Sunday, January 30, 2011

ਡੀ ਐਮ ਸੀ ਹਸਪਤਾਲ ਵੱਲੋਂ ਲੋੜਵੰਦ ਮਰੀਜਾਂ ਲਈ ਚੂਲੇ ਦਾ ਅਪ੍ਰੇਸ਼ਨ ਮੁਫਤ

ਮਾੜੀਆਂ ਖਬਰਾਂ ਦੇ ਇਸ ਦੌਰ ਵਿੱਚ ਇੱਕ ਚੰਗੀ ਖਬਰ ਵੀ ਮਿਲੀ ਹੈ. ਲੁਧਿਆਣਾ ਵਿੱਚ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਚੂਲ੍ਹੇ ਅਤੇ ਗੋਡਿਆਂ ਨੂੰ ਬਦਲਣ ਲਈ ਹੁਣ ਉਹਨਾਂ ਮਰੀਜਾਂ ਨੂੰ ਵੀ ਰਾਹਤ ਦੇਣ ਦਾ ਐਲਾਨ ਕੀਤਾ ਹੈ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹੋਣ ਕਾਰਣ ਇਹ ਫਾਇਦਾ ਨਹੀਂ ਸਨ ਉਠਾ ਸਕਦੇ. ਆਪ੍ਰੇਸ਼ਨ ਵਾਕ-2011 ਨਾਂਅ ਦੀ ਇਸ ਮੈਗਾ ਚੈਰਿਟੀ ਇਵੈਂਟ ਦਾ ਉਦਘਾਟਨ ਸ਼ਨੀਵਾਰ ਵਾਲੇ ਦਿਨ ਪਦਮ ਬ੍ਰਿਜ ਮੋਹਨ ਲਾਲ ਮੁੰਜਾਲ ਨੇ ਕੀਤਾ ਜੋ ਕਿ ਡੀ ਐਮ ਸੀ ਹਸਪਤਾਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਵੀ ਹਨ. ਇਸ ਪ੍ਰੋਜੈਕਟ ਨੂੰ ਅਮਰੀਕਾ ਦੇ ਡਾਕਟਰ ਪਾਲ ਖੁਨੀਜਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ ਜੋ ਕਿ ਉਥੋਂ ਦੇ ਹੀ ਰੁਬਿਨ ਇੰਸੀਚਿਊਟ ਫਾਰ ਐਡਵਾਂਸਡ  ਆਰਥੋਪੈਡਿਕਸ ਦੇ ਡਾਇਰੈਕਟਰ ਵੀ ਹਨ. ਇਸ ਪ੍ਰੋਜੈਕਟ ਅਧੀਨ 50 ਲੋੜਵੰਦ ਅਤੇ ਗਰੀਬ ਮਰੀਜਾਂ ਨੂੰ ਪੂਰੇ ਪੰਜਾਬ 'ਚ ਲਗਾਏ ਗਏ ਕੈਂਪਾਂ ਦੌਰਾਨ ਚੁਣਿਆ ਗਿਆ ਹੈ. ਡੀ ਐਮ ਸੀ ਦੀ ਮੈਨੇਜਿੰਗ ਸੋਸਾਇਟੀ ਦੇ ਸੱਕਤਰ ਪ੍ਰੇਮ ਕੁਮਾਰ ਗੁਪਤਾ ਨੇ ਕਿਹਾ ਕਿ ਇਸ ਮਕਸਦ ਲਈ ਬਣਾਈ ਗਈ ਵਿਸ਼ੇਸ਼ ਟੀਮ ਵਿੱਚ ਸਰਜਨ ਅਤੇ ਹੋਰ ਤਕਨੀਕੀ ਮਾਹਿਰਾਂ ਸਮੇਤ 45 ਮੈਂਬਰ ਹਨ. ਉਹਨਾਂ ਇਹ ਵੀ ਕਿਹਾ ਕਿ ਮਰੀਜਾਂ ਨੂੰ ਇੰਪਲਾਂਟ ਤੋਂ ਲੈ ਕੇ ਦਵਾਈਆਂ ਤੱਕ ਮੁਫਤ ਦਿੱਤੀਆਂ ਜਾਣਗੀਆਂ. ਡਾਕਟਰ ਮੋਹੰਮਦ ਯਾਮੀਨ ਨੇ ਕਿਹਾ ਕਿ ਮਰੀਜਾਂ ਦਾ ਅਪ੍ਰੇਸ਼ਨ ਅਮਰੀਕੀ ਸਾਜ਼ੋ ਸਮਾਨ ਦੇ ਨਾਲ ਸੰਸਾਰ ਪਧਰ ਦੀ ਤਕਨੀਕ ਮੁਤਾਬਿਕ ਕੀਤਾ ਜਾਏਗਾ. ਉਹਨਾਂ ਮਰੀਜਾਂ ਲੈ ਵਾਕਰ ਵੀ ਬਿਲਕੁਲ ਮੁਫਤ ਦੇਣ ਦਾ ਐਲਾਨ ਕੀਤਾ.ਆਰਥੋਪੈਡਿਕਸ ਦੇ ਅਸਿਸਟੈੰਟ ਪ੍ਰੋਫੈਸਰ ਡਾਕਟਰ ਦੀਪਕ ਜੈਨ ਨੇ ਕਿਹਾ ਕਿ  ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਪਿਛਲੇ ਇੱਕ ਸਾਲ ਤੋਂ ਵੀ ਵਧ ਸਮੇਂ ਤੋਂ ਜਾਰੀ ਸਨ ਅਤੇ ਹੁਣ ਕਿਤੇ ਜਾ ਕੇ ਇਹ ਸੁਪਨਾ ਸਾਕਾਰ ਹੋਇਆ ਹੈ. ਉਹਨਾਂ ਕਿਹਾ ਕਿ ਇਸ ਮਕਸਦ ਲਈ ਬਨਾਏ ਗਏ ਅਪ੍ਰੇਸ਼ਨ ਥਿਏਟਰ  ਪੂਰੀ ਤਰਾਂ ਆਧੁਨਿਕ ਸਹੂਲਤਾਂ ਨਾਲ ਸੁਸਜਿਤ ਹਨ. ਡਾਕਟਰ ਰਜਨੀਸ਼ ਗਰਗ, ਡਾਕਟਰ  ਹਰਪਾਲ ਸਿੰਘ ਸੇਠੀ,ਡਾਕਟਰ ਸੰਜੀਵ ਮਹਾਜਨ, ਡਾਕਟਰ ਪੰਕਜ ਮਹਿੰਦਰਾ ਅਤੇ ਡਾਕਟਰ ਐਸ ਕੇ ਕੋਹਲੀ ਨੇ ਵੀ ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਵਿੱਚ ਬਹੁਤ ਯੋਗਦਾਨ ਪਾਇਆ ਹੈ. ਇਸ ਦੇ ਨਾਲ ਹੀ ਪਦਮ ਬ੍ਰਿਜ ਮੋਹਨ ਲਾਲ ਮੁੰਜਾਲ ਨੇ ਨਿਊਰੋ ਆਰਥੋ ਦੇ ਓ ਟੀ ਕੰਪਲੈਕਸ ਦਾ ਵੀ ਉਦਘਾਟਨ ਕੀਤਾ.   : ਰੈਕਟਰ ਕਥੂਰੀਆ (ਫੋਟੋ: ਸੁਖਜੀਤ ਅਲਕੜਾ)     

No comments: