Tuesday, August 10, 2010

ਚਾਰੋ ਪਾਸੇ ਪਾਣੀ ਹੀ ਪਾਣੀ

ਹੜ੍ਹ ਆਏ ਤਾਂ ਚਾਰੋ ਪਾਸੇ ਪਾਣੀ ਹੀ ਪਾਣੀ ਸੀ. ਪਾਕਿਸਤਾਨ ਦੇ ਪਖ੍ਤੂਨਖਵਾ ਇਲਾਕੇ ਵਿਚ ਵੀ ਇਹੀ ਹਾਲ ਸੀ.ਹਰ ਪਾਸੇ ਪਾਣੀ ਦਾ ਕਹਿਰ ਸੀ. ਜਦੋਂ 5 ਅਗਸਤ 2010 ਨੂੰ ਇੱਕ ਵਿਸ਼ੇਸ਼ ਟੀਮ ਨੇ ਰਾਹਤ ਕਾਰਜਾਂ ਦਾ ਜਾਇਜ਼ਾ  ਲੈਣ ਲਈ ਉਥੋਂ ਦੀ ਹਵਾਈ ਯਾਤਰਾ ਕੀਤੀ ਤਾਂ ਉੱਪਰੋਂ ਦੇਖਣ ਤੇ ਤਬਾਹੀ ਦੂਰ ਦੂਰ ਤੱਕ ਨਜ਼ਰ ਆ ਰਹੀ ਸੀ. ਜਲਮਗਨ ਹੋਏ ਇਲਾਕਿਆਂ ਦਾ ਹਾਲ ਕੁਝ ਇਸ ਤਰਾਂ ਦਾ ਨਜ਼ਰ ਆਉਂਦਾ ਸੀ ਜਿਵੇਂ ਕਿ ਤੁਸੀਂ ਇਸ ਤਸਵੀਰ ਵਿੱਚ ਦੇਖ ਰਹੇ ਹੋ. ਮਨੁੱਖੀ ਰਾਹਤ ਅਤੇ ਬਚਾਓ ਟੀਮਾਂ ਇਸ ਮਿਸ਼ਨ ਲਈ ਪੂਰੀ ਤਰਾਂ ਸਰਗਰਮ ਹਨ.ਹਵਾਈ ਸਰਵੇਖਣ ਦੇ ਇਹਨਾਂ ਪਲਾਂ ਨੂੰ ਅਮਰੀਕੀ ਰੱਖਿਆ ਵਿਭਾਗ ਦੇ Staff Sgt. Horace Murray ਨੇ ਤੁਰੰਤ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ. ਜੇ ਤੁਸੀਂ ਵੀ ਕਿਸੇ ਹੜ੍ਹਾਂ ਮਾਰੇ ਇਲਾਕੇ ਚੋਂ ਹੁਣੇ ਹੁਣੇ ਪਰਤੇ ਹੋ ਜਾਂ ਕਿਸੇ ਰਾਹਤ ਟੀਮ ਦੇ ਨਾਲ ਅਜੇ ਵੀ ਉਥੇ ਹੀ ਹੋ ਤਾਂ ਆਪਣੇ ਅਨੁਭਵ ਸਾਨੂੰ ਜ਼ਰੂਰ ਭੇਜੋ ਅਸੀਂ ਤੁਹਾਡੇ ਇਹਨਾਂ ਅਨੁਭਵਾਂ ਨੂੰ ਤੁਹਾਡੀ ਤਸਵੀਰ ਅਤੇ ਤੁਹਾਡੇ ਨਾਮ ਦੇ ਨਾਲ ਪ੍ਰਕਾਸ਼ਿਤ ਕਰਾਂਗੇ. --ਰੈਕਟਰ ਕਥੂਰੀਆ

No comments: