Friday, August 13, 2010

ਕਿਤੇ ਇਸ ਅਨਾਜ ਦਾ ਹਾਲ ਵੀ ਚਾਰਾ ਘਪਲੇ ਵਾਲਾ ਨਾ ਹੋਵੇ

ਇੱਕ ਪਾਸੇ ਪਰਿਵਾਰਾਂ ਦੇ ਪਰਿਵਾਰ ਖੁਦਕੁਸ਼ੀਆਂ ਕਰ ਰਹੇ ਹਨ. ਹਰ ਗਲੀ ਮੋਹੱਲੇ ਦੇ ਮੋੜ ਤੇ ਨਿੱਕੇ ਨਿੱਕੇ ਬੱਚੇ ਰੋਟੀ ਲਈ ਹਥ ਫੈਲਾਈ ਖੜੇ ਹਨ ਅਤੇ ਦੂਜੇ ਪਾਸੇ ਅਨਾਜ ਸੜ ਰਿਹਾ ਹੈ. ਇਸ ਸਾਰੇ ਘਟਨਾ ਕਰਮ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਬਹੁਤ ਹੀ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਰਾਜ ਸਰਕਾਰਾਂ ਨੂੰ ਹੁਕਮ ਦਿੱਤਾ ਹੈ ਕਿ ਇਹ ਅਨਾਜ ਗਰੀਬਾਂ ਨੂੰ ਮੁਫਤ ਵੰਡ ਦਿੱਤਾ ਜਾਵੇ. ਇਸ ਖਬਰ ਨੂੰ ਅਖਬਾਰਾਂ ਨੇ ਬਹੁਤ ਹੀ ਮਹਤਵਪੂਰਣ ਥਾਂ ਦੇ ਕੇ ਪ੍ਰਕਾਸ਼ਿਤ ਕੀਤਾ ਹੈ. 
ਪ੍ਰਸਿਧ ਅਖਬਾਰ ਪੰਜਾਬ ਕੇਸਰੀ ਅਤੇ ਜਗ ਬਾਣੀ ਨੇ ਜਿਥੇ ਇਸ ਖਬਰ ਨੂੰ ਆਪਣੀ ਮੁੱਖ ਖਬਰ ਬਣਾਇਆ ਹੈ ਉਥੇ ਇਸ ਮੁੱਦੇ ਤੇ ਆਪਣਾ ਸੰਪਾਦਕੀ ਲੇਖ ਵੀ ਲਿਖਿਆ ਹੈ. ਜ਼ਿਕਰਯੋਗ ਹੈ ਕਿ ਇਹ ਫੈਸਲਾ ਮਾਣਯੋਗ ਜੱਜ ਦਲਵੀਰ ਭੰਡਾਰੀ ਅਤੇ ਦੀਪਕ ਵਰਮਾ ਨੇ ਸੁਣਾਇਆ. ਇਸਤੋਂ ਇਲਾਵਾ ਅਜੀਤ,  ਭਾਸਕਰ ਅਤੇ ਦੈਨਿਕ ਜਾਗਰਣ ਵਰਗੀਆਂ ਪ੍ਰਮੁਖ ਅਖਬਾਰਾਂ ਨੇ ਵੀ ਇਸ ਖਬਰ ਨੂੰ ਬਹੁਤ ਹੀ ਅਹਮੀਅਤ ਨਾਲ ਪ੍ਰਕਾਸ਼ਿਤ ਕੀਤਾ ਹੈ.ਸਪੇਨ ਦੇ ਪੰਜਾਬੀ ਅਤੇ ਅੰਗ੍ਰੇਜ਼ੀ ਵਿੱਚ ਛਪਣ ਵਾਲੇ ਪਰਚੇ  ਪੰਜਾਬ ਸਪੈੱਕਟ੍ਰਮ ਨੇ ਇਸ ਖਬਰ ਦੇ ਨਾਲ ਹੀ ਆਪਣਾ ਖਦਸ਼ਾ ਵੀ ਪ੍ਰਗਟਾਇਆ ਹੈ ਕਿ ਕਿਤੇ ਇਸ ਅਨਾਜ ਦਾ ਹਾਲ ਵੀ ਚਾਰਾ ਘਪਲੇ ਵਾਲਾ ਨਾ ਹੋ ਜਾਵੇ. ਚਾਰਾ ਖਾ ਜਾਣ ਵਾਲੇ ਇਹੋ ਜਿਹੇ ਲੀਡਰਾਂ ਦੀ ਨਜ਼ਰ ਵਿੱਚ ਗਰੀਬ ਵੀ ਪਸ਼ੂਆਂ ਦੇ ਬਰਾਬਰ ਹੀ ਹਨ. ਪਰਚੇ ਨੇ ਕਿਹਾ ਹੈ ਇਹ ਲੀਡਰ ਤਾਂ ਪੈਸੇ ਲਈ ਆਪਣਾ ਪਰਿਵਾਰ ਵੀ ਖਾ ਜਾਂਦੇ ਹਨ. ਹੁਣ ਦੇਖਦੇ ਹਾਂ ਕਿ ਇਸ ਅਨਾਜ ਦਾ ਫਾਇਦਾ ਆਮ ਗਰੀਬ ਲੋਕਾਂ ਤੱਕ ਪਹੁੰਚਦਾ ਹੈ ਜਾਂ ਫਿਰ ਲੀਡਰਾਂ ਦੀਆਂ ਤਜੋਰੀਆਂ ਤੱਕ.....? ਜੇ ਤੁਹਾਡੀ ਨਜ਼ਰ ਵਿੱਚ ਵਿੱਚ ਕੁਝ ਅਜਿਹਾ ਹੀ ਆਉਂਦਾ ਹੈ ਤਾਂ ਉਸਦਾ ਵੇਰਵਾ ਸਾਨੂੰ ਜ਼ਰੂਰ ਭੇਜੋ.  --ਰੈਕਟਰ ਕਥੂਰੀਆ 

No comments: