Friday, December 31, 2010

ਸਾਡਾ ਮਕਸਦ ਹਰ ਸਮਾਜਿਕ ਬੁਰਾਈ ਦੀ ਕਬਰ ਪੁੱਟਣਾ ਹੈ

ਜ਼ਿੰਦਗੀ 'ਚ ਬਹੁਤ ਕੁਝ ਅਜਿਹਾ ਹੁੰਦਾ ਹੈ ਜਿਸਨੂੰ ਅਸੀਂ ਕਿਸੇ ਨਾ ਕਿਸੇ ਕੋਲੋਂ ਸਿੱਖਦੇ ਹਾਂ, ਬਹੁਤ ਕੁਝ ਸਾਨੂੰ ਜ਼ਿੰਦਗੀ ਸਿਖਾਉਂਦੀ ਅਤੇ ਬਹੁਤ ਕੁਝ ਠੋਹਕਰਾਂ ਅਤੇ ਤਜਰਬੇ...ਗੱਲ ਕੀ ਸਿੱਖਣ ਦਾ ਇਹ ਸਿਲਸਿਲਾ ਸਾਰੀ ਉਮਰ ਜਾਰੀ ਰਹਿੰਦਾ ਹੈ....ਹਾਲ ਹੀ ਵਿੱਚ ਫੇਸਬੁੱਕ ਤੇ ਦੋ ਗਰੁੱਪ ਬਣੇ ਤੇ ਫਿਰ ਇੱਕ ਹੋਰ ਗਰੁੱਪ ਵੀ ਨਜ਼ਰ ਆਇਆ. ਅਜੇ ਇਹ ਭੰਬਲ ਭੂਸਾ ਵਿੱਚੇ ਹੀ ਸੀ ਕਿਹੜਾ ਗਰੁੱਪ ਕਿਓਂ ਅਤੇ ਕਿਸ ਮੰਤਵ ਨਾਲ ਬਣਾਇਆ ਗਿਆ ਕਿ ਲੁਕਵੇਂ ਇਸ਼ਾਰਿਆਂ ਤੋਂ  ਬਾਅਦ ਉਹਨਾਂ ਤੇ ਖੁੱਲੀਆਂ ਟਿੱਪਣੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ. ਗੱਲ ਆਈ ਇੰਦਰਜੀਤ ਸਿੰਘ ਕਾਲਾ ਸੰਘਿਆ ਤੇ ਉਸ ਵੇਲੇ ਜਦੋਂ ਇੱਕ ਟਿੱਪਣੀ ਉਸਦਾ ਨਾਮ ਲੈ ਕੇ ਕੀਤੀ ਗਈ. ਜਗਵਿੰਦਰ ਸਿੰਘ ਵੱਲੋਂ ਕੀਤੇ ਗਈ ਇਸ ਟਿੱਪਣੀ ਵਿੱਚ ਕਿਹਾ ਗਿਆ :ਸਿਖਣ ਪ੍ਰਕ੍ਰਿਆ ਦੇ ਇਹਨਾਂ ਯਤਨਾਂ ਨੂੰ ਢਾਹ ਲਾਓਣ ਦਾ ਕੰਮ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਕਿਸੇ ਨੇ ਇੱਕ ਨਵਾਂ ਪੇਜ " ਅਸੀਂ ਕਬਰ ਪੁੱਟਣਾ ਚਾਹੁੰਦੇ ਹਾਂ " ਬਣਾ ਧਰਿਆ |ਇਹ ਪੇਜ ਉਸ ਇੰਦ੍ਰਜੀਤ ਵੱਲੋਂ ਬਣਾਇਆ ਗਿਆ ਹੈ ਜੋ ਆਪ ਸੌ ਹੀਲੇ ਕਰਨ ਦੇ ਬਾਵਜੂਦ ਵੀ ਗ਼ਜ਼ਲ ਦਾ ਲੱਲਾ ਭੱਬਾ ਨਹੀਂ... ਸਮਝ ਸਿਖਿਆ ਤੇ ਗਜਲਕਾਰਾਂ ਨੂੰ ਆਪਣੀਆਂ ਰਚਨਾਵਾਂ ਵਿਚ ਗਾਹਲਾਂ ਕਢਣ ਵਰਗੀਆਂ ਹਰਕਤਾਂ ਕਰਨ ਲੱਗਿਆ | ਮਾਨਸਿਕ ਤੌਰ ਤੇ ਬੀਮਾਰ ਇਸ ਕਥਿਕ ਸਾਹਿਤਕਾਰ ਨੇ ਸਾਡੇ ਵਿਚੋਂ ਬੜੀਆਂ ਨੂੰ ਉਸ ਗਰੁਪ ਦਾ ਮੇੰਬਰ ਵੀ ਬਣਾਇਆ ਹੋਇਆ ਹੈ ਤੇ ਤੁਸੀਂ ਸਾਰੇ ਉਸ ਵਿਰੋਧੀ ਦੀ ਸ਼ਲਾਘਾ ਵੀ ਕਰ ਰਹੇ ਹੋ | ਸੋ ਇਹ ਯਤਨ "ਸਿਖੋ ਸਮਝੋ ਤੇ ਸਿਰਜੋ ਗ਼ਜ਼ਲ" ਜਾਂ "ਅਸੀਂ ਗ਼ਜਲ ਸਿਖਣੀ ਚਾਹੁੰਦੇ ਹਾਂ" ਦੇ ਨਾਲ ਹੀ ਜਦੋਂ ਇਸਦਾ ਵਿਰੋਧ ਸ਼ਰੂ ਕਰ ਦਿੱਤਾ ਗਿਆ ਹੈ ਤਾਂ ਸਿਖਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ.....   ਇਸ ਟਿੱਪਣੀ ਨਾਲ ਹੋਇਆ ਇਹ ਕਿ ਇਹ ਸਭ ਇੱਕ ਖੁੱਲੀ ਜੰਗ ਵਰਗੇ ਮਾਹੌਲ ਵਿੱਚ ਬਦਲ ਗਿਆ. ਇਸਦੇ ਜੁਆਬ ਵਿੱਚ ਇੰਦਰਜੀਤ ਹੁਰਾਂ ਨੇ ਕਿਹਾ ਕਿ  ਇਹ ਸਭ ਲਿਖਿਆ ਗਿਆ ਹੈ ਇੱਕ ਨਵੇਂ ਬਣੇ ਗਰੁੱਪ ਸਮਝੋ ਸਿੱਖੋ ਸਿਰਜੋ ਗਜ਼ਲ ਵਿੱਚ. ਇਸ ਬਾਰੇ ਇੰਦਰਜੀਤ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਵੀ ਇਹ ਗੱਲ ਵੀ ਸਾਫ਼ ਕੀਤੀ ਕਿ ਮੈਂ  ਆਪਣੇ ਗਰੁੱਪ ਵਿਚ ਕਿਤੇ ਗਜ਼ਲਕਾਰਾਂ ਦੇ ਵਿਰੋਧ ਦੀ ਗੱਲ ਨਹੀਂ ਕੀਤੀ ਇਥੋਂ ਤੱਕ ਕਿ ਏਸ ਗਰੁੱਪ ਵਿਚ ਕਿਤੇ ਗ਼ਜ਼ਲ ਸ਼ਬਦ ਵੀ ਨਹੀਂ ਵਰਤਿਆ ਗਿਆ. ਹੁਣ ਕੀ ਕਹੀਏ ਏਹੋ ਜਿਹੇ ਜਾਣੀ ਜਾਣ ਲੋਕਾਂ ਨੂੰ ?
ਜ਼ਿਕਰਯੋਗ ਹੈ ਕਿ ਇਸ ਗਰੁਪ ਤੋਂ ਪਹਿਲਾਂ ਅਸੀਂ ਗਜ਼ਲ ਲਿਖਣਾ ਸਿੱਖਣਾ ਚਾਹੁੰਦੇ ਹਾਂ ਅਤੇ ਅਸੀਂ ਕਬਰ ਪੁੱਟਣਾ ਚਾਹੁੰਦੇ ਹਾਂ ਵਰਗੇ ਗਰੁੱਪ ਵੀ ਨਜ਼ਰੀਂ ਪਏ ਸਨ. ਇੰਦਰਜੀਤ ਦਾ ਕਹਿਣਾ ਹੈ ਕੀ ਅਸੀਂ ਕਬਰ ਪੁੱਟਣੀ ਚਾਹੁੰਦੇ ਹਾਂ ਬਹੁਤ ਪਹਿਲਾਂ ਦਾ ਬਣਾਇਆ ਹੋਇਆ ਹੈ. ਇਸਦਾ ਗਜ਼ਲ ਸਕੂਲ ਨਾਲ ਕੋਈ ਸੰਬੰਧ ਨਹੀਂ. ਸਾਡਾ ਮਕਸਦ ਹਰ ਸਮਾਜਿਕ ਬੁਰਾਈ ਦੀ ਕਬਰ ਪੁੱਟਣਾ ਹੈ. ਉਹਨਾਂ ਇਸ ਗਰੁੱਪ ਦੇ ਵੇਰਵੇ ਅਤੇ ਜਾਂ ਪਛਾਣ ਵਜੋਂ ਵੀ ਇਹੀ ਕੁਝ ਕਿਹਾ ਹੈ.

ਆਓ ਰਲ ਮਿਲ ਕੇ
ਕਬਰ ਪੁੱਟੀਏ
ਉਨ੍ਹਾ ਦੀ
ਜੋ ਸੱਚ ਨੂੰ ਝੂਠ ਹੇਠਾਂ ਦਬਉਣਾ ਚਾਹੁੰਦੇ ਨੇ
ਜੋ ਇਨਸਾਨੀਅਤ ਦੇ ਦੁਸ਼ਮਣ ਨੇ
ਨਫ਼ਰਤ ਫ਼ਲਾ ਰਹੀ ਹਰ ਵਿਚਾਰਧਾਰਾ ਦੀ
ਸ਼ਹਿਦ ਵਰਗੀਆਂ ਮਿਠੀਆਂ ਬੋਲੀਆਂ ਵਿਚ
ਸਿਧਾਂਤਾ ਦੇ ਨਾਮ ਤੇ ਜਹਿਰ ਘੋਲ ਰਿਹੇ
ਵਿਦਵਾਨ ਦੀ
ਅਖੋਤੀ ਸਿਧਾਂਤਕਾਰਾ ਤੇ ਲੋਕ ਵਿਰੋਧੀ
ਫ਼ਲਸਫ਼ਾ ਰਖਣ ਵਾਲੇ
ਤੇ ਉਨ੍ਹਾ ਦੇ ਸਮਰਥਕਾ ਦੀ
ਜਾਤ ਪਾਤ ਵਰਗੀਆਂ ਬਿਮਾਰੀਆਂ ਦੀ
ਦੁਨੀਆ ਨੂੰ ਜੰਗ ਵਿਚ ਝੋਕ ਰਹੀਆਂ
ਸੰਸਥਾਵਾਂ ਦੀ
ਮੁਨ੍ਖਤਾ ਦੇ ਦੁਸ਼ਮਣ
ਹਰ ਰੀਤੀ ਰਿਵਾਜ਼ ਦੀ
ਹੋ...
ਇਸ ਕਵਿਤਾ ਦੇ ਨਾਲ ਹੀ ਇੰਦਰਜੀਤ ਸਿੰਘ ਨੇ  ਕਿਹਾ ਹੈ ਕਿ ਮੈਨੂੰ ਇਹ ਗੱਲ ਸਮਝ ਨਹੀ ਆ ਰਹੀ ਕੀ 26 - 26 ਸਾਲ ਕਲਮ ਘਸਾਈ ਕਰਨ ਵਾਲਿਆ ਨੂੰ ਇਕ 26 ਸਾਲ ਦੇ ਮੁੰਡੇ ਦੀਆਂ ਗੱਲਾਂ ਵਿਚ ਇਨ੍ਹੀ ਦਿਲਚਸਪੀ ਕਿਉ ਹੈ ? ਓਸ ਦੀਆ activites ਤੋ ਓਹਨਾ ਨੂੰ ਡਰ ਕਿਉ ਲਗਦਾ ਹੈ? ਵੈਸੇ ਤਾ ਇਨ੍ਹਾ ਦੀ ਬੋਖ੍ਲਾਹਟ ਕੋਈ ਨਵੀ ਹੈ ਮੇਰੇ ਲਈ ਪਹਿਲਾ ਵੀ ਇਹ "ਵਿਦਵਾਨ" ਮੇਰੀਆ ਲਿਖਤਾ ਨੂੰ ਗਾਲਾ,ਨਾਰੇਬਾਜੀ ਕਹਿੰਦੇ ਰਹੇ ਨੇ ਤੇ ਮੈਨੂੰ ਪੰਜਾਬੀ ਕਵਿਤਾ ਦਾ ਬਾਲ ਠਾਕਰੇ,ਚਲੋ ਬਾਕੀ ਇਨ੍ਹਾ ਦੀ ਗੱਲ ਠੀਕ ਹੈ ਕੇ ਮੈਨੂੰ ਗ਼ਜ਼ਲ ਦੀ ਕੋਈ ਜਾਣਕਾਰੀ ਨਹੀ ਹੈ ਤੇ ਨਾ ਹੀ ਮੈਂ ਇਹ ਸਿਖਣੀ ਹੈ ਕਿਉ ਕੀ ਇਹਨਾ ਦੇ ਇਸ ਅਰੂਜ਼ ਦੇ ਇਲਮ ਤੋ ਬਿਨਾ ਲਿਖੀਆਂ ਮੇਰੀਆ ਕਈ ਰਚਨਾਵਾ ਕੰਪੋਜ਼ ਵੀ ਕੀਤੀਆਂ ਜਾ ਚੁੱਕੀਆਂ ਨੇ ਤੇ ਦਮਨ ਮਾਹਲ ਵਰਗੇ ਦੋਸਤਾ ਨੇ ਗਾਈਆਂ ਵੀ ਨੇ,
ਇੱਕ ਗਲ ਹੋਰ ਗਜ਼ਲਾਂ ਦੇ ਇੱਕ ਮਾਨਸਿਕ ਤੋਰ ਤੇ "ਤਾਕਤਵਰ" ਮਾਸਟਰ ਜੀ ਨੇ ਮੈਨੂੰ ਬਲਾਕ ਕੀਤਾ ਹੋਇਆ ਹੈ ਸ਼ਾਇਦ ਇਸ ਕਰਕੇ ਕਿ ਮੈਂ ਉਹਨਾਂ  ਦੀਆਂ ਗ਼ਜ਼ਲਾਂ ਨਾ ਪੜ ਸਕਾਂ  ਉਨ੍ਹਾ ਤੇ ਕੋਈ ਕੋਮੈੰਟ ਨਾ ਲਿਖ ਸਕਾਂ ਜਾਂ ਕਿਤੇ ਰਚਨਾ ਬਾਰੇ ਕੋਈ ਸਵਾਲ ਨਾ ਕਰ ਦੇਵਾਂ ਇਕ ਹੋਰ ਗਲ ਯਾਦ ਆ ਗਈ ਇਸ ਸਭ ਤੋ ਕੇ ਰਾਂਝਾ ਜਦ ਗੋਰਖ ਦੇ ਟਿੱਲੇ ਤੇ ਗਿਆ ਤਾਂ ਗੋਰਖ ਨੇ ਓਸ ਦੀ ਸ਼ਿੱਦਤ ਤੇ ਮੁੱਹਬਤ ਕਾਰਨ ਓਸ ਨੂੰ ਜੋਗ ਦੇ ਦਿੱਤਾ ਜਿਸ ਕਰਨ ਓਸ ਦੇ ਚੇਲੇ ਬੋਖ੍ਲਾਹਟ ਵਿਚ ਆ ਗਏ ਕਿਉ ਕਿ ਰਾਂਝਾ ਨਾਂ ਤਾਂ ਹਠ ਜੋਗ ਵਿਚ ਪਰਪੱਕ ਸੀ ਤੇ ਨਾਂ ਹੀ ਜੋਗ ਦੇ ਸਿਧਾਂਤਾ ਵਿਚ ਜਦ ਕੇ ਓਹ ਸਨ ਪਰ ਰਾਂਝਾ ਫਿਰ ਵੀ ਗੋਰਖ ਤੇ ਕੁਲ ਲੋਕਾਈ ਦੇ ਪਿਆਰ ਦਾ ਪਾਤਰ ਬਣ ਗਿਆ,ਪਰ ਓਹ ਸਿਧਾਂਤਾ ਤੇ ਹਠ ਜੋਗ ਵਿਚ ਪਰਪੱਕ ਹੋ ਕੇ ਵੀ ਰਾਂਝੇ ਵਾਲਾ ਰੁਤਬਾ ਨਾ ਪਾ ਸਕੇ ਚਲੋ ਖੈਰ ਵਾਰਿਸ ਸ਼ਾਹ ਮੀਆਂ ਜਿਨਾ ਨੂੰ ਰੱਬ ਬਖਸ਼ੇ ਤਿਨਾ ਨਾਲ ਕੀ ਮਹਿਕਮਾ ਜੰਗ ਦਾ ਹੈ.
ਇੰਦਰਜੀਤ ਸਿੰਘ ਨੇ ਆਪਣੀ ਇਹ ਰਚਨਾ ਵੀ ਭੇਜੀ ਹੈ ਜਿਸ ਵਿਚੋਂ ਉਹਨਾਂ ਦੇ ਮਨ ਦੀ ਹਾਲਤ ਸਾਫ਼ ਝਲਕਦੀ ਹੈ. ਲਓ ਤੁਸੀਂ ਵੀ ਪੜ੍ਹੋ.

ਓਹ ਤਾਂ ਕਸਰ ਨਹੀਓ ਛੱਡਦੇ ਲਾਉਦੇ ਇਲ੍ਜ਼ਾਮ ਨਵੇ ਘੜ ਕੇ
ਮੈਂ ਹੀ ਕਮਲਾ ਜੋ ਜਰ ਜਾਂਦਾ ਹਾ ਸਭ ਕੁਝ ਚੁੱਪ ਕਰ ਕੇ

ਖਬਰੇ ਮੈਂ ਚੁਭਦਾ ਹਾ ਜਾਂ ਫਿਰ ਮੇਰੀ ਕੋਈ ਕਹੀ ਹੋਈ
ਜਾ ਸ਼ਾਇਦ ਮਸ਼ਹੂਰੀ ਮੇਰੀ ਕੁਝ ਯਾਰਾਂ ਦੇ ਦਿਲੀ ਰੜਕੇ

ਹੈ ਇਤਰਾਜ਼ ਉਨ੍ਹਾ ਤੇ ਵੀ ਕਿਉ ਨਾ ਭੁਗਤੇ ਹੱਕ ਵਿਚ ਮੇਰੇ
ਮੈਂ ਖੜਦਾ ਸੀ ਹਰ ਥਾ ਤੇ ਹੀ ਕੱਲ ਜਿਨਾ ਦੇ ਲਈ ਅੜ ਕੇ

ਜੇ ਬੋਲਣ ਤੇ ਆ ਜਾਵਾ ਤਾ ਚੁਪ ਹੋ ਜਾਣਾ ਕਈਆ ਨੇ
ਪਰ ਦਿਲ ਵਿਚ ਹੈ ਸਤਕਾਰ ਉਨ੍ਹਾ ਦਾ ਚੁਪ ਹਾ ਇਸੇ ਕਰਕੇ

ਹੈ ਸ਼ੋਂਕ ਉਨ੍ਹਾ ਦਾ ਤੇ ਕੁਝ ਮਜਬੂਰੀ ਵੀ ਭੰਡਣਾ ਤੇਨੂੰ
ਤੂੰ ਬਹੁਤੇ ਨਾ ਕਾਲੇ ਕਰ "ਜੀਤੀ" ਹੁਣ ਇਸ ਗੱਲ ਤੇ ਵਰਕੇ 

ਕਾਲਾਸੰਘਿਆਂ ਵਾਲੇ ਇੰਦਰਜੀਤ ਸਿੰਘ ਵਿੱਚ ਇੱਕ ਊਰਜਾ ਹੈ ਜੋ ਕਿਸੇ ਅਯਾਸ਼ੀ ਵਾਲੇ ਪਾਸੇ ਨਹੀਂ ਲੱਗੀ, ਕਿਸੇ ਨਸ਼ਿਆਂ ਵਾਲੇ ਮਾਰੂ ਰੁਝਾਣ ਵੱਲ ਨਹੀਂ ਤੁਰੀ, ਕਿਸੇ ਹਿੰਸਕ ਰੁਝਾਣ ਵੱਲ ਵੀ ਪ੍ਰੇਰਿਤ ਨਹੀਂ ਹੋਈ.....ਉਸ ਊਰਜਾ ਨੂੰ ਜੇ ਹੋਰ ਵੀ ਬੇਹਤਰ ਦਿਸ਼ਾ ਵੱਲ ਲਗਾ ਕੇ ਕੁਝ ਉਸਾਰੂ ਕੰਮ ਨਾ ਕੀਤਾ ਜਾ ਸਕਿਆ ਤਾਂ ਇਸਦੀ ਜ਼ਿੰਮੇਵਾਰੀ ਇੰਦਰਜੀਤ ਤੇ ਤਾਂ ਘੱਟ ਆਵੇਗੀ ਪਰ ਸਮਾਜ ਦੇ ਤਜਰਬੇਕਾਰ ਬਜ਼ੁਰਗਾਂ ਤੇ ਜ਼ਿਆਦਾ ਹੋਵੇਗੀ. ਇਸ ਲਈ ਸਾਡੀ ਸਨਿਮਰ ਅਪੀਲ ਹੈ ਕਿ ਗੁੱਸੇ ਗਿਲੇ, ਭਰਮ ਭੁਲੇਖੇ ਭੁਲਾ ਕੇ ਅਤੇ ਸ਼ਬਦ ਜਾਲ ਦੀ ਮਾਇਆ ਤੋਂ ਬਚਦੇ ਹੋਏ ਇੱਕ ਆਪਸੀ ਸੁਹਿਰਦਤਾ ਅਤੇ ਪ੍ਰੇਮ ਪਿਆਰ ਵਾਲਾ ਮਾਹੌਲ ਸਿਰਜੀਏ.ਜੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਕਬਰ ਪੁੱਟਣ ਵਰਗੇ ਸ਼ਬਦ ਚੰਗੇ ਨਹੀਂ ਲੱਗਦੇ ਤਾਂ ਇਹਨਾਂ ਸਮਾਜਿਕ ਬੁਰਾਈਆਂ ਨੂੰ ਜਦੋਂ ਪੁੱਟਣ ਦੀ ਗੱਲ ਕੀਤੀ ਜਾ ਸਕਦੀ ਹੈ. ਪਰ ਉਸ ਅੰਦਰ ਲੁਕੇ ਗੁਸੇ ਦੀ ਸ਼ਕਤੀ ਅਤੇ ਸਿਰਜਣਾ ਦੀ ਸੰਭਾਵਨਾ ਜੇ ਅੰਜਾਈ ਚਲੀ ਗਈ ਤਾਂ ਇਹ ਮੰਦਭਾਗੀ ਗੱਲ ਹੋਵੇਗੀ.--ਰੈਕਟਰ ਕਥੂਰੀਆ

2 comments:

Unknown said...

ਬਹੁਤ ਸਟੀਕ ਟਿੱਪਣੀ ਜੀ
ਸ਼ੁਕਰੀਆ ਵਿਚਾਰ ਪੇਸ਼ ਕਰਨ ਲਈ

Anonymous said...

ਮੈਂ ਫੇਸਬੁਕ ਤੇ ਪਹਿਲੀ ਵਾਰ ਇੱਕ ਗਜ਼ਲ ਪਾਈ ਸੀ, ਬਹੁਤ ਗਲਤੀਆਂ ਸਨ ਉਸ ਵਿਚ | ਹਰ ਪਖੋਂ ਓਹ ਗਲਤ ਸੀ | ਤਰਲੋਕ ਜੀ ਹੋਰਾਂ ਨੇ ਮੈਨੂ ਕੁਮੈਂਟ ਰਾਹੀਂ ਬਖੂਬੀ ਓਹਨਾ ਗਲਤੀਆਂ ਬਾਰੇ ਸਮਝਾਇਆ ਸੀ | ਓਸੇ ਵੇਲੇ ਉਸ ਗਜ਼ਲ ਤੇ ਇਕ ਬਹਿਸ ਜਿਹੀ ਤੁਰ ਪਈ ਸੀ ਤੇ ਕੁਝ ਸੱਜਣਾ ਵਾਲੋ ਤਰਲੋਕ ਜੀ ਵਿਰੁਧ ਕੁਮੈਂਟ ਕੀਤੇ ਗਏ ਸਨ ... ਪਰ ਮੈਨੂ ਤਰਲੋਕ ਜੀ ਦੇ ਕੁਮੈਂਟ ਚੰਗੇ ਲੱਗੇ ਕਿਓਂ ਕਿ ਮੈਂ ਜਿਸ ਚੀਜ਼ ਦੀ ਤਕਨੀਕ ਤੋ ਅਨਜਾਣ ਸੀ ਉਸ ਬਾਰੇ ਮੈਨ ਓਹਨਾ ਦੱਸਿਆ | ਬਾਅਦ ਵਿਚ ਮੇਰੀ ਤਰਲੋਕ ਸਰ ਨਾਲ ਗੱਲ ਵੀ ਹੋਈ ਸੀ ਇਸ ਵਿਸ਼ੇ ਤੇ, ਤੇ ਮੈਂ ਓਹਨਾ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਸੀ ਕਿਓਂ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਂ ਗਲਤ ਹਾਂ |

ਫਿਰ ਮੈਂ ਲਾਲ ਜੀ ਕੋਲ ਗਜ਼ਲ ਤਕਨੀਕ ਦੀ ਸਿਖਿਆ ਲੈਣ ਲਈ ਗਇਆ ਤੇ ਹੁਣ ਵੀ ਜਦੋ ਮੇਰਾ ਪੰਜਾਬ ਗੇੜਾ ਵੱਜਦਾ ਹੈ ਤਾਂ ਸਮਾਂ ਕਢ ਕੇ ਅਕਸਰ ਓਹਨਾ ਕੋਲ ਸਿਖਣ ਜਾਂਦਾ ਹਾਂ |

ਮੇਰੇ ਖਿਆਲ ਨਾਲ ਮੇਰੀ ਉਤਲੀ ਗਲ ਕਹਿਣ ਦਾ ਭਾਵ ਸਾਰਿਆਂ ਨੂੰ ਸਮਝ ਆ ਜਾਣਾ ਚਾਹੀਦਾ ਹੈ | ਕਿਓਂ ਜੋ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ |

ਬਾਕੀ Rector sir ਤੁਸੀਂ ਇਸ ਲੇਖ ਵਿਚ ਇੱਕ ਬਹੁਤ ਬਹੁਤ ਚੰਗੀ ਗਲ ਸਾਂਝੀ ਕੀਤੀ ਹੈ ਜਿਸਨੂ ਮੈਨ ਕਾਪੀ ਪੇਸਟ ਕਰਨ ਲੱਗਿਆ ਹਾਂ |

"ਉਸ ਊਰਜਾ ਨੂੰ ਜੇ ਹੋਰ ਵੀ ਬੇਹਤਰ ਦਿਸ਼ਾ ਵੱਲ ਲਗਾ ਕੇ ਕੁਝ ਉਸਾਰੂ ਕੰਮ ਨਾ ਕੀਤਾ ਜਾ ਸਕਿਆ ਤਾਂ ਇਸਦੀ ਜ਼ਿੰਮੇਵਾਰੀ ਇੰਦਰਜੀਤ ਤੇ ਤਾਂ ਘੱਟ ਆਵੇਗੀ ਪਰ ਸਮਾਜ ਦੇ ਤਜਰਬੇਕਾਰ ਬਜ਼ੁਰਗਾਂ ਤੇ ਜ਼ਿਆਦਾ ਹੋਵੇਗੀ."

ਅੱਜ ਪੰਜਾਬ ਦੇ ਹਰ ਇਕ ਨੌਜਵਾਨ ਗਭਰੂ ਤੇ ਮੁਟਿਆਰ ਨੂੰ ਇਸ ਚੀਜ਼ ਦੀ ਜ਼ਰੂਰਤ ਹੈ | ਜਵਾਨ ਖਿਆਲ ਅਸਲ ਲੀਹਾਂ ਤੋ ਵਿਸਾਰਿਤ ਹੁੰਦੇ ਜਾ ਰਹੇ ਹਨ |