ਇਹ ਹੈ ਤਾਂ ਅਗਨੀ ਪਥ ਹੀ. ਰਸਤਾ ਮੁਸ਼ਕਿਲ ਹੈ ਪਰ ਮੁਢਲੀਆਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਸ਼ੁਰੂਆਤ ਜ਼ੋਰਦਾਰ ਹੋਈ ਹੈ. ਇਹਨਾਂ ਰਿਪੋਰਟਾਂ ਮੁਤਾਬਿਕ ਇਸ ਯਾਤਰਾ ਨੂੰ ਰੁਕਾਵਟਾਂ ਅਤੇ ਵਿਰੋਧੀਆਂ ਦੀਆਂ ਅੜਚਣਾਂ ਦੇ ਬਾਵਜੂਦ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ. ਪੰਜਾਬੀ ਟ੍ਰਿਬਿਊਨ ਨੇ ਸਪਸ਼ਟ ਲਿਖਿਆ ਹੈ ਕਿ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਅੱਜ ਸ਼ੁਰੂ ਕੀਤੀ ਗਈ ‘ਜਾਗੋ ਪੰਜਾਬ ਯਾਤਰਾ’ ਨੂੰ ਸ਼ੁਰੂਆਤੀ ਤੌਰ ’ਤੇ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਮਨਪ੍ਰੀਤ ਬਾਦਲ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਇੱਥੇ ਟਿੱਲਾ ਬਾਬਾ ਫਰੀਦ ’ਤੇ ਮੱਥਾ ਟੇਕਿਆ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਆਪਣੇ ਛੇ ਨੁਕਾਤੀ ਪ੍ਰੋਗਰਾਮ ਲਈ ਦਿਨ-ਰਾਤ ਇੱਕ ਕਰ ਦੇਣਗੇ। ਪੂਰੀ ਰਿਪੋਰਟ ਪੜ੍ਹਨ ਲਈ ਏਥੇ ਕਲਿੱਕ ਕਰੋ ਏਸੇ ਤਰਾਂ ਪੰਜਾਬ ਸਪੈਕਟ੍ਰਮ ਦੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਚੋਂ ਕੱਢੇ ਗਏ ਅਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੋਂ ਆਪਣੀ ਪੰਜਾਬ ਭਰ 'ਚ ਜਾਣ ਵਾਲੀ ‘ਜਾਗੋ ਪੰਜਾਬ ਯਾਤਰਾ' ਦਾ ਆਗਾਜ਼ ਕਰਦਿਆਂ ਨਜ਼ਦੀਕੀ ਕਸਬੇ ਸਾਦਿਕ, ਗੋਲੇਵਾਲਾ ਤੇ ਨਵਾਂ ਕਿਲਾ ਵਿਖੇ ਇਕ ਭਰਵੀਂ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਵੱਲੋਂ ਆਪਣੇ ਸਮਰਥਕਾਂ ਨਾਲ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫ਼ਰੀਦ ਵਿਖੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ।

2 comments:
ਮਨਪ੍ਰੀਤ ਸਿੰਘ ਬਾਦਲ ਹੁਰਾਂ ਦੀ ਕੁੱਝ ਦਿਨ ਪਹਿਲਾਂ ATN ਪੰਜਾਬੀ TV ਚੈਨਲ ਉਪਰ ਇੰਟਰਵਿਉੂ ਦੇਖੀ ਜਿਸ ਵਿੱਚ ਮਨਪ੍ਰੀਤ ਸਾਹਿਬ ਕੋਈ ਠੋਸ ਜਵਾਬ ਨਹੀਂ ਦੇ ਸਕੇ । ਹੁਣ ਉਹ ਉਸੇ ਸਰਕਾਰ ਨੂੰ ਨਿੰਦ ਰਹੇ ਹਨ ਜਿਸਦਾ ਕੱਲ੍ਹ ਤੱਕ ਅਹਿਮ ਹਿੱਸਾ ਸਨ, ਉਸ ਸਮੇਂ ਦੌਰਾਨ ਉਹਨਾਂ ਦੀ ਆਪਣੀ ਕਾਰਗੁਜ਼ਾਰੀ ਉਪਰ ਵੱਡਾ ਪ੍ਰਸ਼ਨ ਚਿੰਨ ਹੈ ??? ਜ਼ਿਆਦਾਤਰ ਹੁਣ ਵੀ ਸੰਭਾਵਨਾ ਹੈ ਕਿ ਉਹ ਪਹਿਲਾਂ ਵਾਲੀ ਥਾਂ ਹੀ ਮੁੜ ਜਾਣ, ਇਸ ਵਾਰੇ ਉਹਨਾਂ ਦਾ ਸਪਸ਼ਟੀਕਰਨ ਲੈਣਾ ਬਹੁੱਤ ਹੀ ਅਹਿਮ ਹੈ ਤਾਂ ਜੋ ਆਮ ਜਨਤਾ ਹਮੇਸ਼ਾ ਦੀ ਤਰ੍ਹਾਂ ਤਮਾਸ਼ਬੀਨ ਹੀ ਬਣੀ ਨਾ ਰਹਿ ਜਾਵੇ...
- Jatinder Lasara
I agree with Jatinder ji-Let him say frankly that he will never accept the position in present ruling Akali Dal.
Post a Comment