ਲੁਧਿਆਣਾ ਦੇ ਪਿੰਡ ਮਤੇਵਾੜਾ ਵਿੱਚ ਭਾਰਤੀ ਫੌਜ ਦੇ 202 ਬੰਬ ਡਿਸਪੋਜ਼ਲ ਸਕੁਐਡ ਵੱਲੋਂ ਤਿੰਨ ਮਹੀਨੇ ਪਹਿਲਾਂ ਆਰੰਭੇ ਗੋਲਾ-ਬਾਰੂਦ ਨਸ਼ਟ ਕਰਨ ਦੇ ਅਪਰੇਸ਼ਨ ਦਾ ਆਖਰੀ ਦਿਨ ਐਤਵਾਰ ਨੂੰ ਮਾਰੂ ਸਾਬਿਤ ਹੋਇਆ. ਬੰਬ ਫਟਣ ਦਾ ਇਹ
ਹਾਦਸਾ ਉਸ ਵੇਲੇ ਹੋਇਆ, ਜਦ ਫਿਊਜ਼ ਹੋਏ ਬੰਬਾਂ ਦਾ ਨਿਰੀਖਣ ਕੀਤਾ ਜਾ ਰਿਹਾ ਸੀ ਤਾਂ ਪੂਰੀ ਤਰ੍ਹਾਂ ਨਾਲ ਨਸ਼ਟ ਨਾ ਹੋਣ ਕਾਰਨ ਇਕ ਬੰਬ ਦਾ ਫਿਊਜ਼ ਉਡ ਗਿਆ। ਇਸ ਹਾਦਸੇ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਧਮਾਕੇ ਵਿੱਚ ਸਾਥੀਆਂ ਦੇ ਗੰਭੀਰ ਜ਼ਖਮੀ ਹੋਣ ਤੇ ਵੀ ਅਡੋਲ ਰਹੇ ਫੌਜੀ. ਉਹਨਾਂ ਨੇ ਇੱਕ ਵਾਰ ਫਿਰ ਆਤਮ ਵਿਸ਼ਵਾਸ ਦੀ ਇੱਕ ਨਵੀਂ ਮਿਸਾਲ ਪੈਦਾ ਕੀਤੀ.

ਇਸ ਆਪ੍ਰੇਸ਼ਨ ਅਧੀਨ ਗੋਲਾ ਫਟਣ ਕਾਰਨ ਚਾਰ ਫੌਜੀ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿੱਚੋਂ ਇੱਕ ਐਫ.ਡੀ.ਖਾਨ ਦੀ ਹਾਲਤ ਗੰਭੀਰ ਹੈ ਅਤੇ ਉਹ ਸਥਾਨਕ ਡੀ.ਐਮ.ਸੀ. ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਧਮਾਕੇ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸੁਰੇਸ਼ ਚੰਦਰ, ਐਫ਼. ਡੀ. ਖਾਨ, ਏ.ਐਸ.ਨੇਗੀ ਅਤੇ ਵਾਈ.ਡੀ. ਪਵਾਰ ਨਾਂ ਦੇ ਚਾਰ ਸੈਨਿਕਾਂ ਨੂੰ ਤੁਰੰਤ
ਦਿਆਨੰਦ ਮੈਡੀਕਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ.ਇਹਨਾਂ ਜ਼ਖਮੀਆਂ ਵਿੱਚੋਂ ਐਫ. ਡੀ.ਖਾਨ ਨੂੰ ਛੱਡ ਕੇ ਬਾਕੀ ਤਿੰਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਬਾਅਦ ਘਰ ਭੇਜ ਦਿੱਤਾ ਗਿਆ ਹੈ। ਚੌਥੇ ਸੈਨਿਕ ਖਾਨ ਦੀ ਠੋਡੀ ਅਤੇ ਜਬਾੜੇ ’ਤੇ ਗੰਭੀਰ ਸੱਟ ਹੋਣ ਕਾਰਨ ਉਸ ਨੂੰ ਐਮਰਜੈਂਸੀ ਵਿੱਚ ਰੱਖਿਆ ਹੋਇਆ ਹੈ।
![]() |
ਫੋਟੋ ਧੰਨਵਾਦ ਸਹਿਤ : ਜਗ ਬਾਣੀ |
ਬੰਬ ਨਿਰੋਧਕ ਦਸਤਾ
ਬੰਬ ਨਸ਼ਟ ਕਰਨ ਵਾਲੀਆਂ ਖਾਈਆਂ ਵਿੱਚ ਸਫ਼ਾਈ ਕਰ ਰਿਹਾ ਸੀ ਕਿ ਅਚਾਨਕ ਧਮਾਕਾ ਹੋ ਗਿਆ। ਬੰਬ ਨਿਰੋਧਕ ਦਸਤੇ ਵੱਲੋਂ ਤਿੰਨਾਂ ਪੜਾਵਾਂ ਬਾਅਦ ਆਪਣੇ ਅਪਰੇਸ਼ਨ ਦੇ ਠੀਕ ਠਾਕ ਮੁਕੰਮਲ ਹੋਣ ਕਾਰਨ ਭਲਕੇ ਇਸੇ ਥਾਂ ’ਤੇ ਖੁਸ਼ੀ ਮਨਾਉਣ ਲਈ ਛੋਟਾ ਜਿਹਾ ਸਮਾਗਮ ਵੀ ਰੱਖਿਆ ਹੋਇਆ ਸੀ ਤੇ ਇਹ ਸਫ਼ਾਈ ਆਖਰੀ ਮਸ਼ਕ ਸੀ। ਐਸ.ਡੀ.ਐਮ. (ਪੂਰਬੀ) ਮਨਪ੍ਰੀਤ ਸਿੰਘ ਛਤਵਾਲ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਅਪਰੇਸ਼ਨ ਨਾਲ ਜੁੜੇ ਹੋਏ ਸਨ, ਦਾ ਕਹਿਣਾ ਸੀ ਆਖਰੀ ਦੌਰ ਦੌਰਾਨ ਇਸ ਅਣਸੁਖਾਵੀਂ ਘਟਨਾ ਦੇ ਵਾਪਰਨ ਕਾਰਨ ਸਾਰੇ ਹੀ ਸਦਮੇ ਵਿੱਚ ਹਨ।
![]() |
ਮੌਕੇ ਤੇ ਮੌਜੂਦ ਇੱਕ ਸੀਨੀਅਰ ਫੌਜੀ ਅਧਿਕਾਰੀ ਅਤੇ ਆਪਰੇਸ਼ਨ ਸੰਯਮ ਦੇ ਕੰਪਨੀ ਕਮਾਂਡਰ ਵਿਨੋਦ ਭੱਟ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਕੰਪਨੀ ਕਮਾਂਡਰ ਵਿਨੋਦ ਭੱਟ ਨੇ ਇਹ ਵੀ ਸਪਸ਼ਟ ਕੀਤਾ ਕਿ ਆਪਰੇਸ਼ਨ ਸੰਜਮ ਹੁਣ ਪੂਰਾ ਹੋ ਚੁੱਕਾ ਹੈ ਅਤੇ ਇਸ ਦਾ ਐਲਾਨ ਵੀ ਉਹ ਜਲਦੀ ਹੀ ਕਰਨ ਵਾਲੇ ਸਨ। ਇਸ ਮਕਸਦ ਲਈ ਹੀ ਨਸ਼ਟ ਕੀਤੇ ਵਿਸਫੋਟਕਾਂ ਨੂੰ ਇੱਕ ਵਾਰ ਫਿਰ ਪੂਰੀ ਤਰਾਂ ਚੈੱਕ ਕੀਤਾ ਜਾ ਰਿਹਾ ਸੀ। ਕਾਬਿਲੇ ਜ਼ਿਕਰ ਹੈ ਕਿ ਇਸ ਟੀਮ ਦੀ ਅਗਵਾਈ ਸੂਬੇਦਾਰ ਨੇਗੀ ਕਰ ਰਹੇ ਸਨ।
ਰੋਜ਼ਾਨਾ ਜਗ ਬਾਣੀ 'ਚ ਛਪੀ ਖਬਰ |
ਸਵੇਰੇ 9 ਵਜੇ ਦੇ ਆਸ-ਪਾਸ ਉਨ੍ਹਾਂ ਨੂੰ ਜ਼ੋਰਦਾਰ ਧਮਾਕਾ ਸੁਣਿਆ ਤਾਂ ਉਥੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਕੰਪਨੀ ਦੇ ਚਾਰ ਫੌਜੀ ਬੰਬ ਫੱਟਣ ਨਾਲ ਜ਼ਖਮੀ ਹੋਏ ਪਏ ਹਨ। ਹਸਪਤਾਲ ਦੇ ਡਾਕਟਰਾਂ ਵੱਲੋਂ ਹਰੀ ਝੰਡੀ ਮਿਲਣ ਬਾਅਦ ਖਾਨ ਨੂੰ ਚੰਡੀਮੰਦਰ ਦੇ ਕਮਾਂਡ ਹਸਪਤਾਲ ਭੇਜੇ ਜਾਣ ਦੀ ਸੰਭਾਵਨਾ ਹੈ। ਇਸ ਸਾਰੇ ਘਟਨਾ ਕਰਮ ਦੌਰਾਨ ਫੌਜੀ ਅਧਿਕਾਰੀਆਂ ਦਾ ਆਤਮ ਵਿਸ਼ਵਾਸ ਅਤੇ ਮਨ ਦੀ ਅਡੋਲਤਾ ਦੇਖਣ ਵਾਲੀ ਸੀ. ਉਹਨਾਂ ਦੇ ਚਿਹਰੇ ਗੰਭੀਰ ਪਰ ਚਿੰਤਾ ਰਹਿਤ ਸਨ.ਬੜੇ ਹੀ ਸੰਤੁਲਿਤ ਅਤੇ ਸ਼ਾਂਤ ਭਾਵ ਨਾਲ ਮੀਡੀਆ ਦਾ ਜੁਆਬ ਦੇਂਦਿਆਂ ਓਹ ਬਾਰ ਆਖ ਰਹੇ ਸਨ ਨਹੀਂ ਨਹੀਂ ਚਿੰਤਾ ਵਾਲੀ ਕੋਈ ਗੱਲ ਨਹੀਂ. --ਰੈਕਟਰ ਕਥੂਰੀਆ
No comments:
Post a Comment