ਅਵਤਾਰ ਪਾਸ਼ ਜਦੋ ਕੋਈ ਮੇਰੇ ਕੋਲ ਇਹ ਨਾਮ ਲੇਂਦਾ ਹੈ ਤਾ ਮੈਨੂੰ ਖੁਦ ਤੇ ਅਤੇ ਆਪਣੇ ਇਲਾਕੇ ਤੇ ਇੱਕ ਮਾਣ ਜਿਹਾ ਮਹਿਸੂਸ ਹੁੰਦਾ ਹੈ ਕੀ ਓਹ ਮੇਰੇ ਇਲਾਕੇ ਦੀ ਗੱਲ ਕਰ ਰਿਹਾ ਹੈ ਤੇ ਪਾਸ਼ ਮੈਨੂੰ ਆਪਣੇ ਇਲਾਕੇ ਦਾ ਸਾਹਿਤ ਦਾ ਪ੍ਰਤੀਨਿਧੀ ਜਾਪਦਾ ਹੈ| ਵੈਸੇ ਵੀ ਪਾਸ਼ ਦਾ ਪਿੰਡ ਤਲਵੰਡੀ ਸਲੇਮ ਮੇਰੇ ਪਿੰਡ ਕਾਲਾ ਸੰਘਿਆਂ ਤੋ ਮਸਾ ਹੀ ਚਾਰ ਕੁ ਕਿਲੋਮੀਟਰ ਹੈ |ਮੇਰੇ ਪਿੰਡ ਓਸ ਦੇ ਕਾਫੀ ਮਿੱਤਰ ਸਨ ਜਿਸ ਕਰਕੇ ਓਹ ਮੇਰੇ ਪਿੰਡ ਆਉਂਦਾ ਜਾਂਦਾ ਰਹਿੰਦਾ ਸੀ| ਅੱਜ ਵੀ ਜੇ ਮੈਂ ਕਿਸੇ ਨੂੰ ਪੁੱਛਾ ਕੀ ਤੁਸੀਂ ਸਮਾਜਵਾਦ ਦੀ ਵਿਚਾਰਧਾਰਾ ਵੱਲ ਸਭ ਤੋ ਪਹਿਲਾ ਕਿਸ ਕਾਰਨ ਆਏ ਤਾ ਤਕਰੀਬਨ ਤਕਰੀਬਨ ਜਵਾਬ ਤਿੰਨ ਚਾਰ ਹੀ ਮਿਲਦੇ ਨੇ ਜਸਵੰਤ ਕੰਵਲ ਦਾ ਨਾਵਲ ਲਹੂ ਦੀ ਲੋਅ, ਪਾਸ਼ ,ਉਦਾਸੀ ਤੇ ਲਾਲ ਸਿੰਘ ਦਿਲ ਦੀ ਕਵਿਤਾ ਅਤੇ ਭਾਈ ਮੰਨਾ ਸਿੰਘ {ਗੁਰਸ਼ਰਨ ਜੀ } ਦੇ ਨਾਟਕ |ਪਾਸ਼ ਇਸ ਵਿਚਾਰਧਾਰਾ ਦਾ ਇੱਕ ਪ੍ਰਤੀਨਿਧੀ ਹੈ
ਜਦ ਮੈਂ ਲਿਖਣਾ ਸ਼ੁਰੂ ਕੀਤਾ ਸੀ ਮੈਂ ਪਾਸ਼ ਬਾਰੇ ਨਹੀ ਜਾਣਦਾ ਸੀ ਓਹ ਕੌਣ ਸੀ ਤੇ ਕਿਥੋ ਦਾ ਸੀ ਤੇ ਨਾ ਹੀ ਓਸ ਦੀ ਕਵਿਤਾ ਬਾਰੇ,ਮੈਂ ਓਸ ਵਕਤ ਸਿਰਫ ਪੰਜਾਬੀ ਦੇ ਕੁਝ ਕੁ ਗਿਣੇ ਚੁਣੇ ਸਾਹਿਤਕਾਰਾਂ ਨੂੰ ਹੀ ਪੜਿਆ ਸੀ ਸ਼ਿਵ ,ਅਮ੍ਰਿਤਾ ਪ੍ਰੀਤਮ,ਨਾਨਕ ਸਿੰਘ,ਸੁਰਜੀਤ ਪਾਤਰ ਤੇ ਕੁਝ ਸੂਫ਼ੀ ਸਾਹਿਤ ਜੋ ਮੇਰੇ ਦਾਦਾ ਜੀ ਕੋਲ ਸੀ| ਮੈਂ ਐਵੇ ਕੁਝ ਤੁੱਕਬੰਦੀ ਜਿਹੀ ਕਰਦਾ ਹੁੰਦਾ ਸੀ ਓਦੋ,ਵੈਸੇ ਤਾ ਕਵਿਤਾ ਲਿਖਣੀ ਮੈਨੂੰ ਹੁਣ ਵੀ ਨਹੀ ਆਉਂਦੀ | ਜਦ ਮੈਂ ਖੁੱਲੀ ਕਵਿਤਾ ਪਹਿਲੀ ਵਾਰ ਲਿਖੀ ਤਾ ਓਹ ਬਹੁਤੀ ਵਾਰਤਿਕ ਵਰਗੀ ਹੀ ਸੀ,ਫਿਰ ਵੀ ਦੋਸਤਾ ਨੇ ਪਸੰਦ ਕੀਤੀ ,ਜਦ ਖੁੱਲੀ ਕਵਿਤਾ ਵੱਲ ਤੁਰ ਪਿਆ ਤਾ ਇਕ ਦਿਨ ਫੇਸਬੁੱਕ ਤੇ ਇਕ ਦੋਸਤ ਨੇ ਕਿਹਾ ਯਾਰ ਤੇਰੀ ਸ਼ੈਲੀ ਕੁਝ ਕੁਝ ਪਾਸ਼ ਵਰਗੀ ਹੈ ਮੈਨੂੰ ਹੇਰਾਨੀ ਹੋਈ ਕਿਓ ਕੀ ਮੈਂ ਉਨ੍ਹਾ ਦਿਨਾ ਤੱਕ ਸਿਰਫ ਪਾਸ਼ ਦੀ ਇਕ ਹੀ ਕਵਿਤਾ ਪੜੀ ਸੀ"ਸਭ ਤੋ ਖਤਰਨਾਕ ਹੁੰਦਾ ਹੈ "ਮੈਂ ਮਾਰਕਿਟ ਓਸੇ ਦਿਨ ਪਾਸ਼ ਕਾਵਿ ਲੇਣ ਗਿਆ ਤਾ ਬੁੱਕ ਸ਼ੋਪ ਵਾਲੇ ਨੇ ਸੁਝਾਵ ਦਿੱਤਾ ਕੀ ਜੇ ਪਾਸ਼ ਨੂੰ ਪੜਨਾ ਹੈ ਤਾ ਸੰਤ ਰਾਮ ਉਦਾਸੀ ਤੇ ਲਾਲ ਸਿੰਘ ਦਿਲ ਨੂੰ ਵੀ ਜ਼ਰੂਰ ਪੜੋ ਮੈਂ ਸਾਰੀਆਂ ਕਿਤਾਬਾ ਲੈ ਆਇਆ |
ਪਾਸ਼ ਦੀ ਕਵਿਤਾ ਪੜ ਕੇ ਮੇਰੀ ਦਿਲਚਸਪੀ ਇਹੋ ਜਿਹਾ ਸਾਹਿਤ ਪੜਨ ਵਿਚ ਹੋਰ ਜਿਆਦਾ ਹੋ ਗਈ ਤੇ ਮੈਂ ਹਰਭਜਨ ਹੁੰਦਲ ਤੇ ਦਰਸ਼ਨ ਖਟਕੜ ਨੂੰ ਪੜਿਆ,ਮੇਰੇ ਪਿੰਡ ਪਾਸ਼ ਦੇ ਮਿੱਤਰ ਸਨ ਕਾਮਰੇਡ ਦਵਿੰਦਰ ਸੰਘਾ ਉਨ੍ਹਾ ਕੋਲੋ ਪਾਸ਼ ਬਾਰੇ ਕਾਫ਼ੀ ਜਾਣਕਾਰੀ ਮਿਲੀ,ਪਾਸ਼ ਦੀ ਕਵਿਤਾ ਬਾਰੇ ਵੱਖ ਵੱਖ ਲੋਕਾ ਤੇ ਵਿਦਵਾਨਾ ਦੇ ਵਿਚਾਰ ਪੜੇ ਤਾ ਓਸ ਦੀ ਮਹਾਨਤਾ ਦਾ ਅਹਿਸਾਸ ਹੋਇਆ ਤੇ ਪਾਸ਼ ਦੀ ਕਵਿਤਾ ਤੇ ਸ਼ਖਸ਼ੀਅਤ ਨਾਲ ਮੇਰਾ ਮੋਹ ਦਿਨ ਬ ਦਿਨ ਗੂੜਾ ਹੁੰਦਾ ਗਿਆ| ਫਿਰ ਮੈ ਇੱਕ ਕਵਿਤਾ ਲਿਖੀ ਪਾਸ਼ ਬਾਰੇ "ਕੁਝ ਗੱਲਾਂ ਅਵਤਾਰ ਪਾਸ਼ ਨਾਲ " ਜੋ ਕੁਝ ਇਸ ਤਰ੍ਹਾ ਸੀ
ਕੁਝ ਗੱਲਾਂ “ਅਵਤਾਰ ਪਾਸ਼” ਨਾਲ
ਪਾਸ਼
ਜਦ ਵੀ ਕਿਤੇ ਤੇਰਾ ਇਹ ਨਾਂ ਸੁਣਦਾ ਹਾਂ
ਤਾਂ
ਆਪਣੇ ਪਿੰਡ ਤੋਂ ਤੇਰੇ ਪਿੰਡ ਤਕ ਦੀ
ਦੂਰੀ ਮਿਣਨ ਲੱਗ ਜਾਂਦਾ ਹਾਂ
ਜਾਂ ਫਿਰ ਤੇਰੀਆਂ ਕਵਿਤਾਵਾਂ
ਜ਼ਿਹਨ ਵਿਚ ਗਿਣਨ ਲੱਗ ਜਾਂਦਾ ਹਾਂ
“ਸਾਡੇ ਸਮਿਆਂ ਵਿੱਚ” ਹਾਲਾਤ
ਤੇਰੇ ਸਮਿਆਂ ਨਾਲੋਂ ਵੀ ਬੁਰੇ ਨੇ
ਪਰ
“ਅਸੀਂ ਲੜਾਂਗੇ ਸਾਥੀ” ਕਹਿ ਕੇ ਕ਼ੰਮ ਸਾਰ ਦੇਂਦੇ ਹਾਂ
ਪਰ ਕਦੇ ਨਾ ਲੜੇ
ਕੋਝ ਦੀ ਨਦੀ ਅਜੇ ਵੀ ਉੱਸੇ ਪਰਬਤ ਵਿਚੋ ਸਿਮਦੀ ਹੈ
ਪਰ ਅਸੀਂ
ਓਸ ਪਰਬਤ ਵਿਚ ਛੇਕ ਕਰਨ ਲਈ
ਨਦੀ ਵਿਚ ਕਦੇ ਨਾ ਵੜੇ
ਤੇਰੇ “ਉੱਡਦੇ ਬਾਜਾਂ” ਦੀ ਬਾਤ
ਤਾਂ ਮੈਂ ਹਰ ਥਾਂ ਹੀ ਪਾਈ
ਪਰ ਉਨ੍ਹਾਂ ਮਗਰ ਉਡਾਰੀ ਕਦੇ ਨਾ ਲਾਈ
ਮੈਂ ਸ਼ਰਮਸ਼ਾਰ ਹਾਂ
ਹੁਣ ਤੇਰਾ ਕਾਮਰੇਡ
ਸਿਰਫ ਕੁਰਸੀ ਪਾਉਣ ਲਈ ਹੀ ਲੜਦਾ
ਏਸੇ ਲਈ ਹੁਣ ਮੇਰਾ
ਉਸ ਨਾਲ ਕੋਈ ਸੰਵਾਦ ਕਰਨ ਨੂੰ
ਕਦੇ ਦਿਲ ਨਹੀਂ ਕਰਦਾ
ਅੱਜ ਹੋ ਸਕਦਾ ਮੈਨੂੰ ਤੇਰਾ ਸਾਰਾ ਕਾਵਿ
ਯਾਦ ਵੀ ਹੋਵੇ
ਪਰ ਜਿਸ ਗੱਲ ਦੀ ਲੋੜ ਹੈ
ਓਹ ਸਵਾਲ ਤਾਂ ਕੁਝ ਹੋਰ ਹੈ
ਤੇਰੀ ਯਾਦ ’ਤੇ ਤਾਂ ਹਰ ਸਾਲ
ਤੇਰੇ ਪਿੰਡ
ਮੈਂ ਲੋਕਾਂ ਨਾਲ ਭੀੜ ਬਣ ਜੁੜਿਆ
ਪਰ ਸ਼ਰਮਿੰਦਾ ਹਾਂ
ਕਦੇ ਤੇਰੀ ਸੋਚ ਨਾਲ ਨਹੀਂ ਜੁੜਿਆ
ਤੇ ਤੇਰੀ ਲੋਹ ਕਥਾ ਪੜ ਕੇ ਵੀ
ਮੈਂ ਲੋਹਾ ਖਾਣ ਕਿਉਂ ਨਹੀਂ ਤੁਰਿਆ
ਮੈਂ ਲੋਹਾ ਖਾਣ ਕਿਉਂ ਨਹੀਂ ਤੁਰਿਆ........
............000...........
ਪਾਸ਼ ਦੇ ਪਿਤਾ ਸੋਹਣ ਸੰਧੂ |
ਪਾਸ਼ ਨੇ ਰਵਾਇਤੀ ਸ਼ਾਇਰੀ ਨੂੰ ਛੱਡਦੇ ਹੋਏ ਪੰਜਾਬੀ ਕਵਿਤਾ ਵਿਚ ਇਕ ਨਵਾਂਪਨ ਲਿਆਦਾਂ ਕੋਈ ਸ਼ੱਕ ਨਹੀ ਕੇ ਓਸ ਨੇ ਖੁੱਲੀ ਕਵਿਤਾ ਨੂੰ ਪੰਜਾਬੀ ਵਿਚ ਮਕ਼ਬੂਲ ਕੀਤਾ ਇਹ ਓਸ ਦੀ ਪੰਜਾਬੀ ਸਾਹਿਤ ਨੂੰ ਇੱਕ ਵਿਲੱਖਣ ਤੇ ਬੇਸ਼ਕੀਮਤੀ ਦੇਣ ਹੈ |ਮੈਂ ਓਸ ਦੀ ਕਵਿਤਾ ਬਾਰੇ ਕੁਝ ਕਿਹਾ ਮੈਂ ਖੁਦ ਨੂੰ ਇਸ ਲਾਇਕ ਨਹੀ ਸਮਝਦਾ ਓਸ ਲਈ ਸਿਰਫ ਓਸ ਦੀਆਂ ਲਿਖੀਆਂ ਹੀ ਲਾਇਨਾਂ ਕਹਾਂਗਾ ਜੋ ਓਸ ਤੇ ਬਿਲਕੁਲ ਠੀਕ ਢੁੱਕਦੀਆਂ ਹਨ
ਜਿਨਾ ਨੇ ਸਾਰੀ ਉਮਰ ਤਲਵਾਰਾਂ ਦਾ ਗੀਤ ਗਾਇਆਂ ਹੁੰਦਾ ਹੈ
ਉਨ੍ਹਾ ਦੇ ਸ਼ਬਦ ਲਹੂ ਦੇ ਹੁੰਦੇ ਨੇ
ਤੇ ਲਹੂ ਲੋਹੇ ਦਾ ਹੁੰਦਾ ਹੈ
ਇੱਕ ਹੋਰ ਕਵਿਤਾ ਜੋ ਮੈਂ ਪਾਸ਼ ਬਾਰੇ ਓਸ ਦੇ ਜਨਮਦਿਨ ਜਾਂਣੀ ਕੀ ੯ ਸੰਤਬਰ ਨੂੰ ਲਿਖੀ ਸੀ ,ਪਰ ਕੁਝ ਕਾਰਨਾਂ ਕਰਕੇ ਓਸ ਦਿਨ ਸਾਂਝੀ ਨਹੀ ਕਰ ਸਕਿਆ,ਸੋਚਿਆ ਤਾ ਸੀ ਕੇ ਚਲੋ ਅਗਲੀ 9 ਸੰਤਬਰ ਨੂੰ ਸਾਂਝੀ ਕਰਾਂਗਾ,ਪਰ ਕਈ ਵਾਰੀ ਇੰਝ ਵੀ ਹੋ ਜਾਂਦਾ ਹੈ ਕੀ ਮਨ ਦੀਆਂ ਗੱਲਾਂ ਮਨ ਵਿਚ ਹੀ ਰਿਹ ਜਾਂਦੀਆਂ ਨੇ ਤੇ ਪਤਾ ਨਹੀ ਕਿਸੇ ਮੋੜ ਤੇ ਵਿਛੜ ਜਾਈ ਦਾ ਹੈ |ਅਗਲੀ 9 ਸੰਤਬਰ ਤੱਕ ਕੀ ਵਪਾਰ ਜਾਵੇ ਕਿਸ ਨੂੰ ਪਤਾ ਇਸ ਲਈ ਅੱਜ ਹੀ ਇਹ ਕਵਿਤਾ ਸਾਂਝੀ ਕਰ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਕੀ ਗਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਨੂੰ ਕਬੂਲ ਕਰੋਗੇ,ਧੰਨਵਾਦ.....:
ਇੰਦਰਜੀਤ ਸਿੰਘ ਕਾਲਾਸੰਘਿਆਂ |
ਮੇਰੇ ਲਈ ਇਕ ਸਤਿਕਾਰਤ ਦਿਨ
ਅਵਤਾਰ ਪਾਸ਼ ਮੇਰੇ ਲਈ
ਸਾਹਿਤ ਦੇ ਰਹਿਬਰ ਵਰਗਾ
ਜੋ ਕੋਝ ਦੀ ਨਦੀ ਵਿਚ ਵੜ ਸਕਦਾ ਸੀ
ਹਰ ਇੱਕ ਵਿਚ ਲੜਾਂਗੇ ਸਾਥੀ ਦਾ ਜਜ੍ਬਾ ਭਰ ਸਕਦਾ ਸੀ
ਦੋ ਤੇ ਦੋ ਤਿੰਨ ਹੁੰਦੇ ਨੇ ਸਿੱਧ ਕਰ ਕਰ ਸਕਦਾ ਸੀ
ਜੁਲਮ ਦੇ ਅੱਗੇ ਨੰਗੇ ਧੜ ਅੜ ਸਕਦਾ ਸੀ
ਇਹ ਸਿਰਫ ਤੇ ਸਿਰਫ "ਅਮਿਤੋਜ " ਬੇਲੀ ਪਾਸ਼ ਕਰ ਸਕਦਾ ਸੀ
ਹੁਣ ਓਹ ਤਾ ਨਹੀ ਪਰ ਓਸ ਦੇ ਬੋਲ
ਅੱਜ ਵੀ ਇਨ੍ਹਾ ਹਵਾਵਾਂ ਵਿਚ ਨੇ
ਹਰ ਇਨਕਾਲ੍ਬੀ ਦੇ ਸਾਹਾਂ ਵਿਚ ਨੇ
ਤੇ ਓਸ ਦੀਆਂ ਕਵਿਤਾਵਾਂ
ਰੋਜ ਮੇਰੇ ਨਾਲ ਗੱਲਾਂ ਕਰਦੀਆਂ ਨੇ
ਮਨ ਵਿਚ ਲੜਨ ਦਾ ਜਜ੍ਬਾ ਭਰਦੀਆਂ ਨੇ
ਕਲਮ ਨੂੰ ਤੁਰਦੇ ਰਹਿਣ ਦਾ ਨਿਰਦੇਸ਼ ਕਰਦੀਆਂ ਨੇ
ਤੇ ਮੇਰੇ ਕੰਨਾ ਵਿਚ ਗੂੰਜਦੇ ਰਹਿੰਦੇ ਨੇ ਓਸ ਦੇ ਬੋਲ
ਤੈਅ ਕਰਨੇ ਨੇ ਆਪਾਂ ਇਹ ਮੰਜ਼ਿਲ ਤੱਕ ਦੇ ਫਾਸਲੇ
ਮੈ ਤੇਰੇ ਨਾਲ ਹਾ ਤੋਰੀ ਰੱਖੀ ਕਿਰਨਾ ਦੇ ਕਾਫਲੇ
ਇਹਨਾ ਭਰਮ ਦੇ ਪੁੱਤਾ ਤੋ ਖੋਹਣੀ
ਆਪਾ ਹਰ ਇਕ ਲਈ ਆਜ਼ਾਦੀ
ਇਨ੍ਹਾ ਨੂੰ ਦੱਸਣਾ ਹੈ "ਜੀਤੀ"
ਰੁਖ ਅੱਜੇ ਸ਼ਾਂਤ ਨਹੀ ਹੋਏ
ਤੂਫਾਨਾ ਕਦੇ ਮਾਤ ਨਹੀ ਖਾਦੀ,
ਤੂਫਾਨਾ ਕਦੇ ਮਾਤ ਨਹੀ ਖਾਦੀ
ਇੰਦਰਜੀਤ ਸਿੰਘ ਕਾਲਾ ਸੰਘਿਆਂ
98156-39091
8 comments:
ਬਹੁਤ ਹੀ ਸੋਹਨੀਂਆ ਕਵਿਤਾਵਾਂ,,,,,ਬਾ-ਕਮਾਲ,,,,
ਬਹੁਤ ਖੂਬਸੂਰਤ ਵੀਰ
ਕਮਾਲ ਕਰ ਦਿਤਾ
ਇਸੇ ਤਰਾਂ ਲਿਖਦੇ ਰਹੋ
ਤੇ ਸਾਨੂੰ ਵੀ ਹੌਂਸਲਾ ਦਿੰਦੇ ਰਹੋ
ਧਨਵਾਦ
ਲਾਲ ਸਲਾਮ
ba kamaal ne dove rachnava....bahut khoob...PASH d hi trah...
Inderjit dono kavitavaN hi bahut vadhia........
ਇੰਦਰਜੀਤ,ਵਾਕਿਆ ਦੋਨੋ ਕਵਿਤਾਵਾਂ ਬੜੀਆਂ ਭਾਵਪੂਰਤ ਨੇ | ਮੁਬਾਰਕਬਾਦ-Rup Daburji
ਇੰਦਰਜੀਤ,ਵਾਕਿਆ ਦੋਨੋ ਕਵਿਤਾਵਾਂ ਬੜੀਆਂ ਭਾਵਪੂਰਤ ਨੇ | ਮੁਬਾਰਕਬਾਦ -ਰੂਪ ਦਬੁਰਜੀ
bhut hi vadhia peshkari ha Inderjit ji
ਬਹੁਤ ਵਧੀਆ ਇੰਦਰ ਵੀਰ ... ਦੁਆਵਾਂ ਤੇਰੇ ਤੇ ਤੇਰੀ ਕਲਮ ਲਈ ..
----- ਰਾਕੇਸ਼ ਵਰਮਾ
Post a Comment