Thursday, December 30, 2010

ਏਡਸ ਵਿਵਾਦ : ਗੱਲ ਅੰਤਿਮ ਸਚ ਦੀ


ਕਿਸੇ ਜ਼ਮਾਨੇ ਵਿੱਚ ਓਸ਼ੋ ਦੇ ਪੈਰੋਕਾਰਾਂ ਦਾ ਮਨੋਬਲ ਕਮਜ਼ੋਰ ਕਰਨ ਲਈ ਇੱਕ ਧੂਆਂਧਾਰ ਪ੍ਰਚਾਰ ਕੀਤਾ ਗਿਆ ਸੀ ਕਿ ਓਸ਼ੋ ਰਜਨੀਸ਼ ਨੂੰ ਏਡਸ ਹੋ ਚੁੱਕੀ ਹੈ ਅਤੇ ਉਹ ਬਸ ਆਖਿਰੀ ਸਟੇਜ ਤੇ ਹੈ...ਬਸ ਹੁਣ ਉਹ ਕੁਝ ਕੁ ਦਿਨਾਂ ਦਾ ਹੀ ਮਹਿਮਾਣ ਹੈ..ਅਜਿਹਾ ਕਾਫੀ ਕੁਝ ਇੱਕ ਗਿਣੀ ਮਿੱਥੀ ਸਾਜ਼ਿਸ਼ ਅਧੀਨ ਪ੍ਰਚਾਰਿਆ ਗਿਆ.ਏਸ ਪ੍ਰਚਾਰ ਦੀ ਸਿਖਰ ਦੌਰਾਨ ਇੱਕ ਪ੍ਰਸਿਧ ਪੱਤਰਕਾਰ ਨੇ ਓਸ਼ੋ ਨੂੰ ਵੰਗਾਰਨ ਵਰਗੇ ਅੰਦਾਜ਼ ਵਿੱਚ  ਪੁਛਿਆ ਕਿ ਕੀ ਤੁਸੀਂ ਆਪਣੇ ਵਿਚਾਰਾਂ ਦੀ ਪੁਸ਼ਟੀ ਕਰਨ ਲਈ ਤਿੰਨ ਮਹੀਨੇ (90 ਦਿਨ) ਤੱਕ ਜਿਊਂਦੇ ਵੀ ਰਹੋਗੇ ? ਉਸ ਵੇਲੇ ਓਸ਼ੋ ਨੇ ਬੜੀ ਸਹਿਜ ਅਤੇ ਦ੍ਰਿੜਤਾ ਨਾਲ ਉੱਤਰ ਦਿੱਤਾ ਸੀ ਮੈਂ ਇਸ ਸਾਜ਼ਿਸ਼ ਦਾ ਭਾੰਡਾ ਭੰਨਣ    ਲਈ ਅੱਜ ਵੀ ਹਾਂ ਅਤੇ 100 ਦਿਨਾਂ ਬਾਅਦ ਵੀ ਰਹਾਂਗਾ. ਓਸ਼ੋ ਉਸ ਤੋਂ ਬਾਅਦ ਕਾਫੀ ਦੇਰ ਤੱਕ ਸਾਡੇ ਦਰਮਿਆਨ ਰਹੇ ਪਰ ਉਹਨਾਂ ਦੇ ਆਸ਼ਰਮ ਵਿੱਚ ਆਉਣ ਵਾਲਿਆਂ ਦੀ ਚੈਕਿੰਗ ਸਖ਼ਤ ਕਰ ਦਿੱਤੀ ਗਈ. ਇਸ ਚੈਕਿੰਗ ਵਿੱਚ ਏਡਸ ਟੈਸਟ ਵੀ ਸ਼ਾਮਿਲ. ਉਹਨਾਂ ਦਿਨਾਂ ਵਿੱਚ ਹੀ ਓਸ਼ੋ ਵੱਲੋਂ ਆਪਣੇ ਤਰਕ ਵਾਲੇ ਅੰਦਾਜ਼ ਵਿੱਚ ਦਸਿਆ ਗਿਆ ਸੀ ਕਿ ਕੀ ਏਡਸ ਮੂੰਹ ਦੇ ਲੁਆਬ (ਥੁੱਕ) ਅਤੇ ਜਿਸਮ ਦੇ ਪਸੀਨੇ ਨਾਲ ਵੀ ਤਾਂ ਫੈਲ ਸਕਦੀ ਹੈ.ਸਮੇਂ ਦੀ ਗਰਦ ਨਾਲ ਬੜਾ ਕੁਝ ਭੁੱਲ ਭਲਾ ਗਿਆ ਪਰ ਉਸ ਧੁੰਦਲੀ ਜਿਹੀ ਯਾਦ ਦਾ ਇੱਕ ਝਉਲਾ ਜਿਹਾ ਪਿਆ  ਇਕ਼ਬਾਲ ਗਿੱਲ ਹੁਰਾਂ ਦੇ ਵਿਚਾਰ ਪੜ੍ਹਕੇ. ਉਹਨਾਂ ਲਿਖਿਆ ਕਿ ਮਸਲਾ ਇਹ ਨਹੀਂ ਕਿ ਦਲਜੀਤ ਸਿੰਘ ਕੀ  ਲਿਖਦਾ ਹੈ ਜਾਂ ਕੀ ਤਥ ਪੇਸ਼ ਕਰਦਾ ਹੈ. ਉਹ ਉਸਦਾ ਨਜ਼ਰੀਆ ਹੈ. ਸਾਡੀ ਮੁਸੀਬਤ ਜੋ ਮੈਨੂੰ ਲੱਗ ਰਹੀ ਹੈ ਉਹ ਇਹ ਹੈ ਕਿ ਅਸੀਂ ਸਚ ਬਾਰੇ ਵੀ ਇਹ ਸੋਚਦੇ ਹਾਂ ਕਿ ਕੋਈ ਸਾਨੂੰ ਥਾਲੀ ਵਿਚ ਪਰੋਸਕੇ ਦੇਵੇ, ਮਤਲਬ ਅਸੀਂ ਆਪਣੀ ਕਾਹਿਲਤਾ ਨੂੰ ਹਰ ਵੇਲੇ ਬਚਾਉਣ ਚਾਹੁੰਦੇ ਹਾਂ. ਸਾਨੂੰ ਸਭ ਕੁਝ ਤਿਆਰ ਚਾਹੀਦਾ ਹੈ ਜਦਕਿ ਅਜਿਹਾ ਕਦੇ ਹੁੰਦਾ ਨਹੀਂ. ਬਹੁਤ ਬਾਰ ਲਿਖ ਚੁੱਕਾ ਹਾਂ ਕਿ ਸਚ ਕੋਈ ਪਥਰ ਵਰਗੀ ਸਥਿਰ ਵਸਤੂ ਨਹੀਂ | ਜਦ ਪਹਿਲਾਂ ਪਹਿਲ ਏਡਜ਼ ਦੀ ਖਬਰ ਆਈ ਸੀ ਕਿ ਇਹ ਮੁੜਕੇ ਨਾਲ ਨਹੀਂ ਫੈਲਦਾ ਤਾਂ ਕਿਸੇ ਨੇ ਲਿਖਿਆ ਸੀ ਕਿ ਕੀ ਪ੍ਰਮਾਣ ਹੈ ਇਸ ਗੱਲ ਦਾ ਅੱਜ ਨਹੀਂ ਕੱਲ ਨੂੰ ਇਹ ਭੇਦ ਵੀ ਖੁੱਲ ਸਕਦਾ ਹੈ ਕਿ ਇਹ ਮੁੜਕੇ ਨਾਲ ਵੀ ਫੈਲਦਾ ਹੈ ਮਤਲਬ ਕਿ ਅਸੀਂ ਹਮੇਸ਼ਾ ਸੰਭਾਵਨਾਵਾਂ ਦੇ ਸੰਸਾਰ ਵਿਚ ਵਿਚਰ ਰਹੇ ਹੁੰਦੇ ਹਾਂ | ਮੈਂ ਦਲਜੀਤ ਜੀ ਦੇ ਲੇਖ ਨੂੰ ਬੁਰਾ ਨਹੀਂ ਆਖ ਸਕਦਾ ਜਾਂ ਜੋ ਦਲਜੀਤ ਦੇ ਵਿਰੁਧ ਲਿਖ ਰਿਹਾ ਹੈ ਉਸਨੂੰ ਵੀ ਆਖਰੀ ਸਚ ਨਹੀਂ ਮੰਨ ਸਕਦਾ | ਇੱਕ ਸ਼ੁਭ ਸ਼ਗੁਨ ਹੈ ਕਿ ਅਸੀਂ ਵਿਚਾਰਨਾ ਸ਼ੁਰੂ ਕੀਤਾ ਹੈ ਇਸ ਮਸਲੇ ਤੇ ਅਤੇ ਇਹ ਕਿਸੇ ਚੰਗੇ ਨਵੇਂ ਨਤੀਜੇ ਪੈਦਾ ਕਰਨ ਲਈ ਜਰੂਰੀ ਵੀ ਹੈ | ਇਹ ਸਭ ਆਖਣ ਵਾਲਾ ਦਲਜੀਤ ਸਿੰਘ ਇੱਕਲਾ ਨਹੀਂ ਹੈ ਯੂ ਟਿਊਬ ਤੇ ਸਰਚ ਕਰੋਗੇ ਤਾਂ ਬਹੁਤ ਕੁਝ ਮਿਲ ਜਾਵੇਗਾ ਜੋ ਦਲਜੀਤ ਦੇ ਵਿਚਾਰਾਂ ਦੀ ਪ੍ਰੌੜਤਾ ਕਰਦਾ ਹੈ (ਅੰਤਿਮ ਸਚ ਕੀ ਹੈ ਇਹ ਨਹੀਂ ਪਤਾ) ਏਸੇ ਦੌਰਾਨ 
ਇਕ਼ਬਾਲ ਗਿੱਲ ਹੁਰਾਂ ਨੇ ਇਹ ਵੀ ਕਿਹਾ ਕਿ ਇੱਕ ਦੋ ਦਿਨਾ ਤੱਕ ਇੱਕ ਤਥ ਪੇਸ਼ ਕਰਾਂਗਾ 2005 ਵਿਚ ਡਾ: ਸੁਖਦੀਪ ਦੀ ਨਜਰ ਹੇਠ ਇੱਕ HIV ਪੌਜਿਟਿਵ ਬੱਚਾ ਅਤੇ ਮਾਂ ਸਾਹਮਣੇ ਆਏ ਸਨ ਜੋ 2007 ਤੱਕ ਬਿਨਾਂ ਕਿਸੇ ਦਵਾਈ ਦੇ ਤੰਦਰੁਸਤ ਸਨ | ਉਹਨਾਂ ਦੀ ਅੱਜ ਕੀ ਹਾਲਤ ਹੈ ਅਸੀਂ ਖੋਜ ਰਹੇ ਹਾਂ, ਫਿਰ ਕੁਝ ਅੰਦਾਜ਼ਾ ਲਗਾਣ ਦੀ ਸਥਿਤੀ ਵੀ ਬਣੇਗੀ |
ਇੰਦਰਜੀਤ ਦੇ ਵਿਚਾਰ
ਇਸ ਮਸਲੇ ਤੇ ਚੱਲ ਰਹੀ ਬਹਿਸ ਦੌਰਾਨ ਹੀ ਹੁਣ ਇੰਦਰਜੀਤ ਸਿੰਘ' ਨੇ ਆਪਣੇ ਨਵੇਂ ਵਿਚਾਰ ਰੱਖੇ ਹਨ. ਉਹਨਾਂ ਕਿਹਾ ਹੈ ਕੀ ਇਹ ਝੂਠ ਪ੍ਰਚਾਰ ਡਾਕਟਰ ਦਲਜੀਤ ਵੱਲੋਂ ਕਿਓਂ ਕੀਤਾ ਜਾ ਰਿਹਾ ਹੈ ਇਸਦਾ ਤਾਂ ਪਤਾ ਨਹੀਂ ਪਰ ਇਹ ਸਾਰਾ ਆਰਟੀਕਲ ਹੀ ਝੂਠ ਦਾ ਪੁਲੰਦਾ ਹੈ. ਤੁਸੀਂ ਇਹਨਾਂ ਵਿਚਾਰਾਂ ਨੂੰ ਪੜ੍ਹਨ ਲਈ ਇਸ ਦੇ ਨਾਲ ਪ੍ਰਕਾਸ਼ਿਤ ਤਸਵੀਰ ਤੇ ਕਲਿੱਕ ਕਰਕੇ ਇਸਨੂੰ ਵੱਡਿਆਂ ਕਰ ਸਕਦੇ ਹੋ.ਅਰਿੰਦਰ ਅਰੋਰਾ ਹੁਰਾਂ ਇੰਦਰਜੀਤ ਜੀ ਦੀਆਂ ਕਈ ਗੱਲਾਂ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਡਾਕਟਰ ਦਲਜੀਤ  ਸਿੰਘ ਦੀਆਂ ਕਈ ਗੱਲਾਂ ਸਹੀ ਵੀ ਹਨ. ਪਹਿਲਾਂ ਇਸ ਗੱਲ ਦਾ ਪਤਾ ਲਾਉਣਾ ਜ਼ਰੂਰੀ ਹੈ ਕਿ ਡਾਕਟਰ ਦਲਜੀਤ ਸਿੰਘ ਨੇ ਇਹ ਲੇਖ ਕਦੋਂ ਲਿਖਿਆ ਅਤੇ ਇਹ ਕਦੋਂ ਛਪਿਆ ਸੀ ? ਉਹਨਾਂ ਨੇ ਇਸ ਬਾਰੇ ਟਾਈਮ ਲਾਈਨ ਦੀ ਅਹਿਮੀਅਤ ਨੂੰ ਯਾਦ ਰੱਖਣ ਤੇ ਜੋਰ ਦਿੱਤਾ ਹੈ.ਇਸਦੇ  ਜੁਆਬ ਵਿੱਚ ਇੰਦਰਜੀਤ ਨੇ ਦਸਿਆ ਕਿ ਇਹ ਕਿਤਾਬ ਅਕਤੂਬਰ 2010 ਵਿੱਚ ਛਪੀ ਪੁਸਤਕ ਸਚ ਦੀ ਭਾਲ ਵਿੱਚ ਪ੍ਰਕਾਸ਼ਿਤ ਹੋਇਆ ਹੈ.
ਨਵੀ ਸਿਧੂ ਜੀ ਨੇ ਇਸ ਬਹਿਸ ਬਾਰੇ ਆਪਣੇ ਨਵੇਂ ਵਿਚਾਰਾਂ ਵਿੱਚ ਕਿਹਾ ਹੈ ਕਿ ਡਾ. ਦਲਜੀਤ ਸਿੰਘ ਦੇ ਮੁਖ ਸਰੋਤ ਡਾ. ਰੋਬੇਰਟ ਵਿਲਨਰ ਬਾਰੇ ਹੁਣ ਤੁਸੀਂ ਜ਼ਰਾ ਇਹ ਵੀ ਸੁਣ ਲਵੋ|  ਡਾ ਵਿਲਨਰ ਨੇ 1994 ਵਿਚ ਏਡਸ ਦੀ ਕਿਤਾਬ “Deadly Deception”, ਦੇ ਨਾਲ ਹੀ ਕੈਂਸਰ ਦੇ ਇਲਾਜ ਦਾ ਦਾਅਵਾ ਕਰਦੀ ਕਾਢ ਵੀ ਕਢੀ ਆਪਣੀ ਇਕ ਹੋਰ ਕਿਤਾਬ “The  Cancer Solution” ਵਿਚ| ਇਹ ਦੋਵੇਂ ਕਿਤਾਬਾਂ 1994 ਵਿਚ ਛਪੀਆਂ| ਜਿਸ ਤਰਾਂ ਉਸਨੇ ਏਡਸ ਨੂੰ ਮੰਨਣ ਤੋਂ  ਇਨਕਾਰ ਕੀਤਾ ਸੀ ਉਸੇ ਤਰਾਂ ਉਸਨੇ ਕੇੰਸਰ ਦੇ ਇਲਾਜ ਬਾਰੇ ਵੀ ਕਿਹਾ ਕਿ ਜੋ ਇਲਾਜ ਕੇੰਸਰ ਲਈ ਕੀਤਾ ਜਾਂਦਾ ਹੈ ਓਹ ਬਿਲਕੁਲ ਫਜੂਲ ਅਤੇ ਮਹਿੰਗਾ ਹੈ. ਉਸਨੇ ਇਹ ਦੋਸ਼ ਵਿਊ ਲਾਇਆ ਕਿ ਦਵਾਈਆਂ ਬਣਾਉਣ ਵਾਲੀਆਂ ਵਾਲੀਆਂ ਕੰਪਨੀਆਂ ਇਹ ਸਾਰਾ ਕੁਝ ਆਪਣੀਆ ਜੇਬਾਂ ਭਰਨ ਲਈ ਹੀ ਕਰਦੀਆਂ ਹਨ| ਨਵੀ ਸਿਧੂ ਹੁਰਾਂ ਨੇ ਇਹ ਯਾਦ ਵੀ ਕਰਾਇਆ ਹੈ ਕਿ  ਤੁਸੀਂ ਸਾਰੇ ਮੋਰਾਰਜੀ ਦੇਸਾਈ ਦੀ “ਦੇਸਾਈ ਬਾਰ” ਤੋ ਵਾਕਫ ਹੋ ਹੀ| ਡਾ. ਵਿਲਨਰ ਨੇ ਤਾਂ ਉਸ ਤੋਂ ਵੀ ਵਧ ਕੇ ਬੜੇ ਭੈੜੇ ਭੈੜੇ ਇਲਾਜ ਇਸ ਕਿਤਾਬ ਵਿਚ ਕੈਂਸਰ ਲਈ ਦਸੇ| ਹੁਣ ਤੁਸੀਂ ਆਪ ਹੀ ਦੇਖ ਲਵੋ ਕਿ ਕੈਂਸਰ ਦੇ ਇਲਾਜ ਨੇ 1994 ਤੋਂ ਲੈਕੇ ਹੁਣ ਤਕ ਕਿਨੀ ਤਰੱਕੀ ਕੀਤੀ ਹੈ| ਜੇ ਦੁਨੀਆ ਡਾ. ਵਿਲਨਰ ਦੇ ਪਿਛੇ ਲਗਦੀ ਤਾਂ ਸਮਝ ਲਵੋ ਕੇ  ਕੈਂਸਰ ਦੇ ਇਲਾਜ ਵਿਚ ਤਰੱਕੀ ਦੀ ਥਾਂ, ਕੈਂਸਰ ਲਈ “ਦੇਸਾਈ ਬਾਰਾਂ” ਹੀ ਰਹਿ ਜਾਣੀਆਂ ਸਨ| ਤੁਸੀਂ ਆਪ ਹੀ ਅੰਦਾਜਾ ਲਾ ਲਵੋ ਵਈ ਡਾ ਵਿਲਨਰ ਜਾਂ ਡਾ ਦਲਜੀਤ ਸਿੰਘ ਦੀਆਂ ਕਿਤਾਬਾਂ ਤੇ ਤੁਹਾਨੂੰ ਵਿਸਵਾਸ ਕਰਨਾ ਚਾਹੀਦਾ ਹੈ  ਕਿ ਨਹੀਂ| 
 ਪੰਜਾਬੀ ਦੀ ਕਹਾਵਤ ਹੈ... ਕਹਿੰਦੇ ਨੇ “ਲੰਡੇ ਨੂੰ ਮੀਣਾ ਸੋ ਕੋਹ ਦਾ ਵਲ ਪਾ ਕੇ ਮਿਲਦਾ” |
ਫੋਟੋ ਧੰਨਵਾਦ ਸਹਿਤ : ਸਿਵਲ ਰਾਈਟਸ 
 Dr. Willner’s suggested prime therapies for cancer and aids were Budwig Diet, Chelation therapy, Laetrile, Ozone therapy, Pulsed Magnetic therapy, 714X, Glyoxide, Proteolytic enzymes, rectal Coffee instillation Colonic cleansing,Cryogenic and Live cell therapy, Mind-spiritual support, Therapeuticvitamin/minerals, Rene Caisse's herbal cancer remedy.
 ਜੇ ਤੁਸੀਂ ਹੋਰ ਜਾਣਕਾਰੀ ਚਾਉਂਦੇ ਹੋ ਤਾਂ ਕੁਝ ਲਿੰਕ| 
http://punjab-screen.blogspot.com/ 
More info from ਇੰਦਰਜੀਤ ਸਿੰਘ the first one to report on this...http://www.facebook.com/?ref=logo#!/photo.php?fbid=1395299901769&set=a.1248878561327.27800.1810365986
ਡਾ ਰੋਬੇਰਟ ਵਿਲਨਰ ਏਡ੍ਸ ਸੁਈ ਲਗਾਓਣ ਵਾਲੀ ਵੀਡੀਓ  ...http://www.dailymotion.com/video/xfm57n_dr-r-willner-injects-himself-hiv-at-a-press-conference_news I think the purpose was to increase the sales of his book.
  1. Videos talking about Aids myths and data proof that AZT works...http://aidstruth.org/
  2. Aids Deniers like Dr. Willner.... Go through the HISTORY area.... this is nothing new. http://en.wikipedia.org/wiki/AIDS_denialism
 ਨਵਤੇਜ ਸਿਧੂ ਹੁਰਾਂ ਦੇ ਨਾਲ ਹੀ ਇੱਕ ਜ਼ਰੂਰੀ ਗੱਲ ਯਾਦ ਆ ਗਈ ਹੈ ਤਰਲੋਕ ਸਿੰਘ ਜੱਜ  ਹੁਰਾਂ ਦੀ.ਉਹਨਾਂ ਯਾਦ ਦੁਆਇਆ ਹੈ ਕਿ ਕੀ ਕਿਸੇ ਨੇ ਕਰਨਲ ਨਰਿੰਦਰ ਪਾਲ ਸਿੰਘ ਦਾ 1975 ਦੇ ਆਸ ਪਾਸ ਛਪਿਆ ਬਹੁਚਰਚਿਤ ਨਾਵਲ "ਬਾ - ਮੁਲਾਹਜਾ ਹੋਸ਼ਿਆਰਅਰਥਾਤ  ਸਾਵਧਾਨ ਭਵਿਖ ਦੀ ਸਵਾਰੀ ਆ ਰਹੀ ਹੈ ਪੜ੍ਹਿਆ ਹੈ ? ਪੰਜਾਬੀ ਦੇ ਲੇਖਕ ਇਸ ਮਹਾਨ ਨਾਵਲਕਾਰ ਨੇ ਬਹੁਤ ਚਿਰ ਪਹਿਲਾਂ ਏਡ੍ਸ ਵਰਗੀ ਕਿਸੇ ਭਿਆਨਕ ਬੀਮਾਰੀ ਦੀ ਭਵਿਖ ਬਾਣੀ ਕਰ ਦਿੱਤੀ ਸੀ ਤੇ ਨਾਲ ਹੀ ਇਹ ਵੀ ਕਿ ਇਸ ਬੀਮਾਰੀ ਦਾ ਇਲਾਜ ਪੰਜਾਬ ਜਾਂ ਭਾਰਤ ਵਿਚ ਹੋਵੇਗਾ | ਬਹੁਤ ਪੁਰਾਣਾ ਪੜ੍ਹਿਆ ਹੋਣ ਕਰਕੇ ਜਿਆਦਾ ਤਥ ਚੇਤੇ ਨਹੀਂ ਹਨ ਪਰ ਲਗਭਗ ਬਿਲਕੁਲ ਅਜਿਹਾ ਹੀ ਲਿਖਿਆ ਸੀ ਨਾਵਲਕਾਰ ਨੇ | ਇਸ ਨਾਵਲ ਵਿਚ ਸਿਖ ਧਰਮ ਨਾਲ ਸਬੰਧਤ ਕੁਝ ਇਤਰਾਜ਼ਯੋਗ ਸ਼ਬ੍ਦਾਵਲੀ ਕਾਰਨ ਮੁਖ ਸੰਪਾਦਕ ਅਜੀਤ ਜਨਾਬ ਸਾਧੂ ਸਿੰਘ ਹੁਰਾਂ ਵੱਲੋਂ ਇਸਦੇ ਖਿਲਾਫ਼ ਚਲਾਈ ਗਈ ਜਬਰਦਸ੍ਤ ਮੁਹਿੰਮ ਕਾਰਣ  ਉਸ ਵੇਲੇ ਦੀ ਪੰਜਾਬ ਸਰਕਾਰ ਨੇ ਇਸ ਨਾਵਲ ਤੇ ਪਾਬੰਦੀ ਲਗਾ ਦਿੱਤੀ ਸੀ ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁਖ ਮੰਤਰੀ ਸਨ | ਰੈਕਟਰ ਜੀ ਸ਼ਾਇਦ ਤੁਹਾਨੂੰ ਯਾਦ ਹੋਵੇਗਾ | ਮੈਂ, ਹਰਜਿੰਦਰ ਸਿੰਘ ਲਾਲ ਸਾਹਿਬ, ਹਰਨੇਕ ਕਲੇਰ ਤੇ ਹੋਰ ਪੰਜਾਬੀ ਸਾਹਿਤਕਾਰ ਕਰਨਲ ਸਾਹਿਬ ਨਾਲ ਡਟ ਕੇ ਖੜੇ ਰਹੇ ਸਾਂ | ਗੁਰਜਿੰਦਰ ਮਾਂਗਟ ਜੀ ਨੇ ਵੀ ਬਹੁਤ ਹੀ ਅਰਥਪੂਰਨ ਗੱਲਾਂ ਕਹੀਆਂ ਹਨ. ਉਹਨਾਂ ਲਿਖਿਆ ਕਿ ਲੱਗਦਾ ਹੈ ਅੰਤਿਮ ਸਚ ਕੁਝ ਵੀ ਨਹੀ ਹੈ ਇਕ਼ਬਾਲ ਗਿਲ ਜੀ ਅਸੀਂ ਪੜਾਅ ਵਾਰ ਸਚ ਲਭ ਰਹੇ ਹਾਂ...ਸਿਲਸਿਲਾ ਚਲਦਾ ਰਹੇਗਾ...ਪਰ ਕੁਝ ਵੀ ਠੋਸ ਨਹੀ ਹੈ...ਗਰਮੀ ਲੱਗਣ ਤੇ ਸਭ ਪਿਘਲਦਾ ਲਗਦਾ...ਦੇਖਦੇ ਹਾਂ...lets watch and wait instead of wait and watch  ਉਹਨਾਂ ਇਹ ਵੀ ਆਖਿਆ ਕਿ ਤੇ ਸਚ ੦ -੧ ਦੀ ਤਰਾਂ ਨਹੀ ਹੁੰਦਾ ਕਈ ਵਾਰੀ ਸਚਾ ਝੂਠ ਤੇ ਕਈ ਵਾਰ ਝੂਠਾ ਸਚ ਵੀ ਬੋਲਿਆ ਜਾਂਦਾ.   

ਇਹ ਬਹਿਸ ਜਾਰੀ ਹੈ. ਕੋਈ ਵੀ ਨਵੀਂ ਗੱਲ ਸਾਹਮਣੇ ਆਉਣ ਤੇ ਤੁਹਾਡੇ ਸਾਹਮਣੇ ਜ਼ਰੂਰ ਰੱਖੀ ਜਾਵੇਗੀ. ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜ਼ਰੂਰ ਲਿਖੋ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.--ਰੈਕਟਰ ਕਥੂਰੀਆ 

2 comments:

Unknown said...

ਮੇਡੀਕਲ ਵਿਗਿਆਨ ਦੇ ਖੇਤਰ ਵਿਚ ਭਾਰਤ ਦੀ ਪਹੁੰਚ ਨੂੰ ਨਜ਼ਰੰਦਾਜ਼ ਨਹੀ ਕੀਤਾ ਜਾ ਸਕਦਾ
ਨਰਿੰਦਰ ਪਾਲ ਸਿੰਘ ਜੀ ਨੇ ਵੀ ਠੀਕ ਕਿਹਾ ਕਿ ਇਸਦਾ ਇਲਾਜ ਭਾਰਤ ਵਿਚ ਲਭਿਆ ਜਾਵੇਗਾ
ਉਮੀਦ ਕਰਦੇ ਹਾਂ ਕਿ ਅਜਿਹਾ ਹੀ ਹੋਵੇ

ਸਚੇ ਝੂਠ ਤੋਂ ਮੈਨੂੰ ਛੋਟੇ ਸਾਹਿਬਜਾਦਿਆਂ ਦੀ ਸ਼ਾਹਦਤ ਦੀ ਯਾਦ ਆ ਗਈ
ਓਹ ਵੀ ਸਚੇ ਝੂਠ ਦਾ ਸ਼ਿਕਾਰ ਹੋਏ ਸੀ
ਸ਼ੁਕਰੀਆ

daanish said...

ਅੰਤਿਮ ਸਚ ਇਹ ਵੀ ਨਹੀ ....
ਜੇ ਕੁੱਜ ਹੈ ਤਾਂ ਬਸ ਏਹੋ ਕਿ
ਏਡ੍ਸ ਦਾ ਬਚਾਵ ਹੀ ਏਡ੍ਸ ਦਾ ਇਲਾਜ ਹੈ
ਲੋਕਾਂ ਤਕ ਜਾਣਕਾਰੀ ਪਹੁੰਚਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ
ਆਪ ਸਬ ਦੀ ਮਿਹਨਤ ਸ਼ਲਾਘਾ ਯੋਗ ਹੈ .

'ਦਾਨਿਸ਼' ਭਾਰਤੀ