ਇਨਸਾਫ਼ ਜਾਂ ਫੈਸਲਿਆਂ ਦੀ ਗੱਲ ਕਰੀਏ ਤਾਂ ਏਥੇ ਸਾਡੇ ਅਜੇ ਤੱਕ ਕਈ ਮਾਮਲੇ ਉਲਝੇ ਪਏ ਹਨ. ਗੱਲ ਆਰੁਸ਼ੀ ਦੀ ਹੋਵੇ ਤੇ ਭਾਵੇਂ ਨਵੰਬਰ-84 ਦੀ ...ਲੋਕਾਂ ਨੂੰ ਕਾਫੀ ਨਿਰਾਸ਼ਾ ਹੋਈ ਹੈ. ਲੋਕਾਂ ਨੇ ਬਾਰ ਬਾਰ ਦਸਿਆ ਕਿ ਫਲਾਣੇ ਫਲਾਣੇ ਲੀਡਰ ਨੇ ਸਾਡੇ ਘਰ ਤੇ ਹਮਲਾ ਕਰਨ ਆਈ ਭੀੜ ਦੀ ਅਗਵਾਈ ਕੀਤੀ ਪਰ ਉਹਨਾਂ ਨੂੰ ਬਾਰ ਬਾਰ ਪੁਛਿਆ ਜਾਂਦਾ ਹੈ ਕਿ ਲਿਆਓ ਇਸ ਗੱਲ ਦਾ ਕੋਈ ਸਬੂਤ ਲਿਆਓ. ਸ਼ਾਇਦ ਮੇਰਾ ਮਨ ਅਦਾਲਤੀ ਘੁੰਮਣ ਘੇਰੀਆਂ ਚੋਂ ਪੱਕੀ ਤਰਾਂ ਉਠ ਜਾਂਦਾ ਅਤੇ ਸੁਰਜੀਤ ਪਾਤਰ ਦੀ ਗੱਲ ਇੱਕ ਵਾਰ ਫਿਰ ਮੰਨ ਲੈਂਦਾ ਜਿਸ ਵਿੱਚ ਕਿਹਾ ਗਿਆ ਸੀ ਕਿ
ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ,
ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ;
ਆਖੋ ਇਹਨਾਂ ਨੂੰ ਆਪਣੇ ਘਰੀਂ ਜਾਣ ਹੁਣ,
ਇਹ ਕਦੋਂ ਤੀਕ ਏਥੇ ਖੜੇ ਰਹਿਣਗੇ !
ਪਰ ਏਸੇ ਦੌਰਾਨ ਇੱਕ ਮਿੱਤਰ ਨੇ ਇੱਕ ਖਬਰ ਸੁਣਾਈ. ਉਸ ਖਬਰ ਨੇ ਮੈਨੂੰ ਵੀ ਏਸੇ ਪਾਸੇ ਸੋਚਣ ਲਾ ਦਿੱਤਾ. ਖਬਰ ਮਾਸਕੋ ਡੇਟ ਲਾਈਨ ਨਾਲ ਛਪੀ ਸੀ.
17 ਜਨਵਰੀ
ਖਬਰ ਏਜੰਸੀ ਏ.ਐਫ਼.ਪੀ. ਦੇ ਹਵਾਲੇ ਨਾਲ ਜਾਰੀ ਕੀਤੀ ਇਸ ਖਬਰ ਵਿੱਚ ਦਸਿਆ ਗਿਆ ਸੀ ਕਿ
ਵੱਖ ਵੱਖ ਏਜੰਸੀਆਂ ਰਾਹੀਂ
17 ਜਨਵਰੀ ਨੂੰ ਰਲੀਜ਼ ਹੋਈ ਇਸ ਖਬਰ ਦੇ ਮੁਤਬਿਕ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ‘ਫੇਸਬੁੱਕ’ ਸਬੰਧੀ ਬਣੀ ਫਿਲਮ ‘ਦਿ ਸੋਸ਼ਲ ਨੈੱਟਵਰਕ’ 68ਵੇਂ ਸਾਲਾਨਾ ਗੋਲਡਨ ਗਲੋਬ ਐਵਾਰਡ ਸਮਾਗਮ ਦੌਰਾਨ ਛਾਈ ਰਹੀ ਜਿਸ ਨੇ ਬਿਹਤਰੀਨ ਫਿਲਮ ਸਮੇਤ ਚਾਰ ਐਵਾਰਡ ਜਿੱਤੇ ਹਨ। ਦੂਜੇ ਪਾਸੇ ਆਸਕਰ ਐਵਾਰਡ ਜੇਤੂ ਬਾਲੀਵੁੱਡ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਇਥੇ ਨਿਰਾਸ਼ਾ ਮਿਲੀ, ਜਿਨ੍ਹਾਂ ਨੂੰ ਬਿਹਤਰੀਨ ਓਰਿਜਨਲ ਸਕੋਰ ਵਰਗ ਵਿਚ ਨਾਮਜ਼ਦ ਕੀਤਾ ਗਿਆ ਸੀ ਪਰ ਇਹ ਐਵਾਰਡ ਵੀ ‘ਦਿ ਸੋਸ਼ਲ ਨੈੱਟਵਰਕ’ ਲੈ ਗਈ। ਇਹ ਫਿਲਮ ‘ਫੇਸਬੁੱਕ’ ਦੀ ਸ਼ੁਰੂਆਤ ਅਤੇ ਇਸ ਨੂੰ ਪੇਸ਼ ਆਈਆਂ ਮੁਕੱਦਮੇਬਾਜ਼ੀਆਂ ਆਦਿ ਬਾਰੇ ਹੈ।
ਡਾਇਰੈਕਟਰ ਡੇਵਿਡ ਫਿੰਸ਼ਰ ਦੀ ਨਿਰਦੇਸ਼ਤ ਫਿਲਮ ‘ਦਿ ਸੋਸ਼ਲ ਨੈੱਟਵਰਕ’ ਨੂੰ ਬਿਹਤਰੀਨ ਫਿਲਮ ਤੋਂ ਇਲਾਵਾ ਬਿਹਤਰੀਨ ਡਾਇਰੈਕਟਰ ਦਾ ਐਵਾਰਡ ਵੀ ਮਿਲਿਆ ਜੋ ਸ੍ਰੀ ਫਿੰਸ਼ਰ ਨੇ ਹਾਸਲ ਕੀਤਾ। ਇਸੇ ਤਰ੍ਹਾਂ ਐਰੋਨ ਸੋਰਕਿਨ ਨੂੰ ਇਸ ਫਿਲਮ ਲਈ ਬਿਹਤਰੀਨ ਪਟਕਥਾ ਅਤੇ ਟਰੈਂਕ ਰੇਜ਼ਨਰ ਤੇ ਐਟੀਕਸ ਰੌਸ ਨੂੰ ਬਿਹਤਰੀਨ ਸਕੋਰ ਵਰਗ ਦਾ ਐਵਾਰਡ ਮਿਲਿਆ ਜਿਨ੍ਹਾਂ ਭਾਰਤੀ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਪਛਾੜਿਆ। ਬਿਹਤਰੀਨ ਫਿਲਮਾਂ ਦੇ ਮੁਕਾਬਲੇ ਵਾਲੇ ਵਰਗ ਵਿਚ ‘ਦਿ ਸੋਸ਼ਲ ਨੈੱਟਵਰਕ’ ਨੇ ਦੂਜੀਆਂ ਨਾਮਜ਼ਦ ਫਿਲਮਾਂ ‘ਦਿ ਕਿੰਗਜ਼ ਸਪੀਚ’, ‘ਇੰਸੈਪਸ਼ਨ’, ‘ਬਲੈਕ ਸਵੈਨ’ ਅਤੇ ‘ਦਿ ਫਾਈਟਰ’ ਨੂੰ ਪਛਾੜਿਆ ਅਤੇ ਜਿੱਤ ਦਾ ਤਾਜ ਆਪਣੇ ਨਾਮ ਕੀਤਾ। ਗੁਰਬਾਣੀ ਵਿੱਚ ਬੜਾ ਚਿਰ ਪਹਿਲਾਂ ਸੁਣਿਆ ਸੀ ਪਿਛਲੇ ਦਿਨੀਂ ਖਬਰ ਆਈ ਕਿ ਲੋਹੜੀ/ਮਾਘੀ ਦੇ ਮੌਕੇ ਤੇ ਚੀਨ ਵਿੱਚ ਤਿੰਨ ਸੂਰਜ ਦਿਖਾਈ ਦਿੱਤੇ. ਵਿਗਿਆਨੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਚੀਨ ਵਿੱਚ ਇਹੀ ਨਜ਼ਾਰਾ ਦੇਖਿਆ ਗਿਆ ਸੀ ਪਰ ਉਹ ਸਮਾਂ ਸ਼ਾਇਦ ਜੁਲਾਈ ਦਾ ਸੀ. ਤਿੰਨ ਸੂਰਜਾਂ ਦਾ ਇਹ ਨਜ਼ਾਰਾ ਤੁਸੀਂ ਏਥੇ ਕਲਿੱਕ ਕਰਕੇ ਵੀ ਦੇਖ ਸਕਦੇ ਹੋ ਅਤੇ ਏਥੇ ਕਲਿੱਕ ਕਰਕੇ ਵੀ. ਸਿਰਫ ਇਹੀ ਨਹੀਂ ਤੁਸੀਂ ਚਾਰ ਸੂਰਜਾਂ ਦਾ ਨਜ਼ਾਰਾ ਦੇਖਣਾ ਚਾਹੋ ਤਰਾਂ ਉਹ ਵੀ ਦੇਖਿਆ ਜਾ ਸਕਦਾ ਹੈ ਸਿਰਫ ਏਥੇ ਕਲਿੱਕ ਕਰਕੇ.

ਲੰਡਨ ਤੋਂ 17 ਜਨਵਰੀ ਨੂੰ ਰਲੀਜ਼ ਕੀਤੀ ਗਈ
ਪੀ.ਟੀ.ਆਈ. ਖਬਰ ਏਜੰਸੀ ਮੁਤਾਬਿਕ
ਵਿਗਿਆਨੀਆਂ ਨੇ ਇਕ ਅਜਿਹਾ ‘ਬਲੈਕ ਹੋਲ’ ਲੱਭਣ ਦਾ ਦਾਅਵਾ ਕੀਤਾ ਹੈ ਜਿਸ ‘ਚ ਸਾਰਾ ਸੂਰਜ ਮੰਡਲ ਗਰਕ ਹੋ ਸਕਦਾ ਹੈ। ਐਮ-87 ਨਾਂ ਦੇ ਇਸ ‘ਬਲੈਕ ਹੋਲ’ ਦਾ ਦਾਇਰਾ 6.8 ਅਰਬ ਸੂਰਜਾਂ ਦੇ ਬਰਾਬਰ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ‘ਬਲੈਕ ਹੋਲ’ ਹੁਣ ਤਕ ਲੱਭੇ ਸਾਰੇ ‘ਬਲੈਕ ਹੋਲਾਂ’ ਨਾਲੋਂ ਵੱਡਾ ਹੈ। ਪੁਲਾੜ ‘ਚ ‘ਬਲੈਕ ਹੋਲ’ ਅਜਿਹੀ ਥਾਂ ਹੈ ਜਿਥੋਂ ਕੁਝ ਵੀ ਨਹੀਂ ਬਚ ਸਕਦਾ। ਇੱਥੇ ਹਵਾਈ ਵਿਖੇ ਵਿਸ਼ੇਸ਼ ਟੈਲੀਸਕੋਪ ਰਾਹੀਂ ਜਦੋਂ ਐਮ-87 ‘ਬਲੈਕ ਹੋਲ’ ਨੂੰ ਲੱਭਿਆ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਲੱਭੇ ‘ਬਲੈਕ ਹੋਲ’ ਤੋਂ ਇਸ ਦਾ ਆਕਾਰ ਦੁੱਗਣਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਇਹ ਹੋਲ ਪਿਛਲੇ ਸਮੇਂ ‘ਚ ਹਜ਼ਾਰਾਂ ‘ਬਲੈਕ ਹੋਲਾਂ’ ਦੇ ਰਲੇਵੇਂ ਕਾਰਨ ਬਣਿਆ ਹੈ। ਅਸਟਿਨ ਵਿਖੇ ਯੂਨੀਵਰਸਿਟੀ ਆਫ ਟੈਕਸਾਸ ਦੇ ਵਿਗਿਆਨੀ ਕਾਰਲ ਗੈਬਾਰਡਟ ਨੇ ਇਸ ਖੋਜ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ‘ਬਲੈਕ ਹੋਲ’ ਸਾਰਾ ਸੂਰਜ ਮੰਡਲ ਜਜ਼ਬ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਨਾਲ ਧਰਤੀ ਤੇ ਪੁਲਾੜ ਦੇ ਭਵਿੱਖ ਬਾਰੇ ਹੋਰ ਖੋਜਾਂ ਕਰਨ ‘ਚ ਸਹਾਇਤਾ ਮਿਲੇਗੀ। ਉਨ੍ਹਾਂ ਇਸ ਲੱਭਤ ਨੂੰ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਇਹ ‘ਬਲੈਕ ਹੋਲ’ ਜਿਥੇ ਚਿੰਤਾ ਦਾ ਵਿਸ਼ਾ ਹੈ ਉਥੇ ਇਨ੍ਹਾਂ ਨਾਲ ਹੋਰ ਅੱਗੇ ਖੋਜ ਕਰਨ ‘ਚ ਸਹਾਇਤਾ ਮਿਲੇਗੀ। ਹੁਣ ਦੇਖਣਾ ਇਹ ਹੈ ਕਿ ਅਜਿਹੇ ਵਰਤਾਰਿਆਂ ਨੂੰ ਗੁਰਬਾਣੀ ਦੇ ਨਜ਼ਰੀਏ ਨਾਲ ਜਾਂਚ ਪਰਖ ਕੇ ਇਸਨੂੰ ਪ੍ਰਮਾਣਿਕ ਸਾਬਿਤ ਕਰਨ ਲਈ ਕਿ ਕਰ ਸਕਦੇ ਹਾਂ.--ਰੈਕਟਰ ਕਥੂਰੀਆ
No comments:
Post a Comment