Tuesday, January 11, 2011

ਮੈਂ ਛੁਪ ਕੇ ਅੰਧੇਰੋਂ ਮੇਂ ਇਬਾਦਤ ਨਹੀਂ ਕਰਤਾ !

ਖੁਦਾਯਾ ਖੈਰ ਹੋ ਕ਼ਾਤਿਲ ਕੀ ਮੇਰੇ...;
ਸੁਨਾ ਯੇ  ਹੈ ਕਿ ਖੰਜਰ ਬੋਲਤਾ ਹੈ...!
ਇਹ ਸ਼ਿਅਰ ਬਹੁਤ ਦੇਰ ਪਹਿਲਾਂ ਕਿਤਿਓਂ ਪੜ੍ਹਿਆ ਸੀ...ਪਰ ਬੜੇ ਚਿਰਾਂ ਮਗਰੋਂ ਅੱਜ ਫੇਰ ਜ਼ਹਿਨ ਤੋਂ ਨਿਕਲ; ਕੇ ਜ਼ੁਬਾਨ ਤੇ ਆ ਗਿਆ...ਇੱਕ ਹੋਰ ਸ਼ਿਅਰ ਸੀ..ਕੈਫ਼ੀ ਸਾਹਿਬ ਦਾ...:                     ਵੋ ਤੇਗ ਮਿਲ ਗਈ, ਜਿਸ ਸੇ ਹੁਯਾ ਥਾ ਕਤਲ ਮਿਰਾ; 
                   ਕਿਸੀ ਕੇ ਹਾਥ ਕਾ ਉਸ ਪਰ ਨਿਸ਼ਾਂ ਨਹੀਂ  ਮਿਲਤਾ...
ਖਿਮਾ ਚਾਹੁੰਦਾ ਹਾਂ ਜੀ ਸਾਰਿਆਂ ਕੋਲੋਂ.........ਮੈਂ ਇਸ ਫਾਲਤੂ ਜਿਹੀ ਬਹਿਸ ਕਾਰਣ ਬਹੁਤ ਨਿਰਾਸ਼ ਸੀ ਕਿਓਂਕਿ ਇਹ ਗਜਲ ਵਰਗੀ ਵਿਧਾ ਨੂੰ ਬਹਾਨਾ ਬਣਾ ਕੇ ਕੀਤੀ ਜਾ ਰਹੀ ਸੀ. ਇੱਕ ਜ਼ਰੂਰੀ ਪ੍ਰੋਗਰਾਮ ਲਈ ਸਕ੍ਰਿਪਟ ਲਿਖਣ ਵਿੱਚ ਵੀ ਰੁਝਿਆ ਹੋਇਆ ਸੀ ਇਸ ਲਈ ਇਧਰ ਆਉਣਾ ਕੁਝ ਮੁਸ਼ਕਿਲ ਜਿਹਾ ਅਤੇ ਗੈਰ ਜ਼ਰੂਰੀ ਵੀ ਲੱਗ ਰਿਹਾ ਸੀ.  ਹੁਣ ਵੀ ਇਹ  ਸਾਰੇ  ਕੁਮੇੰਟ ਮੈਂ  ਕਿਸੇ ਅਜਿਹੇ ਦੋਸਤ ਦੇ ਕਹਿਣ ਤੇ ਪੜ੍ਹੇ ਹਨ ਜਿਸ ਦਾ  ਕਹਿਣਾ ਮੈਂ ਕਦੇ ਗੰਭੀਰ ਮਾਮਲਿਆਂ 'ਚ ਵੀ ਨਹੀਂ ਟਾਲ ਸਕਦਾ. ਜੋ ਮੈਨੂੰ ਜਾਪਦਾ ਹੈ ਉਹ ਇਹ ਹੈ ਕਿ ਕਿਸੇ ਨੇ ਆਪਣਾ ਚੇਹਰਾ ਲੁਕਾਈ ਰਖਣ ਲਈ ਸਾਰਿਆਂ ਦਾ ਨਿਸ਼ਾਨਾ ਜਸਵਿੰਦਰ ਜੀ ਨੂੰ ਬਣਾਉਣ ਦੀ ਇੱਕ ਨਾਪਾਕ ਅਤੇ ਸਾਜ਼ਿਸ਼ੀ ਕੋਸ਼ਿਸ਼ ਕੀਤੀ ਹੈ.ਇਸ ਸਾਜਿਸ਼ੀ ਕੋਸ਼ਿਸ਼ ਵਿੱਚ ਸ਼ਾਇਦ ਉਹ ਭੁੱਲ ਗਿਆ ਜਾਂ ਅਨਜਾਣ ਹੈ ਕਿ ਜਸਵਿੰਦਰ ਜੀ ਬਹੁਤ ਗੰਭੀਰ ਕਿਸਮ ਦੇ ਜੰਗੀ ਮੈਦਾਨ ਦੇਖ ਚੁੱਕੇ ਹਨ. ਕਿਸ਼ਤੀ ਵਿੱਚ ਤਾਂ ਉਹ ਪਹਿਲੀ ਵਾਰ ਚੜ੍ਹੇ ਹਨ ਵਰਨਾ ਉਹਨਾਂ ਹੁਣ ਤੱਕ ਸਾਰਿਆਂ ਨਦੀਆਂ ਤੈਰ ਕੇ ਹੀ ਪਾਰ ਕੀਤੀਆਂ ਹਨ.ਉਹਨਾਂ ਲਈ ਇਹ ਕੋਈ ਵੱਡਾ ਮਾਮਲਾ ਨਹੀਂ.ਇਹ ਉਹਨਾਂ ਦੀ ਫਰਾਖਦਿਲੀ ਹੈ ਕਿ ਉਹ ਫਿਰ ਵੀ ਸਮਾਂ ਦੇ ਰਹੇ ਹਨ. ਇਸ ਮਾਮਲੇ ਵਿੱਚ ਗਰੁੱਪ ਐਡਮਨਿਸਟਰੇਟਰ ਸਾਹਿਬ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਮੇਰੀ ਇੱਕੋ ਹੀ ਅਪੀਲ ਹੈ ਕਿ ਕਿਸੇ ਨੂੰ ਡਲੀਟ ਕਰੋ ਜਾਂ ਬੈਨ ਕਰੋ ਇਹ ਤੁਹਾਡੀ ਮਰਜ਼ੀ.ਮੇਰੀ ਇੱਕ ਰਾਏ ਹੈ ਕਿ ਜਿਹੜਾ ਵੀ ਗਜ਼ਲ ਸਿਖਣ...ਸਿਰਜਣ ਲਈ ਬਣੇ ਇਸ ਗਰੁੱਪ ਦੇ ਨਾਮ ਅਤੇ ਮਕ਼ਸਦ ਨੂੰ ਖਰਾਬ ਕਰਨ ਲਈ ਕਿਸੇ ਹੋਰ ਮਾਮਲੇ ਤੇ ਆਪਣੀ ਟਿੱਪਣੀ ਭੇਜਦਾ ਹੈ ਤਾਂ ਉਸਦੀ ਟਿੱਪਣੀ ਕਢ ਦਿਓ...ਇਸ ਤਰਾਂ ਤਿੰਨ ਵਾਰ ਕਰੋ...ਜੇ ਉਹ ਨਹੀਂ ਹਟਦਾ ਤਾਂ ਉਸਨੂੰ ਗਰੁਪ ਚੋਂ ਵਿਦਾ ਕਰੋ. ਡਾਕਟਰ ਹਰਜਿੰਦਰ ਸਿੰਘ ਲਾਲ ਵੀ ਆਪਣੀ ਅਲਵਿਦਾ ਵਾਪਿਸ ਲੈਣ ਅਤੇ ਜੱਜ ਸਾਹਿਬ ਵੀ.ਇਸ ਸਾਰੇ ਝਗੜੇ ਵਿੱਚ ਸਭ ਤੋਂ ਵਧ ਨਿਸ਼ਾਨਾ ਬਣੇ ਇੰਦਰਜੀਤ ਸਿੰਘ ਨੇ ਇਸ ਨੂੰ ਬਚਾਉਣ ਲਈ ਜੋ ਜੋ ਹੀਲੇ ਵਸੀਲੇ ਕੀਤੇ...ਉਹ ਮੈਂ ਹੀ ਜਾਣਦਾ ਹਾਂ...ਇਸੇ ਤਰਾਂ ਇਕ਼ਬਾਲ ਗਿੱਲ ਹੁਰਾਂ ਨੇ ਜੋ ਜੋ ਉੱਦਮ ਉਪਰਾਲੇ ਦਿਲੋਂ ਕੀਤੇ....ਉਹਨਾਂ ਬਾਰੇ ਵੀ ਸਾਡੇ ਕੁਝ ਮਿੱਤਰ ਜ਼ਰੂਰ ਜਾਣਦੇ ਹੋਣਗੇ.ਹੁਣ ਸੁਆਲ ਹੈ ਕਿਸੇ ਗੰਦੀ ਮਛੀ ਦਾ....ਉਸ ਬਾਰੇ ਕੋਈ ਚਿੰਤਾ ਨਾ ਕਰੋ...ਉਸਨੇ ਖੁਦ ਹੀ ਬੇਨਕਾਬ ਹੋ ਜਾਣਾ ਹੈ...ਅਤੇ...ਬਹੁਤ ਜਲਦੀ......ਜੇ ਕੋਈ ਗੱਲ ਵਧ ਘੱਟ ਕਹੀ ਗਈ ਹੋਵੇ ਤਾਂ ਖਿਮਾ ਚਾਹੁੰਦਾ ਹਾਂ. ਜੇ ਮੇਰੇ ਬਾਹਰ ਰਹਿਣ ਨਾਲ ਸ਼ਾਂਤੀ ਹੁੰਦੀ ਹੈ ਅਤੇ ਇਹ ਗਰੁੱਪ ਠੀਕ ਚਲਦਾ ਹੈ ਤਾਂ ਮੈਨੂੰ ਬਾਹਰ ਰਹਿਣ ਵਿੱਚ  ਕੋਈ ਹਰਜ ਨਹੀਂ.ਹਾਲਾਂਕਿ ਇਹ ਸਾਰਾ ਸਿਲਸਿਲਾ ਨਿਰਾਸ਼ਾ ਵਾਲਾ ਸੀ ਫਿਰ ਵੀ ਇਸਨੇ ਬਹੁਤ  ਸਬਕ ਦਿੱਤੇ ਹਨ. ਕਿਰਪਾ ਕਰਕੇ ਉਹਨਾਂ ਦਾ ਫਾਇਦਾ ਉਠਾਉਂਦਿਆਂ ਆਓ ਸਭ ਕੁਝ ਭੁਲ ਭਲਾ ਕੇ ਇੱਕ ਨਵਾਂ ਚੈਪਟਰ ਸ਼ੁਰੂ ਕਰੀਏ. ਇਸ ਮਸਲੇ ਨੂੰ ਲੈ ਕੇ ਕੁਝ ਹਿੰਦੀ ਵਾਲੇ ਮਿੱਤਰ ਵੀ ਨਿਰਾਸ਼ ਹੋਏ ਹਨ. ਇਸ ਲਈ ਆਓ ਕੁਝ ਨਵਾਂ ਰਚੀਏ, ਨਵੇਂ ਸਿੱਖੀਏ, ਨਵਾਂ ਸਿਰਜੀਏ. ਜਿਹਨਾਂ ਭਾਵਨਾਵਾਂ ਨਾਲ ਇਹ ਗਰੁੱਪ ਸ਼ੁਰੂ ਹੋਇਆ ਉਹਨਾਂ ਦੀ ਲਾਜ ਰਖੀਏ.ਅਖੀਰ ਵਿੱਚ ਇੱਕ ਗੱਲ ਹੋਰ ਜਿਹੜੇ ਲੋਕ ਫ਼ੇਕ ਆਈ ਡੀ ਨਾਲ ਹੀ ਵਿਚਰਨਾ ਚਾਹੁੰਦੇ ਹਨ ਉਹਨਾਂ ਨੂੰ ਇਹ ਯਾਦ ਰਖਣਾ ਚਾਹੀਦਾ ਹੈ ਕਿ ਪੰਜਾਬ ਦੀ ਧਰਤੀ ਤੇ ਰਾਜਾ ਰਾਮ ਦੇ ਅਸ਼ਵਮੇਧ ਯਗ ਵਾਲੇ ਘੋੜੇ ਨੂੰ ਵੀ ਰੋਕ ਲਿਆ ਗਿਆ ਸੀ......ਇਸ ਤੋਂ ਬਾਅਦ ਕੀ ਬਣਿਆ ਸਾਰੇ ਜਾਣਦੇ ਹਨ. ਜਿਹੜੇ ਸਾਫ਼ ਸਪਸ਼ਟ ਹਨ ਉਹਨਾਂ ਨੂੰ  ਸਲਾਮ ਤੇ ਨਾਲ ਹੀ ਕ਼ਤੀਲ ਸਾਹਿਬ ਦਾ ਇੱਕ ਸ਼ਿਅਰ ਵੀ. 
ਦੇਤੇ ਹੈਂ ਉਜਾਲੇ ਮਿਰੇ ਸਜਦੋਂ ਕੀ ਗਵਾਹੀ; 
ਮੈਂ ਛੁਪ ਕੇ ਅੰਧੇਰੋਂ ਮੇਂ ਇਬਾਦਤ ਨਹੀਂ ਕਰਤਾ !
ਪਿਆਰਿਓ ਆਓ ਆਪਣੇ ਅਸਲ ਚਿਹਰਿਆਂ ਨਾਲ ਆਓ.ਕਿਓਂ ਆਪਣੀ ਪਰਸਨੈਲਿਟੀ ਵੀ ਕਿਲ ਕਰੀ ਜਾ ਰਹੇ ਹੋ. ਕੁਝ ਨੀ ਪਿਆ ਇਹਨਾਂ ਹਲਕੀ ਕਿਸਮ ਦੇ ਸੁਆਦਾਂ ਵਿੱਚ.ਬੀਬਾ ਅਮਰੀਤ ਅਤੇ ਪ੍ਰੀਤ ਹੁਰਾਂ ਨੇ ਸਿਆਣੀ ਗੱਲ ਕੀਤੀ ਹੈ. ਕਿਸੇ ਦੀ ਗੱਲ ਤਾਂ ਮੰਨੋ. ਜੇ ਮੈਂ ਨਾ ਮਾਨੂੰ ਦੀ ਰੱਟ ਨਹੀਂ ਛੱਡਣੀ ਤਾਂ ਤੁਹਾਡੀ ਮਰਜ਼ੀ ਪਾਈ ਰਖੋ ਪਾਣੀ ਵਿੱਚ ਮਧਾਣੀ....----ਰੈਕਟਰ ਕਥੂਰੀਆ 

No comments: