭੁੱਲਰ ਨੂੰ ਫਾਂਸੀ ਦੀ ਸਜਾ ਦੇਣ ਦਾ:ਯੂਥ ਅਕਾਲੀ ਦਲ ਦਿੱਲੀ ਤੇ ਵਪਾਰ ਵਿੰਗ ਨੇ ਕੀਤੀ ਅਕਾਲ ਪੁਰਖ ਅੱਗੇ ਅਰਦਾਸ
ਲੁਧਿਆਣਾ: ਰਾਸ਼ਟਰਪਤੀ ਵੱਲੋਂ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਰੱਦ ਕੀਤੇ ਜਾਣ ਦੀ ਅਪੀਲ ਠੁਕਰਾ ਦਿੱਤੀ ਗਈ ਤਾਂ ਸਿੱਖ ਜਗਤ ਵਿੱਚ ਇੱਕ ਵਾਰ ਫੇਰ ਉਦਾਸੀ ਛਾ ਗਈ.ਸਿਆਸੀ ਵਿਰੋਧੀਆਂ ਨੇ ਖੁਸ਼ੀਆਂ ਮਨਾਈਆਂ ਅਤੇ ਮੰਗ ਸ਼ੁਰੂ ਕੇਤੀ ਕੀ ਕੀ ਫਾਂਸੀ ਛੇਤੀ ਤੋਂ ਛੇਤੀ ਦਿੱਤੀ ਜਾਏ.ਇਸਦੇ ਨਾਲ ਹੀ ਸ਼ੁਰੂ ਕੀਤਾ ਗਿਆ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਵਿਰੋਧ. ਇਸ ਨਾਜ਼ੁਕ ਸਮੇਂ ਵਿੱਚ ਸਾਰੇ ਵਿਵਾਦਾਂ ਤੋਂ ਨਿਰਲੇਪ ਰਹਿੰਦਿਆਂ ਯੂਥ ਅਕਾਲੀ ਦਲ ਦਿੱਲੀ ਅਤੇ ਵਪਾਰ ਵਿੰਗ ਨੇ ਲੈ ਗੁਰੂ ਘਰ ਦੀ ਓਟ. ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਕਦਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ ਚੁੱਕਿਆ ਗਿਆ. ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲੇ ਜਾਣ ਦੀਆਂ ਅਪੀਲਾਂ ਦੁਨਿਆਵੀ ਅਦਾਲਤਾਂ ਵਲੋਂ ਠੁਕਰਾਏ ਜਾਣ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰੀ ਵਿੱਚ ਅਕਾਲ ਪੁੱਰਖ ਦੀ ਅਦਾਲਤ ਵਿੱਚ ਅਰਦਾਸ ਕਰਨਾ ਹੀ ਹੁਣ ਇੱਕੋ ਇਕ ਰਸਤਾ ਰਹੀ ਗਿਆ ਸੀ. ਇਸ ਲੈ ਗੁਰ੍ਰੋ ਦੀ ਸ਼ਰਨ ਜਾ ਕੇ ਗੁਰੂ ਦੀ ਓਟ ਆਸਰਾ ਲੈਂਦੀਆਂ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜਾ ਉਮਰ ਕੈਦ ਵਿੱਚ ਬਦਲਣ ਦੀ ਅਰਦਾਸ ਕੀਤੀ। ਲੁਧਿਆਣਾ ਦੇ ਕੇਂਦਰੀ ਅਸਥਾਨ ਗੁਰਦੁਆਰਾ ਭਗਤ ਚੇਤ ਰਾਮ ਫੀਲਡ ਗੰਜ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰੀ ਵਿੱਚ ਅਰਦਾਸ ਕਰਨ ਉਪੰਰਤ ਯੂਥ ਅਕਾਲੀ ਦਲ ਦਿੱਲੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਵਪਾਰ ਵਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਪ੍ਰੋ. ਭੁੱਲਰ ਨੂੰ ਫਾਂਸੀ ਦੇਣ ਦਾ ਨਿਵੇਕਲਾ ਅਜਿਹਾ ਫੈਸਲਾ ਹੈ ਜਿਸ ਮਾਮਲੇ ਵਿੱਚ ਕੋਈ ਚਸ਼ਮਦੀਦ ਗਵਾਹ ਨਾ ਹੋਣ ਦੇ ਬਾਵਜੂਦ ਉਸਨੂੰ ਇੱਕ ਸਿੱਖ ਹੋਣ ਕਾਰਨ ਫਾਂਸੀ ਤੇ ਲਟਕਾਉਣ ਦੇ ਹੁਕਮ ਜਾਰੀ ਕੇਤੇ ਗਾਏ ਹਨ ਜੋ ਕਿ ਸਰਾਸਰ ਨਾਂ ਇਨਸਾਫੀ ਹੈ। ਉਹ ਵੀ ਉਸ ਮਾਮਲੇ ਵਿੱਚ ਜਿਸ ਵਿੱਚ ਮਨਜਿੰਦਰ ਸਿੰਘ ਬਿੱਟਾ ਨਾਂ ਦਾ ਵਿਅਕਤੀ ਜਿਸਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਪ੍ਰੋ. ਭੁੱਲਰ ਨੂੰ ਫਾਂਸੀ ਤੇ ਲਟਕਾਏ ਜਾਣ ਦੇ ਹੁਕਮ ਦਿੱਤੇ ਜਾ ਰਹੇ ਹਨ। ਉਹ ਜਿੰਦਾ ਜਾਗਦਾ ਘੁੰਮ ਰਿਹਾ ਹੈ। ਅਕਾਲੀ ਆਗੂਆ ਨੇ ਕਿਹਾ ਕਿ ਪ੍ਰੋ. ਭੁੱਲਰ ਵਲੋਂ ਰਾਸ਼ਟਰਪਤੀ ਕੋਲ ਫਾਂਸੀ ਦੀ ਸਜਾ ਉਮਰ ਕੈਦ ਵਿੱਚ ਬਦਲੇ ਜਾਣ ਦੀ ਕੀਤੀ ਗਈ ਅਪੀਲ ਰੱਦ ਹੋਣ ਤੋਂ ਬਾਅਦ ਸਿਖ ਕੋਮ ਨੂੰ ਹੁਣ ਅਕਾਲ ਪੁੱਰਖ ਦੀ ਅਦਾਲਤ ਤੇ ਹੀ ਭਰੋਸਾ ਹੈ। ਇਸ ਲਈ ਸਿੱਖ ਕੋਮ ਨੇ ਅੱਜ ਦੁਨੀਆਵੀ ਅਦਾਲਤਾਂ ਵਿੱਚ ਬਾਰ ਬਾਰ ਰਹਿਮ ਦੀ ਅਪੀਲ ਕਰਨ ਦੀ ਥਾਂ ਉਸ ਅਕਾਲ ਪੁੱਰਖ ਵਾਹਿਗੁਰੂ ਦੀ ਅਦਾਲਤ ਵਿੱਚ ਅਰਦਾਸ ਬੇਨਤੀ ਕਰਕੇ ਪ੍ਰੋ.ਦਵਿੰਦਰ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਉਮਰ ਕੈਦ ਵਿੱਚ ਬਦਲਣ ਦੀ ਅਪੀਲ ਕੀਤੀ ਹੈ। ਇਸ ਮੋਕੇ ਇਸ ਮੋਕੇ ਚਰਨਜੀਤ ਸਿੰਘ,ਸਤਨਾਮ ਸਿੰਘ,ਦਵਿੰਦਰ ਪਾਲ ਸਿੰਘ,ਗਗਨਦੀਪ ਸਿੰਘ,ਬਲਜੀਤ ਸਿੰਘ,ਸ਼ਿੰਗਾਰਾ ਸਿੰਘ,ਚਰਨਪ੍ਰੀਤ ਸਿੰਘ ਚੰਨ,ਦਿਲਸ਼ੇਰ ਸਿੰਘ,ਹਰਮਨਪ੍ਰੀਤ ਸਿੰਘ,ਜਗਜੀਤ ਸਿੰਘ ਹੈਪੀ,ਪਰਮਿੰਦਰ ਸਿੰਘ ਰਿੰਕੂ,ਚਰਨਪ੍ਰੀਤ ਸਿੰਘ ਮਿੱਕੀ,ਪਰਮਜੀਤ ਸਿੰਘ ਪੰਮਾ, ਪ੍ਰਿਤਪਾਲ ਸਿੰਘ ਜਮਾਲਪੁਰ,ਅਮਨਦੀਪ ਸਿੰਘ ਪਾਰਸ,ਤਰਨਪ੍ਰੀਤ ਸਿੰਘ ਮੋਂਟੀ,ਮਨਜੀਤ ਸਿੰਘ ਦੁੱਗਰੀ,ਗੁਰਦੇਵ ਸਿੰਘ ਸ਼ਿਵਪੁਰੀ,ਰੂਚਿਨ ਅਰੋੜਾ, ਹਰਮਨਦੀਪ ਸਿੰਘ ਲਾਲੀ,ਜਤਿੰਦਰ ਸਿੰਘ ਰਿੰਕੂ,ਜਸਬੀਰ ਸਿੰਘ ਜੋਤੀ, ਮਨਿੰਦਰ ਸਿੰਘ ਮਿੰਟੂ,ਪ੍ਰਵੀਨ ਲਾਲਾ ਬਲਜੀਤ ਸਿੰਘ ਸ਼ਿਮਲਾਪੁਰੀ,ਮਨਜੀਤ ਸਿੰਘ,ਰਣਜੀਤ ਸਿੰਘ ਸ਼ਿਮਲਾਪੁਰੀ,ਪਰਮਿੰਦਰ ਸਿੰਘ, ਕਵਲਪ੍ਰੀਤ ਸਿੰਘ ਬੰਟੀ,ਰਣਜੀਤ ਸਿੰਘ ਕੈਰਨ, ਗੁਰਦੇਵ ਸਿੰਘ ਸ਼ਿਵਪੁਰੀ,ਸੰਦੀਪ ਰਾਜ ਸਿੰਘ, ਗੁਰਦੇਵ ਸਿੰਘ ਸ਼ਿਵਪੁਰੀ, ਹਰਮਨਦੀਪ ਸਿੰਘ ਡੰਗ,ਅਮਨਦੀਪ ਸਿੰਘ ਰਾਜਾ, ਹਰਿੰਦਰਪਾਲ ਸਿੰਘ ਪ੍ਰਿੰਸ,ਰਣਜੀਤ ਸਿੰਘ ਦਿਗਪਾਲ, ਕਵਲਪ੍ਰੀਤ ਸਿੰਘ ਬੰਟੀ,ਸਨਮਦੀਪ ਸਿੰਘ,ਬਲਜੀਤ ਸਿੰਘ ਰੂਬਲ,ਹਰਸਿਮਰਨ ਸਿੰਘ,ਹਰਮਨਪ੍ਰੀਤ ਸਿੰਘ ਖੁਰਾਣਾ ਅਤੇ ਹੋਰ ਯੂਥ ਆਗੂ ਵੀ ਹਾਜਰ ਸਨ।
3 comments:
bahut galat faisla hai jad loktanter raj di sari pol khul rahi hai.is faisle naal sikh koum da vishvas ajoki sarkar ton khatam ho jana hai.
jehri indian govt.84 vich katal kite gye lakhan sikhan de katlan nu maf kari baithi hai ik sikh nu jinda admi de katal di koshish karan vale ik sikh nu maf nhi kar rahi.. ?????oh vi bina saboot de???
ki umeed rakhiye eho jihi sarkar ton????
jehri indian govt.84 vich katal kite gye lakhan sikhan de katlan nu maf kari baithi hai ik sikh nu jinda admi de katal di koshish karan vale ik sikh nu maf nhi kar rahi.. ?????oh vi bina saboot de???
ki umeed rakhiye eho jihi sarkar ton????
Post a Comment