ਫੋਟੋ : ਓਸ਼ੋ ਗੰਗਾ ਤੋਂ ਧੰਨਵਾਦ ਸਹਿਤ |
ਸਾਧਾਂ ਦੀ ਗਿਣਤੀ ਪਹਿਲਾਂ ਵੀ ਬਹੁਤ ਵੱਡੀ ਸੀ ਤੇ ਹੁਣ ਵੀ ਬਹੁਤ ਵੱਡੀ ਹੈ ....ਪਰ ਜੇ ਉਹਨਾਂ ਨੂੰ ਕੋਈ ਸੁਆਲ ਪੁਛੋ ਤਾਂ ਓਹ ਕਈ ਵਾਰ ਭੜਕ ਜਾਂਦੇ ਹਨ....ਓਸ਼ੋ ਰਜਨੀਸ਼ ਇਸ ਮਾਮਲੇ ਵਿੱਚ ਵੀ ਉਲਟ ਸੀ...ਤਰਕ ਸ਼ਾਸਤਰ ਵਿੱਚ ਉਹ ਮਾਹਿਰ ਸੀ...ਉਹ ਖੁਦ ਹੀ ਆਪਣੀਆਂ ਦਲੀਲਾਂ ਨੂੰ ਕੱਟ ਸਕਦਾ ਸੀ.....ਉਸਨੇ ਰੱਬ ਦੇ ਨਾਮ ਹੇਠ ਹੁੰਦੇ ਬਹੁਤ ਸਾਰੇ ਅਡੰਬਰਾਂ ਨੂੰ ਬੇਨਕਾਬ ਕੀਤਾ . ਉਸਦੀ ਬਹੁਤ ਵੱਡੀ ਦੇਣ ਹੈ ਕਿ ਬਾਕੀ ਦੇ ਸਾਧ ਵਿਸ਼ਵਾਸ ਕਰਨਾ ਸਿਖਾਉਂਦੇ ਹਨ..ਪਰ ਓਸ਼ੋ ਨੇ ਸ਼ੱਕ ਨੂੰ ਮਿੱਤਰ ਬਣਾਉਣ ਲਈ ਕਿਹਾ...ਜ਼ਿੰਦਗੀ ਦੀ ਜਾਚ ਸਿਖਾਉਣ ਦਾ ਦਾਵਾ ਕਰਨ ਵਾਲਿਆਂ ਦੀ ਭੀੜ ਵਿੱਚ ਉਸਨੇ ਮੌਤ ਸਿਖਾਉਣ ਵਾਲੀ ਹਿੰਮਤ ਦੀ ਗੱਲ ਵੀ ਕੀਤੀ. .ਓਸ਼ੋ ਦੇ ਪ੍ਰਵਚਨ ਸਾਢ਼ੇ ਛੇ ਸੋ ਕਿਤਾਬਾਂ ਵਿੱਚ ਦਰਜ ਹਨ...ਫਿਰ ਉਹਨਾਂ ਬਾਰੇ ਕਈ ਕਿਤਾਬਾਂ ਹਨ..ਤੇ ਹਰ ਇੱਕ ਲੈਣ ਧਿਆਨ ਖਿੱਚਦੀ ਹੈ...ਹਰ ਦਲੀਲ ਹਲੂਣਾ ਦੇਂਦੀ ਹੈ..ਹਰ ਜੁਆਬ ਕਈ ਕਈ ਸੁਆਲ ਖੜੇ ਕਰਦਾ ਹੈ.....ਤੇ ਇਹ ਕੋਈ ਛੋਟੀ ਗੱਲ ਨਹੀਂ...ਵਿਰੋਧਤਾ ਲਈ ਵਿਰੋਧਤਾ ਕਰਨਾ ਬਹੁਤ ਅਸਾਂ ਹੁੰਦਾ ਹੈ ਪਰ ਦਲੀਲ ਦਾ ਜੁਆਬ ਦਲੀਲ ਨਾਲ ਦੇਣਾ ਅਕਸਰ ਬਹੁਤ ਹੀ ਮੁਸ਼ਕਿਲ...ਓਸ਼ੋ ਦੀ ਮੌਜੂਦਗੀ ਉਸਦੀ ਗੈਰਹਾਜਿਰੀ ਵਿੱਚ ਸਚਮੁਚ ਹੋਰ ਮਜਬੂਤ ਹੋਈ ਹੈ.
ਕੋਈ ਸ਼ੱਕ ਨਹੀਂ ਕਿ ਉਸਦਾ ਲਾਈਫ ਸਟਾਇਲ ਸ਼ਾਹਾਨਾ ਸੀ ਅਤੇ ਉਸਨੇ ਨਾਂ ਕਦੇ ਇਸ ਤਰਾਂ ਦੇ ਜੀਵਨ ਨੂੰ ਮਾੜਾ ਕਿਹਾ ਅਤੇ ਨਾਂ ਹੀ ਕੋਈ ਲੁਕਾ ਛੁਪਾ ਰੱਖਿਆ.. ..ਉਸ ਵੇਲੇ ਦੀਆਂ ਸਭ ਤੋਂ ਮਹਿੰਗੀਆਂ ਕਾਰਾ ਰੱਖੀਆਂ ਉਹ ਵੀ ਕੋਈ ਇੱਕ ਨਹੀਂ ਪੂਰੀਆਂ 99...ਆਲੀਸ਼ਾਨ ਜੀਵਨ ਬਤੀਤ ਕੀਤਾ...ਅਤੇ ਸਾਬਿਤ ਕੀਤਾ ਕਿ ਰੱਬ ਪਾਉਣ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਬੁਨਿਆਦੀ ਮਸਲਿਆਂ ਦਾ ਹਲ ਜ਼ਰੂਰੀ ਹੈ......ਅਮੀਰੀ ਦੀ ਸਿਖਰ ਦਾ ਜੀਵਨ ਜਿਊਣਾ ਤੇ ਇਸਦੇ ਨਾਲ ਨਾਲ ਅਮਰੀਕਾ ਵਰਗੇ ਦੇਸ਼ ਵਿੱਚ ਇੱਕ ਬਹੁਤ ਵੱਡਾ ਕਮਿਊਨ ..(ਸ਼ਾਇਦ 84 ਹਜ਼ਾਰ ਏਕੜ ਥਾਂ ਵਿੱਚ} ਚਲਾ ਕੇ ਦਿਖਾ ਦੇਣਾ ਇੱਕ ਬਹੁਤ ਵੱਡੀ ਚਨੌਤੀ ਵੀ ਸੀ ਪੂੰਜੀਪਤੀ ਸਿਸਟਮ ਲਈ....ਓਸ਼ੋ ਨੂੰ ਜ਼ਹਿਰ ਦਿੱਤਾ ਜਾਣਾ,,,,ਫਿਰ ਅਮਰੀਕਾ ਹੋਂ ਨਿਕਲ ਜਾਣ ਲਈ ਕਹਿਣਾ....ਤੇ ਫਿਰ ਓਸ਼ੋ ਦੇ ਜਹਾਜ਼ ਨੂੰ ਲਗਾਤਾਰ ਅਸਮਾਨ ਵਿੱਚ ਰਹਿਣ ਲਈ ਮਜਬੂਰ ਕਰਨਾ ..ਕਈ ਗੱਲਾਂ ਹਨ ਜਿਹੜੀਆਂ ਓਸ਼ੋ ਨੂੰ ਲੰਮੇ ਛੋਲਿਆਂ ਵਾਲੇ ਬਾਕੀ ਸਾਧਾਂ ਤੋ ਅਲਗ ਕਰਦੀਆਂ ਹਨ.....!
ਆਪਣੀਆਂ ਦਲੀਲਾਂ ਨਾਲ ਸਭ ਕੁਝ ਦੀ ਭੰਨ ਤੋੜ ਵਾਲੀ ਗੱਲ ਓਸ਼ੋ ਰਜਨੀਸ ਦੇ ਸਾਹਮਣੇ ਵੀ ਉਠਾਈ ਗਈ ਸੀ ਉਸਨੇ ਬਹੁਤ ਹੀ ਦਲੇਰੀ ਨਾਲ ਇਸ ਗੱਲ ਨੂੰ ਸਵੀਕਾਰ ਕਰਦਿਆਂ ਆਖਿਆ ਸੀ ਕਿ ਕਈ ਵਾਰ ਨਵੀਂ ਉਸਾਰੀ ਲਈ ਪੁਰਾਣਾ ਢਾਂਚਾ ਪੂਰੀ ਤਰਾਂ ਤੋੜਨਾ ਪੈਂਦਾ ਹੈ...ਸ਼ਬਦ ਜਾਲ ਵਿੱਚ ਅੱਜ ਵੀ ਕਈ ਲੋਕ ਮਾਹਿਰ ਹਨ ਪਰ ਕਿਓਂ ਉਹਨਾਂ ਦੇ ਸ਼ਬਦਾਂ ਵਿੱਚ ਕੋਈ ਅਸਰ ਨਹੀਂ ਹੁੰਦਾ....?
ਫੋਟੋ: ਓਸ਼ੋ ਸਿਰਫ ਏਕ ਤੋਂ ਧੰਨਵਾਦ ਸਹਿਤ |
ਜੇ ਸ਼ਬਦ ਜਾਲ ਵਾਲੀ ਗੱਲ ਨੂੰ ਲੈ ਕੇ ਇਹੀ ਮੰਨ ਲਈਏ ਕਿ ਓਸ਼ੋ ਬਹੁਤ ਹੀ ਅਤਿ ਦਰਜੇ ਦਾ ਸਿਆਣਾ ਜਾਂ ਬਹੁਤ ਹੀ ਚਤੁਰ ਸੀ ਤਾਂ ਉਸਦੇ ਪੈਰੋਕਾਰ ਵੀ ਮਿੱਟੀ ਦੇ ਮਾਧੋ ਜਾਂ ਡੱਲ ਦਿਮਾਗ ਵਾਲੇ ਨਹੀਂ ਸਨ......ਵਿਨੋਦ ਖੰਨਾ, ਅੰਮ੍ਰਿਤਾ ਪ੍ਰੀਤਮ . ..ਇਹ ਸਾਰੇ ਬੜੇ ਪਹੁੰਚੇ ਹੋਏ ਵਿਅਕਤੀ ਸਨ.....ਇਸ ਸਭ ਕੁਝ ਦੇ ਬਾਵਜੂਦ ਓਸ਼ੋ ਦਾ ਹਮੇਸ਼ਾਂ ਇਹੀ ਕਹਿਣਾ ਸੀ ਕਿ ਮੇਰੇ ਤੇ ਵੀ ਸ਼ੱਕ ਕਰੋ ਅਤੇ ਆਪਣੀ ਖੋਜ ਖੁਦ ਕਰੋ...!
ਚੰਗਾ ਹੋਵੇ ਜੇ ਓਸ਼ੋ ਦੀਆਂ ਗੱਲਾਂ ਤੋਂ ਅੱਜ ਦੀਆਂ ਸਮਸਿਆਵਾਂ ਦੇ ਹੱਲ ਲਭਣ ਲਈ ਕੁਝ ਸਹਾਇਤਾ ਲਈਏ.ਬਜਾਏ ਇੱਕ ਪੂਰਵ ਨਿਸਚਿਤ ਧਾਰਨਾ ਨੂੰ ਮਜਬੂਤ ਬਣਾਉਣ ਦੇ.....! --ਰੈਕਟਰ ਕਥੂਰੀਆ
ਚੰਗਾ ਹੋਵੇ ਜੇ ਓਸ਼ੋ ਦੀਆਂ ਗੱਲਾਂ ਤੋਂ ਅੱਜ ਦੀਆਂ ਸਮਸਿਆਵਾਂ ਦੇ ਹੱਲ ਲਭਣ ਲਈ ਕੁਝ ਸਹਾਇਤਾ ਲਈਏ.ਬਜਾਏ ਇੱਕ ਪੂਰਵ ਨਿਸਚਿਤ ਧਾਰਨਾ ਨੂੰ ਮਜਬੂਤ ਬਣਾਉਣ ਦੇ.....! --ਰੈਕਟਰ ਕਥੂਰੀਆ
ਸਾਡਾ ਮਕਸਦ ਸਿਰਫ ਸੋਚਣ-ਵਿਚਾਰਣ ਦੇ ਰੁਝਾਣ ਨੂੰ ਉਤਸ਼ਾਹਿਤ ਕਰਨਾ
ਕੋਈ ਸਮਸਿਆ ਨਹੀਂ ਹੈ ਸਿਵਾਏ ਰਾਜਨੀਤਿਕ ਹੰਕਾਰ ਦੇ --ਓਸ਼ੋ
- Ravinder Singh likes this.
Ravinder Singh ਉਪਰੋਤਕ ਲੇਖ ਤੇ ਕੁਝ ਲੋਕਾਂ ਕੀਤੀਆ ਟਿਪਣੀਆ ਪੜਕੇ ਅਫਸੋਸ ਹੋਇਆ........ ਇਕ 'ਟਿਪਣੀਕਾਰ ਜੀ" ਲਿਖਦਾ "ਰਜਨੀਸ਼ 'ਭਗਵਾਨ' ਬਣਦਾ ਬਣਦਾ ਰਾਜਨੀਤੀ ਦਾ ਐਕਸਪਰਟ ਵੀ ਬਣ ਗਿਆ, ਇਹ ਮੈਨੂ ਨਹੀਂ ਪਤਾ ਸੀ...ਧਰਮ ਤੇ ਫਲਸਫੇ ਤੇ ਰਜਨੀਸ਼ ਦੀ ਪਕੜ ਜਗ ਜਾਹਰ ਸੀ " ਪਰ ਲੇਖਕ ਜੀ ਇਹ ਨਹੀਂ ਪਤਾ ਕਿ ਰਜਨੀਸ਼ ਦਰਸ਼ਨ ਸ਼ਾਸਤਰ ਵਿਚ ਐਮ.ਏ ਕੀਤੀ ਹੈ ਉਹ ਅਵਲ ਰਹਿਕੇ (ਗੋਲਡ ਮੈਡਲਿੱਸਟ)
36 minutes ago · · 1 person
No comments:
Post a Comment