Friday, November 26, 2010

ਸਭ ਤੋਂ ਪਹਿਲਾਂ ਤਾਂ ਸਮਾਜ ਨੂੰ ਸਭਿਅਕ ਬਣਾਉਣ ਦੀ ਚਿੰਤਾ ਜ਼ਰੂਰੀ

ਫੋਟੋ ਧੰਨਵਾਦ ਸਹਿਤ : Politifake
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਸਰਚ ਸਕਾਲਰ ਪਰਮਜੀਤ ਸਿੰਘ ਕੱਟੂ  ਨੇ ਇੱਕ ਖਾਸ ਲੇਖ ਲਿਖਿਆ ਹੈ  ਵੈਬ ਪਰਚੇ ਗੁਲਾਮ ਕਲਾਮ ਤੇ.  ਆਪਣੇ ਇਸ ਲੇਖ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਹਨਾਂ ਸਪਸ਼ਟ ਕੀਤਾ ਹੈ , "ਦੋਸਤੋ, ਇਸ ਆਰਟੀਕਲ ਵਿੱਚ ਜਾਣ-ਬੁੱਝ ਕੇ ਕੁਝ ਖੱਪੇ ਛੱਡੇ ਗਏ ਹਨ ਤਾਂ ਕਿ ਤੁਸੀਂ ਬਹਿਸ ਕਰ ਸਕੋ। ਬਹੁਤ ਕੁਝ ਇਸ ਵਿਸ਼ੇ 'ਤੇ ਛਪ ਜਾਣ ਦੇ ਬਾਵਜੂਦ ਵੀ ਇਹ ਆਰਟੀਕਲ ਇਸ ਕਰਕੇ ਲਿਖਿਆ ਕਿ ਜਦੋਂ ਤੱਕ ਬਿਮਾਰੀ ਖ਼ਤਮ ਨਹੀਂ ਹੰਦੀ,ਉਦੋਂ ਤੱਕ ਕੋਈ ਨਾ ਕੋਈ ਹੀਲਾ ਵਸੀਲਾ ਕਰਦੇ ਰਹਿਣਾ ਚਾਹੀਦਾ ਹੈ।" ਇਸ ਬਿਮਾਰੀ ਨਾਲ ਸੰਬੰਧਤ ਬਹੁਤ ਸਾਰੇ ਖੋਜ ਭਰਪੂਰ ਵੇਰਵੇ ਉਹਨਾਂ  ਬਹੁਤ  ਹੀ ਹਿੰਮਤ ਅਤੇ ਸਿਆਣਪ ਨਾਲ ਦਰਜ  ਵੀ ਕੀਤੇ ਹਨ. ਇਸ ਮਾਮਲੇ ਬਾਰੇ ਇਤਿਹਾਸ ਦੀ ਚਰਚਾ ਕਰਦਿਆਂ ਉਹਨਾਂ ਲਿਖਿਆ , "ਜੇ ਇਤਿਹਾਸ 'ਤੇ ਸਰਸਰੀ ਜਿਹੀ ਮਾਰੀਏ ਤਾਂ ਪਤਾ ਚਲਦਾ ਹੈ ਕਿ ਮੈਸੋਪਟਾਮੀਆਂ ਸਭਿਅਤਾ ਵਿਚ 1075 ਈ.ਪੂ. ਅਸਾਈਰੀਅਨ ਲਾਅ ਸੀ ਜਿਸ ਅਨੁਸਾਰ ਆਪਣਾ ਕੁਆਰਾਪਣ ਭੰਗ ਕਰਨ ਵਾਲੀ ਲੜਕੀ ਨੂੰ ਉਸਦਾ ਪਿਤਾ ਸਜ਼ਾ ਦੇਵੇਗਾ । ਇਸੇ ਤਰ੍ਹਾਂ 1790 ਈ.ਪੂ.ਬੇਬੀਲੋਨ ਚ ਕੋਡ ਆੱਫ ਹੈਮੁਰਾਬੀ ਜਾਰੀ ਕੀਤਾ ਗਿਆ ਜਿਸ ਅਨੁਸਾਰ ਪਰ ਪੁਰਸ਼ਗਾਮੀ ਜਾਂ ਪਰ ਇਸਤਰੀਗਾਮੀ ਨੂੰ ਪਾਣੀ 'ਚ ਡਬੋ ਕੇ ਮਾਰ ਦਿੱਤਾ ਜਾਂਦਾ ਸੀ । ਇਤਿਹਾਸ ਦੇ ਬਹੁਤ ਸਾਰੇ ਪੜਾਅ ਲੰਘ ਗਏ ਤੇ ਇਹ ਕਤਲੇਆਮ ਜ਼ਾਰੀ ਰਿਹਾ ਭਾਵੇਂ ਕਿ ਇਸਦੇ ਕਾਰਨ ਤੇ ਢੰਗ ਬਦਲਦੇ ਰਹੇ.....
ਵਿਸ਼ਵ ਪੱਧਰ 'ਤੇ ਤਿੰਨ ਕਾਰਨਾਂ ਕਰਕੇ ਅਣਖ਼ ਦੀ ਖ਼ਾਤਿਰ ਕਤਲ ਕੀਤੇ ਜਾਂਦੇ ਹਨ :
(ੳ) ਪਰਿਵਾਰ ਜਾਂ ਭਾਈਚਾਰੇ ਮਰਜ਼ੀ ਦੇ ਖਿਲਾਫ ਪਹਿਰਾਵਾ ਪਾਉਣਾ ਜਾਂ ਪ੍ਰਚਲਿਤ ਕਰਨਾ
(ਅ) ਪਰਿਵਾਰ ਦੀ ਮਰਜ਼ੀ ਅਨੁਸਾਰ ਵਿਆਹ ਨਾ ਕਰਵਾਉਣਾ ਜਾਂ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਉਣਾ
(ੲ) ਕਿਸੇ ਮਰਦ ਜਾਂ ਔਰਤ ਨਾਲ ਕਾਮ ਕ੍ਰੀੜਾ ਕਰਨਾ."
 ਦੇਸ਼  ਦੀ ਵੰਡ ਸਮੇਂ ਜੋ ਕੁਝ ਵੀ ਅਣਖ ਦੇ ਨਾਮ ਥੱਲੇ ਹੋਇਆ ਉਸ ਦਾ ਜ਼ਿਕਰ ਵੀ ਉਹਨਾਂ ਬਹੁਤ ਹੀ ਸੰਜਮ ਅਤੇ ਸੰਤੁਲਿਤ ਸ਼ਬਦਾਂ ਵਿੱਚ ਕੀਤਾ ਹੈ.ਕੀਤਾ ਹੈ," ਸਾਡੇ ਇਤਿਹਾਸ 'ਚ ਵੀ ਅਣਖ਼ ਦੀ ਖ਼ਾਤਿਰ ਕਤਲ ਬਹੁਤ ਵੱਡੇ ਪੱਧਰ 'ਤੇ ਹੋਏ ਮਿਲਦੇ ਹਨ । ਜੋ ਦੇਸ਼ ਵੰਡ ਦੇ ਸਮੇਂ 1947 ਤੋਂ ਲੈ ਕੇ 1950 ਦੇ ਦਰਮਿਆਨ ਵਾਪਰਦੇ ਹਨ । ਵੰਡ ਸਮੇਂ ਬਹੁਤ ਔਰਤਾਂ ਨੂੰ ਪਰਿਵਾਰ ਦੀ ਅਣਖ਼ ਨੂੰ ਬਚਾਉਣ ਦੇ ਨਾਂ 'ਤੇ ਆਪਣਿਆਂ ਵੱਲੋਂ ਹੀ ਜ਼ਬਰਦਸਤੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ।ਵੰਡ ਦੌਰਾਨ ਹੀ ਬਹੁਤ ਸਾਰੀਆਂ ਇਕ ਧਰਮ ਦੀਆਂ ਔਰਤਾਂ ਦੇ ਦੂਜੇ ਧਰਮ ਦੇ ਮਰਦਾਂ ਨਾਲ ਦੋਹਾਂ ਮੁਲਕਾਂ 'ਚ ਜ਼ਬਰਦਸਤੀ ਵਿਆਹ ਕੀਤੇ ਗਏ ਤੇ ਜਦੋਂ ਇਹਨਾ ਔਰਤਾਂ ਨੂੰ ਆਪਣੇ ਆਪਣੇ ਮੁਲਕ ਵਾਪਿਸ ਜਾਣ ਦਾ ਮੌਕਾ ਮਿਲਿਆ ਤਾਂ ਇਕ ਵਾਰ ਫੇਰ ਇਹਨਾਂ ਨੂੰ ਅਣਖ਼ ਨੇ ਮਰਵਾ ਦਿੱਤਾ । ਇਸ ਪੱਖੋਂ ਦੇਸ਼ ਵੰਡ ਆਧੁਨਿਕ ਭਾਰਤ ਦੇ ਇਤਿਹਾਸ ਦਾ ਖ਼ੌਫ਼ਜ਼ਦਾ ਤੇ ਖ਼ਤਰਨਾਕ ਸਮਾਂ ਸੀ।"
ਵਿਆਹ ਦੇ ਅਰਥ: ਧੰਨਵਾਦ ਸਹਿਤ : ਨਿਰੰਤਰ ਦਰੁਸਤੀ 
ਉਹਨਾਂ ਆਪਣੇ ਇਸ ਲੇਖ ਵਿੱਚ ਕਾਫੀ ਕੁਝ ਲਿਖਿਆ ਜੋ ਪੜ੍ਹਨ ਵਾਲਾ ਵੀ ਹੈ ਅਤੇ ਧਿਆਨ ਨਾਲ ਗੰਭੀਰ ਵਿਚਾਰ ਕਰਨ ਵਾਲਾ ਵੀ. ਇਸਨੂੰ ਪੂਰਿਆਂ ਪੜ੍ਹਨ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ. ਇਸ ਬਾਰੇ ਫੇਸਬੁਕ ਤੇ ਵੀ ਬਹਿਸ ਜਾਰੀ ਹੈ. ਇਸ ਬਹਿਸ ਵਿੱਚ ਇਕ਼ਬਾਲ ਗਿੱਲ  ਅਤੇ ਚਰਨਜੀਤ ਸਿੰਘ ਤੇਜਾ ਸਮੇਤ ਕਈ ਮਹਾਂਰਥੀ ਸ਼ਾਮਿਲ ਹਨ. ਇਸ ਬਹਿਸ ਵਿੱਚ ਭਾਗ ਲੈਣ ਲਈ ਤੁਸੀਂ ਵੀ  ਏਥੇ ਕਲਿੱਕ ਕਰ ਸਕਦੇ ਹੋ. ਇਸਦੇ ਸੰਚਾਲਨ ਲਈ ਬਹੁਤ ਹੀ ਗੰਭੀਰ ਯੋਗਦਾਨ ਦੇ ਰਹੇ ਹਨ ਗਿਆਨ ਦੇ ਸਾਗਰਾਂ ਚੋਂ ਅਕਸਰ ਹੀ ਕਈ ਤਰਾਂ ਦੇ ਰਤਨ ਕਢਕੇ ਲਿਆਉਣ ਵਾਲੇ ਸਾਡੇ ਵੀਰ ਇਕ਼ਬਾਲ ਗਿੱਲ ਜੀ. ਇਸ ਬਹਿਸ ਵਿੱਚ ਵੀ ਸਾਡੇ ਇੱਕ ਹੋਰ ਗੰਭੀਰ ਵੀਰ ਚਰਨਜੀਤ ਸਿੰਘ ਤੇਜਾ ਇਸ ਵਾਰ ਵੀ ਪੂਰੀ ਤਰਾਂ ਦਲੀਲਾਂ ਨਾਲ ਆਪਣਾ ਪੱਖ ਰੱਖ ਰਹੇ ਹਨ. 
ਤਮਿਲਨਾਡੂ ਵਿੱਚ ਅੰਤਰਜਾਤੀ ਵਿਆਹਾਂ ਨੂੰ ਸਰਕਾਰ ਵੱਲੋ ਉਤਸ਼ਾਹਿਤ ਕਰਨ ਲਈ ਸਹਾਇਤਾ   
ਇਸ ਮੰਚ ਤੇ ਨਾਲ ਹੀ ਬਹਿਸ ਹੋ ਰਹੀ ਹੈ ਲਿਵਿੰਗ ਰਿਲੇਸ਼ਨਸ਼ਿਪ ਅਤੇ ਬਾਲ ਵਿਆਹ ਵਰਗੇ ਮੁੱਦਿਆਂ ਤੇ....ਜਿਥੋਂ ਤੱਕ ਅੰਤਰਜਾਤੀ ਵਿਆਹਾਂ ਦਾ ਸੁਆਲ ਹੈ ਉਹ ਏਨਾ ਸੌਖਾ ਮਸਲਾ ਵੀ ਨਹੀਂ. ਇਸ ਮਸਲੇ ਦੇ ਹਲ ਲਈ ਸਿਰਫ ਬਹਿਸ ਕਾਫੀ ਨਹੀਂ.ਹਾਂ ਬਹਿਸ ਨਾਲ ਚੰਗੇ ਅਤੇ ਅਸਰਦਾਇਕ ਅਮਲ ਲਈ ਇੱਕ ਮਜ਼ਬੂਤ ਅਧਾਰ ਜ਼ਰੂਰ ਤਿਆਰ ਹੋ ਸਕਦਾ ਹੈ. ਸਿਰਫ ਜਾਤ ਪਾਤ ਜਾਂ ਧਰਮ ਹੀ ਨਹੀਂ...ਜੇ ਵਿਆਹ ਅੰਤਰਰਾਸ਼ਟਰੀ ਵੀ ਹੋਣ ਤਾਂ ਚੰਗੀ ਗੱਲ ਹੈ. ਇਸਦੇ ਕਈ ਚੰਗੇ ਅਤੇ ਹੈਰਾਨਕੁੰਨ ਨਤੀਜੇ ਨਿਕਲ ਸਕਦੇ ਹਨ. ਇੱਕ ਚੰਗੇਰਾ ਸਮਾਜ ਸਿਰਜਣ ਵਿੱਚ ਇਸ ਨਾਲ ਕਾਫੀ ਮਦਦ ਮਿਲ ਸਕਦੀ ਹੈ. ਅਣਖ ਲਈ ਹੁੰਦੇ ਕਤਲ ਕਦੇ ਅਣਖ ਨੂੰ ਬਚਾ ਵੀ ਨਹੀਂ ਸਕੇ. ਪਰ ਕਈ ਵਾਰ ਮਾਮਲਾ ਅੰਤਰਜਾਤੀ ਦੇ ਨਾਮ ਥੱਲੇ ਕੁਝ ਹੋਰ ਵੀ ਹੁੰਦਾ ਹੈ.ਧਮਕੀ ਦਿੱਤੀ ਜਾਂਦੀ ਹੈ. ਜੇ ਤੇਰੀ ਕੁੜੀ ਨਾ ਕਢੀ ਤਾਂ ਕਹੀ.ਜੇ ਤੇਰੀ ਭੈਣ ਨਾ ਲੈ ਕੇ ਗਏ ਤਾਂ ਕਹੀਂ.ਜਦੋਂ ਇਹਨਾਂ ਧਮਕੀਆਂ ਤੇ ਅਮਲ ਹੁੰਦਾ ਹੈ ਪ੍ਰੇਮ ਵਿਆਹ ਦੇ ਰੂਪ ਵਿੱਚ ਤਾਂ ਉਸ ਦਾ ਵਿਰੋਧ ਵੀ ਤਿੱਖਾ ਹੁੰਦਾ ਹੈ. ਜੇ ਇਹ ਮਸਲਾ ਅੰਤਰਜਾਤੀ ਨਾ ਵੀ ਹੋਵੇ ਤਾਂ ਵੀ.
.....ਇਨਕ਼ਲਾਬ ਦੀ ਤਿਆਰੀ ਹੋਵੇ......ਨਾਜ਼ੁਕ ਸਮਾਂ  ਸਿਰ ਤੇ ਹੋਵੇ ...ਦੁਸ਼ਮਨ ਕੋਈ ਅਨਹੋਣੀ ਕਰਨ ਲਈ ਮੁੰਡੇ ਜਾਂ ਕੁੜੀ ਨੂੰ  ਵਰਗਲਾ ਲਵੇ....ਅਤੇ ਨਾਮ ਵੀ ਪ੍ਰੇਮ ਵਿਆਹ ਦਾ ਦੇਵੇ...ਤਾਂ ਕੀ  ਸਮਝਿਆ ਜਾਵੇ....ਇਨਕ਼ਲਾਬ ਨੂੰ ਅਚਾਨਕ ਫੇਹਲ ਹੁੰਦਿਆਂ ਦੇਖਕੇ  ਕੀ ਕੀਤਾ ਜਾਵੇ...ਕੀ ਆਪਣੇ ਸਾਰੇ ਰਾਜ਼ ਦੁਸ਼ਮਨਾਂ ਦੇ ਹਥ ਜਾਂਦਿਆਂ ਦੇਖ ਕੇ ਵੀ ਚੁੱਪ ਚਾਪ ਤਮਾਸ਼ਾ ਦੇਖਿਆ ਜਾਵੇ...ਉਸ ਹਾਲਤ ਵਿੱਚ ਕੀ ਹੋਣਾ ਚਾਹੀਦਾ ਹੈ....? 
..ਸੋ ਕਈ ਗੱਲਾਂ ਹਨ...ਕਈ ਚਿੰਤਾਵਾਂ ਹਨ...ਸਭ ਤੋਂ ਪਹਿਲਾਂ ਤਾਂ ਸਮਾਜ ਨੂੰ  ਓਨਾ ਕੁ ਸਭਿਅਕ ਬਣਾਉਣ ਦੀ ਚਿੰਤਾ ਜ਼ਰੂਰੀ ਹੈ......
ਇਸਦੇ ਨਾਲ ਹੀ ਕੀ ਹੈ ਪ੍ਰੇਮ ਦੀ ਪਰਿਭਾਸ਼ਾ.....ਅਜੇ ਸਾਡਾ ਸਮਾਜ ਘਟੋਘੱਟ ਏਨੇ ਜੋਗਾ ਨਹੀਂ ਹੋਇਆ ਕਿ ਛੇ ਮਹੀਨੇ ਜਾਂ ਸਾਲ ਮਗਰੋਂ ਨਵਾਂ ਘਰ ਵਸਾਉਣ ਦੇ ਤਜਰਬੇ ਕਰ ਸਕੇ....ਇਸ ਲਲੈ ਕਿੰਨਾ ਚੰਗਾ ਹੋਵੇ ਜੇ ਸਮਾਜ ਨੂੰ ਪਿਆਰ ਕਰਨ ਅਤੇ ਪਿਆਰ ਨੂੰ ਸਮਝਣ ਦੇ ਯੋਗ ਬਣਾਉਣ ਲਈ ਉਪਰਾਲੇ ਪਹਿਲਾਂ ਕੀਤੇ ਜਾ ਸਕਣ . --ਰੈਕਟਰ ਕਥੂਰੀਆ

No comments: