Monday, January 24, 2011

ਪਾਲਤੂ ਜਾਨਵਰ ਰੱਖਣ ਵਾਲੇ ਸਾਵਧਾਨ

ਪੱਤਰਕਾਰਾਂ ਨਾਲ ਗੱਲਬਾਤ
ਜਿਹਨਾਂ ਨੇ ਘਰਾਂ ਵਿੱਚ ਕੋਈ ਨਾ ਕੋਈ ਜਾਨਵਰ ਰੱਖਿਆ ਹੁੰਦਾ ਹੈ ਉਹਨਾਂ ਲਈ ਇੱਕ ਬਹੁਤ ਹੀ ਧਿਆਨ ਦੇਣ ਵਾਲੀ ਖਬਰ ਹੈ. ਅੰਮ੍ਰਿਤਸਰ ਤੋਂ 22 ਜਨਵਰੀ ਨੂੰ ਮਿਲੀ ਇੱਕ ਖਬਰ ਮੁਤਾਬਿਕ ਘਰਾਂ ਵਿਚ ਪਾਲਤੂ ਜਾਨਵਰ ਰੱਖਣ ਵਾਲੇ ਲੋਕ ਜੇ ਜਾਨਵਰਾਂ ਨਾਲ ਪਿਆਰ ਦੁਲਾਰ ਕਰਨ ਤੋਂ ਬਾਅਦ ਹਰ ਵਾਰ ਆਪਣੇ ਹੱਥ ਪੂਰੀ ਤਰਾਂ ਸਾਫ਼ ਨਹੀਂ ਕਰਦੇ ਤਾਂ ਕਦੇ ਵੀ ਚਿੰਤਾਜਨਕ ਸਥਿਤੀ ਪੈਦਾ ਹੋ ਸਕਦੀ ਹੈ. 
ਡਾ. ਦੁਸ਼ਅੰਤ ਥੰਮਣ 
ਡਾ. ਕੇ.ਐਸ.ਅਰੋੜਾ 
ਹਾਲਤ ਏਨੀ ਵਿਗੜ ਸਕਦੀ ਹੈ ਕਿ ਜਾਂ ਤੋਂ ਵੀ ਹਥ ਧੋਣਾ ਪੈ ਸਕਦਾ ਹੈ. ਇਸੇ ਤਰ੍ਹਾਂ ਦੀ ਇਕ ਘਟਨਾ ਵਾਪਰੀ ਹੈ 15 ਸਾਲਾਂ ਦੀ ਕਿਸ਼ੋਰ ਉਮਰ ਦੇ ਬੱਚੇ ਰਵੀ ਕੁਮਾਰ ਨਾਲ.ਇਸ ਬੱਚੇ ਦੇ ਦਿਮਾਗ ਦੀ ਸਰਜਰੀ ਕਰਕੇ 10 ਗੁਣਾ 10 ਇੰਚ ਦੀ ਹਾਈਡੈਡਿਟਸਿਸਟ ਕੜ੍ਹੀ ਗਈ ਅਤੇ ਉਸਨੂੰ ਇੱਕ ਨਵਾਂ ਜੀਵਨ ਦਿੱਤਾ ਗਿਆ। ਇਹ ਆਪ੍ਰੇਸ਼ਨ  ਅੰਮ੍ਰਿਤਸਰ ਦੇ ਕੇ.ਡੀ.ਹਸਪਤਾਲ ਵਿਖੇ ਕੀਤਾ ਗਿਆ.ਸਰਜਰੀ ਸਫਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸਿੱਧ ਨਿਊਰੋ ਸਰਜਨ ਡਾ. ਦੁਸ਼ਅੰਤ ਥੰਮਣ ਨੇ ਦੱਸਿਆ ਕਿ ਜਦੋਂ ਇਸ ਲੜਕੇ ਨੂੰ ਇਥੇ ਲਿਆਂਦਾ ਗਿਆ ਸੀ ਤਾਂ ਉਹ ਬੇਹੋਸ਼ ਸੀ. ਇਲਾਜ ਦੌਰਾਨ ਜਦੋਂ ਉਸਦੀ ਜਾਂਚ ਕੀਤੇ ਗਈ ਤਾਂ ਇਸ ਜਾਂਚ ਦੌਰਾਨ ਉਸਦੇ ਦਿਮਾਗ ਵਿਚ ਮੂਲ ਕੀੜਾ ਨਜ਼ਰ ਆਇਆ, ਜੋ ਕਿ ਘਰ ਵਿਚ ਰੱਖੇ ਜਾਨਵਰ ਤੋਂ ਸਰੀਰ ਵਿਚ ਪ੍ਰਵੇਸ਼ ਕਰ ਜਾਂਦਾ ਹੈ.
ਡਾ. ਜਯੰਤ ਚਾਵਲਾ
ਪ੍ਰਵੇਸ਼ ਕਰਨ ਤੋਂ ਬਾਅਦ ਇਹ ਕੀੜਾ ਰਸੌਲੀ ਦੀ ਤਰ੍ਹਾਂ ਵੱਧਦਾ ਹੀ ਜਾਂਦਾ ਹੈ ਕਿਉਂਕਿ ਇਸ ਮੂਲ ਕੀੜੇ ਦਾ ਅੰਡਾ ਹੀ ਇਸ ਰੋਗ ਦਾ ਜਨਮਦਾਤਾ ਹੈ। ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ.ਥੰਮਣ ਨੇ ਦੱਸਿਆ ਕਿ ਇਹ ਹਾਈਡੈਡਿਟਸਿਸਟ 70 ਪ੍ਰਤੀ.ਲੀਵਰ ਵਿਚ, 15 ਪ੍ਰਤੀ.ਫੇਫੜਿਆਂ ਵਿਚ 10 ਪ੍ਰਤੀ. ਦਿਲ ਤੇ ਗੁਰਦਿਆਂ ਵਿਚ ਅਤੇ ਕੇਵਲ 3-4 ਪ੍ਰਤੀ. ਹੀ ਦਿਮਾਗ ਵਿਚ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਮਰੀਜ਼ ਦੀ ਨਜ਼ਰ ਵੀ ਜਾ ਸਕਦੀ ਹੈ, ਉਸਨੂੰ ਅਧਰੰਗ ਹੋ ਸਕਦਾ ਹੈ, ਦੌਰੇ ਵੀ ਪੈ ਸਕਦੇ ਹਨ ਅਤੇ ਮੌਤ ਵੀ ਹੋ ਸਕਦੀ ਹੈ.ਉਨ੍ਹਾਂ ਦੱਸਿਆ ਕਿ ਇਸ ਬੱਚੇ ਦੀ ਸਰਜਰੀ ਤੇ 4 ਘੰਟੇ ਦਾ ਸਮਾਂ ਲੱਗਿਆ. ਸਰਜਰੀ ਦੌਰਾਨ ਡਾਕਟਰ ਥੰਮਣ ਦੇ ਨਾਲ  ਮਾਹਿਰ ਡਾ. ਜਯੰਤ ਚਾਵਲਾ, ਡਾ. ਮਧੂ ਸ਼ੰਕਰ ਦੀਵਾਨ ਤੇ ਸਹਿਯੋਗੀ ਟੀਮ ਦੇ ਕੁਝ ਹੋਰ ਮੈਂਬਰ ਵੀ ਸਨ. ਇਹਨਾਂ ਸਾਰੀਆਂ ਨੇ ਰਲ ਮਿਲ ਕੇ ਨੇ ਇਸ ਅਸੰਭਵ ਕੇਸ ਨੂੰ ਹੱਲ ਕਰਕੇ ਸੰਭਵ ਕਰ ਦਿਖਾਇਆ। ਡਾਕਟਰ ਥੰਮਣ ਨੇ ਸਾਵਧਾਨ ਕੀਤਾ ਹੈ ਕਿ ਘਰਾਂ ਵਿਚ ਰੱਖੇ ਪਾਲਤੂ ਜਾਨਵਰਾਂ ਨਾਲ ਲਾਡ-ਪਿਆਰ ਦੇ ਬਾਅਦ ਹਰ ਕਿਸੇ ਨੂੰ ਆਪਣਾ ਹੱਥ-ਮੂੰਹ ਚੰਗੀ ਤਰ੍ਹਾਂ ਕਿਸੇ ਵਧੀਆ ਸਾਬਣ ਨਾਲ ਧੋਣਾ ਚਾਹੀਦਾ ਹੈ।  --ਰੈਕਟਰ ਕਥੂਰੀਆ 

No comments: