ਇੱਕ ਕੁੜੀ ਪੰਜਾਬ ਦੀ ਫਿਲਮ ਤਿਆਰ....ਸੰਗੀਤ ਚੰਡੀਗੜ੍ਹ 'ਚ ਲਾਂਚ
ਇੱਕ ਕੁੜੀ ਪੰਜਾਬ ਦੀ ਅਸਲ ਵਿੱਚ ਇੱਕ ਅਜਿਹੀ ਸੱਚੀ ਕਹਾਣੀ ਹੈ ਜਿਸ ਦਾ ਸਚ ਅਸੀਂ ਸਾਰੇ ਜਾਣਦੇ ਹਾਂ ਪਰ ਇਸ ਨੂੰ ਸਵੀਕਾਰਦੇ ਕਦੇ ਨਹੀਂ. ਪੁਰਸ਼ ਪ੍ਰਧਾਨ ਸਮਾਜ ਨੂੰ ਚੁਨੌਤੀ ਦੇਣ ਦੀ ਬਹਾਦਰੀ ਦਿਖਾਉਣ ਵਾਲੀ ਇੱਕ ਕੁੜੀ ਦੇ ਸੰਘਰਸ਼ ਅਤੇ ਉਸਦੇ ਰਸਤੇ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਫਿਲਮੀ ਹੈ ਮੰਨੇ ਪ੍ਰਮੰਨੇ ਫਿਲਮਸਾਜ਼ ਮਨਮੋਹਨ ਸਿੰਘ ਨੇ. ਦਿਲ ਤੋ ਪਾਗਲ ਹੈ, ਡਰ, ਮੋਹੱਬਤੇਂ ਅਤੇ ਦਿਲ ਵਾਲੇ ਦੂਲਹਨੀਆ ਲੇ ਜਾਏਂਗੇ ਵਰਗੀਆਂ ਫਿਲਮਾਂ ਦੇ ਨਿਰਮਾਣ ਵਿੱਚ ਸਰਗਰਮ ਸਹਿਯੋਗ ਦੇਣ ਵਾਲੇ ਮਨਮੋਹਨ ਸਿੰਘ ਨੇ , ਜੀ ਆਇਆਂ ਨੂੰ, ਮਿੱਟੀ ਵਾਜਾਂ ਮਾਰਦੀ, ਅਸਾਂ ਨੂੰ ਮਾਣ ਵਤਨਾਂ ਦਾ, ਦਿਲ ਆਪਣਾ ਪੰਜਾਬੀ, ਯਾਰਾਂ ਨਾਲ ਬਹਾਰਾਂ, ਮੁੰਡੇ ਯੂ ਕੇ ਦੇ, ਪਹਿਲਾ ਪਹਿਲਾ ਪਿਆਰ ਵਰਗੀਆਂ ਫਿਲਮਾਂ ਵੀ ਪੰਜਾਬੀ ਦਰਸ਼ਕਾਂ ਦੀ ਝੋਲੀ ਵਿੱਚ ਪਾਈਆਂ. ਬਹੁਤ ਸਾਰੇ ਇਨਾਮਾਂ ਸਨਮਾਨਾਂ ਨਾਲ ਨਵਾਜੇ ਜਾਂਦੇ ਰਹੇ ਮਨਮੋਹਨ ਸਿੰਘ ਦੀ ਇਸ ਫਿਲਮ ਨੇ ਵੀ ਇੱਕ ਨਵਾਂ ਰਿਕਾਰਡ ਕਾਇਮ ਕਰਨਾ ਹੈ. 17 ਸਤੰਬਰ 2010 ਨੂੰ ਰਲੀਜ਼ ਹੋ ਰਹੀ ਇਸ ਫਿਲਮ ਵਿੱਚ ਆਪਣੇ ਗੀਤਾਂ ਨਾਲ ਜਾਨ ਪਈ ਹੈ ਅਮਰਦੀਪ ਗਿੱਲ ਹੁਰਾਂ ਨੇ ਅਤੇ ਸੰਗੀਤ ਨਾਲ ਸਜਾਇਆ ਹੈ ਸੁਖਸ਼ਿੰਦਰ ਸ਼ਿੰਦਾ ਨੇ. ਅਮਰਿੰਦਰ ਗਿੱਲ, ਜਸਪਿੰਦਰ ਚੀਮਾ, ਅਮਨ ਧਾਲੀਵਾਲ, ਗੁੱਗੂ ਗਿੱਲ, ਗੁਰਪ੍ਰੀਤ ਘੁੱਗੀ ਅਤੇ ਰਾਣਾ ਰਣਬੀਰ. ਇਸ ਪ੍ਰੇਮ ਕਹਾਣੀ ਵਿੱਚ ਵੀ ਲੋਹੜੇ ਦਰਦ ਹੈ ਪਰ ਇਹ ਦਰਦ ਤੁਸੀਂ ਦੇਖੋਗੇ ਸੰਘਰਸ਼ ਦੇ ਦਰਦ ਵੱਜੋਂ. ਜਦੋਂ ਚੰਡੀਗੜ੍ਹ ਵਿੱਚ ਇਸ ਫਿਲਮ ਦਾ ਸੰਗੀਤ ਲਾਂਚ ਕੀਤਾ ਗਿਆ ਤਾਂ ਉਸ ਸਮੇਂ ਇਸ ਫਿਲਮ ਨਾਲ ਜੁੜੀਆਂ ਕਈ ਸ਼ਖਸੀਅਤਾਂ ਅਤੇ ਕਲਾਕਾਰ ਮੌਜੂਦ ਸਨ. --ਰੈਕਟਰ ਕਥੂਰੀਆ
No comments:
Post a Comment