ਪਿਛਲੇ ਲਗ ਭਗ ਪੰਜ ਮਹੀਨਿਆਂ ਤੋਂ ਪੰਜਾਬੀ ਸ਼ਾਇਰ ਤਰਲੋਕ ਜੱਜ ਅਤੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਰਮਿਆਨ ਸ਼ਾਇਰ ਤਰਲੋਕ ਸਿੰਘ ਜੱਜ ਦੀ ਗ਼ਜ਼ਲ ਨੂੰ ਬਿਨਾ ਪ੍ਰਵਾਨਗੀ ਅਤੇ ਬਿਨਾ ਸ਼ਾਇਰ ਦਾ ਨਾਮ ਲੈ ਗਾਏ ਜਾਣ ਦਾ ਵਿਵਾਦ ਉਸ ਸਮੇਂ ਸਮਾਪਤ ਹੋ ਗਿਆ ਜਦੋਂ ਗਾਇਕ ਸਤਿੰਦਰ ਸਰਤਾਜ ਅਚਾਨਕ ਫਿਰੋਜਪੁਰ ਵਿਖੇ ਤਰਲੋਕ ਸਿੰਘ ਜੱਜ ਦੇ ਘਰ ਪਹੁੰਚ ਗਏ ਤੇ ਆਪਣੀ ਭੁੱਲ ਲਈ ਖਿਮਾ ਯਾਚਨਾ ਕੀਤੀ | ਇਸ ਸਮੇਂ ਸਤਿੰਦਰ ਸਰਤਾਜ ਦੇ ਨਾਲ ਉਹਨਾਂ ਦੇ ਮਿੱਤਰ ਮਨਦੀਪ ਗਰਗ ਅਤੇ ਮਨਜੀਤ ਮਾਂਗਟ ਅਤੇ ਸੁਖਜੀਤ ਸੁਖ ਵੀ ਸਨ | ਇਸ ਮੌਕੇ ਸਤਿੰਦਰ ਸਰਤਾਜ ਨੇ ਕਿਹਾ ਕਿ ਉਹ ਤਰਲੋਕ ਸਿੰਘ ਜੱਜ ਹੁਰਾਂ ਦੀ ਗ਼ਜ਼ਲ ਆਪਣੇ ਗਾਏ ਗੀਤ ਮਨ ਕੁੰਤੋ ਮੌਲਾ ਵਿਚ ਸ਼ੇਅਰਾਂ ਵਿਚ ਅਦਲਾ ਬਦਲੀ ਕਰਕੇ ਅਤੇ ਜੱਜ ਹੁਰਾਂ ਦੀ ਪ੍ਰਵਾਨਗੀ ਅਤੇ ਬਿਨਾਂ ਉਹਨਾਂ ਦਾ ਨਾਮ ਲਏ ਗਾਓਣ ਕਾਰਨ ਜੋ ਠੇਸ ਤਰਲੋਕ ਸਿੰਘ ਜੱਜ ਹੁਰਾਂ ਦੇ ਮਨ ਨੂੰ ਪੁੱਜੀ ਹੈ ਉਸ ਲਈ ਖਿਮਾ ਦੇ ਜਾਚਕ ਹਨ ਅਤੇ ਪੂਰੇ ਪੰਜਾਬੀ ਸਾਹਿਤ ਜਗਤ ਤੋਂ ਮਾਫ਼ੀ ਮੰਗਦੇ ਹਨ | ਸਰਤਾਜ ਨੇ ਇਹ ਵੀ ਕਿਹਾ ਕਿ ਭਵਿਖ ਵਿਚ ਉਹ ਇਸਤਰਾਂ ਦੀ ਕੋਤਾਹੀ ਨਹੀਂ ਕਰਨਗੇ ਤੇ ਹਰ ਸ਼ਾਇਰ ਦੇ ਕਲਾਮ ਅਤੇ ਉਸਦੇ ਨਾਮ ਨੂੰ ਉਹਨਾਂ ਵੱਲੋਂ ਪੂਰਾ ਸਤਿਕਾਰ ਦਿੱਤਾ ਜਾਵੇਗਾ | ਕਰੀਬ ਦੋ ਘੰਟੇ ਸ੍ਰ: ਜੱਜ ਦੇ ਘਰ ਅਤੇ ਪਰਿਵਾਰ ਨਾਲ ਬਿਤਾਓਣ ਤੋਂ ਬਾਅਦ ਸਰਤਾਜ ਖਾਣਾ ਖਾ ਕੇ ਵਿਦਾ ਹੋਏ ਤੇ ਸ੍ਰ : ਜੱਜ ਦੇ ਸਾਰੇ ਪਰਿਵਾਰ ਨੇ ਉਹਨਾਂ ਨੂੰ ਭਾਵ ਭਿੰਨੀਂ ਵਿਦਾਇਗੀ ਦਿੱਤੀ ਤੇ ਫਿਰ ਆਓਣ ਦਾ ਸੱਦਾ ਦਿੱਤਾ | ਇਸ ਮੌਕੇ ਤੋ ਤਰਲੋਕ ਸਿੰਘ ਜੱਜ ਹੁਰਾਂ ਦੇ ਸਾਹਿਤਿਕ ਮਿੱਤਰ ਤੇ ਵਕੀਲ ਡਾ ਸੁਸ਼ੀਲ ਰਹੇਜਾ ,ਲੇਖਕ ਅਨਿਲ ਆਦਮ , ਸੁਰਜੀਤ ਸਿੰਘ ਸਿਧੂ , ਇੰਦ੍ਰਜੀਤ ਸਿੰਘ ਘੱਲੂ , ਪੰਕਜ ਮੋਂਗਾ ਅਤੇ ਸਿਮਰਨਜੀਤ ਸਿੰਘ ਵਕੀਲ ਵੀ ਮੌਜੂਦ ਸਨ | ਦੇਰ ਨਾਲ ਸਹੀ ਪਰ ਸਤਿੰਦਰ ਸਰਤਾਜ ਵੱਲੋਂ ਸੂਝ ਬੂਝ ਦਾ ਸਬੂਤ ਦਿੰਦੇ ਹੋਏ ਕੀਤੀ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ |
3 comments:
ਬਹੁਤ ਚੰਗਾ ਲੱਗਾ ਇਹ ਜਾਣ ਕੇ ਕਿ ਸਰਤਾਜ ਨੇ ਆਪਣੀ ਗਲਤੀ ਨੂੰ ਮੰਨਿਆ ਅਤੇ ਭਵਿੱਖ ਵਿੱਚ ਸ਼ਇਰਾਂ ਦੇ ਕਲਾਮ ਨੂੰ ਪੂਰਾ ਸਤਿਕਾਰ ਦੇਣ ਦਾ ਵਾਅਦਾ ਵੀ ਕੀਤਾ। ਇਹ ਇਕ ਚੰਗੀ ਖ਼ਬਰ ਹੈ।
सरताज जी एक अच्छे गायक हैं और तरलोक जज जी के गीत से जुड़े विवाद को दानाई का प्रगटावा कर , क्षमा मांग ली तो शायर / लेखक का कद्द भी ऊंचा किया और साथ ही साथ एक अच्छे इंसान होने का मील-पत्थर भी गाड़ा ! वर्ना आज के युग में कौन किसी के घर मुआफी मांगने जाता है ! जज जी के कलाम को मेरी आमीन और सरताज जी की ऐसी पहलकदमी को शाबाश !
Siyana gayek hai. Pehlan haira fairee karke paisey kama lai.Hun sianap karke bacha laiy.-SHASHI SAMUNDRA
Post a Comment