Wednesday, January 12, 2011

ਕੁਝ ਲੋਕੀ ਬੂਟੇ ਪੱਟਦੇ ਨੇ ਕੁਝ ਲੋਕੀ ਬੂਟੇ ਲਾਉਦੇ ਨੇ

ਅਲਵਿਦਾ ਤੋ ਬਾਅਦ 
 ਗੱਲ ਤਾ ਇਹ ਕਾਫੀ ਪੁਰਾਣੀ ਹੈ,ਇਕ ਦਿਨ ਮੇਰੇ ਇਕ ਮਿੱਤਰ ਨੇ ਮੈਨੂੰ ਜਾਣਬੁੱਝ ਕੇ ਇਕ ਆਰਟੀਕਲ ਭੇਜਿਆ ਅਵਤਾਰ ਪਾਸ਼ ਬਾਰੇ,ਕਿਸੇ "ਐਵਾਰਡਧਾਰੀ ਮਹਾਨ ਲੇਖਕ" ਦੇ ਪਾਸ਼ ਦੀ ਕਵਿਤਾ ਬਾਰੇ ਵਿਚਾਰ ਸਨ ,ਤੇ ਓਸ ਨੇ ਸ਼ਰਾਰਤ ਨਾਲ ਲਿਖਿਆ ਪੜੋ ਤੇ ਆਨੰਦ ਮਾਣੋ,ਜਿਸ ਆਰਟੀਕਲ ਵਿਚ ਓਸ ਲੇਖਕ ਨੇ ਕਿਹਾ ਕਿ ਪਾਸ਼ ਦੀ ਕਵਿਤਾ,ਕਵਿਤਾ ਨਹੀ ਲਗਭਗ ਗਾਲਾਂ ਹੀ ਹਨ | ਮੈਨੂੰ ਬਹੁਤ ਗੁੱਸਾ ਲੱਗਾ ਜਿਵੇ ਕੁਝ ਲੋਕਾ ਨੂੰ ਹੁਣ ਮੇਰੇ ਗ਼ਜ਼ਲਕਾਰਾ ਦੇ ਖਲਾਫ਼ ਬੋਲਣ ਤੇ ਲੱਗਦਾ ਹੈ | ਮੈਂ ਓਸ ਨੂੰ ਆਪਣੀ ਪ੍ਰੋਫਾਇਲ ਤੇ ਸ਼ੇਅਰ ਕਰ ਦਿੱਤਾ | ਗ਼ਜ਼ਲ ਦੇ ਮੋਜੂਦਾ ਮੁੱਖ ਮੰਤਰੀ ਜੀ ਤੇ ਉਨ੍ਹਾ ਦੇ ਬਾਕੀ ਮੰਤਰੀ ਮੰਡਲ ਨੇ ਜਦ ਓਸ
"ਐਵਾਰਡਧਾਰੀ ਮਹਾਨ ਲੇਖਕ" ਦੇ ਸੋਹਲੇ ਗਾਂਏ ਤਾ ਮੈਨੂੰ ਬਹੁਤ ਦੁੱਖ ਲੱਗਾ,ਚਲੋ ਖੈਰ ਮੈਂ ਰੋਲਾ ਪਾਉਦਾ ਵੀ ਤਾ ਮੇਰੀ ਕਿਸ ਨੇ ਸੁਣਨੀ ਸੀ | ਫਿਰ ਹੋਲੀ ਹੋਲੀ ਮਾਮਲਾ ਸ਼ਾਂਤ ਹੋ ਗਿਆ | ਮੈਨੂੰ ਵੀ ਗੱਲ "ਭੁੱਲ ਭਲਾ" ਗਈ |
 ਫਿਰ ਇਕ ਦਿਨ ਮੇਰੀ ਨਜ਼ਰ ਸੰਤ ਰਾਮ ਉਦਾਸੀ ਜੀ ਦੀ ਕਿਤਾਬ ਪੜਦੇ - ਪੜਦੇ ਉਨ੍ਹਾ ਦੀ ਇਕ ਗ਼ਜ਼ਲ ਵਲ ਗਈ,ਜੋ ਉਨ੍ਹਾ ਨੇ ਸਾਧੂ ਸਿੰਘ ਹਮਦਰਦ ਜੀ ਦੇ "ਸ਼ਾਨ" ਵਿਚ ਲਿਖੀ ਸੀ | ਮੈਂ ਓਸ ਨੂੰ ਆਪਣੇ ਪ੍ਰੋਫਾਇਲ ਤੇ ਸ਼ੇਅਰ ਕਰ ਦਿੱਤਾ | ਗ਼ਜ਼ਲ ਵਿਭਾਗ ਦਾ ਮੰਤਰੀ ਮੰਡਲ ਪੁੰਹਚ ਗਿਆ ਓਥੇ ਵੀ ਸੰਤ ਰਾਮ ਉਦਾਸੀ ਜੀ ਦੀ "ਸ਼ਾਨ" ਵਿਚ ਲਿਖਣ ਲਈ,ਮੁੱਖ ਮੰਤਰੀ ਸਾਬ ਤਾ ਨੋ ਕੋਮਮੇੰਟ ਲਿਖ ਕੇ ਆਪਣਾ ਲੀਡਰਾਂ ਵਾਲਾ ਫਰਜ਼ ਪੂਰਾ ਕਰਦੇ ਹੋਏ ਚਲਦੇ ਬਣੇ,ਤੇ ਬਾਕੀਆਂ ਨੇ ਤਾ ਇਥ੍ਹੋ ਤਕ ਲਿਖ ਦਿੱਤਾ ਕੀ ਉਦਾਸੀ ਨੇ ਇਹ ਗ਼ਜ਼ਲ ਸਿਰਫ ਫੋਕੀ ਸ਼ੋਹਰਤ ਲਈ ਲਿਖੀ ਸੀ| ਗੁੱਸਾ ਤਾ ਬਹੁਤ ਆਇਆ ਪਰ ਕੀ ਕਰਦਾ ?

ਗ਼ਜ਼ਲ ਦੇ ਮੋਜੂਦਾ ਮੁੱਖ ਮੰਤਰੀ ਸਾਬ ਤੇ ਉਨ੍ਹਾ ਦੇ ਮੰਤਰੀ ਮੰਡਲ ਦੀ ਅੱਖ ਵਿਚ ਮੈਂ ਕਿਸੇ ਵਿਰੋਧੀ ਐਮ.ਐਲ.ਏ ਵਾਂਗੂ ਰੜਕਣ ਲੱਗ ਪਿਆਂ |ਤੇ ਫਿਰ ਸ਼ੁਰੂ ਹੋਇਆਂ ਮੇਰੇ ਤੇ ਇਲ੍ਜ਼ਾਮ ਲੋਣ ਦਾ ਸਿਲਸਲਾ ਜਿਵੇ ਅੱਜਕੱਲ ਵਿਰੋਧੀਆਂ ਤੇ ਸਰਕਾਰਾ ਵਲੋ ਦਾਅ ਵਰਤਿਆ ਜਾਂਦਾ ਹੈ,ਮੈਂ ਕੁਝ ਵੀ ਲਿਖਣਾ ਮੰਤਰੀ ਮੰਡਲ ਹਾਜ਼ਰ ਇਹ ਕਵਿਤਾ "ਬਕਵਾਸ ਹੈ ਨਾਰੇਬਾਜੀ ਹੈ ਗਾਲਾਂ ਨੇ ਵਾਰਤਕ ਹੈ, ਨਾ ਜੀ ਵਾਰਤਕ ਵੀ ਚੰਗੀ ਹੁੰਦੀ ਹੈ ਇਸ ਨਾਲੋ ਤਾ" ਇਥੋ ਤੱਕ ਕੀ ਇਕ ਸੱਜਣ ਤਾ ਇਹ ਵੀ ਕਿਹ ਗਏ ਕੀ ਇੰਦਰਜੀਤ ਪੰਜਾਬੀ ਸਾਹਿਤ ਦਾ ਬਾਲ ਠਾਕਰੇ  ਹੈ | ਚਲੋ ਖੈਰ ਸ਼ਾਇਦ ਓਹ ਸੱਜਣ ਠੀਕ ਵੀ ਹੋਵੇ ਕਿਉਕੀ ਮੈਂ ਕਵਿਤਾ ਹੋਵੇ ,ਗ਼ਜ਼ਲ ਹੋਵੇ ਜਾ ਵਾਰਤਿਕ ਓਸ ਵਿਚ ਆਪਣੀ ਹਰ ਜ਼ਿੱਦ ਪੁਗਾਈ ਹੈ | ਪਰ ਮੈਂ ਸਾਹਿਤਕਾਰ ਹਾਂ ਇਹ ਜ਼ਰੂਰ ਝੂਠ ਹੈ |
 ਮੈਨੂੰ ਲੱਗਣ ਲੱਗਾ ਕੀ ਬਹੁਤ ਹੋ ਗਿਆ ਯਾਰ ਮੈਂ ਆਪਣੀ ਪ੍ਰੋਫਾਇਲ ਵਿਚੋ ਸਬ ਕੁਝ ਡਲੀਟ ਕਰ ਦਿੱਤਾ ਤੇ ਆਪਣੇ ਪ੍ਰੋਫਾਇਲ ਤੇ ਲਿਖ ਦਿੱਤਾ ਅਲਵਿਦਾ,ਆਪਣੀਆ ਓਸ ਸਮੇ ਤਕ ਲਿਖੀਆਂ ਸਾਰੀਆਂ ਰਚਨਾਵਾਂ ਨੂੰ ਸਾੜ ਦਿੱਤਾ ਤੇ ਇਕ ਕਵਿਤਾ ਵੀ ਲਿਖੀ" ਬੇਦਾਵਾ "ਜਿਸ ਨੂੰ ਪੋਸਟ ਕਰ ਮੈਂ ਫੇਸਬੁੱਕ ਨੂੰ ਛੱਡਣ ਦਾ ਫੈਸਲਾ ਕਰ ਲਿਆਂ ,ਜੋ ਅੱਜਕਲ ਕੁਝ ਮੰਤਰੀ ਮੰਡਲ ਦੇ ਲੋਕ ਵੀ ਕਰ ਰ‌ਿਹੇ ਨੇ,ਕਦੇ ਕਦੇ ਮੇਰਾ ਦਿਲ ਕਰਦਾ ਹੁਣ ਇਨ੍ਹਾ ਤੇ ਦੋ -ਢਾਈ ਕਰੋੜ ਦੇ ਮੁਆਵਜੇ ਲਈ ਕੇਸ ਕਰਾਂ ਕਿਉ ਕੀ ਮੇਰੀ ਆਦਤ ਚੋਰੀ ਕੀਤੀ ਹੈ | ਚਲੋ ਖੈਰ ਜੇ ਸ਼ਾਇਦ ਮੋਹਿੰਦਰ ਰਿਸ਼ਮ ਜੀ ,ਇਕ਼ਬਾਲ, ਰੇਕਟਰ ਕਥੂਰੀਆ ਜੀ,ਡਾ. ਸੁਖਦੀਪ,ਅਮਰ ਜੋਯਤੀ ਤੇ ਸੁੱਖਮਨ ,ਪਰਮਜੀਤ ਦੋਸਾਂਝ , ਤੇ ਇੰਦਰਜੀਤ ਜੰਬੋਵਾਲ ਵਰਗਿਆ ਨੇ ਹੋਸਲਾ ਨਾ ਦਿੱਤਾ ਹੁੰਦਾ ਤਾਂ ਇੰਦਰਜੀਤ ਨੇ ਇੰਦਰਜੀਤ ਹੀ ਰਹਿ ਜਾਣਾ ਸੀ ਕਦੇ ਜੀਤੀ ਨਾ ਬਣ ਪਾਉਦਾ|ਇਨ੍ਹਾ ਦੀਆਂ ਝਿੜਕਾਂ ਤੇ ਅਪਨੱਤ ਨੇ ਮੈਨੂੰ ਫੇਸਬੁੱਕ ਤੋ ਹੀ ਨਹੀ ਪੰਜਾਬੀ ਸਾਹਿਤ ਨਾਲੋ ਵੀ ਟੁੱਟਣ ਨਾ ਦਿੱਤਾ | ਗੁਰਦਾਸ ਜੀ ਦੀਆਂ ਲਿਖੀਆਂ ਕੁਝ ਲਾਈਨਾਂ ਯਾਦ ਆ ਰਹੀਆਂ ਨੇ
"ਮਾਨਾਂ ਮਰ ਜਾਣਿਆ ਮਾਨਾਂ ਵੇ ,ਇਹ ਤਾ ਖੇਡ ਹੈ ਸਾਰੀ ਕਰਮਾਂ ਦੀ
ਕੁਝ ਲੋਕੀ ਬੂਟੇ ਪੱਟਦੇ ਨੇ ਕੁਝ ਲੋਕੀ ਬੂਟੇ ਲਾਉਦੇ ਨੇ"

ਹਾਰਿਆ ਹੋਇਆ ਨਾਇਕ ਹਮੇਸ਼ਾ ਇਕ ਚੰਗਾ ਸੋਚਵਾਨ ਬਣਦਾ ਹੈ .......ਵਾਲਟਰ ਬੈਂਜਾਮਿਨ

ਫਿਰ ਵਾਪਿਸ ਆ ਕੇ ਮੈਂ ਇਹਨਾ ਸਾਹਿਤ ਦੇ ਲੰਬੜਦਾਰਾਂ ਖਲਾਫ਼ ਡੱਟ ਕੇ ਖੜਨ ਦਾ ਫੈਸਲਾ ਕੀਤਾ ਇਹ ਇਕ ਲਿਖ ਦੇ ਮੈਂ ਦੋ ਲਿਖਦਾ ਹੋਰ ਜਿਆਦਾਂ ਪੜਨਾ ਸ਼ੁਰੂ ਕੀਤਾ ਵੈਸੇ ਤਾ ਮੈਂ ਮੁੱਖ ਮੰਤਰੀ ਜੀ ਤੇ ਉਨ੍ਹਾ ਦੇ ਸਮੁੱਚੇ ਮੰਤਰੀ ਮੰਡਲ ਦਾ ਇਸ ਗੱਲ ਲਈ ਧੰਨਵਾਦੀ ਹਾ ਜਿਨਾ ਨੇ ਮੈਨੂੰ ਪੜਨ ਤੇ ਲਿਖਣ ਦਾ ਬਹਾਨਾਂ ਦਿੱਤਾ

"ਧੰਨਵਾਦੀ ਹਾ ਰਾਹੀਂ ਟੋਏ ਪੁੱਟਣੇ ਵਾਲਿਆ ਦਾ,ਸੰਭਲ ਸੰਭਲ ਕੇ ਤੁਰਨੇ ਦੀ ਜਿਨਾ ਜਾਂਚ ਸਿਖਾ ਦਿੱਤੀ"

ਤੇ ਇਸ ਸਮੇ ਵਿਚ ਓਹ ਗ਼ਜ਼ਲ ਜੋ ਅੱਜ ਵੀ ਗਜ਼ਲਾਂ ਦੇ ਮੁੱਖ ਮੰਤਰੀ ਜੀ ਨੂੰ ਰੜਕ ਰਹੀ ਹੈ ਇਹ ਗੁੱਸੇ ਸੀ ਜੋ ਸ਼ਬਦਾ ਦੇ ਰੂਪ ਵਿਚ ਵਰਕਿਆ ਤੇ ਆ ਗਿਆ ਇਸ ਲਈ ਮੈਨੂੰ ਓਸ ਤੇ ਕੋਈ ਅਫਸੋਸ ਨਹੀ ਹੈ ਹੁਣ ਵੀ ਪਰ ਜੋ ਓਸ ਦੇ ਵਿਚ ਬਿਨਾ ਗੱਲੋ ਰਗੜੇ ਗਏ ਉਨ੍ਹਾ ਤੋ ਮਾਫ਼ੀ ਮੰਗ ਚੁੱਕਾ ਹਾਂ

ਕਰਮ ਵਕੀਲ ਜੀ ਵਰਗੇ ਸੂਝਵਾਨ ਮਿੱਤਰਾਂ ਤੇ ਸਤਿਕਾਰਤ ਮੈਡਮ ਮੋਹਿੰਦਰ ਰਿਸ਼ਮ ਦੀ ਗੱਲ ਮੰਨਦੇ ਹੋਏ ਮੈਂ ਇਹ ਵਾਦਾ ਕੀਤਾ ਸੀ ਮੈਂ ਕਦੇ ਗ਼ਜ਼ਲ ਦੇ ਕਿਸੇ ਮਸਲੇ ਵਿਚ ਦਖ਼ਲ ਨਹੀ ਦੇਵਾਗਾਂ ਪਰ ਇਸ ਤੋ ਅੱਗੇ ਜੋ ਹੋਇਆ ਓਸ ਬਾਰੇ ਪਹਿਲਾਂ ਹੀ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ,ਜਗਵਿੰਦਰ ਜੀ ਤੇ ਸਾਹਿਤ ਦੇ ਮੁੱਖ ਮੰਤਰੀ ਸਾਹਿਬ ਦੇ ਕੈਬਨਿਟ ਮੰਤਰੀਆਂ ਨੇ ਜੋ ਕੀਤਾ ਫਿਰ ਓਸ ਤੋ ਬਾਅਦ ਮੈਂ ਵੀ ਮੰਨਦਾ ਹਾ,ਮੈਂ ਬਹੁਤ ਕੁਝ ਕੀਤਾ ਜੋ ਗਲਤ ਵੀ ਹੋਵੇਗਾਂ ਸ਼ਾਇਦ ਜਾ ਠੀਕ ਇਹ ਤਾ ਪਤਾ ਨਹੀ | ਪਰ ਗ਼ਜ਼ਲ ਨਾਲ ਮੇਰਾ ਕੋਈ ਵਿਰੋਧ ਨਹੀ ਮੋਹਿੰਦਰ ਸਾਥੀ ਤੇ ਡਾ.ਜਗਤਾਰ ਜੀ ਦੀਆਂ ਗਜ਼ਲਾਂ ਦਾ ਮੈਂ ਕੱਲ ਵੀ ਕਾਇਲ ਸੀ ਤੇ ਅੱਜ ਵੀ ਹਾਂ ਤੇ ਰਹਾਗਾਂ,

ਪਰ ਇਨ੍ਹੀ ਗੱਲ ਦੀ ਹੈਰਾਨੀ ਜ਼ਰੂਰ ਹੈ ਤੇ ਦੁੱਖ ਵੀ ਕੀ ਪੰਜਾਬੀ ਗ਼ਜ਼ਲਕਾਰੀ ਦੇ ਇਹ ਵਿਦਵਾਨ{ਦੀਪ ਜ਼ੀਰਵੀ ਜੀ ਨੂੰ ਛੱਡ ਕੇ} ਸਿਰਫ ਇਕ ਮਾਮੂਲੀ ਜਿਹੇ ਨਿਕੰਮੇ,ਨਾ- ਕਾਬਲ ,ਨਾ ਸਮਝ ਤੇ ਗ਼ਜ਼ਲ ਦਾ ਲੱਲਾ ਭੱਬਾ ਵੀ ਨਾ ਜਾਨਣ ਵਾਲੇ ਇਕ ਜ਼ਿੱਦੀ ਤੇ ਅੱਥਰੇ ਜਿਹੇ ਮੁੰਡੇ ਨਾਲ ਕਿਉ ਉਲਝ ਰਿਹੇ ਨੇ ਤੇ ਅਲਵਿਦਾ ਦੀਆਂ ਗੱਲਾਂ ਕਰਨ ਤੱਕ ਆ ਗਏ,

ਚਲੋ ਜੀ ਰੱਬ ਰਾਜੀ ਰੱਖੇ ਉਨ੍ਹਾ ਨੂੰ ਤੇ ਬਾਕੀ ਮੈਂ ਤਾ ਇਹੀ ਕਹਾਂਗਾਂ ਮੇਰੇ ਵਰਗੇ ਪਾਗਲਾਂ ਦੀ ਪਰਵਾਹ ਛੱਡ ਗ਼ਜ਼ਲ ਦੀ ਇਸ ਕੈਬਨਿਟ ਨੂੰ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ ਹੈ ਤੇ ਮੈਨੂੰ ਮੇਰੇ ਕੰਮ ਲੱਗੇ ਰਹਿਣ ਦੇ

ਬਾਕੀ ਚੰਗੀ ਮਾੜੀ ਕਹੀ ਹਰ ਗੱਲ ਲਈ ਮਾਫ਼ੀ ਚਾਹੁੰਦਾ ਹਾ

ਇੰਦਰਜੀਤ ਸਿੰਘ ਕਾਲਾ ਸੰਘਿਆਂ
98156-39091

No comments: