ਓਮ ਪ੍ਰਕਾਸ਼ ਸ਼ਰਮਾ ਦੀ ਇੱਕ ਲੰਮੀ ਕਵਿਤਾ ਦਾ ਅੰਸ਼
ਤੂੰ ਸੁਣਿਆ ਹੋਣੈ
ਕਿ ਤਾਕ਼ਤ ਲੋਕ ਹੁੰਦੇ ਨੇ
ਪਰ ਬੈਲਟ ਵਾਲੇ ਨਹੀਂ ਬੁਲਟ ਵਾਲੇ ਲੋਕ
ਪੋਲਿੰਗ ਬੂਥ ਤੇ ਲੱਗੀ ਲਾਈਨ ਵਿੱਚ
ਤੇ ਖੁਸਰਿਆਂ ਦੁਆਲੇ ਜੁੜੀ ਭੀੜ ਵਿੱਚ
ਕੋਈ ਢੇਰ ਅੰਤਰ ਨਹੀਂ ਹੁੰਦਾ
ਹਾਂ ਹੁੰਦਾ ਹੈ ਅੰਤਰ
ਪਰ
"ਡਾਂਡੀ ਮਾਰਚ" ਵਿੱਚ ਤੇ "ਲੌਂਗ ਮਾਰਚ" ਵਿੱਚ
ਸਾਧਾਂ ਤੋਂ ਪੁੱਤ ਭਾਲਦੇ
ਜਾਂ ਫਿਰ ਵੋਟਾਂ ਵਾਲੇ ਡੱਬੇ 'ਚੋਂ
ਲਭਦੇ ਹੋਏ ਰਾਜ ਪਲਟਾ
ਕਹਿਣ ਨੂੰ ਤਾਂ ਲੋਕ ਹੀ ਹੁੰਦੇ ਨੇ
ਪਰ ਅਸਲ ਵਿੱਚ ਭੇਡਾਂ ਦਾ ਇੱਜੜ ਹੁੰਦੇ ਨੇ.
ਕਿਰਤੀ ਯੁਗ ਦੇ ਫਰਵਰੀ-1974 ਦੇ ਅੰਕ ਵਿੱਚ ਪ੍ਰਕਾਸ਼ਿਤ
ਓਮ ਪ੍ਰਕਾਸ਼ ਸ਼ਰਮਾ ਦੀ ਇੱਕ ਲੰਮੀ ਕਵਿਤਾ ਡਾਕਟਰ ਅਲੈਂਦੇ ਦੇ ਨਾਂ ਵਿੱਚੋਂ
ਖੁਸ਼ਵੰਤ ਕੰਵਲ ਦੀਆਂ ਦੋ ਕਵਿਤਾਵਾਂ
1
ਕਿ ਰਾਹ ਲੰਮੇ ਨੇ
ਬਿਖੜੇ ਨੇ.
ਗੱਲ ਇਹ ਵੀ ਨਹੀਂ ਕਿ ਹੋਂਸਲੇ ਨਿਗੂਣੇ ਨੇ
ਛੁਟੇਰੇ ਨੇ
ਜਾਂ ਕਦਮ ਮਧਰੇ.
ਗੱਲ ਇਹ ਹੈ ਕਿ ਕਦਮਾਂ ਰਾਹਾਂ ਨੂੰ ਪਛਾਣਿਆ ਨਹੀਂ
ਰਾਹ ਤਾਂ ਕਦਮਾਂ ਦਾ ਗੀਤ ਸੁਣਨ ਨੂੰ ਵਿਆਕੁਲ ਨੇ
ਅਕੱਦਮੇ ਮਹਾਂ ਦੀ ਕੀ ਜ਼ਿੰਦਗੀ ਹੈ !
2
ਧੁੰਦ ਛਾਈ ਹੈ
ਸਭ ਕੁਝ ਹੈ ਬੇ-ਪਛਾਣ
ਧੁੰਦ 'ਚ ਘਿਰਿਆ ਸੂਰਜ
ਬੇ-ਚੈਨ ਬੇ-ਬਸ ਜਿਹਾ
ਕਹਿੰ ਦੀ ਥਾਲੀ ਵਾਂਗ ਲੱਗਦਾ
ਸੂਰਜ ਤੇ ਧੁੰਦ ਲੜ ਰਹੇ ਪਰ ਜਿੱਤ ਅਖੀਰ ਸੂਰਜ ਦੀ ਹੋਣੀ
ਹਾਰਨਾ ਅਖੀਰ ਧੁੰਦ ਨੇ.
ਧੁੰਦ ਝੂਠ ਹੈ, ਹਨੇਰ ਹੈ
ਸੂਰਜ ਸਚ ਹੈ, ਚਾਨਣ ਹੈ.
ਸਰਦਲ ਦੇ ਨਵੰਬਰ-1973 ਦੇ ਅੰਕ ਵਿੱਚੋਂ
3 comments:
ਚੰਗਾ ਸੀ ਜੇ ਇਹਨਾਂ ਕਵਿਤਾਵਾਂ ਦੇ ਨਾਲ ਖੂਬਸੂਰਤ ਜਿਹੀ ਤੁਹਾਡੀ ਟਿੱਪਣੀ ਨਵੀ ਹੁੰਦੀ | ਇਹ ਕਵਿਤਾਵਾਂ ਸਮੇਂ ਦਾ ਸਚ ਨੇ ਤੇ ਸਰਵ ਵਿਆਪਕ ਸਚ ਕਿ, ਸੂਰਜ ਤੇ ਧੁੰਦ ਲੜ ਰਹੇ ਪਰ ਜਿੱਤ ਅਖੀਰ ਸੂਰਜ ਦੀ ਹੋਣੀ
ਹਾਰਨਾ ਅਖੀਰ ਧੁੰਦ ਨੇ.
ਧੁੰਦ ਝੂਠ ਹੈ, ਹਨੇਰ ਹੈ
ਸੂਰਜ ਸਚ ਹੈ, ਚਾਨਣ ਹੈ"
ਬਹੁਤ ਬਹੁਤ ਸ਼ੁਕਰੀਆ
ਬਹੁਤ ਹੀ ਭਾਵਪੂਰਤ ਕਵਿਤਾਵਾਂ ਸਾਂਝੀਆਂ ਕਰਨ ਲਈ ਸੁਕਰੀਆ-Rup Daburji
ਬਹੁਤ ਹੀ ਭਾਵਪੂਰਤ ਕਵਿਤਾਵਾਂ ਸਾਂਝੀਆਂ ਕਰਨ ਲਈ ਸੁਕਰੀਆ-Rup Daburji
Post a Comment