ਆਪਣੇ ਇਹਨਾਂ ਵਿਚਾਰਾਂ ਦੇ ਨਾਲ ਹੀ ਉਹਨਾਂ ਨੇ ਆਪਣੀ ਬਹੁਤ ਹੀ ਪਹਿਲਾਂ ਲਿਖੀ ਇੱਕ ਗਜ਼ਲ ਦੇ ਕੁਝ ਸ਼ਿਅਰ ਵੀ ਦਿੱਤੇ. ਇਹ ਗਜ਼ਲ ਉਹਨਾਂ ਉਦੋਂ ਲਿਖੀ ਸੀ ਜਦੋਂ ਪੰਜਾਬ ਵਿੱਚ ਸਾਹ ਵੀ ਸੋਚ ਕੇ ਲੈਣਾ ਪੈਂਦਾ ਸੀ. ਉਸ ਦੌਰ ਵਿਹ੍ਚ ਜੋ ਕੁਝ ਹਾਲਾਤ ਦੇ ਪ੍ਰਭਾਵ ਹੇਠ ਮੇਰੇ ਕੋਲੋਂ ਲਿਖਿਆ ਗਿਆ ਉਸ ਦੀਆਂ ਕੁਝ ਸਤਰਾਂ ਦੇ ਰਿਹਾ ਹਾਂ :
*ਇਹ ਕੈਸਾ ਮੌਸਮ ਆਇਆ ਏ,
ਜਿਸ ਘਰ ਘਰ ਲਾਂਬੂ ਲਾਇਆ ਏ,
ਇਸ ਜ਼ਖਮੀ ਕੀਤਾ ਬੋਲਾਂ ਨੂੰ ;
ਸਾਹਵਾਂ ਤੇ ਪਹਿਰਾ ਲਾਇਆ ਏ.
*ਇਸ ਘੋਲੀ ਜ਼ਹਿਰ ਹਵਾਵਾਂ ਵਿੱਚ,
ਇਸ ਲਾਈ ਅੱਗ ਦਰਿਆਵਾਂ ਵਿੱਚ,
ਕੀਤਾ ਇਸ ਕਤਲ ਮੋਹੱਬਤ ਨੂੰ,
ਇਸ ਲੂਤੀ ਲਾਈ ਭਰਾਵਾਂ ਵਿੱਚ.
*ਇਸ ਹਮਲੇ ਕੀਤੇ ਕਲਮਾਂ ਤੇ,
ਇਸ ਪਹਿਰੇ ਲਾਏ ਬੋਲਾਂ ਤੇ,
ਇਸ ਜ਼ਖਮੀ ਕੀਤਾ ਹੋਠਾਂ ਨੂੰ,
ਨਿਗਰਾਨ ਬਿਠਾਏ ਸੋਚਾਂ ਤੇ.
*ਇਹ ਲੰਮੀ ਬੜੀ ਕਹਾਣੀ ਹੈ,
ਇਹ ਸਾਜ਼ਿਸ਼ ਬੜੀ ਪੁਰਾਣੀ ਹੈ;
ਇਸ ਵਿੱਚ ਖੁਦ ਰਾਜਾ ਸ਼ਾਮਿਲ ਹੈ,
ਇਸ ਵਿੱਚ ਸ਼ਾਮਿਲ ਖੁਦ ਰਾਣੀ ਹੈ.
ਪਰ ਆਪਾਂ ਤਾਂ ਗੱਲ ਕਰ ਰਹੇ ਸਨ ਡਾਕਟਰ ਲਾਲ ਦੀ. ਹਾਂ ਸਚ ਡਾਕਟਰ ਲਾਲ ਨੇ ਉਹਨਾਂ ਦਿਨਾਂ ਵਿੱਚ ਇੱਕ ਗਜ਼ਲ ਲਿਖੀ ਸੀ ਉਸ ਗਜ਼ਲ ਦੇ ਕੁਝ ਸ਼ਿਅਰ ਹਨ:
ਗੈਰਾਂ ਦੇ ਵਿਚ ਗੈਰ ਬਣੇ ਜਦ ਯਾਰ ਖਲੋਤੇ ਦਿੱਸੇ |
ਆਪਣੇ ਦਿਲ ਦੇ ਵਿਹੜੇ ਉੱਗੇ ਖਾਰ ਖਲੋਤੇ ਦਿੱਸੇ |
................
ਕਿਸ ਰਾਜੇ ਦਾ ਹੁਕਮ ਹੈ ਹੋਇਆ ਕੀ ਪਰਜਾ ਤੋਂ ਗਲਤੀ ?
ਕਿਓਂ ਧਰਤੀ ਦੇ ਸਬ ਬੰਦੇ ਸਿਰ ਭਾਰ ਖਲੋਤੇ ਦਿੱਸੇ |
..................
ਮੌਤ ਮਿਲੀ ਜਦ ਕਿਸੇ ਬਾਜ਼ਾਰੋੰ ਜ਼ਿੰਦਗੀ ਨਾਲੋ ਸਸਤੀ ,
ਇਕ ਦੋ ਨਹੀਂ ਹਜ਼ਾਰਾਂ ਹੀ ਖਰੀਦਾਰ ਖਲੋਤੇ ਦਿੱਸੇ
...............
ਚੱਕਰ ਸਮੇ ਦਾ ਐਸਾ ਚੱਲਿਆ ਉਤਲੀ ਹੇਠਾਂ ਹੋਈ ,
ਬਿਨਾਂ ਸਿਰਾਂ ਦੇ ਕਿੰਨੇ ਹੀ ਸਿਰਦਾਰ ਖਲੋਤੇ ਦਿੱਸੇ |
ਰਾਜੇ ਨੂੰ ਰਿਆਇਆ ਨਾ ਹੋਣ ਨਾਲ ਫਰਕ ਪੈਂਦਾ ਹੈ ਰਿਆਇਆ ਨੂੰ ਰਾਜਾ ਬਦਲਣ ਨਾਲ ਕੀ ਫਰਕ ਪੈਣਾ ਹੈ.....ਇਥੇ FB ਤੇ ਵੱਡੇ ਵੱਡੇ ਸਿਰਦਾਰ-ਗੀਤਕਾਰ-ਰਾਜੇ-ਰਾਣੀਆਂ ਵਸਦੀਆਂ ਹਨ ਜਿੰਨਾ ਦੀ ਮਰਜੀ ਬਿਨਾਂ ਜੇ ਅਸੀਂ ਮੂੰਹ ਖੋਲਾਂਗੇ ਤਾਂ ਡਲੀਟ ਜਾ ਬਲੋਕ ਕਰ ਦਿਤੇ ਜਾਂਦੇ ਹਾਂ.....ਕਿੰਨੇ ਹੀ....!
ਕੀ ਕਰੋਗੇ....? ਇਹ ਚਲਨ ਪਹਿਲਾਂ ਓਰਕੁਟ ਤੇ ਦੇਖਿਆ ਸੀ ਤੇ ਪਿਛੋਂ ਫੇਸਬੁਕ ਤੇ ਵੀ.....! ਜਿਸਨੇ ਰਖਣਾ ਏ ਰਖੋ, ਕੱਢਣਾ ਏ ਕੱਢੋ....!....ਸਭ ਦੀ ਆਪਣੀ ਸੋਚ ਹੈ...! ਏਸੇ ਤਰਾਂ ਹੀ ਇੱਕ ਹੋਰ ਕਲਮਕਾਰਾ ਮੀਨਾਕਸ਼ੀ ਵਰਮਾ ਨੇ ਆਖਿਆ....ਸ਼ਾਇਦ ਇਹ ਕਾਵਾਂ ਰੌਲੀ ਜਾਣ ਬੁਝ ਕੇ ਪਾਈ ਜਾਂਦੀ ਹੈ......ਤਾਂ ਕੇ ਸਹੀ ਸੁਰ ਨਾ ਪਕੜੀ ਜਾ ਸਕੇ..........
ਇਕ਼ਬਾਲ ਗਿੱਲ ਹੁਰਾਂ ਨੇ ਕਿਹਾ
ਬਹੁਤ ਕੁਝ ਸੁਣਿਆ ਹੈ ਜੀ ਪਰ ਉਹ ਇੰਨਾ ਕੀਮਤੀ ਵੀ ਨਹੀਂ ਕਿ ਆਪਣੀ ਹੋਂਦ ਗਵਾਉਣ ਲਈ ਤਿਆਰ ਹੋ ਜਾਈਏ ਉਸ ਪਿਛੇ | ਕਿਹਾ ਜਾਂਦਾ ਹੈ ਕਿ ਹਰ ਆਦਮੀਂ ਦਾ ਅੰਗੂਠੇ ਦਾ ਨਿਸ਼ਾਨ ਵੀ ਭਿੰਨ ਹੈ ਪੂਰੀ ਦੁਨੀਆਂ ਤੇ ਫਿਰ ਸੋਚ ਇੱਕੋ ਸੰਚੇ ਵਿਚ ਕਿਵੇਂ ਢਲ ਸਕਦੀ ਹੈ ? ਵਿਰੋਧ ਵਿਚ ਹੀ ਵਿਕਾਸ ਹੈ ਇਹ ਤਥ ਸਾਰੇ ਜਾਣਦੇ ਹਨ, ਪਰ ਆਪਨੇ ਵਿਰੋਧ ਵੇਲੇ ਇਹ ਗੱਲ ਪਤਾ ਨਹੀਂ ਕਿਉਂ ਵਿਸਰ ਜਾਂਦੀ ਹੈ | ਮਹਿੰਦਰ ਰਿਸ਼ਮ ਜੀ ਨੇ ਸਭ ਆਖ ਦਿਤਾ ਹੈ ਉਹਨਾਂ ਨੂੰ ਕਾਫੀ ਕੁਝ ਪਤਾ ਵੀ ਹੈ ਇਸ ਬਾਰੇ | ਇੱਕ ਸ਼ਿਅਰ ਹਾਜਿਰ ਹੈ ਐਸ ਤਰਸੇਮ ਜੀ ਦਾ :ਪੀਂਘ ਸਤਰੰਗੀ ਦਾ ਫਿਰ ਤਾਂ ਖਾਬ ਵੀ ਨਾ ਆਏਗਾ | ਸ਼ੀਸ਼ਾ ਹਰ ਇੱਕ ਅੱਖ ਦਾ ਜੇ ਕੇਸਰੀ ਬਣ ਜਾਏਗਾ.
ਬਲਵੀਰ ਜਸਵਾਲ ਨੇ ਸਾਰੇ ਘਟਨਾ ਕਰਮ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ," ਸਾਰੀਆਂ ਟਿੱਪਣੀਆਂ ਪੜ੍ਹਦਿਆਂ ਬਹੁਤ ਹੀ ਬੁਰਾ ਲੱਗ ਰਿਹਾ ਹੈ। ਜਿੱਥੇ 'ਵਿਚਾਰ-ਉਤੇਜਕ' ਵਿਚਾਰਾਂ ਦੀ ਆਸ ਹੋ ਸਕਦੀ ਹੈ, ਉੱਥੇ ਇੱਕ-ਦੂਜੇ ਲਈ ਦੂਸ਼ਣਬਾਜ਼ੀ?" ਇੰਦਰਜੀਤ ਸਿੰਘ ਨੇ ਕਿਹਾ....:
ਮੈਂ ਏਸ ਤੋਂ ਬਿਨਾ ਕੁਝ ਨਹੀਂ ਕਹਿਣਾ ਜੀ...
ਕੁਝ ਛੱਡ ਗਏ ਨੇ ਸਾਥ ਬਾਕੀ ਵੀ ਨਾ ਛੱਡ ਜਾਵਾਂਣ
ਬਹੁਤਾ ਸੱਚ ਮੈਂ ਇਸੇ ਲਈ ਦਰਾਅਸਲ ਨਹੀਂ ਲਿਖਦਾ
ਡਰ ਹੈ ਤੇਰਾ ਨਾਮ ਆ ਜਾਵੇਗਾ ਐਵੇ ਫਿਰ ਮੇਰੇ ਹੋਠਾ ਤੇ,
ਇਸੇ ਲਈ ਤਾ ਹੁਣ ਕਿਸੇ ਫੁੱਲ ਨੂੰ ਕਮਲ ਨਹੀਂ ਲਿਖਦਾ.
ਬਹੁਤਾ ਸੱਚ ਮੈਂ ਇਸੇ ਲਈ ਦਰਾਅਸਲ ਨਹੀਂ ਲਿਖਦਾ
ਡਰ ਹੈ ਤੇਰਾ ਨਾਮ ਆ ਜਾਵੇਗਾ ਐਵੇ ਫਿਰ ਮੇਰੇ ਹੋਠਾ ਤੇ,
ਇਸੇ ਲਈ ਤਾ ਹੁਣ ਕਿਸੇ ਫੁੱਲ ਨੂੰ ਕਮਲ ਨਹੀਂ ਲਿਖਦਾ.
ਇਸਦੇ ਨਾਲ ਬਾਕੀ ਦੇ ਸ਼ਿਅਰ ਪੜ੍ਹਨ ਲਾਈ ਉਹਨਾਂ ਲਿੰਕ ਦਿੱਤਾ ਜਿਸ ਵਿੱਚ ਜਾ ਕੇ ਇਹ ਸ਼ਿਅਰ ਮਿਲੇ ਹਨ....:
ਹੋ ਨਾ ਜਾਵੇ ਮੇਰੇ ਤੋ ਬਹਿਰਾ ਦਾ ਕਤਲ ਨਹੀਂ ਲਿਖਦਾ
ਇਸੇ ਲਈ ਮੈਂ ਤਾ ਹੁਣ ਕੋਈ ਵੀ ਗ਼ਜ਼ਲ ਨਹੀਂ ਲਿਖਦਾ
ਉਰਦੂ ਫ਼ਾਰਸੀ 'ਚੋ ਰਹਿਣ ਦੇਵੋ ਮੇਰੀ ਸਮਝ ਨਾ ਆਵਾਂਣ
ਕਰੋ ਪੰਜਾਬੀ ਵਿਚ ਇਨ੍ਹਾ ਦਾ ਹੁਣ ਬਦਲ ਨਹੀਂ ਲਿਖਦਾ
ਕੁਝ ਸਤਕਾਰ ਹੈ ਕੁਝ ਖਿਆਲ ਓਸਦੀ ਲਿਆਕਤ ਦਾ
ਗੱਲਾ ਸੁਣ ਕੇ ਵੀ ਮੈਂ ਓਸਨੂੰ ਕਮ ਅਕਲ ਨਹੀਂ ਲਿਖਦਾ
ਨਿੱਤ ਕਤਲ ਹੁੰਦੇ ਨੇ ਜਜਬਾਤ ਹੁਣ ਜਿਸ ਦਰ ਉਪਰ
ਕਦੇ ਮੇਰਾ ਵੀ ਸੀ ਤਾ ਹੀ ਓਸਨੂੰ ਮਕਤਲ ਨਹੀਂ ਲਿਖਦਾ
ਦਿੱਤਾ ਨਾਮ ਹੈ ਕਿਸੇ ਓਨ੍ਹਾਂ ਦੀ ਸਤਿਕਾਰਤ ਚੀਜ਼ ਨੂੰ
ਰੁਸ ਨਾ ਜਾਵਾਂਣ ਤਾ ਹੀ ਅਫੀਮ ਨੂੰ ਅਮਲ ਨਹੀਂ ਲਿਖਦਾ
ਤਿੜਕਿਆ ਹੈ ਜੋ ਇਕ ਦਿਨ ਓਸ ਨੇ ਟੁੱਟਣਾ ਹੈ ਆਖਰ
ਤਾ ਹੀ ਤਾ ਮੈਂ ਕਦੇ ਦਿਲ ਨੂੰ ਜਰਾ ਸੰਭਲ ਨਹੀਂ ਲਿਖਦਾ
ਇਸੇ ਲਈ ਮੈਂ ਤਾ ਹੁਣ ਕੋਈ ਵੀ ਗ਼ਜ਼ਲ ਨਹੀਂ ਲਿਖਦਾ
ਉਰਦੂ ਫ਼ਾਰਸੀ 'ਚੋ ਰਹਿਣ ਦੇਵੋ ਮੇਰੀ ਸਮਝ ਨਾ ਆਵਾਂਣ
ਕਰੋ ਪੰਜਾਬੀ ਵਿਚ ਇਨ੍ਹਾ ਦਾ ਹੁਣ ਬਦਲ ਨਹੀਂ ਲਿਖਦਾ
ਕੁਝ ਸਤਕਾਰ ਹੈ ਕੁਝ ਖਿਆਲ ਓਸਦੀ ਲਿਆਕਤ ਦਾ
ਗੱਲਾ ਸੁਣ ਕੇ ਵੀ ਮੈਂ ਓਸਨੂੰ ਕਮ ਅਕਲ ਨਹੀਂ ਲਿਖਦਾ
ਨਿੱਤ ਕਤਲ ਹੁੰਦੇ ਨੇ ਜਜਬਾਤ ਹੁਣ ਜਿਸ ਦਰ ਉਪਰ
ਕਦੇ ਮੇਰਾ ਵੀ ਸੀ ਤਾ ਹੀ ਓਸਨੂੰ ਮਕਤਲ ਨਹੀਂ ਲਿਖਦਾ
ਦਿੱਤਾ ਨਾਮ ਹੈ ਕਿਸੇ ਓਨ੍ਹਾਂ ਦੀ ਸਤਿਕਾਰਤ ਚੀਜ਼ ਨੂੰ
ਰੁਸ ਨਾ ਜਾਵਾਂਣ ਤਾ ਹੀ ਅਫੀਮ ਨੂੰ ਅਮਲ ਨਹੀਂ ਲਿਖਦਾ
ਤਿੜਕਿਆ ਹੈ ਜੋ ਇਕ ਦਿਨ ਓਸ ਨੇ ਟੁੱਟਣਾ ਹੈ ਆਖਰ
ਤਾ ਹੀ ਤਾ ਮੈਂ ਕਦੇ ਦਿਲ ਨੂੰ ਜਰਾ ਸੰਭਲ ਨਹੀਂ ਲਿਖਦਾ
ਗੁਰਜਿੰਦਰ ਮਾਂਗਟ ਹੁਰਾਂ ਕਿਹਾ ਕਿ ਕੀ ਕੋਮਿੰਟ ਕਰੀਏ ਵੀਰ ਜੀ...ਅੱਜਕਲ ਫੇਸਬੁਕ ਤੇ ਬੜਾ ਕੁਝ ਅਜੀਬ ਹੋ ਰਿਹਾ ਜੀ...ਫ਼ੇਕ ਪ੍ਰੋਫਾਈਲਾਂ , ਊਟ-ਪਤੰਗ ਮੈਸੇਜੀਜ਼, ਲੋਕ ਅਵਾਜ਼ ਬਣ ਕੇ ਲਿਖਣ ਦੀ ਜਗਾਹ 'ਮੈਂ' ਦੀ ਆਵਾਜ਼.. .ਕੀ ਕੀਤਾ ਜਾਵੇ, ਉਮੀਦ ਤੋਂ ਪਰੇ ਧੰਭ-ਢਾਣੀ ਖਿੱਲਰੀ ਪਈ ਹੈ ਜੀ...ਕੁਛ ਸ਼ੇਅਰ ਅਰਜ਼ ਹਨ ਅਨਵਰ ਸ਼ਊਰ ਜੀ ਦੇ-
ਕਈ ਮਰਹਲੇ ਔਰ ਸਰ ਕਰਨੇ ਹੈਂ
ਅਭੀ ਤੋ ਬਹੁਤ ਸੇ ਸਫ਼ਰ ਕਰਨੇ ਹੈਂ.
ਬਦੀ ਔਰ ਨੇਕੀ,ਯਕੀਨ ਔਰ ਸ਼ਕ਼;
ਹੈਂ ਜਿਤਨੇ ਭੀ ਐਬੋ-ਹੁਨਰ ਕਰਨੇ ਹੈਂ.
ਹਥੇਲੀ ਪੇ ਰਖਤੇ ਹੈਂ ਅਪਨਾ ਕਫ਼ਨ
ਜਿਨਹੇਂ ਅਪਨੇ ਜੀਵਨ ਅਮਰ ਕਰਨੇ ਹੈਂ.
ਸਿਤਮ ਹੈ ਦੁਨੀਆ ਕੇ ਕਿਤਨੇ ਹੀ ਕਾਮ,
ਜਰੂਰੀ ਨਹੀਂ ਹੈਂ ਮਗਰ ਕਰਨੇ ਹੈਂ.
ਕਰੇੰਗੇ ਕਭੀ ਤਰਕ ਭੀ ਤਾਂਕ-ਝਾਂਕ,
ਕਿ ਯੇ ਸਿਲਸਿਲੇ ਉਮਰ ਭਰ ਕਰਨੇ ਹੈਂ.
ਬਹੁਤ ਸਖਤ ਮੌਸਮ ਹੈ ਲੇਕਿਨ 'ਸ਼ਊਰ '
ਅਭੀ ਤੋ ਬਹੁਤ ਸੇ ਸਫ਼ਰ ਕਰਨੇ ਹੈਂ.
ਬਦੀ ਔਰ ਨੇਕੀ,ਯਕੀਨ ਔਰ ਸ਼ਕ਼;
ਹੈਂ ਜਿਤਨੇ ਭੀ ਐਬੋ-ਹੁਨਰ ਕਰਨੇ ਹੈਂ.
ਹਥੇਲੀ ਪੇ ਰਖਤੇ ਹੈਂ ਅਪਨਾ ਕਫ਼ਨ
ਜਿਨਹੇਂ ਅਪਨੇ ਜੀਵਨ ਅਮਰ ਕਰਨੇ ਹੈਂ.
ਸਿਤਮ ਹੈ ਦੁਨੀਆ ਕੇ ਕਿਤਨੇ ਹੀ ਕਾਮ,
ਜਰੂਰੀ ਨਹੀਂ ਹੈਂ ਮਗਰ ਕਰਨੇ ਹੈਂ.
ਕਰੇੰਗੇ ਕਭੀ ਤਰਕ ਭੀ ਤਾਂਕ-ਝਾਂਕ,
ਕਿ ਯੇ ਸਿਲਸਿਲੇ ਉਮਰ ਭਰ ਕਰਨੇ ਹੈਂ.
ਬਹੁਤ ਸਖਤ ਮੌਸਮ ਹੈ ਲੇਕਿਨ 'ਸ਼ਊਰ '
ਕਿਸੀ ਤੌਰ ਯੇ ਦਿਨ ਬਸਰ ਕਰਨੇ ਹੈਂ.
ਗੁਰਜਿੰਦਰ ਮਾਂਗਟ ਜੀ ਨੇ ਇਹ ਵੀ ਕਿਹਾ ਹੈ ਕਿ ਸਾਰੇ ਦੋਸਤਾਂ ਨੂੰ ਮੇਲਾ ਮਾਘੀ ਮੁਕਤਸਰ ਲਈ ਖੁਲਾ ਸੱਦਾ ਹੈ ਜੀ ਪਹੁੰਚਣ ਤੇ ਸੰਪਰਕ ਕਰ ਸਕਦੇ ਹੋ...ਉਹਨਾਂ ਇਸ ਸੰਬੰਧ ਵਿੱਚ ਹੀ ਫੈਸਲਾ ਨਾਂਅ ਦੀ ਇੱਕ ਕਵਿਤਾ ਵੀ ਲਿਖੀ ਹੈ:
1 comment:
ਦੋਸਤੋ ਜੋ ਕੁਝ ਵੀ ਹੋਇਆ ਬੜਾ ਹੀ ਮਾੜਾ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ ਚਲੋ ਏਨਾਂ ਤਾਂ ਜ਼ਰੂਰ ਹੋਇਆ ਕਿ, "ਕੁਛ ਲੋਗ ਪਹਿਚਾਨੇ ਗਏ..."।
ਦੋਸਤੋ ਜੋ ਵੀ ਦੋਸ਼ੀ ਸੀ ਯਕੀਨਨ ਸੌਂ ਨਹੀਂ ਸਕਿਆ ਹੋਵੇਗਾ ਅਤੇ ਆਪਣਾ ਮੂੰਹ ਆਪਣੇ ਆਪ ਤੋਂ ਲੁਕਾ ਰਿਹਾ ਹੋਵੇਗਾ । ਆਓ ਸਾਰੇ ਰਲ਼ਕੇ "ਜਗਵਿੰਦਰ" ਦੀ ਮੌਤ ਦਾ ਅਫ਼ਸੌਸ ਕਰੀਏ ਅਤੇ ਜੋ ਵੀ "ਜਗਵਿੰਦਰ" ਦੇ ਨਾਂ ਹੇਠ ਲੁਕਿਆ ਸ਼ਕਸ ਸੀ ਮਰਿਆ ਤਾਂ ਉਸਦੇ ਅੰਦਰ ਵੀ ਕੁੱਝ ਜ਼ਰੂਰ ਹੋਵੇਗਾ, ਸੋ ਆਓ ਸਾਰੇ ਰਲ਼ਕੇ ਉਸ ਸਖ਼ਸ਼ ਦੀ ਸੁਹਿਰਦਤਾ ਦੀ ਮੌਤ 'ਤੇ ਅਫ਼ਸੋਸ ਜ਼ਾਹਿਰ ਕਰੀਏ ਅਤੇ ਉਸਦੀ ਆਤਮਾ ਦੀ ਸ਼ਾਤੀ ਲਈ ਦਿਲੋਂ ਦੁਆਵਾਂ ਕਰੀਏ । ਦੋਸਤੋ ਆਪਾਂ ਆਪਣਾ ਬੜਾ ਹੀ ਕੀਮਤੀ ਸਮਾਂ ਗੁਆ ਚੁੱਕੇ ਹਾਂ ਜੋ ਕਿਸੇ ਸਾਰਥਿਕ ਕੰਮਾਂ 'ਤੇ ਲਗਾਇਆ ਜਾ ਸਕਦਾ ਸੀ । ਆਓ ਹੁਣ ਅੰਤਮ ਅਰਦਾਸ ਦੇ ਨਾਲ ਹੀ ਇਸ ਸਭ ਕੁੱਝ ਦਾ ਭੋਗ ਪਾਈਏ ਅਤੇ ਆਪਣੀ ਜ਼ਿੰਦਗੀ ਦੇ ਇਸ ਕਾਲੇ ਚੈਪਟਰ ਦਾ ਅੰਤ ਕਰੀਏ । ਇਸ ਸਮੇਂ ਦੇ ਵਿੱਚੋਂ ਉਪਜੀ ਮੇਰੀ ਤਾਜ਼ਾ ਗ਼ਜ਼ਲ ਦੇ ਕੁੱਝ ਸ਼ਿਅਰ:
ਸੱਚ ਨੂੰ ਸੱਚ ਕਹਿ ਨਹੀਂ ਸਕਦਾ ।।
ਝੂਠ ਬਿਨਾ ਪਲ਼ ਰਹਿ ਨਹੀਂ ਸਕਦਾ ।।
ਥੱਕ ਗਿਆ ਹਾਂ ਠੱਗੀਆਂ ਕਰਕੇ,
ਪਰ ਮੈਂ ਹਾਲੇ ਬਹਿ ਨਹੀਂ ਸਕਦਾ ।।
ਢਾਵਾਂਗਾ ਮੈਂ ਪਿਆਰ ਭਰੇ ਦਿਲ,
ਮੇਰਾ ਹਉਮੈ ਢਹਿ ਨਹੀਂ ਸਕਦਾ ।।
ਆਪਣੀ ਇੱਜ਼ਤ ਤੋਂ ਕੀ ਲੈਣੈ,
ਹੋਰ ਕਿਸੇ ਦੀ ਸਹਿ ਨਹੀਂ ਸਕਦਾ ।।
ਚਲ ਲਸਾੜੇ ਅੱਗਾਂ ਲਾਈਏ,
ਨਫ਼ਰਤ ਬਾਝੋਂ ਰਹਿ ਨਹੀਂ ਸਕਦਾ ।।
********************
ਜਿੰਦ ਰੁਲਾਣੇ ਹੋ ਗਏ ਰਿਸ਼ਤੇ //
ਬੜੇ ਡਰਾਣੇ ਹੋ ਗਏ ਰਿਸ਼ਤੇ //
ਕਿੰਨੇ ਚਿਹਰੇ ਹਰ ਇੱਕ ਮੁਖ 'ਤੇ,
ਬੇ-ਪਹਿਚਾਣੇ ਹੋ ਗਏ ਰਿਸ਼ਤੇ //
Post a Comment