Saturday, July 31, 2010

ਮਾਂ ਨਹੀਂ ਰਹੀ--ਅਮਰਦੀਪ ਗਿੱਲ

ਦਿਲਾਂ ਦੇ ਡੂੰਘੇ ਸਮੁੰਦਰਾਂ ਦੀਆਂ ਗੱਲਾਂ ਕਰਨ ਵਾਲੇ, ਦਿਮਾਗ ਦੀਆਂ ਉਲਝੀਆਂ ਹੋਈਆਂ ਤਾਣੀਆਂ ਨੂੰ ਕਾਗਜ਼ ਤੇ ਉਤਾਰਨ ਵਾਲੇ, ਰੂਹ ਦੀਆਂ ਬਾਤਾਂ ਪਾਉਣ ਵਾਲੇ ਹਰ ਦਿਲ ਅਜ਼ੀਜ਼ ਗੀਤਕਾਰ ਅਮਰਦੀਪ ਗਿੱਲ ਜੀ ਦੀ ਦੇ ਪੂਜਨੀਕ ਮਾਤਾ ਜੀ ਹੁਣ ਜਿਸਮਾਨੀ ਤੌਰ ਤੇ ਹਮੇਸ਼ਾਂ ਲਈ ਸਾਡੀਆਂ ਨਜ਼ਰਾਂ ਤੋਂ ਓਹਲੇ ਹੋ ਗਏ ਨੇ. ਉਹਨਾਂ ਦੀਆਂ ਪਿਆਰ ਭਿੱਜੀਆਂ ਗੱਲਾਂ ਹੁਣ ਪਰਿਵਾਰ ਦੇ ਮੈਂਬਰਾਂ ਨੇ ਵੀ ਨਹੀਂ ਸੁਣ ਸਕਣੀਆਂ. ਪਰ ਮਾਂ ਦਾ ਸਾਇਆ ਹਮੇਸ਼ਾਂ ਨਾਲ ਨਿਭਦਾ ਹੈ. ਆਪਣੇ ਮਾਤਾ ਜੀ ਦੇ ਅਕਾਲ ਚਲਾਣੇ  ਤੋਂ ਬਾਅਦ ਵੀ ਇਸ ਮੌਜੂਦਗੀ ਨੂੰ ਮੈਂ ਕਈ ਵਾਰ ਮਹਿਸੂਸ ਕੀਤਾ ਹੈ. ਮੌਤ ਵੀ ਇਸ ਸੰਬੰਧ ਨੂੰ ਤੋੜ ਨਹੀਂ ਸਕਦੀ. ਪਰ ਫਿਰ ਵੀ ਇਹ ਬਹੁਤ ਹੀ ਉਦਾਸੀ ਦਾ ਵੇਲਾ ਹੈ.

Rana Harpinder ਸ਼ਾਇਰ ਅਤੇ ਗੀਤਕਾਰ ਅਮਰਦੀਪ ਗਿੱਲ ਦੇ ਪਾਲਣਹਾਰੀ ਮਾਤਾ ਜੀ ਸ੍ਰੀਮਤੀ ਸੁਰਜੀਤ ਕੌਰ ਮਿਤੀ 29-07-2012 ਦੀ ਰਾਤ ਨੂੰ ਸਵਰਗ ਸਿਧਾਰ ਗਏ ਹਨ, ਉਹਨਾਂ ਦੀ ਆਤਮਿਕ ਸ਼ਾਂਤੀ ਦੀ ਦੁਆ ਕਰਦਿਆਂ ਅਦਾਰਾ ਸੁਖ਼ਨ ਸੁਨੇਹੇ ਵੀਰ ਅਮਰਦੀਪ ਗਿੱਲ ਜੀ ਦੇ ਦੁੱਖ ਵਿੱਚ ਸ਼ਾਮਿਲ ਹੈ। ਦੁੱਖ ਦੀ ਇਸ ਘੜ੍ਹੀ ਵਿੱਚ ਸ਼ਾਇਰ ਤਰਲੋਕ ਜੱਜ Tarlok Singh Judge ਹੁਰਾਂ ਨੇ ਫੇਸਬੁਕ ਤੇ ਹੋਏ ਵਰਤਾਰੇ ਦੀ ਅਫਸੋਸਨਾਕ ਗੱਲ ਵੀ ਕੀਤੀ ਹੈ ਅਤੇ ਆਪਣੀ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ ਹਨ. ਉਹਨਾਂ ਨੂੰ ਜਿਊਂ ਦਾ ਤਿਊਂ ਇਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ. --ਰੈਕਟਰ ਕਥੂਰੀਆ.




ਬੜਾ ਦੁਖ ਹੋਇਆ ਇਹ ਜਾਣ ਕੇ ਕਿ ਵੀਰ ਅਮਰਦੀਪ ਗਿੱਲ ਦੇ ਪੂਜਨੀਕ ਮਾਤਾ ਜੀ ਨਹੀਂ ਰਹੇ ! ਦੁਖ ਦੀ ਇਸ ਘੜੀ ਵਿਚ ਅਸੀਂ ਉਹਨਾਂ ਤੇ ਉਹਨਾਂ ਦੇ ਪਰਿਵਾਰ ਨਾਲ ਸ਼ਰੀਕ ਹੁੰਦੇ ਹੋਏ ਅਸੀਂ ਸਾਰਾ ਪਰਿਵਾਰ ਮਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ | ਇਸੇ ਮੌਕੇ ਤੇ ਫੇਸ ਬੁਕ ਦੀ ਸੁਵਿਧਾ (ਯਾ ਦੁਬਿਧਾ ) ਵੱਲੋਂ ਦਿੱਤੀ ਪਸੰਦ ਕਰੋ ( like ) ਦੀ ਆਪਸ਼ਨ ਕੁਝ ਮਿੱਤਰਾਂ ਪਾਸੋਂ ਕਲਿਕ ਹੋ ਗਈ ਜਿਸਤੇ ਮੇਰੇ ਮਨ ਵਿਚ ਆਏ ਕੁਝ ਖਿਆਲ ਸਭ ਨਾਲ ਸਾਂਝੇ ਕਰ ਰਿਹਾ ਹਾਂ 


ਇੱਕ ਮਿੱਤਰ ਦੀ ਮਾਂ ਮੋਈ ਹੈ
ਸਾਡੀ ਸਭ ਦੀ ਰੂਹ ਰੋਈ ਹੈ

ਮਾਂ ਦਾ ਸਾਥ ਸਦਾ ਲੋੜੀਦਾ
ਮਿਹਰ ਦਾ ਹਥ ਸਦਾ ਲੋੜੀਦਾ

ਮੁਖ 'ਚੋਂ ਇਸਦਾ ਨਾ ਨਾਂ ਵਿੱਸਰੇ
ਸ਼ਾਲਾ ਕਿਸੇ ਦੀ ਮਾਂ ਨਾ ਵਿਛੁੜੇ

ਦੋਸ਼ੀ ਪੁੱਤ ਨੂੰ ਸਜ਼ਾ ਨਾਂ ਦਿੰਦੀ
ਮਾਂ ਤਾਂ ਸਦਾ ਦੁਆਵਾਂ ਦਿੰਦੀ

ਸਾਡੀ ਵੇਖੋ ਕੀ ਹਾਲਤ ਹੈ
ਫੇਸ ਬੂਕ ਦੀ ਇਹ ਮਜਬੂਰੀ 

ਖਬਰ ਪਸੰਦ ( like ) ਯਾ ਨਾ ਪਸੰਦ ( dislike ) ਕਰੋ
ਤੇ ਅਸੀਂ ਹਮਦਰਦੀ ਵੱਸ ਇਸਨੂੰ ( like ) ਕਰ ਦਿੱਤਾ ਹੈ 

ਕੀ ਇਹ ਕਰਨਾ ਅਤਿ ਜਰੂਰੀ
ਕਾਹਦੀ ਹੈ ਸਾਡੀ ਮਜਬੂਰੀ

ਹਮਦਰਦੀ ਦੇ ਦੋ ਅਖਰ ਵੀ
ਕਾਹਤੋਂ ਆਪਾਂ ਲਿਖ ਨਾਂ ਸਕੀਏ 

(ਗੁਸਤਾਖੀ ਮੁਆਫ ) "ਤਰਲੋਕ"


No comments: