Thursday, May 19, 2011

ਕੋਈ ਸਮਸਿਆ ਨਹੀਂ ਹੈ ਸਿਵਾਏ ਰਾਜਨੀਤਿਕ ਹੰਕਾਰ ਦੇ --ਓਸ਼ੋ

ਸਿੱਖ ਸਮਸਿਆ ਬਾਰੇ, ਦੇਸ਼ ਦੀ ਏਕਤਾ ਅਖੰਡਤਾ ਬਾਰੇ, ਅੱਤਵਾਦ ਅਤੇ ਵੱਖਵਾਦ ਵਰਗੇ ਗੰਭੀਰ ਮਸਲਿਆਂ ਬਾਰੇ ਸੋਚਣ ਲਈ ਮਜਬੂਰ ਕਰਨ ਵਾਲੇ ਇਹ ਵਿਚਾਰ ਹਰਮਨ ਪਿਆਰੇ ਵੀ ਹੋਏ, ਲੋਕਾਂ ਤੱਕ ਵੀ ਪਹੁੰਚੇ ਪਰ  ਲਗਾਤਾਰ ਅਣਗੌਲੇ ਜਾਂਦੇ ਰਹੇ. ਹੁਣ ਇਹਨਾਂ ਵਿਚਾਰਾਂ ਨੂੰ ਇੱਕ ਵਾਰ ਫਿਰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਸਰਬਜੀਤ ਸਿੰਘ ਘੁਮਾਣ ਨੇ ਜਿਹਨਾਂ ਨੂੰ ਰਚਨਾ ਅਤੇ ਸਿਰਲੇਖ ਦੇ ਸਮੇਤ ਉਸੇ ਤਰਾਂ ਇਥੇ ਵੀ ਦੇ ਰਹੇ ਹਾਂ ਤਾਂ ਕਿ ਸੋਚਣ ਵਿਚਾਰ ਵਲੇ ਰੁਝਾਨ  ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ. ਸ੍ਪ੍ਚ ਵਿਚਾਰ ਦੇ ਇਸ ਰਸਤੇ ਤੇ ਚੱਲ ਕੇ ਸ਼ਾਇਦ ਲਭੇ ਜਾ ਸਕਣ ਮਨੁੱਖਤਾ ਦੇ ਓਹ ਅਪ੍ਰਾਧੇ ਜਿਹੜੇ ਹੁਣ ਤੱਕ ਅਨਗਿਨਤ ਘਰਾਂ ਨੂੰ ਉਜਾੜ ਚੁੱਕੇ ਹਾਂ, ਅਨਗਿਨਤ ਲੋਕਾਂ ਦੀ ਜਾਂ ਲਈ ਚੁੱਕੇ ਹਾਂ ਪਰ ਅਜੇ ਵੀ ਉਹਨਾਂ ਦੀ ਇਹ ਪਿਆਸ ਨਹੀਂ ਬੁਝੀ. ਇਹਨਾਂ  ਲੋਕ ਦੁਸ਼ਮਨਾਂ ਨੂੰ ਬੇਨਕਾਬ ਕਰਨ ਲਈ ਤੁਸੀਂ ਵੀ ਆਪਣੇ ਵਿਚਾਰ ਭੇਜੋ ਸਾਰੇ ਮਤਭੇਦਾਂ ਤੋਂ ਉੱਪਰ ਉਠ ਕੇ. -ਰੈਕਟਰ ਕਥੂਰੀਆ 
ਸਿੱਖ ਅਜ਼ਾਦੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜ਼ਾਦੀ ਦਿਉ
ਜੇ ਇੰਦਰਾ ਨੂੰ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ ਗਿਆ ਤਾਂ ਮੇਰੇ ਮਨ ਵਿੱਚ ਇਸਦਾ ਕੋਈ ਅਫਸੋਸ ਨਹੀਂ

ਆਚਾਰੀਆ ਰਜਨੀਸ਼

ਓਸ਼ੋ ਨੇ ਆਪਣੇ ਵਿਚਾਰਾਂ ਨਾਲ ਦੁਨੀਆਂ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨਾਲ ਸਹਿਮਤ ਹੋਣਾ ਵੀ ਔਖਾ ਹੈ ਤੇ ਉਨ੍ਹਾਂ ਨਾਲ ਅਸਹਿਮਤ ਹੋਣਾ ਵੀ ਔਖਾ ਹੈ। ਉਹ ਮੰਨਦੇ ਸਨ ਕਿ ਸਿੱਖ ਗੁਲਾਮੀ ਨਾਲੋਂ ਮੌਤ ਪਸੰਦ ਕਰਨਗੇ ਤੇ ਹਿੰਦੁਸਤਾਨ ਸਿੱਖਾਂ ਨੂੰ ਮਾਰ ਤਾਂ ਸਕਦਾ ਹੈ ਪਰ ਸਿੱਖਾਂ ਨੂੰ ਗੁਲਾਮ ਬਣਾਕੇ ਨਹੀਂ ਰੱਖ ਸਕਦਾ। ਆਚਾਰੀਆ ਰਜਨੀਸ਼ ਦੇ ਇਹ ਵਿਚਾਰ 'ਸਿੱਖ, ਬਾਗੀ ਜਾਂ ਬਾਦਸ਼ਾਹ' ਦੇ ਸਿਧਾਂਤ ਦੀ ਪ੍ਰੋਡ਼ਤਾ ਕਰਦੇ ਹਨ। ਉਨ੍ਹਾਂ ਦੀ ਕੈਸਟ ਲਡ਼ੀ 'ਕੋਂਪਲੇ ਫਿਰ ਫੂਂਟ ਆਈਂਂ' ਵਿਚੋ ਸਿੱਖ ਸੰਘਰਸ਼ ਸਬੰਧੀ ਉਨ੍ਹਾਂ ਦੇ ਵਿਚਾਰਾਂ ਨੂੰ ਪੇਸ਼ ਕਰ ਰਹੇ ਹਾਂ। ਓਸ਼ੋ  ਨੇ ਇਹ ਵਿਚਾਰ ਅਮਰੀਕਾ ਤੋਂ ਪਰਤਣ ਮਗਰੋਂ ਪੁੱਛੇ ਗਏ ਇਕ ਪ੍ਰਸ਼ਨ ਦੇ ਉੱਤਰ ਵਿੱਚ ਦਿੱਤੇ ਸਨ।
? ਅੱਜ ਸਾਰੇ ਹਿੰਦੁਸਤਾਨ ਨੂੰ ਅੱਤਵਾਦ ਦੀ ਸਮੱਸਿਆ ਨਾਲ ਜੂਝਨਾ ਪੈ ਰਿਹਾ ਹੈ। ਪੰਜਾਬ ਦੀ ਸਮੱਸਿਆ ਤੁਹਾਡੇ ਸਾਹਮਣੇ ਹੈ। ਇਸ ਦਾ ਕੋਈ ਹੱਲ ਨਹੀਂ ਲੱਭ ਰਿਹਾ। ਕਿਉਂਕਿ ਤੁਸੀਂ ਭਗਵਾਨ ਹੋ ਇਸ ਲਈ ਤੁਹਾਡੇ ਮਨ ਵਿੱਚ ਇਸ ਪ੍ਰਤੀ ਕੀ ਵਿਚਾਰ ਹਨ?
- ਜੀਵਨ ਵਿੱਚ ਜਿਸ ਸਮੱਸਿਆ ਦਾ ਕੋਈ ਹੱਲ ਦਿਖਾਈ ਨਾ ਦੇਵੇ ਤਾਂ ਸੋਚਣਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਤੇ ਸੱਮਸਿਆ ਝੂਠੀ ਤਾਂ ਨਹੀਂ ਅਤੇ ਮੈਂ ਇਹ ਜ਼ੋਰ ਨਾਲ ਕਹਿੰਦਾ ਹਾਂ ਕਿ ਇਹ ਸਮੱਸਿਆ ਝੂਠੀ ਹੈ। ਕਿਉਂਕਿ ਭਾਰਤ ਕਦੇ ਵੀ ਇਕ ਦੇਸ਼ ਨਹੀਂ ਰਿਹਾ। ਗੌਤਮ ਬੁੱਧ ਦੇ ਯੁੱਗ ਵਿੱਚ ਇਹ ਮਹਾਂਦੀਪ ਦੋ ਹਜ਼ਾਰ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਸ ਮਹਾਂਦੇਸ਼ ਦੀਆਂ ਹਦਾਂ ਵੱਡੀਆਂ ਹਨ। ਇਥੋਂ ਦੇ ਵਸਨੀਕਾਂ ਦੀਆਂ ਸੰਸਕ੍ਰਿਤੀਆਂ ਭਾਸ਼ਾਵਾਂ ਅਤੇ ਰਹਿਣ ਸਹਿਣ ਦੇ ਢੰਗ ਅੱਲਗ ਹਨ। ਇਕ ਅਧਿਆਤਮਕ ਏਕਤਾ ਜਰੂਰ ਇਸ ਦੇਸ਼ ਦੇ ਲੋਕਾਂ ਵਿੱਚ ਰਹੀ ਹੈ ਪਰ ਰਾਜਨੀਤਕ ਤੌਰ ਤੇ ਕਦੇ ਵੀ ਨਹੀਂ ਰਹੀ ਸਿਵਾਏ ਗੁਲਾਮੀ ਦੇ ਦਿਨਾਂ ਨੂੰ ਛੱਡ ਕੇ। ਇਥੇ ਰਾਸ਼ਟਰੀਅਤਾ ਅਤੇ ਗੁਲਾਮੀ ਇਸ ਸਮਾਨ ਹਨ।
ਕਿਉਂਕਿ ਜਬਰਦਸਤੀ ਨਾਲ ਫੌਜਾਂ ਦਾ ਦਬਾਅ ਅਤੇ ਸੰਗੀਨ ਦੀ ਧਾਰ 'ਤੇ ਲੋਕਾਂ ਨੂੰ ਜ਼ਬਰਦਸਤੀ ਇੱਕਠਾ ਕਰਕੇ ਰੱਖਿਆ ਗਿਆ ਸੀ, ਉਨ੍ਹਾਂ ਵਿੱਚ ਕੋਈ ਤਾਲਮੇਲ ਨਹੀਂ ਸੀ ਪਿਆ।  ਇਹ ਸਮੱਸਿਆ ਇਸ ਲਈ ਝੂਠੀ ਹੈ ਕਿਉਂਕਿ ਪੰਜਾਬ ਜਾਂ ਕੇਰਲ, ਅਸਾਮ ਜਾਂ ਗੁਜਰਾਤ ਜੇ ਆਪੋ ਆਪਣੇ ਢੰਗ ਨਾਲ ਜੀਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਜੀਵਨ ਸਿੱਧ ਅਧਿਕਾਰ ਹੈ। ਸਮੱਸਿਆ ਇਸ ਲਈ ਝੂਠੀ ਹੈ ਕਿਉਂਕਿ ਅਸੀਂ ਉਨ੍ਹਾਂ ਨੂੰ ਜ਼ਬਰਦਸਤੀ ਇਕੱਠਾ ਕਰਕੇ ਰੱਖਣ ਦੀ ਕੋਸ਼ਿਸ਼ ਵਿੱਚ ਹਾਂ। 50  ਸਾਲ ਹੋ ਗਏ ਅਜ਼ਾਦੀ ਨੂੰ ਅਸੀਂ ਇਕ ਰਾਸ਼ਟਰ ਭਾਸ਼ਾ ਦਾ ਨਿਰਮਾਣ ਤਾਂ ਕਰ ਨਾ ਸਕੇ ਅਤੇ ਇਕ ਰਾਸ਼ਟਰ ਦਾ ਨਿਰਮਾਣ ਕਰਨ ਚੱਲੇ ਹਾਂ। ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ। ਜਦ ਤੁਸੀਂ ਰਾਸ਼ਟਰੀ ਭਾਸ਼ਾ ਨਿਰਮਿਤ ਨਹੀਂ ਕਰ ਸਕਦੇ ਤੁਸੀਂ ਰਾਸ਼ਟਰ ਦਾ ਨਿਰਮਾਣ ਕਿਵੇਂ ਕਰੋਗੇ? ਅਤੇ ਜ਼ਰੂਰਤ ਵੀ ਕੀ ਹੈ। ਸਵਿਟਜ਼ਰਲੈਂਡ ਇਕ ਛੋਟਾ ਜਿਹਾ ਰਾਸ਼ਟਰ ਹੈ। ਉਥੇ 40   ਸਾਲਾਂ ਤੋਂ ਨਾ ਕੋਈ ਯੁੱਧ ਹੋਇਆ ਨਾ ਹਿੰਸਾ ਹੋਈ, ਨਾ ਲੋਕ ਲਡ਼ੇ। ਬੰਗਾਲੀ ਇਹ ਬਰਦਾਸ਼ਤ ਨਹੀਂ ਕਰ ਸਕੇਗਾ ਕਿ ਹਿੰਦੀ ਉਸ ਉੱਤੇ ਥੋਪ ਦਿੱਤੀ ਜਾਵੇ। ਕਿਉਂਕਿ ਨਿਸ਼ਚੇ ਹੀ ਉਸ ਕੋਲ ਹਿੰਦੀ ਤੋਂ ਜ਼ਿਆਦਾ ਸੰਗੀਤ ਪੂਰਨ ਭਾਸ਼ਾ ਹੈ, ਜ਼ਿਆਦਾ ਸਤਿਕਾਰਤ ਭਾਸ਼ਾ ਹੈ। ਮੰਨਿਆ ਉਹਦੇ ਬੋਲਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੈ ਪਰ ਸਾਹਿਤ ਨੂੰ ਉਸਦੀ ਦੇਣ ਮਹਾਨ ਹੈ। ਕੋਈ ਕਾਰਨ ਨਹੀਂ ਕਿ ਬੰਗਾਲੀ ਭਾਸ਼ਾ ਦੀ ਛਾਤੀ 'ਤੇ ਕੋਈ ਹੋਰ ਭਾਸ਼ਾ ਸਵਾਰ ਹੋ ਜਾਵੇ। ਇਹ ਹੋ ਵੀ ਨਹੀਂ ਸਕੇਗਾ ਕਿਉਂਕਿ ਦੱਖਣ ਦੀਆਂ ਭਾਸ਼ਾਵਾਂ ਦਾ ਤਾ ਕੋਈ ਨਾਤਾ ਵੀ ਨਹੀਂ ਹੈ ਉੱਤਰ ਦੀਆਂ ਭਾਸ਼ਾਵਾਂ ਨਾਲ। ਇਹ ਜਾਣਕੇ ਤੁਸੀਂ ਹੈਰਾਨ ਹੋਵੇਗੇ ਕਿ ਹਿੰਦੀ ਦਾ ਸਬੰਧ ਅੰਗ੍ਰੇਜ਼ੀ ਨਾਲ ਹੈ, ਫਰਾਂਸੀਸੀ, ਰੂਸੀ ਸਵਿਸ ਨਾਲ ਹੈ, ਯੁਰਪ ਦੀਆਂ ਸਾਰੀਆਂ ਭਾਸ਼ਾਵਾਂ ਹਿੰਦੀ ਦੀਆਂ ਭੈਣਾਂ ਹਨ। ਕਿਉਂਕਿ ਇਨ੍ਹਾਂ ਸਾਰੀਆਂ ਦਾ ਜਨਮ ਸੰਸਕ੍ਰਿਤ ਤੋਂ ਹੋਇਆ ਹੈ। ਅੰਗਰੇਜ਼ੀ ਵਿੱਚ ਹਿੰਦੀ ਦੇ 30 ਫੀਸਦੀ ਸ਼ਬਦ ਹਨ। ਲਿਬਵਾਨੀ ਵਿੱਚ ਸੰਸਕ੍ਰਿਤ ਦੇ 70 ਫੀਸਦੀ ਸ਼ਬਦ ਹਨ। ਅਜਿਹਾ ਹੀ ਅਨੁਪਾਤ / ਰੂਸੀ ਜਰਮਨ ਫਰੈਂਚ ਅਤੇ ਯੂਰਪ ਦੀਆਂ ਦੂਜੀਆਂ ਭਾਸ਼ਾਵਾਂ ਵਿੱਚ ਹੈ ਪਰ ਤਾਮਿਲ ਦਾ ਜਾਂ ਤੇਲਗੂ ਦਾ ਹਿੰਦੀ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਉਹਨਾਂ ਦਾ ਵਿਕਾਸ ਅਲੱਗ ਹੀ ਹੋਇਆ ਹੈ, ਉਹਨਾਂ ਉੱਪਰ ਹਿੰਦੀ ਥੋਪੀ ਤਾਂ ਝਗਡ਼ੇ ਖਡ਼੍ਹੇ ਹੋਣਗੇ। ਝਗਡ਼ੇ ਕਰਦੇ ਹੋ ਫਿਰ ਪੁੱਛਦੇ ਹੋ ਬਈ ਇਹਨਾਂ ਦਾ ਹੱਲ ਕਿਵੇਂ ਹੋਵੇਗਾ। ਹੱਲ ਬਿਲਕੁਲ ਸਿੱਧਾ ਹੈ। ਇਸ ਦੇਸ਼ ਵਿੱਚ 30 ਭਾਸ਼ਾਵਾਂ ਹਨ। ਉਹਨਾਂ ਦੀ ਆਪਣੀ ਸੰਸਕ੍ਰਿਤੀ ਹੈ ਆਪਣਾ ਰਹਿਣ ਸਹਿਣ ਦਾ ਢੰਗ ਹੈ। ਆਪਣਾ ਜੀਵਨ ਦਾ ਦਰਸ਼ਨ ਹੈ। ਜੇਕਰ ਅਸੀਂ ਉਹਨਾਂ ਨੂੰ ਪ੍ਰੇਮ ਕਰਦੇ ਹਾਂ ਤਾਂ ਸਾਡੇ ਪ੍ਰੇਮ ਦਾ ਪਹਿਲਾ ਸਬੂਤ ਹੋਣਾ ਚਾਹੀਦੈ ਕਿ ਅਸੀਂ ਉਹਨਾਂ ਨੂੰ ਆਜ਼ਾਦ ਹੋਣ ਦਈਏ। ਭਾਰਤ ਇਕ ਮਹਾਂ ਸੰਘ ਹੋ ਸਕਦਾ ਹੈ ਪਰ ਇਕ ਰਾਸ਼ਟਰ ਨਹੀਂ। ਪੰਜਾਬ ਆਜ਼ਾਦ ਹੋਵੇ ਗੁਰਮੁੱਖੀ ਫੈਲੇ, ਨਾਨਕ ਦੀ ਬਾਣੀ ਵਿੱਚ ਉਭਾਰ ਆਵੇ। ਸਿੱਖ ਦੀ ਤਲਵਾਰ 'ਤੇ ਰੌਣਕ ਚਡ਼੍ਹੇ, ਪਰ ਸਾਡੇ ਦੁਸ਼ਮਣ ਦੀ ਤਰ੍ਹਾਂ ਕਿਉਂ।
ਅਸੀਂ ਦੁਸ਼ਮਣੀ ਪੈਦਾ ਕਰਦੇ ਹਾਂ। ਜਿਸ ਦਿਨ ਪੰਜਾਬ ਨੇ ਚਾਹਿਆ ਸੀ ਕਿ ਉਹ ਆਜ਼ਾਦ ਹੋਵੇ ਸਾਨੂੰ ਸਵਾਗਤ ਕਰਨਾ ਚਾਹੀਦਾ ਸੀ ਕਿਉਂਕਿ ਆਜ਼ਾਦੀ ਇਨ੍ਹਾਂ ਵੱਡਾ ਮੁੱਲ ਹੈ ਕਿ ਇਸ ਲਈ ਰਾਸ਼ਟਰ ਵਾਰੇ ਜਾ ਸਕਦੇ ਹਨ। ਪਰ ਸਾਡੇ ਮਨਾਂ ਵਿੱਚ ਆਜ਼ਾਦੀ ਲਈ ਭੋਰਾ ਜਿੰਨ੍ਹਾਂ ਵੀ ਸਤਿਕਾਰ ਨਹੀਂ ਹੈ। ਸਾਡੀ ਫਿਕਰ ਇਸ ਗੱਲ ਦੀ ਹੈ ਕਿ ਇਕ ਰਾਸ਼ਟਰਪਤੀ ਹੋਵੇ, ਇਕ ਪ੍ਰਧਾਨ ਮੰਤਰੀ ਹੋਵੇ। ਉਸਦੇ ਹੱਥਾਂ ਵਿੱਚ ਤਾਕਤ ਬਹੁਤ ਹੈ। ਜੇਕਰ ਇਥੇ 30 ਪ੍ਰਧਾਨ ਮੰਤਰੀ ਹੋਣ, 30 ਰਾਸ਼ਟਰਪਤੀ ਹੋਣ ਤਾਂ ਨਿਸ਼ਚੇ ਹੀ ਤਾਕਤ ਵੰਡੀ ਜਾਵੇਗੀ। ਇਹ ਰਾਜਨੀਤਕ ਚਾਲਬਾਜ਼ੀ ਹੈ। ਇਹ ਰਾਜਨੇਤਾ ਆਪਣੇ ਹੱਥਾਂ ਵਿਚੋਂ ਤਾਕਤ ਨੂੰ ਜਾਣ ਨਹੀਂ ਦੇਣਾ ਚਾਹੁੰਦੇ। ਇਸ ਤੋਂ ਇਲਾਵਾ ਕੋਈ ਸਮੱਸਿਆ ਨਹੀਂ ਹੈ। ਕਾਸ਼ 'ਅਸੀਂ ਪਰੇਮ ਨਾਲ ਸਵਾਗਤ ਕੀਤਾ ਹੁੰਦਾ ਪੰਜਾਬ ਦਾ ਅਤੇ ਉਸਨੂੰ ਕਿਹਾ ਹੁੰਦਾ ਕਿ ਤੁਹਾਨੂੰ ਜੋ ਵੀ ਮਦਦ ਚਾਹੀਦੀ ਹੈ, ਆਜ਼ਾਦ ਖਡ਼੍ਹੇ ਹੋਣ ਲਈ, ਅਸੀਂ ਦੇਣ ਨੂੰ ਰਾਜ਼ੀ ਹਾਂ। ਇਹੀ ਅਸੀਂ ਆਸਾਮ ਨੂੰ ਕਿਹਾ ਹੁੰਦਾ। ਇਹੀ, ਸਾਡੀ ਮੌਲਿਕ ਦ੍ਰਿਸ਼ਟੀ ਹੁੰਦੀ। ਇਹ ਅਸੀਂ ਮੁਸਲਮਾਨਾਂ ਨੂੰ ਕਿਹਾ ਹੁੰਦਾ। ਕੀ ਲੋਡ਼ ਸੀ ਵਰ੍ਹਿਆਂ ਤੱਕ ਲਡ਼ਨ ਦੀ ਕਿ ਅਸੀਂ ਮੁਸਲਮਾਨਾਂ ਲਈ ਅਲੱਗ ਦੇਸ਼ ਨਹੀਂ ਬਣਨ ਦੇਵਾਂਗੇ। ਕਾਸ਼ ੧੯੩੦ ਵਿੱਚ ਜਦੋਂ ਜਿਨਾਹ ਨੇ ਪਹਿਲੀ ਵਾਰ ਇਹ ਆਵਾਜ਼ ਉਠਾਈ ਸੀ, ਅਸੀਂ ਇਸਦਾ ਸਵਾਗਤ ਕੀਤਾ ਹੁੰਦਾ ਕਿ ਇਹ ਤਾਂ ਬਡ਼ੀ ਚੰਗੀ, ਇਸ ਵਿੱਚ ਕੋਈ ਹਰਜ਼ ਨਹੀਂ। ਇਹ ਇਵੇਂ ਹੀ ਸੀ ਜਿਵੇਂ ਇਕ ਘਰ ਵਿੱਚ ਪੰਜ ਭਾਈ ਹੋਣ। ਇਕ ਪੁਰਾਣੀ ਧਾਰਨਾ ਸੀ, ਸਾਂਝੇ ਪਰਿਵਾਰ ਦੀ ਕਿ ਸਾਰੇ ਇਕੋ ਘਰ ਨੂੰ ਭੀਡ਼ ਅਤੇ ਬਜ਼ਾਰ ਬਣਾਈ ਰੱਖਣ। ਉਥੇ ਰਾਮ ਰੋਲਾ ਪਾਈ ਰੱਖਣ। ਇਸ ਨਾਲ ਉਹਨਾਂ ਦੀ ਨਿੱਜੀ ਅਜ਼ਾਦੀ ਖਤਮ ਹੁੰਦੀ ਸੀ। ਅੱਜ ਸਾਰੀ ਦੁਨੀਆਂ ਵਿੱਚ ਇਹ ਗੱਲ ਸਿੱਧ ਹੋ ਗਈ ਹੈ ਕਿ ਸਾਰਾ ਪਰਿਵਾਰ ਆਜ਼ਾਦੀ ਦੇ ਰਾਹ ਵਿੱਚ ਰੋਡ਼ਾ ਨਹੀਂ ਹੈ। ਜੇ ਪੁੱਤਰ ਵੱਡਾ ਹੋ ਗਿਆ ਤਾਂ ਹੁਣ ਉਸਨੂੰ ਵੀ ਅਲੱਗ ਕਰਨ ਦਾ ਵਕਤ ਆ ਗਿਆ ਹੈ। ਸਿਆਣਪ ਇਸੇ ਵਿੱਚ ਹੈ ਕਿ ਉਸਨੂੰ ਖੁਸ਼ੀ ਨਾਲ ਅਲੱਗ ਕਰ ਦਿਉ। ਜੇ ਖੁਲ੍ਹੇ ਦਿਲ ਨਾਲ ਜੁਦਾ ਕਰੋਗੇ ਤਾਂ ਉਹ ਸਦਾ ਤੁਹਾਡਾ ਰਹੇਗਾ ਅਤੇ ਕਦੇ ਹੋਲੀ ਤੇ, ਕਦੇ ਦੀਵਾਲੀ 'ਤੇ ਤੁਹਾਡੇ ਚਰਨ ਛੁਹ ਜਾਵੇਗਾ। ਝਗਡ਼ਾ ਕੀ ਹੈ ? ਮੇਰੀ ਸਮਝ ਅਨੁਸਾਰ ਕੋਈ ਸਮਸਿਆ ਨਹੀਂ ਹੈ ਸਿਵਾਏ ਰਾਜਨੀਤਿਕ ਹੰਕਾਰ ਦੇ । ਜਿਨ੍ਹਾਂ ਪਾਗਲ ਲੋਕਾਂ ਦੇ ਹੱਥ ਵਿੱਚ ਤੁਸੀਂ ਤਾਕਤ ਦੇ ਰੱਖੀ ਹੈ ਉਹ ਨਹੀਂ ਚਾਹੁੰਦੇ ਕਿ ਇਹ ਤਾਕਤ ਵੰਡੀ ਜਾਵੇ।
ਪਰ ਇਹ ਤਾਕਤ ਵੰਡ ਕੇ ਰਹੇਗੀ। ਆਜ਼ਾਦੀ ਦੇ ਖਿਲਾਫ ਜੋ ਵੀ ਖਡ਼੍ਹਾ ਹੋਵੇਗਾ ਉਹ ਮਿਟੇਗਾ, ਅੱਜ ਨਹੀਂ ਤਾਂ ਕੱਲ੍ਹ। ਆਖਿਰ ਭਾਰਤ ਵੀ ਅਜ਼ਾਦ ਹੋਇਆ, ਇਸਨੂੰ ਆਜ਼ਾਦ ਹੋਣ ਦੀ ਕੀ ਜ਼ਰੂਰਤ ਸੀ? ਆਖਰ ਅੰਗਰੇਜ਼ ਰਾਜ ਕਰਦੇ ਸਨ, ਚਿੱਟੀ ਚਮਡ਼ੀ ਸੀ। ਹੁਣ ਕਾਲੀ ਚਮਡ਼ੀ ਰਾਜ ਕਰਦੀ ਹੈ ਤਾਂ ਕੀ ਅਕਾਸ਼ ਤੋਂ ਸੋਨਾ ਬਰਸ ਗਿਆ ਹੈ? ਸਿਰਫ ਦੁੱਖ ਤੇ ਮੁਸੀਬਤਾਂ ਹੀ ਵਧੀਆਂ ਹਨ। ਅਸੀਂ ਕਿਉਂ ਲਡ਼ੇ, ਭਗਤ ਸਿੰਘ ਕਿਉਂ ਫਾਂਸੀ 'ਤੇ ਲਟਕ ਗਿਆ ? ਕਿਉਂਕਿ ਆਜ਼ਾਦੀ ਦੀ ਇਕ ਮਹਿਮਾ ਹੈ। ਮਨੁੱਖ ਦੇ ਵਿਅਕਤੀਗਤ ਦੇ ਵਿਕਾਸ ਲਈ ਆਜ਼ਾਦੀ ਇਕ ਅਨੁਕੂਲ ਵਾਤਾਵਰਨ ਹੈ ।
ਇਹ ਠੀਕ ਹੈ ਕਿ ਅੰਤ ਨੂੰ ਤੁਸੀਂ ਰਾਜ਼ੀ ਹੋ ਗਏ ਮੁਸਲਮਾਨ ਨੂੰ ਇਕ ਅਲਹਿਦਾ ਦੇਸ਼ ਦੇਣ ਲਈ। ਇਸ ਹਾਂ ਵਿੱਚ ਗਾਂਧੀ ਵੀ ਰਾਜ਼ੀ ਸੀ, ਪਰ ਇਹ ਮੰਗ ਐਨੀ ਦੇਰ ਨਾਲ ਸਵੀਕਾਰੀ ਗਈ ਕਿ ਜ਼ਹਿਰੀਲੀ ਹੋ ਗਈ । ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਮੇਰੀ ਲਾਸ਼ 'ਤੇ ਭਾਰਤ ਵੰਡਿਆ ਜਾਵੇਗਾ। ਭਾਰਤ ਦਾ ਬਟਵਾਰਾ ਤੇ ਹੋਇਆ ਪਰ ਗਾਂਧੀ ਦੀ ਲਾਸ਼ ਉਥੇ ਕਿਤੇ ਨਜ਼ਰ ਨਹੀਂ ਆਈ। 30 ਸਾਲ ਤੱਕ ਸਖਤ ਵਿਰੋਧ ਕਰਨ ਤੋਂ ਬਾਅਦ ਮਜ਼ਬੂਰੀ ਵਿੱਚ ਤੁਹਾਨੂੰ ਪਾਕਿਸਤਾਨ ਦੀ ਸਥਾਪਨਾ ਨੂੰ ਮੰਨਣਾ ਪਿਆ। ਭਾਰਤ ਦੇ ਸਾਰੇ ਵੱਡੇ ਨੇਤਾ ਬੁੱਢੇ ਹੋਣ ਲੱਗ ਗਏ ਸਨ। ਉਨ੍ਹਾਂ ਨੂੰ ਲੱਗਿਆ ਕਿ ਜੇ ਤੁਸੀਂ ਹੁਣ ਬਟਵਾਰਾ ਨਾ ਮੰਨਿਆ ਤਾਂ ਅੰਗਰੇਜ਼ ਉਸਦਾ ਫਾਇਦਾ ਉਠਾ ਲੈਣਗੇ ।
ਜਿਨਾਹ ਇਹ ਭੂੱਲ ਗਿਆ ਕਿ ਜਿਸ ਤਰ੍ਹਾਂ ਅੱਜ ਭਾਰਤ ਤੋਂ ਪਾਕਿਸਤਾਨ ਅਲਹਿਦਾ ਹੋਇਆ ਹੈ ਕੱਲ੍ਹ ਪਾਕਿਸਤਾਨ ਤੋਂ ਬੰਗਲਾ ਦੇਸ਼ ਅਲੱਗ ਹੋਵੇਗਾ। ਸੂਤਰ ਉਹੀ ਹੈ ਕਿਉਂਕਿ ਬੰਗਾਲੀ ਪੰਜਾਬੀਆਂ ਦੇ ਕਬਜ਼ੇ ਵਿੱਚ ਰਹੇ। ਰਾਜਧਾਨੀ ਪੰਜਾਬੀ ਮੁਸਲਮਾਨਾ ਦੇ ਕਬਜ਼ੇ ਵਿੱਚ ਹੈ। ਬੰਗਾਲ ਦਾ ਨਾ ਭਾਸ਼ਾ ਨਾਲ ਕੋਈ ਸਬੰਧ ਹੈ ਤੇ ਨਾ ਹੀ ਸੰਸਕ੍ਰਿਤੀ ਨਾਲ। ਸਿਰਫ ਸਬੰਧੀ ਸੀ ਇਸਲਾਮ ਦਾ। ਲੇਕਿਨ ਆਜ਼ਾਦੀ ਦੇ ਅੱਗੇ ਸਾਰੇ ਸਬੰਧ ਝੂਠੇ ਹੋ ਜਾਂਦੇ ਹਨ।
ਜੇ ਤੁਹਾਨੂੰ ਯਾਦ ਹੋਵੇ, ਜਦੋ ਬੰਗਲਾ ਦੇਸ਼ ਅਲਹਿਦਾ ਹੋਇਆ ਤਾਂ ਇੰਦਰਾ ਗਾਂਧੀ ਨੇ ਨਾ ਸਿਰਫ ਇਸ ਗੱਲ ਦੀ ਹਿਮਾਇਤ ਹੀ ਕੀਤੀ ਸਗੋਂ ਆਪਣੀਆਂ ਫੌਜਾਂ ਨੂੰ ਵੀ ਭੇਜਿਆ ਤਾਂ ਕਿ ਬੰਗਲਾ ਦੇਸ਼ ਅਲੱਗ ਹੋ ਸਕੇ। ਜ਼ਿੰਦਗੀ ਵਿੱਚ ਜਿਹਡ਼ੇ ਲੋਕ ਥੋਡ਼੍ਹਾ ਜਿਹਾ ਵੀ ਇਮਾਨ ਰੱਖਦੇ ਹਨ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬੀ ਵੀ ਆਜ਼ਾਦ ਹੋਣਾ ਚਾਹੁੰਦੇ ਹਨ 'ਤੇ ਇੰਦਰਾ ਆਜ਼ਾਦ ਨਹੀਂ ਹੋਣ ਦੇਣਾ ਚਾਹੁੰਦੀ । ਜੇ ਇੰਦਰਾ ਨੂੰ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ ਗਿਆ ਤਾਂ ਮੇਰੇ ਮਨ ਵਿੱਚ ਇਸਦਾ ਕੋਈ ਅਫਸੋਸ ਨਹੀਂ ਹੈ । ਉਹ ਉਸ ਲਈ ਜ਼ਿੰਮੇਵਾਰ ਹੈ । ਬੰਗਲਾ ਦੇਸ਼ ਅਲੱਗ ਹੋਇਆ ਤਾਂ ਸਾਰੇ ਦੇਸ਼ ਵਿੱਚ ਇੰਦਰਾ ਨੂੰ ਭਾਰਤ ਮਾਤਾ ਦੀ ਪਦਵੀ ਦੇ ਦਿੱਤੀ ਗਈ । ਇੰਡੀਆ  ਅਤੇ ਇੰਦਰਾ ਇੱਕ ਹੋ ਗਏ । ਕਿਉਂ ? ਕਿਉਂਕਿ ਪਾਕਿਸਤਾਨ ਕਮਜ਼ੋਰ ਹੋ ਗਿਆ ਸੀ। ਪਾਕਿਸਤਾਨ ਅੱਧਾ ਰਹਿ ਗਿਆ। ਹੁਣ ਵੀ ਪਾਕਿਸਤਾਨ ਵਿੱਚ ਪੰਜਾਬੀ ਅਤੇ ਸਿੰਧੀ ਦਾ ਝਗਡ਼ਾ ਹੈ। ਪੰਜਾਬੀ ਮੁਸਲਮਾਨ ਸਿੰਧੀ ਮੁਸਲਮਾਨ ਦੇ ਕਬਜ਼ੇ ਵਿੱਚ ਨਹੀਂ ਰਹਿਣਾ ਚਾਹੁੰਦੇ। ਕਿਉਂ ਰਹੇ ? ਉਸਦੀ ਆਪਣੀ ਭਾਸ਼ਾ ਹੈ ਆਪਣੀ ਸੰਸਕ੍ਰਿਤੀ ਹੈ। ਉਹ ਤਾਂ ਬਿਲਕੁਲ ਮਿਟ ਗਿਆ, ਬਿਲਕੁਲ ਬਰਬਾਦ ਹੋ ਗਿਆ। ਜਿਹਡ਼ੇ ਸਿੰਧੀ ਹਿੰਦੁਸਤਾਨ ਆਏ ਉਨ੍ਹਾਂ ਦੀ ਭਾਸ਼ਾ ਨੂੰ ਕੋਈ ਜਗ੍ਹਾਂ ਨਹੀਂ ਮਿਲ ਸਕਦੀ। ਉਸਦਾ ਕੋਈ ਵਿਕਾਸ ਨਹੀਂ ਹੋ ਸਕਦਾ। ਉਨ੍ਹਾਂ ਦੀ ਹਜ਼ਾਰਾ ਸਾਲਾਂ ਦੀ ਸੰਸਕ੍ਰਿਤੀ ਇਸ ਤਰ੍ਹਾਂ ਮਿਟ ਗਈ, ਜਿਵੇਂ ਪਾਣੀ ਉੱਤੇ ਖਿੱਚੀਆਂ ਲਕੀਰਾਂ ਹੋਣ।
ਸੱਚ ਤਾਂ ਇਹ ਹੈ ਕਿ ਸਿੰਧ ਨੇ ਹੀ ਭਾਰਤ ਨੂੰ ਹਿੰਦ ਦਾ ਨਾਂ ਦਿੱਤਾ । ਜਿਹਡ਼ੇ ਪਰਦੇਸੀ ਅੱਜ ਤੋਂ 4 ਹਜ਼ਾਰ ਸਾਲ ਪਹਿਲਾਂ ਭਾਰਤ ਵਿੱਚ ਹਮਲਾਵਰ ਬਣ ਕੇ ਆਏ ਉਨ੍ਹਾਂ ਨੂੰ ਸਿੰਧੂ ਨਦੀ ਪਾਰ ਕਰਨੀ ਪਈ। ਉਨ੍ਹਾਂ ਦੀ ਭਾਸ਼ਾ ਵਿੱਚ 'ਸ' ਨਾਲ ਮਿਲਦਾ ਜੁਲਦਾ ਕੋਈ ਅੱਖਰ ਨਹੀਂ ਸੀ। ਜਿਹਡ਼ਾ ਸ਼ਬਦ ਨੇਡ਼ੇ ਤੋਂ ਨੇਡ਼ੇ ਆ ਸਕਦਾ ਸੀ ਉਹ ਸੀ 'ਹ'। ਉਹ ਸਿੰਧੂ ਨਹੀਂ ਹਿੰਦੂ ਨਦੀ ਕਹਿਣ ਲੱਗੇ ਅਤੇ ਹਿੰਦੂ ਨਦੀ ਦੇ ਇਸ ਪਾਰ ਰਹਿਣ ਵਾਲੇ ਲੋਕਾਂ ਨੂੰ ਹਿੰਦੂ ਕਹਿੰਦੇ ਸਨ। ਸਿੰਧ ਨੇ ਹੀ ਭਾਰਤ ਨੂੰ ਹਿੰਦ ਦਾ ਨਾਮ ਦਿੱਤਾ। ਉਹ ਸਿੰਧੂ ਨਹੀਂ ਹਿੰਦੂ ਨਦੀ ਹੋ ਗਈ, ਉਹ ਵੀ ਕਿਸੇ ਭਾਸ਼ਾ ਵਿੱਚ ਇੰਦੂ ਨਦੀ ਹੋ ਗਈ, ਉਹ ਹੀ ਕਿਸੇ ਭਾਸ਼ਾ ਵਿੱਚ ਇੰਦੂ ਨਦੀ ਹੋ ਗਈ ਅਤੇ ਉਹ ਵੀ ਕਿਸੇ ਭਾਸ਼ਾ ਵਿੱਚ ਚਲਦੇ-ਚਲਦੇ ਇੰਡੀਆ ਹੋ ਗਈ। ਇਸ ਸਾਰੇ ਨਾਮ ਸਿੰਧ ਨੇ ਹੀ ਦਿੱਤੇ ਹਨ। ਪਰ ਅੱਜ ਸਿੰਧ ਦਾ ਕੋਈ ਟਿਕਾਣਾ ਨਹੀਂ ਹੈ।
ਪਾਕਿਸਤਾਨ ਵਿੱਚ ਸੰਘਰਸ਼ ਹੈ ਕਿਉਂਕਿ ਉਥੇ ਇਕ ਪਾਸੇ ਸਿੰਧੀ ਪਾਕਿਸਤਾਨੀ ਹੈ ਅਤੇ ਦੂਜੇ ਪਾਸੇ ਪੰਜਾਬੀ ਪਾਕਿਸਤਾਨੀ ਹੈ । ਦੋਹਾਂ ਦੀਆਂ ਭਾਸ਼ਾਵਾਂ ਵਿੱਚ ਕੋਈ ਮੇਲ ਨਹੀਂ। ਦੋਵੇਂ ਨਾਨਕ ਦੇ ਭਗਤ ਹਨ, ਪਰ ਆਜ਼ਾਦੀ ਸਾਹਮਣੇ ਹੋਰ ਸਭ ਕੁਝ ਫਿੱਕਾ ਹੈ ਜਾਂਦਾ ਹੈ । ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਪਾਕਿਸਤਾਨ ਦੇ ਫੇਰ ਟੁਕਡ਼ੇ ਹੋਣਗੇ।
ਹਿੰਦੁਸਤਾਨ ਕਦੋਂ ਤੱਕ ਬਚ ਸਕਦਾ ਹੈ  ਇਹ ਝੂਠਾ ਜੋ ਜੋਡ਼, ਇਹ ਗੂੰਦ ਨਾ ਚਿਪਕਾਏ ਹੋਏ ਰਿਸ਼ਤੇ ਜ਼ਿਆਦਾ ਦੇਰ ਚਿਪਕੇ ਨਹੀਂ ਰਹਿ ਸਕਦੇ 
ਸਿੱਖਾਂ ਦੀ ਆਪਣੀ ਇਕ ਸ਼ਖਸੀਅਤ ਹੈ  ਆਪਣਾ ਇਮਾਨ ਹੈ ਜੋ ਇਸ ਦੇਸ਼ ਵਿੱਚ ਹੋਰ ਕਿਸੇ ਦਾ ਨਹੀਂ ਹੈ । ਤੁਸੀਂ ਸਿੱਖਾਂ ਉੱਤੇ ਜਿੰਨਾ ਭਰੋਸਾ ਕਰ ਸਕਦੇ ਹੋ ਕਿਸੇ ਹੋਰ ਉੱਤੇ ਨਹੀਂ ਕਰ ਸਕਦੇ। ਸਿੱਖ ਜੋ ਅਲਹਿਦਾ ਹੋਣਾ ਚਾਹੁੰਦਾ ਹੈ ਤਾਂ ਕਿਉਂ ਨਾ ਪ੍ਰੇਮ ਨਾਲ ਅਲੱਗ ਕਰ ਦਿਉ। ਕਿਉਂ ਨਾ ਇਸ ਤਰ੍ਹਾਂ ਅਲੱਗ ਕਰ ਦਈਏ ਕਿ ਦੋਸਤੀ ਹੋਰ ਡੂੰਘੀ ਹੋ ਜਾਵੇ । ਇਉਂ ਨਾਲ ਰੱਖ ਕੇ ਤਾਂ ਦੁਸ਼ਮਣੀ ਵੱਧ ਰਹੀ ਹੈ। ਜੇ ਇਕ ਦਿਨ ਦੁਸ਼ਮਣੀ ਪੈਦਾ ਕਰਕੇ ਟੁਟੱਣਾ ਹੋਇਆ ਤਾਂ ਤੁਸੀਂ ਆਪਣੇ ਦੇਸ਼ ਦੇ ਸਾਰੇ ਬਹਾਦਰ ਲੋਕਾਂ ਨੂੰ ਆਪਣਾ ਦੁਸ਼ਮਣ ਬਣਾ ਕੇ ਛੱਡਿਆ। ਇਹ ਤੁਹਾਡੇ ਬੇਵਕੂਫ ਰਾਜਨੀਤਿਕਾਂ ਦੀ ਜਿੰਮੇਵਾਰੀ ਹੋਵੇਗੀ।
ਜੇ ਮੇਰੇ ਹੱਥ ਵਿੱਚ ਅਧਿਕਾਰ ਹੋਵੇ ਤਾਂ ਇਹ ਪੰਜ ਮਿੰਟ ਤੋਂ ਵੱਧ ਦੀ ਸਮੱਸਿਆ ਨਹੀਂ ਹੈ। ਮੈਂ ਪੰਜਾਬ ਨੂੰ ਦੂਜੇ ਦੇਸ਼ ਦੀਆਂ ਸ਼ੁਭ ਕਾਮਨਾਵਾਂ ਨਾਲ ਆਜ਼ਾਦ ਕਰਦਾ ਹਾਂ। ਪੂਰੇ ਦੇਸ਼ ਵਿੱਚ ਦੀਵਾਲੀ ਮਨਾਈ ਜਾਵੇਗੀ ਕਿ ਚਲੋ ਇਕ ਹੋਰ ਆਜ਼ਾਦ ਰਾਸ਼ਟਰ ਦਾ ਜਨਮ ਹੋਇਆ। ਦੋਸਤੀ ਹੋਰ ਡੂੰਘੀ ਹੋਵੇਗੀ ਆਖਰ ਇਹ ਆਪਣੇ ਹੀ ਲੋਕ ਹਨ। ਕੋਈ ਵੀ ਪਰਾਇਆ ਨਹੀਂ ਜੇਕਰ ਬੰਗਾਲੀ ਅਲੱਗ ਹੋਣਾ ਚਾਹੁੰਦਾ ਹੈ ਤਾਂ ਬੇਸ਼ੱਕ ਹੋ ਜਾਵੇ। ਪਰ ਅਸੀਂ ਆਜ਼ਾਦੀ ਦੀ ਮੰਗ ਕਰਨ ਵਾਲਿਆ ਦੇ ਵਿਰੋਧੀ ਹਾਂ ਕਿਉਂਕਿ ਸਾਡੀ ਮਾਨਸਿਕਤਾ ਆਜ਼ਾਦੀ ਦੇ ਵਿਰੋਧ ਵਿੱਚ ਪਡ਼੍ਹੀ ਹਾਂ। ਭਾਰਤ ਐਨਾ ਵੱਡਾ ਦੇਸ਼ ਬਣ ਸਕਦਾ ਹੈ ਕਿਉਂ ਨਾ ਅਸੀਂ ਇਸਨੂੰ 30 ਦੇਸ਼ ਬਣ ਜਾਣ ਦੇਈਏ। ਉਨ੍ਹਾਂ 30 ਦੇਸ਼ਾਂ ਦਾ ਇੱਕ ਮਹਾਂਸੰਘ ਹੋਵੇ। ਜੇ ਅਸੀਂ ਦੋਸਤੀ ਨਾਲ ਇਨ੍ਹਾਂ ਨੂੰ ਆਜ਼ਾਦ ਹੋਣ ਦਈਏ ਤਾਂ ਉਹ ਤੀਹ ਦੇ ਤੀਹ ਮਿਲ ਕੇ ਇਸ ਸੰਘ ਨੂੰ ਬਣਾ ਲੈਣਗੇ ਸਮੱਸਿਆਵਾਂ ਨੂੰ ਹੱਲ ਕਰਨਾ ਸੌਖਾ ਹੋਵੇਗਾ। ਹਰ ਦੇਸ਼ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ ਕਿ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰੇ।
ਅਸੀਂ ਸਾਰੇ ਇਕੋ ਪਰਿਵਾਰ ਦਾ ਹਿੱਸਾ ਹੋਵਾਂਗੇ ਕਿਉਂਕਿ ਸਭ ਨੇ ਉਸੇ ਪਰਿਵਾਰ ਵਿੱਚ ਜਨਮ ਲਿਆ ਹੈ । ਇਕੋ ਹਵਾ ਵਿੱਚ ਸਾਹ ਲਏ ਨੇ। ਜੇ ਇਕ ਦੂਸਰੇ ਨੂੰ ਵਿਦਾ ਕੀਤਾ ਹੈ ਤਾਂ ਉਹ ਵੀ ਦੋਸਤੀ ਨਾਲ, ਦੁਸ਼ਮਣੀ ਨਾਲ ਨਹੀਂ। ਇਕ ਦੂਜੇ ਨੂੰ ਸ਼ੁਭ ਕਾਮਨਾਵਾਂ ਦੇ ਕੇ ਵਿਦਾ ਕੀਤਾ ਹੈ ਕਿ ਜਦੋਂ ਵੀ ਲੋਡ਼ ਪਵੇ ਕਦੇ ਇਹ ਨਾ ਸਮਝੀਂ ਕਿ ਮੈਂ ਇਕਲਾ ਹਾਂ 29  ਰਾਸਟਰ ਭਾਰੀ ਮਦਦ ਲਈ ਤਿਆਰ ਹਨ। ਹਰ ਮੁਸੀਬਤ ਵਿੱਚ ਅਸੀਂ ਨਾਲ ਹੋਵਾਂਗੇ। ਭਾਰਤ ਇਕ ਮਹਾਂ ਸੰਘ ਬਣ ਸਕਦਾ ਹੈ, ਬਣਨਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਜੇ ਭਾਰਤ ਇਹ ਮਹਾਨ ਕਦਮ ਉਠਾ ਲਵੇ ਤਾਂ ਕੋਈ ਕਾਰਨ ਨਹੀਂ ਕਿ ਪਾਕਿਸਤਾਨ ਅਤੇ ਬੰਗਲਾ ਦੇਸ਼ ਵੀ ਇਸ ਵਿੱਚ ਸ਼ਾਮਲ ਨਾ ਹੋਣ ਕਿਉਂਕਿ ਅਸੀਂ ਕਿਸੇ ਦੀ ਆਜ਼ਾਦੀ ਤਾਂ ਖੋਹ ਨਹੀਂ ਰਹੇ। ਅਸੀਂ ਤਾਂ ਉਨ੍ਹਾਂ ਦੀ ਸ਼ਕਤੀ ਵਧਾ ਰਹੇ ਹਾਂ। ਅਸੀਂ ਤਾਂ ਮਿਲ ਕੇ ਉਨ੍ਹਾਂ ਨੂੰ ਉਸ ਭੈਅ ਤੋਂ ਮੁਕਤ ਕਰ ਰਹੇ ਹਾਂ ਜੋ ਦਿਨ ਰਾਤ ਇਨ੍ਹਾਂ ਦੇਸ਼ਾਂ ਨੂੰ ਖਾਈ ਜਾ ਰਿਹਾ ਹੈ। ਪਾਕਿਸਤਾਨ ਘਬਰਾਇਆ ਹੋਇਆ ਹੈ ਹਿੰਦੁਸਤਾਨ ਤੋਂ, ਹਿੰਦੁਸਤਾਨ ਡਰਿਆ ਫਿਰਦਾ ਪਾਕਿਸਤਾਨ ਤੋਂ ।  
ਕਸ਼ਮੀਰ ਵਿੱਚ 40 ਸਾਲਾਂ ਤੋਂ ਫੌਜ਼ਾਂ ਲਾਈਆ ਹੋਈਆਂ ਹਨ। ਤੁਸੀਂ ਉਥੇ ਚੋਣਾਂ ਵੀ ਨਹੀਂ ਕਰਵਾ ਸਕਦੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਨੂੰ ਉਸ ਵੋਟ ਵਿੱਚ ਜਿੱਤ ਮਿਲੇਗੀ। ਨੱਬੇ ਫੀਸਦੀ ਮੁਸਲਮਾਨ ਹਨ ਕਸ਼ਮੀਰ ਵਿੱਚ, ਜੋ ਪਾਕਿਸਤਾਨ ਨਾਲ ਇੱਕ ਹੋਣਾ ਚਾਹੀਦੇ ਹਨ। ਤੁਸੀਂ ਉਨ੍ਹਾਂ ਨੂੰ ਰੋਕ ਰਹੇ ਹੋ। ਤੁਸੀਂ ਉਨ੍ਹਾਂ ਦੇ ਦੋਸਤ ਨਹੀਂ ਦੁਸ਼ਮਣ ਹੋ। ਜੇਕਰ ਉਹ ਪਾਕਿਸਤਾਨ ਨਾਲ ਇਕ ਹੋਣਾ ਚਾਹੁੰਦੇ ਹਨ ਤਾਂ ਸਾਨੂੰ ਪ੍ਰੇਮ ਨਾਲ ਰਸਤਾ ਬਣਾਉਣਾ ਚਾਹੀਦੇ ਕਿ ਉਹ ਇੱਕ ਹੋ ਜਾਣ।
ਸਮੱਸਿਆਵਾਂ ਨੂੰ ਹੱਲ ਕਰਨਾ ਹੋਵੇ ਤਾਂ ਬਹੁਤ ਸੌਖੀ ਗੱਲ ਹੈ ਪਰ ਰਾਜਨੀਤਕ ਜੀਉਂਦਾ ਹੀ ਸਮੱਸਿਆਵਾ ਦੇ ਉੱਪਰ ਹੈ। ਸਮੱਸਿਆਵਾ ਬਣਿਆ ਰਹਿਣ ਤਾਂ ਰਾਜਨੇਤਾ ਦੀ ਕੀਮਤ ਹੈ ਨਹੀਂ ਤਾ ਕੌਡੀ ਵੀ ਉਸਦੀ ਕੀਮਤ ਨਹੀਂ। ਜੇ ਸਾਰੀਆਂ ਸਮੱਸਿਆਵਾਂ ਹੱਲ ਹੋ ਕਾਣ ਤਾਂ ਰਾਜਨੇਤਾ ਕੀ ਕਰੇਗਾ, ਬੂਟ ਪਾਲਿਸ਼? ਹੋਰ ਤਾਂ ਕੋਈ ਯੋਗਤਾ ਨਹੀਂ ਹੈ !
ਦੁਨੀਆਂ ਵਿੱਚ ਅਸਲੀ ਸਮੱਸਿਆਵਾਂ ਨਾਂਹ ਦੇ ਬਰਾਬਰ ਹਨ। ਨਕਲੀ ਸਮੱਸਿਆਵਾਂ ਅਤੇ ਜਬਰਦਸਤੀ ਪੈਦਾ ਕੀਤੀਆਂ ਹੋਈਆਂ ਸਮੱਸਿਆਵਾਂ 99 ਫੀਸਦੀ ਹਨ। ਸੁਆਦ ਦੀ ਗੱਲ ਤਾਂ ਇਹ ਹੈ ਕਿ ਉਹ ਹੀ ਰਾਜਨੇਤਾ ਸਮੱਸਿਆਵਾਂ ਪੈਦਾ ਕਰਦਾ ਹੈ ਫਿਰ ਆਪ ਹੀ ਰੌਲਾ ਪਾਉਂਦਾ ਹੈ ਕਿ ਬਹੁਤ ਸਮੱਸਿਆਵਾਂ ਹਨ, ਬਹੁਤ ਪ੍ਰੇਸ਼ਾਨੀਆਂ ਨੇ, ਇਸ ਨੂੰ ਕਿਵੇਂ ਹੱਲ ਕਰੀਏ । ਇਹ ਹੱਲ ਨਹੀਂ ਹੋ ਸਕਦੀਆਂ। ਮੈਂ ਸੋਚਦਾ ਹਾਂ ਕਿ ਇੱਥੇ ਹੱਲ ਕਰਨ ਨੂੰ ਵੀ ਕੀ ।
ਜਿਸ ਨੇ ਵੀ ਆਜ਼ਾਦ ਹੋਣਾ ਹੈ ਇਸ ਦੇਸ਼ ਵਿੱਚ ਉਸ ਨੂੰ ਆਜ਼ਾਦ ਹੋਣ ਦਾ ਹੱਕ ਹੈ। ਜੇ ਅਸੀਂ ਉਸ ਨੂੰ ਪ੍ਰੇਮ ਨਾਲ ਅਲਹਿਦਾ ਕਰਦੇ ਹਾਂ ਤਾਂ ਸਾਡੀ ਮਿੱਤਰਤਾ ਅਤੇ ਪਿਆਰ ਹੋਰ ਡੂੰਘਾ ਹੋਵੇਗਾ। ਅਸੀਂ ਮਿਲਜੁਲ ਕੇ ਰਹਿ ਸਕਦੇ ਹਾਂ। ਕੋਈ ਜ਼ਰੂਰਤ ਨਹੀਂ ਹੈ ਕਿ ਹਿੰਦੂ ਸਿੱਖਾਂ ਨੂੰ ਮਾਰਨ ਅਤੇ ਸਿੱਖ ਹਿੰਦੂਆਂ ਨੂੰ ਮਾਰਨ। ਇਹ ਕਦੋਂ ਤੱਕ ਚਲੇਗਾ। ਜਦੋਂ ਤੱਕ ਇਕ ਵੀ ਸਿੱਖ ਜ਼ਿੰਦਾ ਹੈ ਉਦੋਂ ਤੱਕ ਇਹ ਸਮੱਸਿਆ ਕਾਇਮ ਰਹੇਗੀ। ਹਾਂ ਜੇ ਸਾਰੇ ਸਿੱਖਾਂ ਨੂੰ ਮਾਰ ਕੇ ਤੁਸੀਂ ਪੰਜਾਬ ਨੂੰ ਹਿੰਦੁਸਤਾਨ ਦਾ ਹਿੱਸਾ ਵੀ ਬਣਾ ਲਿਆ ਤਾਂ ਤੁਸੀਂ ਬਹੁਤ ਕੁਝ ਖੋਅ ਦਿੱਤਾ ਹੋਵੇਗਾ। ਤੁਸੀਂ ਦੇਸ਼ ਦੀ ਸਭ ਤੋਂ ਬਹਾਦਰ ਕੌਮ ਖੋਈ, ਦੇਸ਼ ਦੇ ਸਿਪਾਹੀ ਖੋਏ, ਦੇਸ਼ ਦੀ ਤਲਵਾਰ  ਖੋਈ । ਲੱਖਾਂ ਲੋਕਾਂ ਦੀਆਂ ਲਾਸ਼ਾਂ ਉੱਤੇ ਜਿੱਤ ਦੇ ਝੰਡੇ ਝੁਲਾਉਣ ਦਾ ਕੀ ਅਰਥ ਹੋਵੇਗਾ ? 
ਸਰਬਜੀਤ ਸਿੰਘ ਘੁਮਾਣ 
ਜੇ ਅਸੀਂ ਭਾਰਤ ਦੇ ਵਿਕਾਸ ਨੂੰ ਠੀਕ ਤਰ੍ਹਾਂ ਸਮਝੀਏ ਤਾਂ ਭਾਰਤ ਵਿੱਚ ਇਕ ਅਧਿਆਤਮਕ ਏਕਤਾ ਤਾਂ ਰਹੀ ਹੈ ਪਰ ਰਾਜਨੀਤਕ ਏਕਤਾ ਕਦੇ ਵੀ ਨਹੀਂ ਰਹੀ ਸਵਾਏ ਗੁਲਾਮੀ ਦੇ। ਗੁਲਾਮੀ ਨੇ ਜ਼ਬਰਦਸਤੀ ਸਾਡੇ ਲੋਕਾਂ ਨੂੰ ਆਪਸ ਵਿੱਚ ਬੰਨ੍ਹ ਲਿਆ ਸੀ। ਗੁਲਾਮੀ ਹੱਟਣ ਦੇ ਨਾਲ ਨਾਲ ਉਹ ਏਕਤਾ ਵੀ ਹੱਟ ਰਹੀ ਹੈ। ਜਗ੍ਹਾ ਜਗ੍ਹਾ ਹਟ ਰਹੀ ਹੈ। ਇਸ ਤੋਂ ਪਹਿਲਾ ਕਿ ਸਾਰਾ ਦੇਸ਼ ਇਕ ਦੂਜੇ ਪ੍ਰਤੀ ਦੁਸ਼ਮਣੀ ਨਾਲ ਭਰ ਜਾਵੇ ਲੋਕ ਛੋਟੀਆਂ-ਛੋਟੀਆਂ ਗੱਲਾਂ ਉੱਤੇ ਇਕ ਦੂਜੇ ਦਾ ਕਤਲ ਕਰਨ ਲੱਗ ਜਾਣ ਸਾਨੂੰ ਇਨ੍ਹਾਂ ਆਪੂੰ ਖਡ਼੍ਹੀਆ ਕੀਤੀਆਂ ਸਮੱਸਿਆਵਾਂ ਦਾ ਹੱਲ ਕਰਨ ਦੇਣਾ ਚਾਹੀਦਾ ਹੈ। ਰਾਜਨੀਤਿਕਾਂ ਦਾ ਕੰਮ ਸਮੱਸਿਆਵਾਂ ਦਾ ਹੱਲ ਕਰਨਾ ਨਹੀਂ ਹੈ, ਸਮੱਸਿਆਵਾਂ ਨੁੰ ਖਡ਼੍ਹੀਆ ਕਰਨਾ ਹੈ। ਇਹ ਉਨ੍ਹਾਂ ਦਾ ਪੇਸ਼ਾ ਹੈ, ਨਹੀਂ ਤਾ ਮੈਂ ਨਹੀਂ ਸਮਝਦਾ ਕਿ ਕੋਈ ਅਜਿਹੀ ਸਮੱਸਿਆ ਵੀ ਜੋ ਹੱਲ ਨਾ ਕੀਤੀ ਜਾ ਸਕੇ। ਹਾਂ ਪੰਜਾਬ ਦੀ ਸਮੱਸਿਆ ਤਾਂ ਕੋਈ ਸਮੱਸਿਆ ਨਹੀਂ ਹੈ। ਪਰ ਇਸ ਢੰਗ ਨਾਲ ਵਿਹਾਰ ਕੀਤਾ ਜਾ ਰਿਹਾ ਹੈ ਪੰਜਾਬੀਆਂ ਨਾਲ ਇਸ ਤਰ੍ਹਾਂ ਇਹ ਸਮੱਸਿਆ ਵਧਦੀ ਹੀ ਚਲੀ ਜਾਏਗੀ। ਅੱਜ ਜੋ ਪੰਜਾਬੀਆਂ ਨਾਲ ਹੋ ਰਿਹਾ ਹੈ ਕੱਲ੍ਹ ਨੂੰ ਅਸਾਮੀਆਂ ਜਾਂ ਬੰਗਾਲੀਆਂ ਨਾਲ ਵੀ ਇਹੀ ਹੋਵੇਗਾ। 
ਮੇਰੀ ਮਾਨਤਾ ਇਹ ਹੈ ਕਿ ਉਹ ਦੇਸ਼ ਧੰਨਭਾਗੀ ਹੈ ਜਿਥੇ ਕਈ ਕਿਸਮ ਦੇ ਲੋਕ ਹਨ, ਕਈ ਕਿਸਮ ਦੇ ਸੰਸਕਾਰ ਹਨ ਅਤੇ ਕਈ ਕਿਸਮ ਦਾ ਰਹਿਣ ਸਹਿਣ ਹੈ। ਤੁਹਾਡੀ ਮਨਸ਼ਾ ਤਾਂ ਇਹੋ ਹੀ ਹੈ ਕਿ ਸੁੰਦਰਤਾ ਦੇ ਉਸ ਬਗੀਚੇ ਵਿੱਚ ਬਸ ਇਕੋ ਜਿਹਾ ਘਾਹ ਪੈਦਾ ਹੋਵੇ ਜਿਸ ਨੂੰ ਡੰਗਰ ਚਰ ਸਕਣ ਤਾਂ ਹੀ ਇਹ ਸਮੱਸਿਆ ਹੱਲ ਹੋਵੇਗੀ। ਇਸ ਤਰ੍ਹਾਂ ਤੁਸੀਂ ਲੋਕ ਇਸ ਬਗੀਚੇ ਨੂੰ ਛੇਤੀ ਹੀ ਨਸ਼ਟ ਕਰ ਦੇਵੋਗੇ।
ਮੇਰੀ ਸਮਝ ਅਨੁਸਾਰ ਹਾਲੇ ਵੀ ਕੁਝ ਨਹੀਂ ਵਿਡ਼ਿਆ ਹੈ। ਸਵੇਰ ਦੇ ਭੁੱਲ ਜੇਕਰ ਹਾਲੇ ਵੀ ਘਰ ਆ ਜਾਣ ਤਾਂ ਕੁਝ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਅਕਲ ਦੂਰ ਨਹੀਂ ਹੈ ਗੱਲ ਤਾਂ ਉਸ ਗੱਲ ਨੂੰ ਪੱਲ੍ਹੇ ਬੰਨਣ ਦੀ ਹੈ। 

No comments: