Thursday, December 02, 2010

5 ਨੂੰ ਹੀ ਹੋਵੇਗਾ 5 ਦਸੰਬਰ ਦੇ ਸਹੀਦਾਂ ਦੀ ਯਾਦ ਵਿੱਚ ਲੁਧਿਆਣਾ ਸਮਾਗਮ

5 ਦਸੰਬਰ ਦੇ ਗੋਲੀਕਾਂਡ ਨੂੰ ਇੱਕ ਸਾਲ ਬੀਤ ਰਿਹਾ ਹੈ.  ਉਸ ਦਿਨ ਵਾਪਰੀਆਂ ਅਣਸੁਖਾਵੀਆਂ  ਘਟਨਾਵਾਂ ਨੇ ਇੱਕ ਵਾਰ ਫੇਰ 13 ਅਪ੍ਰੈਲ 1978 ਅਤੇ ਕਈ ਹੋਰ ਦੁਖਦਾਈ ਸਿਲਸਿਲਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ. ਉਸ ਸਮੇਂ ਨੂੰ ਯਾਦ ਕਰਦਿਆਂ ਪੰਜ ਦਸੰਬਰ 2010 ਨੂੰ ਇੱਕ ਵਿਸ਼ੇਸ਼ ਆਯੋਜਨ ਲੁਧਿਆਣਾ ਵਿੱਚ ਕਰਵਾਇਆ ਜਾ ਰਿਹਾ ਹੈ. ਮਹਾਨ  ਸ਼ਹੀਦੀ ਸਮਾਗਮ ਅਤੇ ਅਰਦਾਸ ਦਿਵਸ ਦੇ ਨਾਮ ਹੇਠ ਇਹ ਆਯੋਜਨ ਲੁਧਿਆਣਾ ਦੀ ਵਰਧਮਾਨ ਮਿਲ ਦੇ ਸਾਹਮਣੇ ਗਲਾਡਾ ਗ੍ਰਾਉੰਡ ਵਿੱਚ ਹੋ ਰਿਹਾ ਹੈ.  ਸ਼ਾਮ ਨੂੰ ਸਾਢੇ ਪੰਜ ਵਜੇ ਸ਼ੁਰੂ ਹੋ ਕੇ ਰਾਤ ਦੇ 11ਵਜੇ ਤੱਕ ਚੱਲਣ ਵਾਲਾ ਇਹ ਧਾਰਮਿਕ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸਦੀ ਸਫਲਤਾ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਾ ਸਹਿਯੋਗ ਦੇ ਰਹੀ ਹੈ.ਸਮਾਗਮ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲੇ ਅਤੇ ਬਾਬਾ ਰਣਜੀਤ ਸਿੰਘ ਢਡਰੀਆ ਵੀ ਉਚੇਚੇ ਤੌਰ ਤੇ ਪੁੱਜਣਗੇ. ਮੰਚ ਤੇ ਇਸਾਈ ਅਤੇ ਮੁਸਲਿਮ ਆਗੂਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ. ਵਿਸ਼ਾਲ ਪਧਰ ਤੇ ਕੀਤੇ ਜਾ ਰਹੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਸੱਤ ਵਿਸ਼ੇਸ਼ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ. --ਰੈਕਟਰ ਕਥੂਰੀਆ 

3 comments:

अहं सत्य said...

..
ਗਰੀਬ ਦੀ ਮੌਤ
ਲੀਡਰਾਂ ਦੀ ਲੀਡਰੀ
ਸਾਧਾਂ ਦੀਆਂ ਗੌਲਕਾਂ
-ਕਵਲਦੀਪ ਸਿੰਘ 'ਕੰਵਲ'

अहं सत्य said...

..
ਗਰੀਬ ਦੀ ਮੌਤ
ਲੀਡਰਾਂ ਦੀ ਲੀਡਰੀ
ਸਾਧਾਂ ਦੀਆਂ ਗੌਲਕਾਂ
-ਕਵਲਦੀਪ ਸਿੰਘ 'ਕੰਵਲ'

gurpal said...

ਬਾਬੇ ਦੋਵੇ ਹੀ ....ਬੱਸ ਪੁਛਦੇ ਕੀ ਓ...