Sunday, August 01, 2010

ਹੁਣ ਤਾਂ ਮਹਾਤਮਾ ਜੀ ਦੇ ਅਸੂਲ ਵੀ ਛਿੱਕੇ ਟੰਗ ਦਿੱਤੇ ਗਏ ਹਨ....!

ਦੇਸ਼ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਬਾਰੇ ਵਿਵਾਦਾਂ ਦਾ ਸਿਲਸਿਲਾ ਕੋਈ ਨਵਾਂ ਨਹੀਂ. ਕਦੇ ਸੁਭਾਸ਼ ਚੰਦਰ ਬੋਸ ਦੇ ਮਾਮਲੇ ਤੇ, ਕਦੇ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਮੁੱਦੇ ਤੇ ਅਤੇ ਕਦੇ ਬ੍ਰਹਮਚਰਜ ਦੇ ਪ੍ਰਯੋਗਾਂ ਨੂੰ ਲੈ ਕੇ. ਹੁਣ ਮਹਾਤਮਾ ਜੀ ਬਾਰੇ ਬਹਿਸ ਤਾਜ਼ਾ ਹੋਈ ਜਦੋਂ ਸਾਨੂੰ ਸਤਵਿੰਦਰ ਸਿੰਘ ਸ਼ਾਹ  ਨੇ ਇੱਕ ਖੋਜ ਭਰਪੂਰ ਸਮਗਰੀ ਭੇਜੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਕਾਂਗਰਸ ਨੇ ਸ਼ਹੀਦ ਊਧਮ ਸਿੰਘ ਦੇ ਅਣਖੀਲੇ ਐਕਸ਼ਨ ਦੀ ਰੱਜ ਕੇ ਨਿਖੇਧੀ ਕੀਤੀ ਸੀ ਅਤੇ ਮਹਾਤਮਾ ਗਾਂਧੀ ਨੇ ਉਸ ਮਹਾਨ ਕੌਮੀ ਨਾਇਕ ਦੀ ਦਲੇਰੀ ਨੂੰ ਮਨੁੱਖ ਦੀ ਦਿਮਾਗੀ ਬਿਮਾਰੀ ਤੱਕ ਵੀ ਆਖਿਆ ਸੀ. ਦਰਅਸਲ ਇਹ ਸਭ ਕੁਝ ਅਜਿਹੀ ਰਾਜਨੀਤਕ ਗਿਰਾਵਟ ਦੀ ਸ਼ੁਰੂਆਤ ਸੀ ਜਿਸ ਵਿਚ ਬੇਗੈਰਤੀ ਨੂੰ ਗਲੇ ਨਾਲ ਲਗਾ ਲਿਆ ਗਿਆ ਸੀ. ਸੰਵਾਦ ਦੇ ਸੰਪਾਦਕ ਸੁਖਿੰਦਰ ਹੁਰਾਂ ਨੇ ਗਾਂਧੀ ਜੀ ਬਾਰੇ ਕੁਝ ਤਥ ਪੋਸਟ ਕੀਤੇ ਹਨ ਜਿਹਨਾਂ ਨੂੰ ਜਿਊਂ ਦਾ ਤਿਊਂ ਦਿੱਤਾ ਜਾ ਰਿਹਾ ਹੈ. ਇਸਦੇ ਬਾਵਜੂਦ ਸਾਡੀ ਬੇਨਤੀ ਹੈ ਕਿ ਲੋਕ ਮਹਾਤਮਾ ਜੀ ਦੀਆਂ ਲਿਖਤਾਂ ਅਤੇ ਜੀਵਨੀ ਨੂੰ ਧਿਆਨ ਨਾਲ ਪੜ੍ਹਨ. ਇਸਨੂੰ ਪੜ੍ਹਕੇ ਹੀ ਉਹਨਾਂ ਨੂੰ ਪਤਾ ਲੱਗ ਸਕੇਗਾ ਕਿ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਦੇ ਹੀ ਕਦਮ ਚਿਨ੍ਹਾਂ ਤੇ ਚਲਦਿਆਂ ਕਿਵੇਂ ਬੜੀ ਹੀ ਚਾਲਾਕੀ ਨਾਲ ਉਹਨਾਂ ਪੂਰਨਿਆਂ  ਨੂੰ ਵੀ ਮਿਟਾ ਦਿੱਤਾ ਜਿਹੜੇ ਉਹਨਾਂ ਪਾਏ ਸਨ. ਡਾਂਡੀ  ਮਾਰਚ ਦੇ ਨਾਇਕ ਨੂੰ ਅੱਜ ਬਾਪੂ ਭਾਵੇਂ ਕਿਹਾ ਜਾਂਦਾ ਹੈ ਪਰ ਉਸ ਦੇਸ਼ ਵਿਚ ਅੱਜ ਬਹੁਗਿਣਤੀ ਲਈ ਨਮਕ ਲੈਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ. ਜਿਸ ਅਹਿੰਸਾ ਦਾ ਮਹਾਤਮਾ ਜੀ ਨੇ ਸਾਰੀ ਉਮਰ ਪ੍ਰਚਾਰ ਕੀਤਾ..ਉਹ ਕਿਥੇ ਹੈ ਹੁਣ? ਇਹੋ ਜਿਹੇ ਬਹੁਤ ਸਾਰੇ ਸੁਆਲ ਤੁਹਾਡਾ ਧਿਆਨ ਵੀ ਮੰਗਦੇ ਹਨ.--ਰੈਕਟਰ ਕਥੂਰੀਆ 
ਕੁਝ ਦਿਲਚਸਪ ਤੱਥ :ਮਹਾਤਮਾ ਗਾਂਧੀ ਜੀ 
(ਪੁਸਤਕ: 'ਹਤਿਆਰਾ ਦੇਵ' ਵਿੱਚੋਂ)
1.ਸੀ੍. ਪਿਆਰੇ ਲਾਲ 'ਲਾਸਟ ਫੇਜ਼' ਵਿੱਚ ਲਿਖਦੇ ਹਨ: "ਗਾਂਧੀ ਜੀ ਮਾਲਸ਼ ਕਰਾਉਂਦੇ ਸਮੇਂ ਬਿਲਕੁਲ ਨੰਗੇ ਹੋ ਜਾਂਦੇ ਸਨ ਅਤੇ ਅਕਸਰ ਨੌਜੁਆਨ ਲੜਕੀਆਂ ਹੀ ਉਨ੍ਹਾਂ ਦੀ ਮਾਲਿਸ਼ ਕਰਦੀਆਂ ਸਨ. ਗਾਂਧੀ ਜੀ ਇਸ਼ਨਾਨ ਕਰਦੇ ਜਦੋਂ ਪੂਰਨ ਨਗਨ ਹੁੰਦੇ, ਪੁਰਸ਼ ਤੇ ਇਸਤਰੀਆਂ ਦੋਹਾਂ ਦੀ ਸਹਾਇਤਾ ਲਿਆ ਕਰਦੇ ਸਨ. ਗਾਂਧੀ ਜੀ ਦੀ ਇੱਛਾ ਹੁੰਦੀ ਸੀ ਕਿ ਉਹ ਸਰੀਰਕ ਅਤੇ ਅਧਿਆਤਮਕ ਤੌਰ 'ਤੇ ਬਿਲਕੁਲ ਨੰਗੇ ਹੋ ਜਾਣ".
2.ਪਰੋਫੈਸਰ ਐਸ਼.ਸੀ.ਬੋਸ 'ਮਾਈ ਡੇਅ' ਵਿੱਚ ਲਿਖਦੇ ਹਨ: "ਗਾਂਧੀ ਜੀ ਇਸਤਰੀਆਂ ਨੂੰ ਆਪਣੇ ਨਾਲ ਸੌਣ ਅਤੇ ਉਸਦੀ ਚਾਦਰ ਵਿੱਚ ਉਸ ਦੇ ਨਾਲ ਲੇਟਣ ਲਈ ਕਹਿੰਦੇ ਸਨ. ਉਹ ਇਹ ਜਾਣਨ ਦਾ ਯਤਨ ਕਰਦੇ ਸਨ ਕਿ ਉਸ ਦੇ ਨਾਲ ਸੌਣ ਵਾਲੀ ਇਸਤਰੀ ਜਾਂ ਲੜਕੀ ਅੰਦਰ ਕਾਮੁਕਤਾ ਦੀ ਭਾਵਨਾ ਤਾਂ ਪੈਦਾ ਨਹੀਂ ਹੋਈ. ਗਾਂਧੀ ਜੀ ਦੇ ਨੰਗੇ ਸਰੀਰ ਤੇ ਮਾਲਸ਼ ਕਰਨ ਵਾਲਿਆਂ ਵਿਚ ਡਾਕਟਰ ਸੁਸ਼ੀਲਾ ਨਾਇਰ ਤੇ ਮਨੂੰ ਬੇਨ ਵੀ ਸੀ. ਮਨੂੰ ਗਾਂਧੀ ਜੀ ਦੇ ਨਾਲ ਸੌਂਦੀ ਸੀ. ਡਾ. ਸੁਸ਼ੀਲਾ ਨਾਇਰ, ਬਾਅਦ ਵਿਚ ਜਦੋਂ ਲੋਕਾਂ ਨੇ ਲੜਕੀਆਂ ਜਿਵੇਂ ਕੁਮਾਰੀ ਮਨੂੰ ਨਾਲ ਕੁਮਾਰੀ ਆਭਾ ਤੇ ਮੇਰੇ ਸਰੀਰਕ ਛੋਹ ਸਬੰਧੀ ਤਰ੍ਹਾਂ ਤਰ੍ਹਾਂ ਦੇ ਸੁਆਲ ਪੁਛਣੇ ਸ਼ੁਰੂ ਕੀਤੇ ਤਾਂ ਬਰਹਮਚਾਰੀ ਪ੍ਰਯੋਗ ਵਿਚਾਰ ਦੀ ਸਿਰਜਣਾ ਹੋਈ".
3.ਕੁਮਾਰੀ ਮਨੂੰ ਲਿਖਦੀ ਹੈ: "ਇਕ ਦਿਨ ਅੱਧੀ ਰਾਤ ਨੂੰ ਗਾਂਧੀ ਜੀ ਨੇ ਮੈਨੂੰ ਜਗਾ ਲਿਆ ਤੇ ਗੱਲਾਂ ਕਰਨ ਲੱਗੇ ਤਦ ਤੋਂ ਮੈਂ ਉਨ੍ਹਾਂ ਦੇ ਨਾਲ ਸੌਣ ਲੱਗੀ. ਮੇਰੀ ਉਮਰ ਉਸ ਵੇਲੇ 14 ਵਰ੍ਹਿਆਂ ਦੀ ਸੀ ਤੇ ਉਨ੍ਹਾਂ ਨਾਲ ਹਮਬਿਸਤਰੀ ਮੈਂ ਨਵਾਖਲੀ ਦੇ ਦੌਰ ਤੋਂ ਸ਼ੁਰੂ ਕੀਤੀ".
4.ਸਰੋਜਨੀ ਨਾਇਡੂ ਕਹਿੰਦੀ ਹੈ: "ਗਾਂਧੀ ਜੀ ਨੇ ਜਿਵੇਂ ਕਈਆਂ ਹੋਰਨਾਂ ਦੀ ਤ੍ਰਿਪਤੀ ਕੀਤੀ ਤਿਵੇਂ ਹੀ ਨਾਇਡੂ ਨੂੰ ਵੀ ਕੋਮਲਤਾ ਪ੍ਰਦਾਨ ਕੀਤੀ ਅਤੇ ਉਸਦੀ ਕਾਮ ਪੂਰਤੀ ਕੀਤੀ. ਕੁਝ ਹੋਰ ਔਰਤਾਂ ਸਨ ਰਾਜ ਕੁਮਾਰੀ ਅੰਮ੍ਰਿਤ ਕੌਰ, ਸਲੋਚਨਾ, ਪਰਭਾ ਦੇਣੀ ਆਦਿ".
5.ਗਾਂਧੀ ਤੇ ਉਸ ਦੇ ਭਗਤ : "ਗਾਂਧੀ ਪਹਿਲਾਂ ਚੁੱਪਚਾਪ ਲੜਕੀਆਂ ਨੂੰ ਨੰਗੀਆਂ ਕਰਕੇ ਆਪਣੇ ਨਾਲ ਸੁਲਾਉਂਦੇ ਰਹੇ ਪਰੰਤੂ ਜਦੋਂ ਸ਼ੈਤਾਨੀਅਤ ਦੇ ਦੌਰ ਸਮੇਂ ਉਨ੍ਹਾਂ ਦੇ ਨਿਜੀ ਸਕੱਤਰ ਨਿਰਮਲ ਕੁਮਾਰ ਬੋਸ ਨੇ ਉਨ੍ਹਾਂ ਦੀ ਸ਼ੈਤਾਨੀਅਤ ਦਾ ਭਾਂਡਾ ਭੰਨਿਆ ਅਤੇ ਇਸ ਕੁਕਰਮ ਦੀ ਨਿੰਦਿਆ ਕੀਤੀ ਅਤੇ ਰੋਸ ਵਜੋਂ ਨਿੱਜੀ ਸਕੱਤਰ ਦੀ ਪਦਵੀ ਛੱਡ ਦਿੱਤੀ ਤਾਂ ਇਸ ਬਦਚਲਣੀ ਨੂੰ ਬਰਹਮਚਾਰੀ ਪਰਯੋਗ ਦਾ ਨਾਂ ਦਿੱਤਾ ਗਿਆ".


ਪੇਸ਼ਕਸ਼:
-ਸੁਖਿੰਦਰ, ਸੰਪਾਦਕ: 'ਸੰਵਾਦ', ਟੋਰਾਂਟੋ, ਕੈਨੇਡਾ




No comments: