Friday, May 20, 2011

ਸਾਡਾ ਮਕਸਦ ਸਿਰਫ ਸੋਚਣ-ਵਿਚਾਰਣ ਦੇ ਰੁਝਾਣ ਨੂੰ ਉਤਸ਼ਾਹਿਤ ਕਰਨਾ

ਪੰਜਾਬ ਹੀ ਨਹੀਂ ਦੁਨਿਆ ਦੇ ਬਹੁਤ ਸਾਰੇ ਹਿਸੇ ਅਜਿਹੇ ਹਨ ਜਿਥੇ ਰਹਿ ਰਹੇ ਲੋਕ ਕਿਸੇ ਨਾ ਕਿਸੇ ਕਾਰਣ ਪਰੇਸ਼ਾਨ ਹਨ. ਦੁਖੀ ਹਨ. ਸੰਕਟਾਂ ਵਿੱਚ ਹਨ   ਇਹਨਾਂ ਸੰਕਟਾਂ ਦੇ ਕਾਰਣਾਂ ਦੀ ਤਹਿ ਤੱਕ ਜਾਂਦਿਆਂ ਜਦੋਂ ਕਦੇ ਲੋਕ ਜਾਂ ਵਿਰੋਧੀ ਧਿਰ ਵਾਲੀਆਂ ਪਾਰਟੀਆਂ ਸਰਕਾਰਾਂ ਵੱਲ ਉਂਗਲੀ ਕਰਦੀਆਂ ਹਨ ਤਾਂ ਸੱਤਾ ਪੱਖ ਵੱਲੋਂ ਜਵਾਬ ਆ ਜਾਂਦਾ ਹੈ ਕਿ ਅਸਲ ਵਿੱਚ ਖੁਦ ਇਹੀ ਲੋਕ ਜਿੰਮੇਵਾਰ ਨੇ. ਜਦੋਂ ਮਜਬੂਰੀਆਂ ਮਾਰੇ ਇਹਨਾਂ ਲੋਕਾਂ ਦੇ ਭਲੇ ਦੀ ਗੱਲ ਲਾਲ ਝੰਡੇ ਚੋਂ ਸੁਣਾਈ ਦੇਂਦੀ ਹੈ ਤਾਂ ਮੈਂ ਉਸ ਨਾਲ ਵੀ ਸਹਿਮਤ ਹੁੰਦਾ ਹਾਂ ਅਤੇ ਮੈਨੂੰ ਓਹ ਲੋਕ ਮਾੜੇ ਲੱਗਦੇ ਨੇ ਜਿਹੜੇ ਦੁਨੀਆ  ਭਰ ਦੇ ਇਹਨਾਂ ਮਜਦੂਰਾਂ ਨੂੰ ਇੱਕ ਨਹੀਂ ਹੋਣ ਦੇਂਦੇ. ਪਛਮੀ ਬੰਗਾਲ ਦੇ ਨਤੀਜੇ ਭਾਵੇਂ ਮਮਤਾ ਬਨਰਜੀ ਦੇ ਹੱਕ ਵਿੱਚ ਗਏ ਹੋਣ ਤੇ ਭਾਵੇਂ ਕਾਂਗਰਸ ਏ ਹੱਕ ਵਿੱਚ ਹੀ ਪ੍ਰਤੀਤ ਹੁੰਦੇ ਹੋਣ ਪਰ ਇਹਨਾਂ ਨਤੀਜਿਆਂ ਨੇ ਕਾਫੀ ਕੁਝ ਸੋਚਣ ਲਈ ਮਜਬੂਰ ਕਰਨਾ ਹੈ ਖੁਦ ਉਹਨਾਂ ਲੋਕਾਂ ਨੂ ਵੀ ਜਿਹਨਾਂ ਨੇ ਲਾਲ ਝੰਡਾ ਚੁੱਕਿਆ ਹੋਇਆ ਸੀ. ਨੰਦੀ ਗ੍ਰਾਮ ਅਤੇ ਨਕਸਲਬਾੜੀ ਵਰਗੇ ਕਈ ਸੁਆਲ ਇਹਨਾਂ ਦੇ ਸਾਹਮਣੇ ਹੋਣਗੇ.. ਇਸੇ ਤਰਾਂ ਜਦੋਂ ਸਿੱਖ ਧਰਮ ਵਿੱਚ ਸਰਬੱਤ ਦੇ ਭਲੇ ਦੀ ਗੱਲ ਉਠਦੀ ਹੈ ਤਾਂ .ਉਹ ਵੀ ਸਦਾ ਸਕੂਨ ਦੇਂਦੀ ਹੈ ਅਤੇ ਹਰ ਉਹ ਵਿਅਕਤੀ ਮਾੜਾ ਲੱਗਦਾ ਹੈ ਜਿਹੜਾ ਸਰਬੱਤ ਦੇ  ਭਲੇ ਵਾਲੇ ਰਾਹ ਵਿੱਚ ਰੁਕਾਵਟਾਂ ਪਾਉਂਦਾ ਹੋਵੇ. ਬਸਾਂ ਵਿਚੋਂ ਇੱਕੋ ਫਿਰਕੇ ਦੇ ਬੰਦਿਆਂ ਨੂੰ ਕਢ ਕੇ ਮਾਰਨ ਵਰਗੇ ਕਾਰਿਆਂ ਤੇ ਖੁਸ਼ੀਆਂ ਮਨਾਉਂਦਾ ਹੋਵੇ. ਪਿਛਲੇ ਸਮਿਆਂ ਵਿੱਚ ਜਦੋਂ ਲੋਕ ਦੁਸ਼ਮਣ ਤਾਕਤਾਂ ਦਾ ਫੁੱਟ ਪਾਓ ਅਤੇ ਰਾਜ ਕਰੋ ਵਾਲਾ ਹਥਿਆਰ ਪੁਰਾਣਾ ਅਤੇ ਖੂੰਢਾ ਹੋਣ ਲੱਗ ਪਿਆ ਤਾਂ ਇਸਦੇ ਨਾਲ ਨਾਲ ਇੱਕ ਨਵੇਂ ਹਥਿਆਰ ਦੀ ਵਰਤੋਂ ਸ਼ੁਰੂ ਹੋਈ ਕੰਨਫਿਊਜ਼ ਐਂਡ ਰੂਲ ਦੀ. ਇਸ ਹਥਿਆਰ ਨੇ ਲੋਕਾਂ ਨੂ ਬਹੁਤ ਭੰਬਲਭੂਸੇ ਪਾਇਆ. ਇਸ ਹਥਿਆਰ ਦੇ ਮਾਰੂ ਅਸਰਾਂ ਵਿਹ੍ਚ ਸਭ ਤੋਂ ਵਧ ਮਾਰੂ ਅਸਰ ਇਹ ਸੀ ਕਿ ਜਾਂ ਤਾਂ ਬੰਦਾ ਵਿਰੋਧੀ ਵਿਹਾਰ ਵਾਲੇ ਨਾਲ ਲੜੇਗਾ, ਖਹਿਬੜੇਗਾ ਤੇ ਜਾਂ ਫਿਰ ਬਿਲਕੁਲ ਚੁੱਪ ਹੋ ਰਹੇਗਾ ਅਤੇ ਸੋਚਣਾ ਬੰਦ ਕਰ ਦੇਵੇਗਾ. ਜਦੋਂ ਕੋਈ ਤੇਜ਼ ਤਰਾਰ ਵਕੀਲ  ਆਪਣੇ ਤਰਕ ਬਲ ਨਾਲ ਅਦਾਲਤ ਵਿਹ੍ਚ ਦਿਨ ਨੂੰ ਰਾਤ ਅਤੇ ਰਾਤ ਨੂੰ ਦਿਨ ਸਾਬਿਤ ਕਰਕੇ ਕਿਸੇ ਬੇਗੁਨਾਹ ਨੂੰ ਫਾਂਸੀ ਲਗਵਾ ਦੇਂਦਾ ਹੈ ਜਾਂ ਫੇਰ ਕਿਸੇ ਕਾਤਿਲ ਨੂੰ ਬਰੀ ਕਰਵਾ ਲੈਂਦਾ ਹੈ ਤਾਂ ਉਸਦੇ ਤਰਕ ਬਲ ਦਾ ਸ਼ਿਕਾਰ ਹੋਇਆ ਵਿਅਕਤੀ ਅੰਦਰੋਂ ਟੁੱਟ ਵੀ ਸਕਦਾ ਹੈ ਅਤੇ ਰੋਹ ਵਿੱਚ ਵੀ ਆ  ਸਕਦਾ ਹੈ. ਉਸਦੇ ਮਨ ਮੰਦਿਰ ਵਿੱਚੋਂ ਸਿਰਫ ਇੱਕ ਵਕੀਲ ਜਾਂ ਕੁਝ ਝੂਠੇ ਗਵਾਹ ਹੀ ਨਹੀਂ ਬਲਕਿ ਪੂਰੇ ਦਾ ਪੂਰਾ ਇਨਸਾਫ਼ ਵਾਲਾ ਮੰਦਿਰ ਹੀ ਤਿੜਕ ਜਾਂਦਾ ਹੈ. ਇਸ ਵਰਤਾਰੇ ਨੂੰ ਰੋਕਣ ਲਈ ਸੋਚਣ ਸਮਝਣ ਵਾਲਾ ਸਿਹਤਮੰਦ ਰੁਝਾਨ ਸਹਾਇਕ ਸਾਬਿਤ ਹੋ ਸਕਦਾ ਹੈ. ਇਸ ਆਸ਼ੇ ਨਾਲ ਹੀ ਕਿਸੇ ਪਿਛਲੀ ਲਿਖਤ ਵਿੱਚ ਓਸ਼ੋ ਦੇ ਵਿਚਾਰ ਪ੍ਰਕਾਸ਼ਿਤ ਕੀਤੇ ਗਏ ਸਨ ਜਿਹਨਾਂ ਨੂੰ  ਪੜ੍ਹਨ ਲਈ ਤੁਸੀਂ ਇਥੇ ਕਲਿੱਕ ਕਰ ਸਕਦੇ ਹੋ. ਇਹਨਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਸਿਰਫ ਸੋਚਣ ਦੇ ਰੁਝਾਨ ਨੂੰ ਉਤਸ਼ਾਹਿਤ ਕਰਨਾ ਹੀ ਸਾਡਾ ਮਕਸਦ ਹੈ. ਇਸ ਲਿਖਤ ਬਾਰੇ ਕੁਝ ਵਿਚਾਰ ਹੇਠਾਂ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ. ਜਿਹਨਾਂ ਮਿੱਤਰਾਂ ਦੇ ਵਿਚਾਰ ਇਸੇ ਕਰਨ ਨਜ਼ਰੀਂ ਨਾਂ ਪੈ ਸਕਣ ਕਾਰਣ ਇਥੇ ਦਰਜ ਨਾ ਹੋ ਸਕੇ ਹੋਣ ਓਹ ਆਪਣੇ ਵਿਚਾਰ ਸਿਧਾ ਪੋਸਟ ਕਰ ਸਕਦੇ ਹਨ.  ਸਾਡਾ ਮਕਸਦ ਸਿਰਫ ਸੋਚਣ ਸਮਝਣ ਅਤੇ ਵਿਚਾਰਣ ਦੇ ਰੁਝਾਣ ਨੂੰ ਉਤਸ਼ਾਹਿਤ ਕਰਨਾ ਹੈ ਨਾਂ ਕਿ ਅੰਨੇਵਾਹ ਕਿਸੇ ਵਿਚਾਰਧਾਰਾ ਦਾ ਪੱਖ ਜਾਂ ਵਿਰੋਧ. ਤੁਸੀਂ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਭੇਜੋ.--ਰੈਕਟਰ ਕਥੂਰੀਆ 

ਕੋਈ ਸਮਸਿਆ ਨਹੀਂ ਹੈ ਸਿਵਾਏ ਰਾਜਨੀਤਿਕ ਹੰਕਾਰ ਦੇ --ਓਸ਼ੋ


    • Lok Raj ਰਜਨੀਸ਼ 'ਭਗਵਾਨ' ਬਣਦਾ ਬਣਦਾ ਰਾਜਨੀਤੀ ਦਾ ਐਕਸਪਰਟ ਵੀ ਬਣ ਗਿਆ, ਇਹ ਮੈਨੂ ਨਹੀਂ ਪਤਾ ਸੀ...ਧਰਮ ਤੇ ਫਲਸਫੇ ਤੇ ਰਜਨੀਸ਼ ਦੀ ਪਕੜ ਜਗ ਜਾਹਰ ਸੀ ਪਰ ਓਹ ਰਾਜਨੀਤੀ ਤੇ ਕੌਮੀਅਤ ਦੇ ਬਾਰੇ ਵੀ ਓਨੀ ਹੀ ਸਮਝ ਰਖਦਾ ਹੋਵੇ, ਇਹ ਜਰੂਰੀ ਨਹੀਂ. ਰਜਨੀਸ਼ ਨੂੰ ਇਹ ਕਿਸ ਨੇ ਕਹਿ ਦਿੱਤਾ ਕਿ ਪੰਜਾਬ ਅਲਗ ਹੋਣਾ ਚਾਹੁੰਦਾ ਸੀ? ਧਰਮ ਅਧਾਰਿਤ ਦੇਸ਼ ਬਣਾ ਕੇ ਜੋ ਨਤੀਜਾ ਨਿੱਕਲਿਆ ਉਸ ਨੂੰ ਰਜਨੀਸ਼ ਨੇ ਨਹੀਂ ਦੇਖਿਆ? ਰਾਜਾਂ ਨੂੰ ਵਧੇਰੇ ਅਧਿਕਾਰ ਦੇ ਕੇ ਇੱਕ ਸੰਘੀ ਢਾਂਚਾ ਬਣਾਉਣਾ ਹੋਰ ਗੱਲ ਹੈ, ਵਖ ਹੋ ਕੇ ਅਲਗ ਦੇਸ਼ ਬਣਾਉਣਾ ਹੋਰ! ਰਜਨੀਸ਼ ਨੇ ਦੋਨਾ ਦਾ ਮਿਲਗੋਭਾ ਜਿਹਾ ਬਣਾ ਕੇ ਜੋ ਹੱਲ ਕਢਿਆ ਹੈ, ਉਸ ਨੂੰ ਬਹੁਤ ਵੱਡੀ ਸਿਆਣਪ ਨਹੀਂ ਕਿਹਾ ਜਾ ਸਕਦਾ.
      10 hours ago ·  ·  4 people
    • Manav Sidhu ਮੇਂ ਇਹ ਬਲੋਗ ਕਦੇ ਪੜਿਆ ਨਹੀਂ ਸੀ, ਪਤਾ ਜ਼ਰੂਰ ਸੀ ਕੇ ਬਲੋਗ ਹੈ , ਬਾਸ ਆਲਸ ਕਰ ਕੇ ਨਹੀ ਪੜਿਆ , ਪਰ ਅੱਜ ਪੜਿਆ ਤਾਂ ਇਹ ਤਾਂ ਪਤਾ ਲਗਿਆ ਕੇ ਮੇਂ ਬੇਵਕੂਫ਼ ਹੀ ਸੀ ਜੋ ਕੋਈ ਬਹੁਤ ਹੀ ਚੰਗੀ ਚੀਜ਼ ਨੂ ਅਣਗੋਲਿਆ ਕਰ ਰਿਹਾ ਸੀ !!
      9 hours ago ·  ·  1 person
    • Lok Raj ਬਿਲਕੁਲ, ਕਥੂਰੀਆ ਜੀ, ਜਿੰਨੀਆਂ ਕੌਮਾਂ ਜਾਂ ਕੌਮਿਯਤਾਂ ਨੇ ਓਨੇ ਦੇਸ਼ ਜਾਂ ਰਾਜ ਬਣਾਏ ਜਾ ਸਕਦੇ ਨੇ ਤੇ ਉਨ੍ਹਾਂ ਦਾ ਸੰਘੀ ਢਾਂਚਾ ਉਸਾਰਿਆ ਜਾ ਸਕਦਾ ਹੈ .....ਪਰ ਅਜੇਹਾ ਭਾਰਤੀ ਪੂੰਜੀਵਾਦੀ ਜਮਾਤ ਦੇ ਹਿਤ ਵਿਚ ਨਹੀਂ ਹੈ ਤੇ ਨਾ ਹੀ ਉਸ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਰਾਜਨੀਤਕ ਕੇਂਦਰੀ ਪਾਰਟੀਆਂ...ਬਹੁਤ ਲੰਮੇ ਸੰਘਰਸ਼ ਦੀ ਲੋੜ ਹੈ ਤੇ ਕੌਮ ਤੇ ਕੌਮਿਯਤ ਦੀ ਪਰਿਭਾਸ਼ਾ ਮਿਥਣ ਦੀ ਵੀ ਲੋੜ ਹੈ!
      9 hours ago ·  ·  2 people
    • Harry Saroa ਅਲੱਗ ਦੇਸ਼ ਬਣਾਓਣ ਦੀ ਕਲਪਣਾ ਕਰਨਾ ਨੌਜਵਾਨਾਂ ਦੀ ਜਵਾਨੀ ਨੂੰ ਵਰਗਲਾ ਕੇ ਕੁਰਾਹੇ ਪਾਓਣ ਦਾ ਵਧੀਆ ਢੰਗ ਹੈ, ਅੱਜ ਪਾਕਿਸਤਾਨੀ ਨੌਜਵਾਨ ਵਰਗ ਨੂੰ ਮੁਸਲਮਾਨੀ ਦਾ ਵਾਸਤਾ ਪਾ ਕੇ ਅਤਵਾਦੀ ਜਿਹੀਆ ਘਨੋਣੀਆ ਘਟੀਆ ਕੰਮਾ ਵੱਲਾ ਪਰੇਰਿਆ ਜਾ ਰਿਹਾ ਹੈਙ ਜਿਸ ਨਾਲ ਜਵਾਨੀ ਪੁੱਠੇ ਰਸਤੇ ਲਗਕੇ ਬਰਬਾਦ ਹੋ ਰਹੀ ਹੈ. ਓਵੇ ਮੈਂ ਆਸਾਮੀ ਹਾਂ ਮੈਂ ਪੰਜਾਬੀ ਹਾ ਵਗੈਰਾ ਵਘੇਰਾ ਕਹਿ ਕ ਆਪਸੀ ਲੜਾਈ ਕਰਾ ਜਾ ਰਹੀ ਹੈ.... ਕਿੱਨੇ ਵੱਡੇ ਬੇਫਕੁਫ ਲੋਕ ਹਨ ਜੋ ਅਜਿਹਿਆ ਪਿੱਛੇ ਲਗੇ ਫਿਰਦੇ ਹਨ , ਰੱਬ ਸੁਮੱਤ ਬਖਸੇ ਅੇਨਾ ਨੂੰ,
      6 hours ago ·  ·  1 person
    • ਨਵਤੇਜ ਸਿੱਧੂ ਧਰਮ ਅਧਾਰਿਤ ਦੇਸ਼ਾਂ ਨਾਲ Switzerland ਜਾਂ Sweden ਵਰਗੇ ਦੇਸ਼ਾਂ ਨਾਂ ਮੁਕਾਬਲਾ ਕਰਨਾ.... ਰਬ ਰਬ ਕਰੋ. ਬੰਗਲਾ ਦੇਸ਼ ਜਿਥੇ 99% ਲੋਕੀ ਕਿਹੰਦੇ ਨੇ ਧਰਮ ਉਹਨਾਂ ਦੀ ਰੋਜਾਨਾਂ ਜਿੰਦਗੀ ਦਾ ਅਹਿਮ ਹਿਸਾ ਹੈ... ਤੇ Sweden ਜਿਥੇ only 16% ਲੋਕੀ ਕਿਹੰਦੇ ਨੇ ਧਰਮ ਉਹਨਾਂ ਦੀ ਰੋਜਾਨਾਂ ਜਿੰਦਗੀ ਦਾ ਅਹਿਮ ਹਿਸਾ ਹੈ| ਦੇ ਤੇ ਦੋ ਤਾਂ ਤੁਸੀਂ ਆਪੇ ਹੀ ਜੋੜ ਸਕਦੇ ਹੋ ਕਿ ਧਰਮ ਅਧਾਰਿਤ ਦੇਸ਼ ਕਿਹੋ ਜਿਹਾ ਹੋਵੇਗਾ....Niger, Yemen, Indonesia ਸਾਰੇ ਧਰਮ ਅਧਾਰਿਤ ਦੇਸ਼ ਵਿਚੋਂ ਹਨ (>95%)....

      Sweden, Japan, Denmark, UK, France, Hong Kong are from the other end.... Secular countries with less than 30% people answering yes to a question, "Is religion an important part of your daily life?"
      6 hours ago ·  ·  1 person
    • Lok Raj Nationality based on religion is a flawed concept very clearly shown by creation of Bangla Deah out of Pakistan which was product of the Two Nations Theory.
      5 hours ago ·  ·  1 person
    • ਇਕਬਾਲ ਪਾਠਕ ਇਹ ਲੇਖ ਕਈ ਸਾਲ ਪਹਿਲਾਂ ਇੱਕ ਪੰਜਾਬੀ ਰਸਾਲੇ ਵਿੱਚ ਛਪਿਆ ਸੀ ਤੇ ਡਾ: ਮਿੰਦਰਪਾਲ ਭੱਠਲ ਕੋਲ ਦੇਖਿਆ ਸੀ ਪਰ ਪੂਰਾ ਨਹੀਂ ਸੀ ਪੜਿਆ | ਰਜਨੀਸ਼ ਦੀ "ਖਾਮੀ" ਇਹ ਹੈ ਕਿ ਉਹ ਗੱਲ ਸਮਗ੍ਰਤਾ ਦੀ ਕਰਦਾ ਹੈ ਪਰ ਉਸਦੀ ਦ੍ਰਿਸ਼ਟੀ ਖੰਡ ਖੰਡ ਹੈ ਮੈਂ ਉਸਨੂੰ ਅਰਾਜਕਤਾਵਾਦੀ ਦੀ ਤਰਾਂ ਦੇਖਿਆ ਹੈ | ਕੋਈ ਚਾਹੇ ਤਾਂ ਉਸਦੇ ਇਹ ਕਥਨ ਵੀ ਭਾਲ ਲਵੇਗਾ ਜਦ ਉਹ ਆਖਦਾ ਹੈ "ਦੇਸ਼ਾਂ (ਰਾਸ਼ਟਰਾਂ) ਦੇ ਦਿਨ ਬੀਤ ਗਏ ਹਨ |" ਜਿਸਦਾ ਕੋਈ ਵੀ ਸਥਿਰ ਸਥਾਨ ਨਾ ਹੋਵੇ, ਪੰਜਾਬੀ ਵਿੱਚ ਅਸੀਂ ਅਜਿਹੇ ਬੰਦੇ ਨੂੰ ਚੱਕਵਾਂ ਚੁੱਲ੍ਹਾ ਆਖਦੇ ਹਾਂ |

      ਰਜਨੀਸ਼ ਦੇ ਇਸ ਪ੍ਰਵਚਨ ਵਿੱਚ ਬਹੁਤ ਵੱਡਾ ਕਾਣ ਇਹ ਹੈ ਕਿ ਉਹ ਅਜਾਦੀ ਲਫਜ਼ ਨੂੰ ਧੁਰਾ ਬਣਾਕੇ ਹੋਰ ਸਭ ਕਾਸੇ ਦੀ ਭੰਨ ਤੋੜ ਕਰ ਰਿਹਾ ਹੈ | ਹੁਣ ਇਸ ਤਰਕ ਨੂੰ ਹੋਰ ਅਗਾਂਹ ਤੱਕ ਖਿਚ ਲਿਆ ਜਾਵੇ ਤਾਂ ਰਜਨੀਸ਼ ਦਾ ਸਾਰਾ ਪ੍ਰਵਚਨ ਮੂੰਹ ਦੇ ਭਾਰ ਡਿੱਗ ਪਵੇਗਾ | ਕਿਉਂਕਿ ਹਾਲਤ ਇਥੇ ਤੱਕ ਆ ਜਾਵੇਗੀ ਕਿ ਹਰ ਆਦਮੀਂ ਸਿਰਫ ਆਪਣਾ ਰਾਸ਼ਟਰਪਤੀ ਖੁਦ ਹੋਵੇਗਾ | ਜਿਸ ਤਰਫ਼ ਉਹ ਚੇਤ-ਜਾਂ ਅਚੇਤ ਰੂਪ ਵਿੱਚ ਇਸੇ ਲੈਕਚਰ ਵਿੱਚ ਨਿਸ਼ਾਨ ਛੱਡ ਗਿਆ ਹੈ | ਮਤਲਬ ਹਰ ਨਿਯਮ ਤੋਂ ਮੁਕਤੀ (ਅਰਾਜਕਤਾ) ਵਿੱਚ ਹੀ ਉਸਦਾ ਵਿਸ਼ਵਾਸ ਹੈ |
      3 hours ago ·  ·  2 people

1 comment:

Jatinder Lasara ( ਜਤਿੰਦਰ ਲਸਾੜਾ ) said...

ਕਥੂਰੀਆ ਸਾਹਿਬ ਦਾ ਲੇਖ਼ ਕਾਬਿਲੇ-ਤਾਰੀਫ਼ ਹੈ ।

ਮੈਂ ਜੋ ਹੁਣ ਤੱਕ ਰਜਨੀਸ਼ ਨੂੰ ਪੜਿਆ ਸੀ ਇਹ ਉਸਤੋਂ ਕਾਫੀ ਹਟਕੇ ਹੈ, ਬਹੁੱਤ ਕੁੱਝ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਇਹ ਰਜਨੀਸ਼ ਦੇ ਵਿਚਾਰ ਨਹੀਂ ਹਨ । ਮੈਂ ਕੋਸ਼ਿਸ਼ ਕਰਾਂਗਾ ਕਿ ਪਹਿਲਾਂ ਇਸਦੀ ਪ੍ਰਮਾਣਿਤਾ ਵਾਰੇ ਜਾਣਕਾਰੀ ਲਵਾਂ ਅਤੇ ਫਿਰ ਆਪਣੇ ਵਿਚਾਰ ਦੇਵਾਂ । ਜੇਕਰ ਤੁਹਾਡੇ ਕੋਲ ਇਸਦਾ ਲਿੰਕ, ਆਡੀਓ ਜਾਂ ਵੀਡੀਓ ਦਾ ਹੈ ਤਾਂ ਜਰੂਰ ਦੇਣਾ ।