ਖੁਦੀਰਾਮ ਬੋਸ ਦੇ ਸ਼ਹੀਦੀ ਦਿਵਸ ਮੌਕੇ

ਉਮਰ ਸਿਰਫ ਉੰਨੀਆਂ ਸਾਲਾਂ ਦੀ ਤੇ ਚਾਅ ਸੀ ਫਾਂਸੀ ਦੇ ਰੱਸੇ ਨੂੰ ਚੁੰਮਣ ਦਾ. ਮੌਤ ਉਸ ਦੇਸ਼ਭਗਤ ਦੀ ਮਹਿਬੂਬਾ ਸੀ.ਬੰਗਾਲ ਦੇ ਮਿਦਨਾਪੁਰ ਇਲਾਕੇ ਦੇ ਇੱਕ ਪਿੰਡ ਚ ਤਿੰਨ ਦਿਸੰਬਰ 1889 ਨੂੰ ਜਨਮੇ ਖੁਦੀ ਰਾਮ ਬੋਸ ਨੂੰ ਜਦੋਂ ਸਤ੍ਯੇੰਦਰ ਨਾਥ ਬੋਸੇ ਦਾ ਮਾਰਗਦਰਸ਼ਨ ਮਿਲਿਆ ਤਾਂ ਖੁਦੀ ਰਾਮ ਦਾ ਸਾਰਾ ਰੁਝਾਣ ਗੀਤਾ ਪ੍ਰਤੀ ਹੋ ਗਿਆ. ਜਦੋਂ ਗੀਤਾ ਉਪਦੇਸ਼ ਪੜ੍ਹਿਆ ਤਾਂ ਉਸਦੇ ਅੰਦਰਲਾ ਅਰਜਨ ਵੀ ਜਾਗ ਪਿਆ. ਸੰਨ 1905 ਵਿੱਚ ਹੋਈ ਬੰਗਾਲ ਦੀ ਵੰਡ ਨੇ ਉਸਨੂੰ ਅੰਦਰ ਤੱਕ ਹਿਲਾ ਦਿੱਤਾ. ਇੰਨਕ਼ਲਾਬੀਆਂ ਦੀ ਪਾਰਟੀ ਜੁਗਾਂਤਰ ਵਿੱਚ ਸ਼ਾਮਿਲ ਹੋਣ ਮਗਰੋਂ ਤਾਂ ਤਾਂ ਇਹ ਅਗਨੀ ਹੋਰ ਪ੍ਰਚੰਡ ਹੋ ਗਈ. ਬਸ 16 ਸਾਲਾਂ ਦੀ ਉਮਰ ਵਿੱਚ ਜਦੋਂ ਲੋਕ ਰੁਮਾਂਟਿਕ ਸੁਪਨੇ ਦੇਖਦੇ ਹਨ ਉਦੋਂ ਉਹ ਕ੍ਰਾਂਤੀਕਾਰੀ ਅੰਗ੍ਰੇਜ਼ ਸਰਕਾਰ ਨਾਲ ਜੰਗ ਦੀ ਤਿਆਰੀ ਪੱਕੀ ਕੀਤੇ ਬੈਠਾ ਸੀ. ਏਸ ਨਿੱਕੀ ਉਮਰੇ ਹੀ ਉਸਨੇ ਤਿੰਨ ਬੰਬ ਧਮਾਕੇ ਕੀਤੇ. ਮੁਜ਼ਫ਼ਰਪੁਰ ਦੇ ਸੈਸ਼ਨ ਜੱਜ ਨਾਲ ਖੁਦੀ ਰਾਮ ਬੋਸ ਬੇਹਦ ਨਾਰਾਜ਼ ਸਨ ਕਿਓਂਕਿ ਉਸਨੇ ਕਈ ਦੇਸ਼ ਭਗਤਾਂ ਨੂੰ ਸਖਤ ਸਜ਼ਾਵਾਂ ਸੁਣਾਈਆਂ ਸਨ.ਉਹਨਾਂ ਆਪਣੇ ਇੱਕ ਹੋਰ ਸਾਥੀ ਪ੍ਰਫੁੱਲ ਚਾਕੀ ਨੂੰ ਨਾਲ ਲੈ ਕੇ ਕਲਕੱਤੇ ਦੇ ਚੀਫ਼ ਪ੍ਰੈਜ਼ੀਡੇੰਸੀ ਮੈਜ੍ਸ੍ਟ੍ਰੇਟ ਕਿੰਗਜ਼ਫੋਰਡ ਦੀ ਗੱਡੀ ਤੇ ਹਮਲਾ ਕਰ ਦਿੱਤਾ. ਪਰ ਉਸ ਜੱਜ ਦੀ ਚੰਗੀ ਕਿਸਮਤ ਕਿ ਉਸ ਹਮਲੇ ਸਮੇਂ ਖੁਦ ਉਹ ਇਸ ਗੱਡੀ ਵਿੱਚ ਨਹੀਂ ਸੀ. ਹਮਲੇ ਵਿੱਚ ਮੈਡਮ ਕੈਨੇਡੀ, ਉਸਦੀ ਬੇਟੀ ਅਤੇ ਇੱਕ ਨੌਕਰ ਮਾਰੇ ਗਏ. ਪੁਲਿਸ ਨੇ ਪਿਛਾ ਕੀਤਾ ਪਹਿਲੀ ਮਈ 1908 ਵਾਲੇ ਦਿਨ ਪ੍ਰਫੁੱਲ ਚਾਕੀ ਨੇ ਤਾਂ ਘੇਰੇ ਵਿੱਚ ਆਉਣ ਤੋਂ ਬਾਅਦ ਆਪਣੇ ਆਪਨੂੰ ਆਪਣੇ ਹੀ ਰਿਵੋਲਵਰ ਨਾਲ ਗੋਲੀ ਮਾਰ ਲਈ ਪਰ ਖੁਦੀਰਾਮ ਬੋਸ ਨੂੰ ਪੁਲਿਸ ਨੇ ਜਿਊਂਦਿਆਂ ਹੀ ਗਿਰਫਤਾਰ ਕਰ ਲਿਆ. ਪ੍ਰਫੁੱਲ ਚਾਕੀ ਵਿਵੇਕਾਨੰਦ ਤੋਂ ਬਹੁਤ ਹੀ ਪ੍ਰਭਾਵਿਤ ਸੀ ਅਤੇ ਕਰਾਨੀ ਦੇ ਰਸਤੇ ਤੇ ਤੁਰਨ ਵੇਲੇ ਅਜੇ ਨੌਵੀਂ ਕਲਾਸ ਵਿਦਿਆਰਥੀ ਸੀ. ਦੇਖੋ ਇਹ ਵੀ ਬੰਗਾਲੀ ਸੀ, ਦੇਸ਼ਭਗਤ ਸੀ ਅਤੇ ਦੂਜੇ ਪਾਸੇ ਪੁਲਿਸ ਦੇ ਡੀ ਐੱਸ ਪੀ ਐਨ ਐਨ ਬਨਰਜੀ ਨੇ ਪ੍ਰਫੁੱਲ ਚਾਕੀ ਦੀ ਮੌਤ ਤੋਂ ਬਾਅਦ ਉਸਦਾ ਸਿਰ ਕੱਟਿਆ ਅਤੇ ਬਾਕਾਇਦਾ ਅਦਾਲਤ ਵਿੱਚ ਪੇਸ਼ ਕੀਤਾ. ਖੁਦੀਰਾਮ ਬੋਸ ਨੂੰ ਮੁਜ਼ਫਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 11 ਅਗਸਤ 1908 ਨੂੰ ਮੁਜ਼ਫਰਪੁਰ ਦੀ ਜੇਲ੍ਹ ਵਿੱਚ ਹੀ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ.ਖੁਦੀਰਾਮ ਬੋਸਨੂੰ ਅੱਜ ਵੀ ਦੇਸ਼ ਭਗਤਾਂ ਦੇ ਪਰਿਵਾਰ ਬੜੀ ਸ਼ਰਧਾ ਨਾਲ ਯਾਦ ਕਰਦੇ ਹਨ. ਭਾਰਤ ਸਰਕਾਰ ਨੇ ਵੀ ਖੁਦੀਰਾਮ ਬੋਸ ਤੇ ਇੱਕ ਵਿਸ਼ੇਸ਼ ਕਿਤਾਬ ਪ੍ਰਕਾਸ਼ਿਤ ਕੀਤੀ ਹੈ ਜਿਸ ਨੂੰ ਲਿਖਿਆ ਹੈ ਹਿਤੇਂਦਰ ਪਟੇਲ ਨੇ. ਇਸ ਮੌਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਨ ਲਈ ਆਓ ਸੁਣਦੇ ਹਾਂ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਦੀ ਲਿਖੀ ਨਜ਼ਮ ਸਿਰਫ ਏਥੇ ਕਲਿੱਕ ਕਰਕੇ. --ਰੈਕਟਰ ਕਥੂਰੀਆ
ਵੱਲੋਂ ਖੁਦੀਰਾਮ ਬੋਸ ਤੇ ਵਿਸ਼ੇਸ਼ ਪੁਸਤਕ ਪ੍ਰਕਾਸ਼ਿਤ
No comments:
Post a Comment