Thursday, January 20, 2011

ਪ੍ਰੋ. ਰੁਪਿੰਦਰ ਮਾਨ ਯਾਦਗਾਰੀ ਸਾਹਿਤਕ ਸਮਾਗਮ, 23 ਜਨਵਰੀ ਨੂੰ


ਦੋ ਨਵੰਬਰ 1965  ਨੂੰ ਜਨਮੇ  ਰੁਪਿੰਦਰ ਸਿੰਘ ਮਾਨ 24 ਅਗਸਤ 2008 ਨੂੰ ਇੱਕ ਸੜਕ ਹਾਦਸੇ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ. ਪ੍ਰੋਫੈਸਰ ਰੁਪਿੰਦਰ ਸਿੰਘ ਮਾਨ ਦਾ ਇਹ ਦੁਨਿਆਵੀ ਸਫਰ ਬਹੁਤ ਹੀ ਛੋਟਾ ਸੀ ਪਰ ਇਸ ਦੌਰਾਨ ਉਹਨਾਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ. ਸ਼ਾਇਰ ਹੋਣ ਦੇ ਨਾਲ ਨਾਲ ਉਹ ਸਮਾਜਿਕ ਅਤੇ ਰਾਜਨੀਤਕ ਚੇਤਨਾ ਜਗਾਉਣ ਵਾਲੇ ਸਰਗਰਮ ਵਿਅਕਤੀ ਵੀ ਸਨ. ਉਹਨਾਂ ਦੀਆਂ ਪੁਸਤਕਾਂ ਵਿੱਚ ਅੰਦਰਲੀ ਤਪਸ਼, ਕਿਛੁ ਸੁਣੀਐ ਕਿਛੁ ਕਹੀਐ, ਇਨਕਾਰ-ਸਵੀਕਾਰ ਅਤੇ ਸ਼ਾਇਰੀ ਦਾ ਪੰਜਾਬੀ ਰਸਾਲਾ ਸੰਵੇਦਨਾ ਦੇ ਨਾਮ ਉਚੇਚੇ ਤੌਰ ਤੇ ਜ਼ਿਕਰ ਯੋਗ ਹਨ. ਉਹਨਾਂ ਦੀ ਯਾਦ ਅਤੇ ਵਿਚਾਰਾਂ ਲਈ ਬਣਾਏ ਗਏ ਮੰਚ ਵਿੱਚ ਸੰਸਾਰ ਪ੍ਰਸਿਧ ਨਾਵਲਕਾਰ ਪਦਮ ਸ਼੍ਰੀ ਗੁਰਦਿਆਲ ਸਿੰਘ ਅਤੇ  ਪੰਜਾਬੀ ਸ਼ਾਇਰੀ ਵਿੱਚ ਆਪਣੀ ਵੱਖਰੀ ਪਛਾਣ ਰੱਖਣ  ਵਾਲੇ ਸੁਰਜੀਤ ਪਾਤਰ ਵੀ ਇਸ ਮੰਚ ਵਿੱਚ ਸ਼ਾਮਿਲ ਹਨ. ਇਸ ਵਾਰ ਪ੍ਰੋਫੈਸਰ ਰੁਪਿੰਦਰ ਸਿੰਘ ਮਾਨ ਦੀ  ਯਾਦ ਵਿੱਚ ਇੱਕ ਖਾਸ ਆਯੋਜਨ ਕਰਾਇਆ ਜਾ ਰਿਹਾ ਹੈ.ਜਿਸ ਦੀ ਜਾਣਕਾਰੀ ਸਿੱਲੀ ਸਿੱਲੀ ਆਉਂਦੀ ਏ ਹਵਾ ਵਰਗਾ ਗੀਤ ਲਿਖਣ ਵਾਲੇ ਸ਼ਾਇਰ ਅਮਰ ਦੀਪ ਗਿੱਲ ਹੁਰਾਂ ਨੇ ਭੇਜੀ ਹੈ. ਉਹਨਾਂ ਜੋ ਦੱਸਿਆ ਉਹ ਇਸ ਤਰਾਂ ਹੈ:  
           ਦੂਜਾ ਪ੍ਰੋ. ਰੁਪਿੰਦਰ ਮਾਨ ਯਾਦਗਾਰੀ ਸਾਹਿਤਕ ਸਮਾਗਮ, 23 ਜਨਵਰੀ ਨੂੰ  ਸਵੇਰੇ 10 ਵਜੇ
                                     ਬਾਬਾ ਫਰੀਦ ਸਕੂਲ , ਗਲੀ ਨੰਬਰ 13, ਅਜੀਤ ਰੋਡ . ਬਠਿੰਡਾ ਵਿੱਚ
                                                 ਕਵੀ ਦਰਬਾਰ ਅਤੇ 
ਪ੍ਰੋ. ਰੁਪਿੰਦਰ ਮਾਨ ਬਾਰੇ ਸੰਵਾਦ                                                            ਦੇ ਇਸ ਆਯੋਜਨ ਵਿੱਚ  ਇਹ ਕਵੀ ਵੀ ਪੁੱਜਣਗੇ : ਜਸਵਿੰਦਰ , ਗੁਰਤੇਜ ਕੋਹਾਰਵਾਲਾ , ਵਿਜੇ ਵਿਵੇਕ , ਬੂਟਾ ਸਿੰਘ ਚੌਹਾਨ ਸ਼ਬਦੀਸ਼ , ਅਮਰਜੀਤ ਕੌਂਕੇ ਕਵਿੰਦਰ ਚਾਂਦ , ਨੀਤੂ ਅਰੋੜਾ , ਅਮਰਜੀਤ ਢਿਲੋਂ ਬਲਵਿੰਦਰ ਸੰਧੂ , ਸੁਨਿਲ ਚੰਦਿਆਣਵੀ ਸਤਪਾਲ ਭੀਖੀ , ਡਾ. ਸੁਸ਼ੀਲ ਰਹੇਜਾ , ਦਵਿੰਦਰ ਸੈਫੀ . ਹਨੀਤਾ ਕੋਮਲ ਅਤੇ ਹਰਮੰਦਰ ਸਿੰਘ ਕੋਹਾਰਵਾਲ...ਕਿੰਨਾ ਚੰਗਾ ਹੋਵੇ ਜੇ ਤੁਸੀਂ ਵੀ ਜ਼ਰੂਰ ਪੁੱਜੋ. ਤੁਹਾਨੂੰ ਸਾਰਿਆਂ ਨੂੰ ਹੀ ਖੁੱਲਾ ਸੱਦਾ ਹੈ. 
ਅਖੀਰ ਵਿੱਚ ਇਸ ਸੂਚਨਾ ਦੇ ਨਾਲ ਹੀ ਪੜ੍ਹੋ ਅਮਰ ਦੀਪ ਗਿੱਲ ਹੁਰਾਂ ਦੀਆਂ ਕੁਝ ਸਤਰਾਂ ਜਿਹਨਾਂ ਵਿੱਚ ਲੁਕਿਆ ਹੈ ਇੱਕ ਖਾਸ ਸੁਨੇਹਾ :

ਸਿੰਘੋ ਛੱਡ ਦਿਓ ਤੁਸੀਂ ਧੜੇਬੰਦੀਆਂ ਜੇ ਰੱਖਣੇ ਨਿਸ਼ਾਨ ਝੂਲਦੇ !
ਛੱਡੋ ਚਾਲਾਂ ਰਾਜਨੀਤੀ ਦੀਆਂ ਗੰਦੀਆਂ ਜੇ ਰੱਖਣੇ ਨਿਸ਼ਾਨ ਝੂਲਦੇ !
ਨਿਸ਼ਾਨ ਝੂਲਦੇ ਨੇ ਪੰਥ ਮਾਹਾਰਾਜ ਦੇ
ਦੀਨ ਦੁਨੀਆ ਦੇ ਵਾਲੀ ਓਸ ਤਾਜ ਦੇ
ਜਾਂ ਸ਼ੇਰੇ-ਪੰਜਾਬ ਵਾਲੇ ਰਾਜ ਦੇ,

ਲਓ ਬਦਲ ਹਾਲੇ ਵੀ ਨੀਤਾਂ ਮੰਦੀਆਂ ਜੇ ਰੱਖਣੇ ਨਿਸ਼ਾਨ ਝੂਲਦੇ !


ਅਖੀਰ ਵਿੱਚ ਗਿੱਲ ਸਾਹਿਬ ਨੇ  ਜੈਕਾਰਾ ਵੀ ਲਾਇਆ ਹੈ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਜੀ...ਤੁਹਾਨੂੰ ਇਹ ਜੈਕਾਰਾ ਸੁਣ ਕੇ ਕਿ ਲੱਗਿਆ ਅਤੇ ਇਹਨਾਂ ਸਤਰਾਂ ਨਾਲ ਕਿ ਮਹਿਸੂਸ ਹੋਇਆ ਜ਼ਰੂਰ ਦੱਸਣਾ ਜੀ.
  







ਪੋਸਟ ਸਕ੍ਰਿਪਟ: ਵੋਟਾਂ ਦਾ ਮੌਸਮ ਹੈ....ਵੋਟਾਂ ਦਾ ਹੀ ਰਿਵਾਜ ਹੈ...ਇਸ ਲਈ ਢੰਗ ਤਰੀਕੇ ਵੀ ਸਾਰੇ ਓਹੀ ਚੱਲ ਸਕਦੇ ਨੇ...ਜੇ ਤੁਹਾਨੂੰ ਠੀਕ ਲੱਗੇ ਤਾ ਪੀ. ਟੀ. ਸੀ. ਪੰਜਾਬੀ ਫਿਲਮ ਅਵਾਰਡ ਲਈ ਆਪਣੇ ਹਰਮਨ ਪਿਆਰੇ ਗੀਤਕਾਰ ਵੀਰ ਅਮਰ ਦੀਪ ਗਿੱਲ ਬਾਰੇ ਐਸ.ਐਮ.ਐਸ ਭੇਜ ਸਕਦੇ ਹੋ PFABL6 ਲਿਖ ਕੇ 58888 ਤੇ ਭੇਜ ਦਿਓ , ਇੰਡੀਆ ਤੋਂ ਬਾਹਰਲੇ ਦੋਸਤ , ਵੀਰ , ਭੈਣਾਂ www.ptcpunjabifilmawards.com ਤੇ ਵੋਟ ਪਾ ਸਕਦੇ ਨੇ , ਧੰਨਵਾਦ !

No comments: