Wednesday, November 24, 2010

ਜਾਗੋ ਯਾਤਰਾ ਨੂੰ ਮਿਲਿਆ ਭਰਵਾਂ ਹੁੰਗਾਰਾ


ਇਹ ਹੈ ਤਾਂ ਅਗਨੀ ਪਥ ਹੀ. ਰਸਤਾ ਮੁਸ਼ਕਿਲ ਹੈ ਪਰ ਮੁਢਲੀਆਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਸ਼ੁਰੂਆਤ ਜ਼ੋਰਦਾਰ ਹੋਈ ਹੈ. ਇਹਨਾਂ ਰਿਪੋਰਟਾਂ ਮੁਤਾਬਿਕ ਇਸ ਯਾਤਰਾ ਨੂੰ ਰੁਕਾਵਟਾਂ ਅਤੇ ਵਿਰੋਧੀਆਂ ਦੀਆਂ ਅੜਚਣਾਂ ਦੇ ਬਾਵਜੂਦ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ. ਪੰਜਾਬੀ ਟ੍ਰਿਬਿਊਨ ਨੇ ਸਪਸ਼ਟ ਲਿਖਿਆ ਹੈ ਕਿ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਅੱਜ ਸ਼ੁਰੂ ਕੀਤੀ ਗਈ ‘ਜਾਗੋ ਪੰਜਾਬ ਯਾਤਰਾ’ ਨੂੰ ਸ਼ੁਰੂਆਤੀ ਤੌਰ ’ਤੇ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਮਨਪ੍ਰੀਤ ਬਾਦਲ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਇੱਥੇ ਟਿੱਲਾ ਬਾਬਾ ਫਰੀਦ ’ਤੇ ਮੱਥਾ ਟੇਕਿਆ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਆਪਣੇ ਛੇ ਨੁਕਾਤੀ ਪ੍ਰੋਗਰਾਮ ਲਈ ਦਿਨ-ਰਾਤ ਇੱਕ ਕਰ ਦੇਣਗੇ। ਪੂਰੀ ਰਿਪੋਰਟ ਪੜ੍ਹਨ ਲਈ ਏਥੇ ਕਲਿੱਕ ਕਰੋ ਏਸੇ ਤਰਾਂ ਪੰਜਾਬ ਸਪੈਕਟ੍ਰਮ ਦੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਚੋਂ ਕੱਢੇ ਗਏ ਅਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੋਂ ਆਪਣੀ ਪੰਜਾਬ ਭਰ 'ਚ ਜਾਣ ਵਾਲੀ ‘ਜਾਗੋ ਪੰਜਾਬ ਯਾਤਰਾ' ਦਾ ਆਗਾਜ਼ ਕਰਦਿਆਂ ਨਜ਼ਦੀਕੀ ਕਸਬੇ ਸਾਦਿਕ, ਗੋਲੇਵਾਲਾ ਤੇ ਨਵਾਂ ਕਿਲਾ ਵਿਖੇ ਇਕ ਭਰਵੀਂ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਵੱਲੋਂ ਆਪਣੇ ਸਮਰਥਕਾਂ ਨਾਲ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫ਼ਰੀਦ ਵਿਖੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ। 
ਬੇਸ਼ੱਕ ਮਨਪ੍ਰੀਤ ਬਾਦਲ ਦੀ ਇਸ ਜਾਗੋ ਯਾਤਰਾ ਦੀ ਸ਼ੁਰੂਆਤ ਨੂੰ ਲੈ ਕੇ ਉਸ ਦੇ ਵਿਰੋਧੀਆਂ ਵੱਲੋਂ ਕਾਫੀ ਅੜਚਣਾਂ ਪੈਦਾ ਕੀਤੀ ਗਈਆਂ ਅਤੇ ਇਥੋਂ ਤੱਕ ਕਿ ਮਨਪ੍ਰੀਤ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਲਈ ਨਿਸਚਿਤ ਕੀਤੀ ਗਈ ਜਗਾ ਅਫ਼ਸਰ ਕਲੱਬ ਨੂੰ ਵੀ ਜ਼ਿੰਦਰਾ ਮਾਰ ਦਿੱਤਾ ਗਿਆ, ਜਿਸ ਕਾਰਨ ਸ....ਬਾਦਲ ਨੂੰ ਆਪਣੀ ਰੈਲੀ ਵਾਲੇ ਸਥਾਨ 'ਤੇ ਹੀ ਮੀਡੀਆ ਦੇ ਰੂਬਰੂ ਹੋਣਾ ਪਿਆ। ਇਨਾਂ ਅੜਚਣਾਂ ਦੇ ਬਾਵਜੂਦ ਵੀ ਮਨਪ੍ਰੀਤ ਬਾਦਲ ਆਪਣੇ ਸਮੱਰਥਕਾਂ ਦਾ ਵੱਡਾ ਇੱਕਠ ਕਰਦਿਆਂ ਆਪਣੀ ਗੱਲ ਕਹਿਣ 'ਚ ਕਾਮਯਾਬ ਰਹੇ। ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕਣ ਤੋਂ ਬਾਅਦ ਆਪਣੇ ਸਾਥੀਆਂ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਫ਼ਰੀਦਕੋਟ, ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ, ਅਭੈ ਸਿੰਘ ਸੰਧੂ ਭਤੀਜਾ ਭਗਤ ਸਿੰਘ, ਨਾਵਲਕਾਰ ਜਸਵੰਤ ਸਿੰਘ ਕੰਵਲਮਨਜਿੰਦਰ ਸਿੰਘ ਕੰਗ ਤੇ ਜਗਬੀਰ ਸਿੰਘ ਬਰਾੜ ਦੇ ਨਾਲ ਸਾਦਿਕ ਦੇ ਮੁੱਖ ਚੌਂਕ 'ਚ ਆਪਣੇ ਸਮੱਰਥਕਾਂ ਦੇ ਇੱਕਠ ਨੂੰ ਸੰਬੋਧਨ ਕਰਨ ਲਈ ਪਹੁੰਚੇ ਮਨਪ੍ਰੀਤ ਬਾਦਲ ਦਾ ਭਰਵਾ ਸੁਆਗਤ ਕੀਤਾ ਗਿਆ। ਤੁਸੀਂ ਇਹ ਪੂਰੀ ਰਿਪੋਰਟ ਪੜ੍ਹ ਸਕਦੇ ਹੋ ਏਥੇ ਕਲਿੱਕ ਕਰਕੇ. ਇਸ ਸੰਬੰਧ ਵਿੱਚ ਹੋਰ ਵੀ ਬਹੁਤ ਕੁਝ ਸਾਹਮਣੇ ਆ ਰਿਹਾ ਹੈ...ਹੱਕ ਵਿੱਚ ਵੀ ਅਤੇ ਵਿਰੋਧ ਵਿੱਚ ਵੀ. ਇਸਦੀ ਚਰਚਾ ਸਾਰਿਆਂ ਪੱਖਾਂ ਤੋ ਹੁੰਦੀ ਰਹੇਗੀ. --ਰੈਕਟਰ ਕਥੂਰੀਆ  

2 comments:

Jatinder Lasara ( ਜਤਿੰਦਰ ਲਸਾੜਾ ) said...

ਮਨਪ੍ਰੀਤ ਸਿੰਘ ਬਾਦਲ ਹੁਰਾਂ ਦੀ ਕੁੱਝ ਦਿਨ ਪਹਿਲਾਂ ATN ਪੰਜਾਬੀ TV ਚੈਨਲ ਉਪਰ ਇੰਟਰਵਿਉੂ ਦੇਖੀ ਜਿਸ ਵਿੱਚ ਮਨਪ੍ਰੀਤ ਸਾਹਿਬ ਕੋਈ ਠੋਸ ਜਵਾਬ ਨਹੀਂ ਦੇ ਸਕੇ । ਹੁਣ ਉਹ ਉਸੇ ਸਰਕਾਰ ਨੂੰ ਨਿੰਦ ਰਹੇ ਹਨ ਜਿਸਦਾ ਕੱਲ੍ਹ ਤੱਕ ਅਹਿਮ ਹਿੱਸਾ ਸਨ, ਉਸ ਸਮੇਂ ਦੌਰਾਨ ਉਹਨਾਂ ਦੀ ਆਪਣੀ ਕਾਰਗੁਜ਼ਾਰੀ ਉਪਰ ਵੱਡਾ ਪ੍ਰਸ਼ਨ ਚਿੰਨ ਹੈ ??? ਜ਼ਿਆਦਾਤਰ ਹੁਣ ਵੀ ਸੰਭਾਵਨਾ ਹੈ ਕਿ ਉਹ ਪਹਿਲਾਂ ਵਾਲੀ ਥਾਂ ਹੀ ਮੁੜ ਜਾਣ, ਇਸ ਵਾਰੇ ਉਹਨਾਂ ਦਾ ਸਪਸ਼ਟੀਕਰਨ ਲੈਣਾ ਬਹੁੱਤ ਹੀ ਅਹਿਮ ਹੈ ਤਾਂ ਜੋ ਆਮ ਜਨਤਾ ਹਮੇਸ਼ਾ ਦੀ ਤਰ੍ਹਾਂ ਤਮਾਸ਼ਬੀਨ ਹੀ ਬਣੀ ਨਾ ਰਹਿ ਜਾਵੇ...
- Jatinder Lasara

Unknown said...

I agree with Jatinder ji-Let him say frankly that he will never accept the position in present ruling Akali Dal.