ਤੁਸੀਂ ਭਾਵੇਂ ਪਿਆਰ ਬਾਰੇ ਲਿਖੋ ਅਤੇ ਭਾਵੇਂ ਕੁਦਰਤ ਦੇ ਹਸੀਨ ਨਜ਼ਾਰਿਆਂ ਬਾਰੇ. ਤੁਸੀਂ ਆਪਣੇ ਕਿਸੇ ਬਹੁਤ ਹੀ ਡੂੰਘੇ ਅੰਦਰਲੇ ਭਾਵ ਬਾਰੇ ਲਿਖੋ ਜਾਂ ਫੇਰ ਆਪਣੀ ਕਿਸੇ ਉੱਚੀ ਉਡਾਨ ਬਾਰੇ. ਜੇ ਤੁਹਾਡੇ ਸ਼ਬਦਾਂ ਵਿੱਚ ਜਾਨ ਹੋਈ, ਜੇ ਤੁਹਾਡੇ ਅੰਦਾਜ਼ ਵਿੱਚ ਕੋਈ ਨਵਾਂਪਨ ਹੋਇਆ ਅਤੇ ਇਸ ਸਭਕੁਝ ਦੇ ਨਾਲ ਹੀ ਕਿਸਮਤ ਨੇ ਵੀ ਤੁਹਾਡਾ ਸਾਥ ਦੇ ਦਿੱਤਾ ਤਾਂ ਫੇਰ ਹੋ ਸਕਦਾ ਹੈ ਕਿ ਇਸ ਮੁਕਾਬਲੇ ਵਿੱਚ ਤੁਹਾਡੀ ਬੱਲੇ ਬੱਲੇ ਹੋ ਜਾਵੇ. ਇਸ ਮੁਕਾਬਲੇ ਵਿੱਚ ਇੱਕ ਅਜਿਹੀ ਧੁੰਨ ਹੈ ਜੋ 44 ਸਾਲ ਪਹਿਲਾਂ ਰਚੀ ਗਈ ਸੀ ਪਰ ਇਸ ਸ਼ਾਨਦਾਰ ਧੁੰਨ ਦੀ ਕਿਸਮਤ ਦੇਖੋ ਕਿ ਇਸਨੂੰ ਅਜੇ ਤੱਕ ਸ਼ਬਦ ਨਸੀਬ ਨਹੀਂ ਹੋਏ. ਹੋ ਸਕਦਾ ਹੈ ਕਿ ਇਹ ਧੁੰਨ ਤੁਹਾਡੀ ਹੀ ਇੰਤਜ਼ਾਰ ਵਿੱਚ ਹੋਵੇ.ਕੀ ਪਤਾ ਤੁਹਾਡੇ ਸ਼ਬਦ ਹੀ ਇਸ ਦੇ ਮੇਚ ਆ ਜਾਣ. ਇਹ ਧੁੰਨ ਰੂਸ ਦੇ ਸਾਰੇ ਇਲਾਕਿਆਂ ਵਿੱਚ ਹੁਣ ਵੀ ਬਹੁਤ ਹੀ ਹਰਮਨ ਪਿਆਰੀ ਹੈ. ਸੰਨ 1966 ਵਿੱਚ ਇਸ ਨੂੰ ਇੱਕ ਨਾਮ ਦੇਣ ਲਈ ਸਿਰਫ ਏਨੇ ਕੁ ਸ਼ਬਦ ਦਿੱਤੇ ਗਏ ਕਿ ਮੈਂ ਬਹੁਤ ਖੁਸ਼ ਹਾਂ ਅਤੇ ਆਪਣੇ ਘਰ ਪਰਤ ਆਇਆ ਹਾਂ. ਹੁਣ ਦੇਖੋ ਕੀ ਤੁਸੀਂ ਇਸ ਧੁੰਨ ਲਈ ਕਿਹੜੇ ਸ਼ਬਦ ਲਾਭ ਸਕਦੇ ਹੋ. ਤੁਸੀਂ ਆਪਣੀ ਕਵਿਤਾ ਈਮੇਲ ਰਾਹੀਂ ਇਸ ਪਤੇ ਤੇ ਭੇਜ ਸਕਦੇ ਹੋ:trololo@ruvr.ru ਇਹਨਾਂ ਕਵਿਤਾਵਾਂ ਬਾਰੇ ਇੱਕ ਖਾਸ ਰਿਪੋਰਟ ਹਰ ਹਫਤੇ ਪ੍ਰਕਾਸ਼ਿਤ ਹੋਵੇਗੀ. ਅਖੀਰ ਵਿੱਚ ਬਚਣ ਗੀਆਂ ਸਿਰਫ ਕੁਝ ਕੁ ਚੋਣਵੀਆਂ ਕਵਿਤਾਵਾਂ ਜਿਹਨਾਂ ਨੂੰ ਤੁਸੀਂ ਫਾਇਨਲ ਅਖਾੜਾ ਵੀ ਆਖ ਸਕਦੇ ਹੋ. ਕਵਿਤਾਵਾਂ ਭੇਜਣ ਦੀ ਆਖਿਰੀ ਤਾਰੀਖ ਹੈ 15 ਅਗਸਤ 2010 . ਜੇ ਤੁਸੀਂ ਇਸ ਖਾਸ ਸ਼ਬਦ ਹੀਨ ਧੁੰਨ ਨੂੰ ਸੁਣਨਾ ਚਾਹੁੰਦੇ ਹੋ ਤਾਂ ਬਸ ਇਥੇ ਕਲਿੱਕ ਕਰੋ ਅਤੇ ਜੇ ਵੇਰਵਾ ਹੋਰ ਵਿਸਥਾਰ ਵਿੱਚ ਪੜ੍ਹਨਾ ਹੈ ਤਾਂ ਤੁਸੀਂ ਇਥੇ ਵੀ ਕਲਿਕ ਕਰ ਸਕਦੇ ਹੋ. ਜੇ ਤੁਸੀਂ ਚਾਹੋ ਤਾਂ ਰੂਸ ਰੇਡੀਓ ਦੇ ਇਸ ਪੇਜ ਨੂੰ ਵੀ ਪੂਰੇ ਧਿਆਨ ਨਾਲ ਪੜ੍ਹੋ ਸਿਰਫ ਇਥੇ ਕਲਿੱਕ ਕਰਕੇ.--ਰੈਕਟਰ ਕਥੂਰੀਆ.
रेडियो रूस
1 comment:
Now I will 'try' to write good poems
Post a Comment