Wednesday, November 24, 2010

ਭਗਵਾਨ ਜਗਨਨਾਥ ਰਥ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ ਤੇ....

ਦੀਵਾਲੀ ਤੋਂ ਬਾਅਦ ਵੀ ਤਿਓਹਾਰਾਂ ਦਾ ਮੌਸਮ ਉਤਸਵ ਵਰਗੇ ਮਾਹੌਲ ਵਾਂਗ ਜਾਰੀ ਹੈ. ਇਸ ਸਿਲਸਿਲੇ ਵਿੱਚ ਹੁਣ ਲੁਧਿਆਣਾ ਵਿੱਚ ਵੀ ਲੋਕ ਭਗਵਾਨ ਜਗਨਨਾਥ ਰਥ ਯਾਤਰਾ ਦੀਆਂ ਤਿਆਰੀਆਂ ਬੜੇ ਹੀ ਜੋਰ ਸ਼ੋਰ ਨਾਲ ਕਰ ਰਹੇ ਹਨ. ਹਰ ਵਾਰ ਦੀ ਤਰਾਂ ਇਸ ਵਾਰ ਵੀ ਇਸ ਸੰਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਮਹਾਰਾਜਾ ਰੀਜੈਂਸੀ ਵਿੱਚ ਹੋਈ ਜਿਸ ਸਾਰੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਬੜੀ ਹੀ ਸ਼ਰਧਾ ਭਾਵਨਾ ਅਤੇ ਜੋਸ਼ੋ ਖ਼ਰੋਸ਼ ਨਾਲ ਭਾਗ ਲਿਆ.ਨੱਬੇਵਿਆਂ  ਦੌਰਾਨ ਲੁਧਿਆਣਾ ਵਿੱਚ ਸ਼ੁਰੂ ਹੋਈ ਭਗਵਾਨ ਜਗਨਨਾਥ ਰਥ ਯਾਤਰਾ ਹੁਣ ਇੱਕ ਮਹਤਵਪੂਰਣ ਤਿਓਹਾਰ ਦਾ ਰੂਪ ਲੈ ਚੁੱਕੀ ਹੈ. ਲੋਕ ਵਧ ਚੜ੍ਹ ਕੇ ਇਸ ਵਿੱਚ ਭਾਗ ਲੈਂਦੇ ਹਨ. ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਇਸਦਾ ਆਯੋਜਨ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ. ਇਸ ਸੰਬੰਧ ਵਿੱਚ ਇੱਕ ਵਿਸ਼ੇਸ਼ ਮੇਟਿੰਗ ਮਹਾਰਾਜਾ ਰੀਜੈਂਸੀ ਵਿੱਚ ਹੋਈ ਜਿਸ ਵਿੱਚ ਯਾਤਰਾ ਦੇ ਸਾਰੇ ਪ੍ਰਬੰਧਕ ਅਤੇ ਸੇਵਾਦਾਰ ਵੀ ਮੌਜੂਦ ਸਨ. ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਵੀ ਸ਼ਰਧਾਲੂ ਵਧ ਚੜ੍ਹਕੇ ਇਸ ਵਿੱਚ ਭਾਗ ਲੈਣਗੇ ਅਤੇ ਰਥ ਨੂੰ ਖਿਚਣਗੇ ਕਿਓਂਕਿ ਇਸ ਰਥ ਨੂੰ ਖਿਚਣ ਨਾਲ ਅਸ਼ਵਮੇਧ ਯੱਗ ਦਾ ਫਾਇਦਾ ਮਿਲਦਾ ਹੈ. ਉਹਨਾਂ ਇਹ ਵੀ ਦਸਿਆ ਕਿ ਇਹ ਯਾਤਰਾ ਨੱਬੇਵਿਆਂ  ਵਿੱਚ ਸ਼ੁਰੂ ਹੋਈ ਸੀ ਅਤੇ ਹੁਣ ਬਹੁਤ ਹੀ ਵਿਸ਼ਾਲ ਰੂਪ ਲੈ ਚੁੱਕੀ ਹੈ. ਇਸ ਮੌਕੇ ਤੇ ਸਭ ਨੇ ਰਲ ਮਿਲ ਕੇ ਭੋਜਨ ਦਾ ਪ੍ਰਸ਼ਾਦ ਵੀ ਗ੍ਰਹਿਣ ਕੀਤਾ. ਕਾਬਿਲੇ ਜ਼ਿਕਰ ਹੈ ਕਿ 1984 ਮਗਰੋਂ ਅਜਿਹੇ ਆਯੋਜਨਾਂ ਦਾ ਸਿਲਸਿਲਾ ਪੰਜਾਬ ਵਿੱਚ ਵੀ ਬਹੁਤ ਹੀ ਤੇਜ਼ੀ ਨਾਲ ਵਧਿਆ. --ਰੈਕਟਰ ਕਥੂਰੀਆ 

No comments: