ਫੋਟੋ ਧੰਨਵਾਦ ਸਹਿਤ : ਡਾਕਟਰ ਪਾਲ ਥਾਂਪਸਨ |
ਏਡਸ ਅਜੇ ਮੁੱਕੀ ਨਹੀਂ |
3. AZT and 3TC ਦਵਾਈਆਂ, ਕੋਈ 20 ਕੁ ਗੋਲੀਆਂ ਹਰ ਰੋਜ਼, ਬਿਨਾ ਨਾਗਾ, ਸਾਰੀ ਉਮਰ ਲੈਣ ਨਾਲ ਹੀ HIV ਵਾਇਰਸ ਤੇ ਕਾਬੂ ਪਾਇਆ ਜਾਂਦਾ ਹੈ| ਪਰ ਪਕਾ ਇਲਾਜ ਕੋਈ ਨਹੀ| 20 ਗੋਲੀਆਂ ਹਰ ਰੋਜ਼, ਬਿਨਾ ਨਾਗਾ ਲੈਣ ਨਾਲ ਹੀ HIV ਇਨਫੈਕਸ਼ਨ ਪੂਰੀ AIDS ਵਿਚ ਨਹੀ ਬਦਲਦੀ| 4. ਇਹ ਦਵਾਈਆਂ ਆਮ ਜਨਤਾ ਦੀ ਪਹੁੰਚ ਤੋ ਬਾਹਰ ਹਨ| ਤੇ ਤੁਸੀਂ ਪਿੰਡ ਪਿੰਡ ਜਾ ਕੇ ਦੇਖ ਸਕਦੇ ਹੋ ਕੇ ਕੋਈ ਨਾ ਕੋਈ ਟਰੱਕ ਡ੍ਰਾਈਵਰ ਜਰੁਰ ਇਸ ਭੈੜੀ ਬਿਮਾਰੀ ਦਾ ਸ਼ਿਕਾਰ ਹੈ | 5. ਪੋਪ (ਇਸਾਈਆਂ ਦੇ ਧਰਮਗੁਰੂ) ਨੇ ਵੀ ਪਹਿਲੀ ਵਾਰ ਦੁਨੀਆ ਵਿਚ AIDS ਦਾ ਅਸਾਹਿੰਦਾ ਦੁਖ ਦੇਖ ਕੇ ਆਪਣੀ ਨੀਤੀ ਬਦਲ ਲਈ ਹੈ| ਦੁਨੀਆ ਭਰ ਦੇ ਲਖਾਂ ਮੇਹਨਤੀ ਸਾਇੰਸਦਾਨ ਜਿਥੇ ਇਸ ਇਲਾਜ ਲਭਣ ਦਿਨ ਰਾਤ ਇਕ ਕਰ ਰਹੇ ਹਨ ਉਥੇ ਡਾਕਟਰ ਦਲਜੀਤ ਸਿੰਘ ਵਰਗੇ ਓਹਨਾ ਦੇ ਰਾਹ ਦੇ ਰੋੜੇ ਬਣ ਰਹੇ ਨੇ ਤੇ ਪੰਜਾਬੀਆਂ ਨੂੰ ਗਲਤ ਜਾਣਕਾਰੀ ਦੇ ਕੇ ਉਹਨਾਂ ਦੀਆਂ ਜਾਨਾਂ ਖਤਰੇ ਵਿਚ ਪਾ ਰਹੇ ਨੇ | ਮੇਰੀ ਤਾਂ ਬਾਈ ਤੁਹਾਨੂੰ ਇਹੀ ਬੈਨਤੀ ਹੈ ਕਿ ਇਸ ਗਲਤ ਪ੍ਰਚਾਰ ਨੂੰ ਰੋਕੋ ਤੇ ਸਹੀ ਜਾਣਕਾਰੀ ਨਾਲ ਪੰਜਾਬੀਆਂ ਦੀਆਂ ਜਾਨਾਂ ਬਚਾਓ| ਨਵਤੇਜ ਸਿਧੂ ਜੀ ਨੇ ਹੋਰ ਜਾਣਕਾਰੀ ਲਈ ਇਹ ਕੁਝ ਲਿੰਕ ਵੀ ਭੇਜੇ ਹਨ ਜੋ ਕਿ ਇਸ ਪ੍ਰਕਾਰ ਹਨ. |
ਅਖੀਰ ਵਿੱਚ ਨਵਤੇਜ ਸਿਧੂ ਹੁਰਾਂ ਨੇ ਇਹ ਵੀ ਲਿਖਿਆ ਹੈ ਕਿ ਉਹ ਪੰਜਾਬੀ ਦੀਆਂ ਗਲਤੀਆਂ ਲਈ ਖਿਮਾ ਚਾਹੁੰਦੇ ਹਨ ਕਿਓਂਕਿ ਉਹਨਾਂ ਨੇ ਚਿਰ ਬਾਅਦ ( ਕੋਈ 30 ਕੁ ਸਾਲ ਮਗਰੋਂ), ਅਜ ਪੰਜਾਬੀ ਵਿਚ ਲਿਖਿਆ ਹੈ| ਗਲਤੀ ਮੁਆਫ ਕਰਨਾ|
ਹੁਣ ਕੁਝ ਸਾਡੇ ਵੱਲੋਂ.
*ਨਵਤੇਜ ਜੀ ਪਹਿਲੀ ਗੱਲ ਤਾਂ ਇਹ ਕਿ ਤੁਸਾਂ 30 ਸਾਲਾਂ ਮਗਰੋਂ ਇੱਕ ਵਾਰ ਫੇਰ ਪੰਜਾਬੀ ਲਿਖੀ...ਇਹ ਸਾਡੇ ਸਾਰੀਆਂ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ. ਸਾਡੀ ਖੁਸ਼ੀ ਵਿਚ ਹੋਰ ਵੀ ਵਾਧਾ ਹੋਵੇਗਾ ਜੇ ਤੁਸੀਂ ਕੁਝ ਕੁ ਸਮਾਂ ਕਢ ਕੇ ਰੋਜ਼ ਕੁਝ ਨਾ ਕੁਝ ਪੰਜਾਬੀ ਵਿੱਚ ਲਿਖੋ. ਜੇ ਰੋਜ਼ ਦਾ ਸਮਾਂ ਨਾਂ ਵੀ ਲੱਗੇ ਤਾਂ ਵੀ ਘਟੋਘੱਟ ਏਨਾ ਵਕਫਾ ਵੀ ਨਾ ਪਵੇ.
*ਦੂਜੀ ਗੱਲ ਇਹ ਕਿ ਜੇ ਪੰਜਾਬ ਸਕਰੀਨ ਦਾ ਮਕਸਦ ਕੇਵਲ ਡਾਕਟਰ ਦਲਜੀਤ ਸਿੰਘ ਹੁਰਾਂ ਦੀ ਗੱਲ ਨੂੰ ਫੈਲਾਉਣ ਵਿੱਚ ਯੋਗਦਾਨ ਪਾਉਣਾ ਹੀ ਹੁੰਦਾ ਤਾਂ ਇਸ ਬਾਰੇ ਵਿਹਾਰ ਚਰਚਾ ਨਹੀਂ ਸੀ ਛੇੜੀ ਜਾਣੀ. ਇਸ ਵਿਚਾਰ ਚਰਚਾ ਵਿੱਚ ਡਾਕਟਰ ਦਲਜੀਤ ਸਿੰਘ ਹੁਰਾਂ ਦੀ ਵਿਰੋਧਤਾ ਕਰਨ ਵਾਲੇ ਵਿਚਾਰਾਂ ਨੂੰ ਵੀ ਥਾਂ ਦਿੱਤੀ ਜਾ ਰਹੀ ਹੈ. ਉਮੀਦ ਹੈ ਕਿ ਇਸ ਨਾਲ ਤੁਹਾਡਾ ਸ਼ੰਕਾ ਦੂਰ ਹੋ ਜਾਣਾ ਚਾਹੀਦਾ ਹੈ.
*ਸਾਡਾ ਮਕਸਦ ਇਹ ਜ਼ਰੂਰ ਹੈ ਕਿ ਡਾਕਟਰ ਦਲਜੀਤ ਸਿੰਘ ਹੁਰਾਂ ਦੀ ਗੱਲ ਨੂੰ ਪੂਰੀ ਤਵੱਜੋ ਨਾਲ ਸੁਣਿਆ ਜਾਣਾ ਚਾਹੀਦਾ ਹੈ. ਲੋੜ ਪੈਣ ਤੇ ਇਸ ਬਾਰੇ ਜਾਂਚ ਪੜਤਾਲ ਵੀ ਕਰਵਾਈ ਜਾਣੀ ਚਾਹੀਦੀ ਹੈ. ਅਸੀਂ ਇਸ ਸਮਾਜ ਨੂੰ ਹਰ ਤਰਾਂ ਦੀ ਬਿਮਾਰੀ ਅਤੇ ਬਦਹਾਲੀ ਤੋਂ ਮੁਕਤ ਦੇਖਣਾ ਚਾਹੁੰਦੇ ਹਾਂ. ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਧਿਰ ਕਿਸੇ ਨੂੰ ਵੀ ਡਰਾ ਧਮਕਾ ਕੇ ਜਾਂ ਭੁਲੇਖੇ ਵਿੱਚ ਰੱਖ ਕੇ ਉਸਦਾ ਸ਼ੋਸ਼ਣ ਕਰੇ.
*ਇਸਦੇ ਨਾਲ ਹੀ ਇੱਕ ਗੱਲ ਉਹਨਾਂ ਨਾਲ ਵੀ ਜਿਹੜੇ ਕਿਸੇ ਕਾਰਣ ਖੁੱਲ ਕੇ ਨਹੀਂ ਕਹਿਣਾ ਚਾਹੁੰਦੇ. ਅਜਿਹੇ ਸਾਰੇ ਸੱਜਣਾਂ ਨੂੰ ਅਸੀਂ ਵਿਸ਼ਵਾਸ ਦੁਆਉਣਾ ਚਾਹੁੰਦੇ ਹਨ ਕਿ ਜੇ ਓਹ ਚਾਹੁਣਗੇ ਤਾਂ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਏਗਾ. ਪਰ ਜਿਹੜੇ ਮਿੱਤਰ ਫੇਕ ਆਈ ਡੀ ਬਣਾ ਕੇ ਆਪਣੇ ਵਿਚਾਰ ਭੇਜਣਗੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ, ਡਿਲੀਟ ਕਰਨਾ ਅਤੇ ਭਵਿੱਖ ਲਈ ਬਲੈਕ ਲਿਸਟ ਕਰਨਾ ਸਾਡੀ ਮਜਬੂਰੀ ਹੋਵੇਗੀ. --ਰੈਕਟਰ ਕਥੂਰੀਆ
No comments:
Post a Comment