ਸ਼ਹੀਦ ਭਾਈ ਦਰਸ਼ਨ ਸਿੰਘ ਲੋਹਾਰਾ |
ਅੱਜ ਫਿਰ ਪੰਜ ਦਸੰਬਰ ਹੈ. ਯਾਦ ਆ ਰਹੀ ਹੈ ਪਿਛਲੇ ਸਾਲ 2009 ਦੀ ਪੰਜ ਦਸੰਬਰ ਜਦੋਂ ਲੁਧਿਆਣਾ ਵਿੱਚ ਸਿੰਘਾਂ ਨੇ ਇੱਕ ਵਾਰ ਫਿਰ ਦਿਖਾਇਆ ਸੀ ਕਿ ਅਜੇ ਅਸੀਂ ਜਿਊਂਦੇ ਹਾਂ. ਉਹਨਾਂ ਦੱਸਿਆ ਸੀ ਕਿ ਅਜੇ ਸਾਨੂੰ ਭਾਈ ਮਨੀ ਸਿੰਘ ਦੀ ਸ਼ਹਾਦਤ ਵੀ ਯਾਦ ਹੈ ਅਤੇ ਭਾਈ ਮਤੀਦਾਸ ਦੀ ਸ਼ਹੀਦੀ ਵੀ. ਗੋਲੀਆਂ ਮੋਹਰੇ ਛਾਤੀਆਂ ਡਾਹ ਕੇ ਇਹਨਾਂ ਸਿੰਘਾਂ ਨੇ ਅਰਦਾਸ ਦੀ ਸ਼ਕਤੀ ਅਤੇ ਪ੍ਰੇਰਨਾ ਨੂੰ ਸਾਬਿਤ ਕਰਕੇ ਦਿਖਾਇਆ ਸੀ. ਦੂਜੇ ਪਾਸੇ ਲੀਡਰਾਂ ਨੇ ਇੱਕ ਵਾਰ ਫਿਰ ਗਿਰਗਟ ਵਾਂਗੂ ਰੰਗ ਬਦਲਣ ਵਾਲੀ ਆਪਣੀ ਮੌਜੂਦਾ ਹਕੀਕਤ ਨੂੰ ਲੁਕਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ. ਅੱਜ ਉਸ ਦਿਨ ਵਾਪਰੀਆਂ ਘਟਨਾਵਾਂ ਨੂੰ ਚੇਤੇ ਕਰਦਿਆਂ ਇੱਕ ਮਹਾਨ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਐਨ ਆਖਿਰੀ ਪੜਾਅ ਤੇ ਹਨ.
ਪਰਮਜੀਤ ਸਿੰਘ ਸਰਨਾ |
ਇਸ ਸਮਾਗਮ ਬਾਰੇ ਕੀਤੇ ਗਏ ਐਲਾਨ ਦੀ ਸੂਚਨਾ ਪਹਿਲਾਂ ਵੀ ਪੰਜਾਬ ਸਕਰੀਨ ਵਿੱਚ ਨਸ਼ਰ ਕੀਤੀ ਗਈ ਸੀ. ਇਸ ਤੇ ਇੱਕ ਪ੍ਰਤੀਕਿਰਿਆ ਭੇਜੀ ਹੈ ਦਿੱਲੀ ਤੋਂ ਕਵਲਦੀਪ ਸਿੰਘ ਕੰਵਲ ਨੇ ਜੋ ਪਿਛਲੇ ਕੁਝ ਅਰਸੇ ਤੋਂ ਮਨਮਤ ਦੇ ਖਿਲਾਫ਼ ਸਰਗਰਮ ਹਨ. ਸਖ਼ਤ ਵਿਰੋਧ ਦੇ ਬਾਵਜੂਦ ਇਸ ਨੌਜਵਾਨ ਨੇ ਇਸ ਕੰਮ ਵਿੱਚ ਕਦੇ ਢਿੱਲ ਨਹੀਂ ਪੈਣ ਦਿੱਤੀ. ਕਵਲਦੀਪ ਸਿੰਘ ਕੰਵਲ ਨੇ ਇਸ ਸਮਾਗਮ ਦੇ ਆਯੋਜਨ ਕਰਨ ਬਾਰੇ ਛਪੀ ਰਿਪੋਰਟ ਤੇ ਟਿੱਪਣੀ ਕਰਦਿਆਂ ਲਿਖਿਆ:
ਗਰੀਬ ਦੀ ਮੌਤ
ਲੀਡਰਾਂ ਦੀ ਲੀਡਰੀਸਾਧਾਂ ਦੀਆਂ ਗੌਲਕਾਂ
ਏਸੇ ਤਰਾਂ ਯੂ.ਕੇ.ਤੋਂ ਸਰਬਜੀਤ ਸਿੰਘ ਨੇ ਸਾਫ਼ ਸਾਫ਼ ਸ਼ਬਦਾਂ ਵਿੱਚ ਪੁਛਿਆ ਕਿ ਇਸ ਸੰਬੰਧੀ 12 ਦਸੰਬਰ ਦੇ ਮਤਿਆਂ ਦਾ ਕੀ ਬਣਿਆ ? ਉਹਨਾਂ ਕਿਹਾ ਕਿ 5 ਦਸੰਬਰ ਲੁਧਿਆਣਾ ਗੋਲੀਕਾਂਡ ਤੋਂ ਬਾਅਦ 12 ਦਸੰਬਰ ਨੂੰ ਚੋਂਕ ਮਹਿਤਾ ਗੁਰਦਵਾਰਾ ਸਾਹਿਬ ਚ ਬਾਬਾ ਹਰਨਾਮ ਸਿੰਘ ਧੁੰਮਾ ਨੇ 6 ਮਤੇ ਪਾਸ ਕੀਤੇ ਸਨ ਜੋ ਫਰੀਜ਼ ਕਰ ਦਿੱਤੇ ਗਏ. ਉਹਨਾਂ ਕਿਹਾ ਕਿ 12 ਦਸੰਬਰ ਨੂੰ "ਸੰਤ ਯੂਨੀਅਨ" ਨੇ ਮਹਿਤਾ ਚੌੰਕ ਇੱਕਠ ਵਿੱਚ ਵੱਡੇ ਦਮਗਜੇ ਮਾਰ ਕੇ ਜਿਹੜੇ ਮਤੇ ਪਾਸ ਕੀਤੇ ਸਨ ਉਹਨਾਂ ਦਾ ਕੀ ਬਣਿਆ. ਉਹਨਾਂ ਇਹ ਵੀ ਕਿਹਾ ਕਿ ਇਹ ਮਤੇ ਦੁਨੀਆ ਭਰ ਦੀ ਪ੍ਰੈਸ ਵਿੱਚ ਛਪੇ ਸਨ. ਪਿਛਲੀ ਰਿਪੋਰਟ ਵਿੱਚ ਉਹਨਾਂ ਮਤਿਆਂ ਦਾ ਕੋਈ ਜ਼ਿਕਰ ਨਾ ਹੋਣ ਕਾਰਣ ਹੀ ਸਰਬਜੀਤ ਸਿੰਘ ਨੇ ਮੇਰੇ ਨਾਲ ਵੀ ਗਿਲਾ ਕਰਦਿਆਂ ਕਿਹਾ, ....ਤੁਸੀਂ ਸਿੰਘ ਲਿਖਣ ਤੋਂ ਵੀ ਸੰਕੋਚ ਕਰਦੇ ਹੋ ਤੁਹਾਨੂੰ ਉਹਨਾਂ ਮਤਿਆਂ ਬਾਰੇ ਪੰਜਾਬ 'ਚ ਰਹਿਕੇ ਵੀ ਯਾਦ ਨਹੀਂ....!
ਬਾਬਾ ਹਰਨਾਮ ਸਿੰਘ ਧੁੰਮਾ |
ਹੁਣ ਸ਼ਾਮ ਦੇ ਸਾਢੇ ਪੰਜ ਵੱਜ ਚੁੱਕੇ ਹਨ ਅਤੇ 5 ਦਸੰਬਰ 2009 ਨੂੰ ਵਾਪਰੇ ਲੁਧਿਆਣਾ ਗੋਲੀਕਾਂਡ ਤੱਕ ਸਮੂਹ ਸ਼ਹੀਦਾਂ ਨੂੰ ਸਮਰਪਿਤ ਇਸ ਮਹਾਨ ਸ਼ਹੀਦੀ ਸਮਾਗਮ ਅਤੇ ਅਰਦਾਸ ਦਿਵਸ ਦੀ ਰਸਮੀ ਸ਼ੁਰੂਆਤ ਹੋ ਚੁੱਕੀ ਹੈ. ਕੁਝ ਕੁ ਦੇਰ ਪਹਿਲਾਂ ਹੀ ਇਸ ਸਮਾਗਮ ਦੇ ਇੱਕ ਸਰਗਰਮ ਪ੍ਰਬੰਧਕ ਗੁਰਦੀਪ ਸਿੰਘ ਗੋਸ਼ਾ ਨੇ ਸਮਾਗਮ ਵਾਲੀ ਥਾਂ ਤੋਂ ਟੈਲੀਫੋਨ ਤੇ ਦਸਿਆ ਕਿ ਪ੍ਰਸ਼ਾਸਨ ਇਸ ਸਮਾਗਮ ਨੂੰ ਅਸਫਲ ਕਰਨ ਲਈ ਪੂਰੀ ਤਰਾਂ ਸਰਗਰਮ ਹੈ.ਸਾਨੂੰ ਸਪੀਕਰ ਤੱਕ ਲਗਾਉਣ ਤੋਂ ਵੀ ਜਬਰੀ ਰੋਕਿਆ ਗਿਆ.ਜਿਹੜੇ ਸਾਊਂਡ ਸਿਸਟਮ ਅਸੀਂ ਲਗਾਏ ਉਹਨਾਂ ਨੂੰ ਪੁੱਟ ਦਿੱਤਾ ਗਿਆ. ਪਿਛਲੇ ਸਾਲ ਚੋਂਕ ਮਹਿਤਾ 'ਚ ਪਾਸ ਹੋਏ 12 ਦਸੰਬਰ ਦੇ ਮਤਿਆਂ ਬਾਰੇ ਉਹਨਾਂ ਇਹ ਕਿਹਾ ਕਿ ਇਹਨਾਂ ਮਤਿਆਂ ਨੂੰ ਮਿੱਟੀ ਘੱਟੇ ਰੋਲਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ. ਉਹਨਾਂ ਇਹ ਵੀ ਕਿਹਾ ਕਿ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਨੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਉਚੇਚਾ ਸੱਦਾ ਪੱਤਰ ਭੇਜਿਆ ਪਰ ਉਹਨਾਂ ਕੋਈ ਜੁਆਬ ਨਹੀਂ ਦਿੱਤਾ. ਸ੍ਰ. ਗੋਸ਼ਾ ਨੇ ਦੱਸਿਆ ਕਿ ਉਹਨਾਂ ਨੇ ਘਟੋਘੱਟ ਪੰਜ ਵਾਰ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਖੁਦ ਫੋਨ ਮਿਲਾਇਆ ਪਰ ਬਾਬਾ ਧੁੰਮਾ ਨੇ ਫੋਨ ਤੱਕ ਵੀ ਨਹੀਂ ਚੁੱਕਿਆ. ਉਹਨਾਂ ਨੂੰ ਐਸ ਐਮ ਐਸ ਵੀ ਭੇਜੇ ਗਏ ਪਰ ਫਿਰ ਵੀ ਉਹਨਾਂ ਕੋਈ ਜੁਆਬ ਤੱਕ ਨਹੀਂ ਦਿੱਤਾ.
ਗੁਰਦੀਪ ਸਿੰਘ ਗੋਸ਼ਾ |
ਪ੍ਰੋਗਰਾਮ ਸ਼ੁਰੂ ਹੋਣ ਤੋਂ ਐਨ ਕੁਝ ਕੁ ਮਿੰਟ ਪਹਿਲਾਂ ਸ੍ਰ. ਗੋਸ਼ਾ ਨੇ ਆਪਣੇ ਮੋਬਾਇਲ ਤੋਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਸਮੇਤ ਸਾਰੇ ਆਗੂਆਂ ਨੂੰ ਸੱਦਾ ਪੱਤਰ ਭੇਜੇ ਗਏ ਤਾਂ ਕਿ ਇਸ ਸਮਾਗਮ ਦਾ ਆਯੋਜਨ ਰਾਜਨੀਤੀ ਤੋਂ ਉੱਪਰ ਉਠ ਕੇ ਹੋ ਸਕੇ. ਉਹਨਾਂ ਦੱਸਿਆ ਕਿ ਪ੍ਰੋਗਰਾਮ ਸ਼ੁਰੂ ਹੋਣ ਵੇਲੇ ਤੱਕ ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਰਣਜੀਤ ਸਿੰਘ ਢਡਰੀਆ ਵਾਲੇ, ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ, ਸੀਨੀਅਰ ਪੰਥਕ ਆਗੂ ਭਾਈ ਮੋਹਕਮ ਸਿੰਘ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਆਉਣ ਦੀ ਪੁਸ਼ਟੀ ਹੋ ਗਈ ਹੈ. ਬਾਕੀ ਜਿਹੜਾ ਵੀ ਆਗੂ ਇਸ ਥਾਂ ਤੇ ਪੁੱਜੇਗਾ ਉਸਦਾ ਇਸ ਸਮਾਗਮ ਵਿੱਚ ਸਵਾਗਤ ਕੀਤਾ ਜਾਏਗਾ. ਹੁਣ ਦੇਖਣਾ ਇਹ ਹੈ ਕਿ ਦੇਰ ਰਾਤ ਤੱਕ ਚੱਲਣ ਵਾਲਾ ਇਹ ਸਮਾਗਮ ਕੀ ਸੰਦੇਸ਼ ਦੇਂਦਾ ਹੈ. ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.--ਰੈਕਟਰ ਕਥੂਰੀਆ
8 comments:
..
ਅੱਜ ਫ਼ੇਰ ਜੁੜੇਗੀ ਭੀੜ੍ਹ, ਕੁੱਝ ਚੋਰਾਂ ਦੀ ਕੁਝ ਸਾਧਾਂ ਦੀ,
ਕੁੱਝ ਚੋਲੇ ਲਹਾ ਕੇ ਲੁੱਟਣਗੇ, ਕੁੱਝ ਚੋਲੇ ਪਾ ਕੇ ਲੁੱਟਣਗੇ|
-ਕਵਲਦੀਪ ਸਿੰਘ ਕੰਵਲ
Jaswant Singh Aman (From Ludhiana) sent his view on FB : ਅਸੀਂ ਡੁੱਬ ਰਹੇ ਸਾਂ ਕੰਢਿਆਂ ਤੇ, ਇਸ ਗੱਲ ਦਾ ਏਨਾ ਗਮ ਨਹੀਂ ਸੀ; ਜੇ ਗਮ ਸੀਂ ਤਾਂ ਬਸ ਏਨਾ ਸੀਂ ਤੈਰਾਕ ਤਮਾਸ਼ਾ ਤੱਕਦੇ ਰਹੇ...Kathuria ji , what better comment than this? Let us accept that Sikhs are not going to get justice in Akali raj!Eh Panth di badkismati hai ki Dhumme warge gidran da naan lae bina koi discussion puri nahin hundi!
Iqbal Gill (On Face Book)..: ਮੈਂ ਇਸ ਮਾਮਲੇ ਤੇ ਕੁਝ ਕਹਿ ਦੇਵਾਂ ਤਾਂ ਫਿਰ ਵਿਵਾਦ ਦਾ ਕਾਰਨ ਬਣੇਗਾ ਇਸ ਵਾਰੇ ਚੰਗਾ ਹੈ ਮੇਰੇ ਵੀਰ ਚਰਨਜੀਤ ਸਿੰਘ ਤੇਜਾ ਜੀ ਹੀ ਕੁਝ ਦੱਸਣ ਕਿਉਂਕੇ ਮੈਨੂੰ ਇਸ ਸਭ ਵਾਰੇ ਕੋਈ ਜਾਣਕਾਰੀ ਨਹੀਂ ਹੈ ਅਗਰ ਹੈ ਵੀ ਉਹ ਅਜਿਹੀ ਹੈ ਕਿ ਅਗਰ ਨਸ਼ਰ ਕਰ ਦੇਵਾਂ ਤਾਂ ਤੇਜਾ ਵੀਰ ਨੂੰ ਫਿਰ ਮੇਰੇ ਤੇ ਲੇਖ ਲਿਖਣ ਦੀ ਖੇਚਲ ਕਰਨੀ ਪਵੇਗੀ
Iqbal Gill also sent a link on Face Book....:http://www.deshirahi.com/ludhiana-goli-kand-5-dec-2009-latest-video-baba-harnam-singh-bhindranwale-in-bir-rass/
Iqbal Gill (On Face Book)...: ਬਾਬਾ ਹਰਨਾਮ ਸਿੰਘ ਦੁੰਮਾ ਜੀ ਦਾ ਲੈਕਚਰ ਤਾਂ ਬਹੁਤ ਰੋਹ ਵਾਲਾ ਸੀ |
Gurnam Singh Shergill from Toronto (On Face Book) ...: Iqbal Gill jee tuhade vivad he taaN change lagde han-iehi taaN facebook dee jaan han-aavan deo baahar
Iqbal Gill (On Face Book): ਨਹੀਂ ਸਰ ਜੀ ਚਰਚਾ ਦਾ ਉਥੇ ਫਾਇਦਾ ਹੈ ਜਿਥੇ ਇਮਾਨਦਾਰੀ ਹੋਵੇ ਤੇ ਗੱਲ ਸੁਨਣ ਤੇ ਆਖਣਾ ਦਾ ਢੰਗ ਹੋਵੇ | ਇਥੇ ਤਾਂ ਇੱਕ comment ਬਦਲੇ ਲਾਲ ਪੂਛ ਵਾਲਾ ਕਾਂ ਹੋਰ ਪਤਾ ਨਹੀਂ ਕੀ ਕੁਝ ਸੁਣਨਾ ਪੈਂਦਾ ਹੈ | ਨਾਲੇ ਕੀ ਲੋੜ ਹੈ ਆਪਣਾ ਵਕਤ ਖੋਟੀ ਕਰਨ ਦੀ ਬਾਬਾ ਹਰਨਾਮ ਸਿੰਘ ਧੁੰਮਾ ਜੀ ਹੈ ਤਾਂ ਸਹੀ ਇਨਸਾਫ਼ ਦਵਾਉਣ ਲਈ |
Samsher Singh also sent his opinion on Facebook...: Uncle Rector ji yeh raajneeti ka dukhaant hai jisme hmesha se aam aadmi pista rha hai
Samsher Singh also praised the comments of Kawaldeep Singh Kanwal and said ..: ati sundar Lines Likhi hai aur sach ke ati kreeb THANKS
ਅੱਜ ਫ਼ੇਰ ਜੁੜੇਗੀ ਭੀੜ੍ਹ, ਕੁੱਝ ਚੋਰਾਂ ਦੀ ਕੁਝ ਸਾਧਾਂ ਦੀ,
ਕੁੱਝ ਚੋਲੇ ਲਹਾ ਕੇ ਲੁੱਟਣਗੇ, ਕੁੱਝ ਚੋਲੇ ਪਾ ਕੇ ਲੁੱਟਣਗੇ|
-ਕਵਲਦੀਪ ਸਿੰਘ ਕੰਵਲ
Post a Comment