Sunday, August 22, 2010

ਖੁਸ਼ਵੰਤ ਕੰਵਲ ਅਤੇ ਓਮ ਪ੍ਰਕਾਸ਼ ਸ਼ਰਮਾ ਦੀਆਂ 36 ਸਾਲ ਪੁਰਾਣੀਆਂ ਕਵਿਤਾਵਾਂ


ਓਮ ਪ੍ਰਕਾਸ਼ ਸ਼ਰਮਾ ਦੀ ਇੱਕ ਲੰਮੀ ਕਵਿਤਾ ਦਾ ਅੰਸ਼ 
ਤੂੰ ਸੁਣਿਆ ਹੋਣੈ 
ਕਿ ਤਾਕ਼ਤ ਲੋਕ ਹੁੰਦੇ ਨੇ
ਪਰ ਬੈਲਟ ਵਾਲੇ ਨਹੀਂ ਬੁਲਟ ਵਾਲੇ ਲੋਕ
ਪੋਲਿੰਗ ਬੂਥ ਤੇ ਲੱਗੀ ਲਾਈਨ ਵਿੱਚ
ਤੇ ਖੁਸਰਿਆਂ ਦੁਆਲੇ ਜੁੜੀ  ਭੀੜ ਵਿੱਚ 
ਕੋਈ ਢੇਰ ਅੰਤਰ ਨਹੀਂ ਹੁੰਦਾ 
ਹਾਂ ਹੁੰਦਾ ਹੈ ਅੰਤਰ 
ਪਰ 
"ਡਾਂਡੀ ਮਾਰਚ" ਵਿੱਚ ਤੇ "ਲੌਂਗ ਮਾਰਚ" ਵਿੱਚ   
ਖਾਨਗਾਹਾਂ ਤੇ ਦੀਵੇ ਬਾਲਦੇ 
ਸਾਧਾਂ ਤੋਂ ਪੁੱਤ ਭਾਲਦੇ 
ਜਾਂ ਫਿਰ ਵੋਟਾਂ ਵਾਲੇ ਡੱਬੇ 'ਚੋਂ
ਲਭਦੇ ਹੋਏ ਰਾਜ ਪਲਟਾ
ਕਹਿਣ ਨੂੰ ਤਾਂ ਲੋਕ ਹੀ ਹੁੰਦੇ ਨੇ 
ਪਰ ਅਸਲ ਵਿੱਚ ਭੇਡਾਂ ਦਾ ਇੱਜੜ ਹੁੰਦੇ ਨੇ.

ਕਿਰਤੀ ਯੁਗ ਦੇ ਫਰਵਰੀ-1974 ਦੇ ਅੰਕ ਵਿੱਚ ਪ੍ਰਕਾਸ਼ਿਤ 
ਓਮ ਪ੍ਰਕਾਸ਼ ਸ਼ਰਮਾ ਦੀ ਇੱਕ ਲੰਮੀ ਕਵਿਤਾ ਡਾਕਟਰ ਅਲੈਂਦੇ ਦੇ ਨਾਂ ਵਿੱਚੋਂ    

ਖੁਸ਼ਵੰਤ ਕੰਵਲ ਦੀਆਂ ਦੋ ਕਵਿਤਾਵਾਂ
1
ਗੱਲ ਇਹ ਨਹੀਂ 
ਕਿ ਰਾਹ ਲੰਮੇ ਨੇ
ਬਿਖੜੇ ਨੇ.
ਗੱਲ ਇਹ ਵੀ ਨਹੀਂ ਕਿ ਹੋਂਸਲੇ ਨਿਗੂਣੇ ਨੇ
ਛੁਟੇਰੇ ਨੇ 
ਜਾਂ ਕਦਮ ਮਧਰੇ.
ਗੱਲ ਇਹ ਹੈ ਕਿ ਕਦਮਾਂ ਰਾਹਾਂ ਨੂੰ ਪਛਾਣਿਆ ਨਹੀਂ
ਰਾਹ ਤਾਂ ਕਦਮਾਂ ਦਾ ਗੀਤ ਸੁਣਨ ਨੂੰ ਵਿਆਕੁਲ ਨੇ
ਅਕੱਦਮੇ ਮਹਾਂ ਦੀ ਕੀ ਜ਼ਿੰਦਗੀ ਹੈ   !
2
ਧੁੰਦ ਛਾਈ ਹੈ 
ਸਭ ਕੁਝ ਹੈ ਬੇ-ਪਛਾਣ 
ਧੁੰਦ 'ਚ ਘਿਰਿਆ ਸੂਰਜ
ਬੇ-ਚੈਨ ਬੇ-ਬਸ ਜਿਹਾ
ਕਹਿੰ  ਦੀ ਥਾਲੀ ਵਾਂਗ ਲੱਗਦਾ
ਸੂਰਜ ਤੇ ਧੁੰਦ ਲੜ ਰਹੇ ਪਰ ਜਿੱਤ ਅਖੀਰ ਸੂਰਜ ਦੀ ਹੋਣੀ 
ਹਾਰਨਾ ਅਖੀਰ ਧੁੰਦ ਨੇ.
ਧੁੰਦ ਝੂਠ ਹੈ, ਹਨੇਰ ਹੈ
ਸੂਰਜ ਸਚ  ਹੈ, ਚਾਨਣ ਹੈ.  

ਸਰਦਲ ਦੇ ਨਵੰਬਰ-1973 ਦੇ ਅੰਕ ਵਿੱਚੋਂ 

3 comments:

Tarlok Judge said...

ਚੰਗਾ ਸੀ ਜੇ ਇਹਨਾਂ ਕਵਿਤਾਵਾਂ ਦੇ ਨਾਲ ਖੂਬਸੂਰਤ ਜਿਹੀ ਤੁਹਾਡੀ ਟਿੱਪਣੀ ਨਵੀ ਹੁੰਦੀ | ਇਹ ਕਵਿਤਾਵਾਂ ਸਮੇਂ ਦਾ ਸਚ ਨੇ ਤੇ ਸਰਵ ਵਿਆਪਕ ਸਚ ਕਿ, ਸੂਰਜ ਤੇ ਧੁੰਦ ਲੜ ਰਹੇ ਪਰ ਜਿੱਤ ਅਖੀਰ ਸੂਰਜ ਦੀ ਹੋਣੀ
ਹਾਰਨਾ ਅਖੀਰ ਧੁੰਦ ਨੇ.
ਧੁੰਦ ਝੂਠ ਹੈ, ਹਨੇਰ ਹੈ
ਸੂਰਜ ਸਚ ਹੈ, ਚਾਨਣ ਹੈ"

ਬਹੁਤ ਬਹੁਤ ਸ਼ੁਕਰੀਆ

Anonymous said...

ਬਹੁਤ ਹੀ ਭਾਵਪੂਰਤ ਕਵਿਤਾਵਾਂ ਸਾਂਝੀਆਂ ਕਰਨ ਲਈ ਸੁਕਰੀਆ-Rup Daburji

Anonymous said...

ਬਹੁਤ ਹੀ ਭਾਵਪੂਰਤ ਕਵਿਤਾਵਾਂ ਸਾਂਝੀਆਂ ਕਰਨ ਲਈ ਸੁਕਰੀਆ-Rup Daburji