Tuesday, July 20, 2010

ਜ਼ਿਕਰ ਕੁਝ ਖਾਸ ਆਯੋਜਨਾਂ ਦਾ

ਨਕਸਲੀ ਲਹਿਰ ਦੇ ਮਹਾਨ ਸ਼ਹੀਦ ਬਾਬਾ ਬੂਝਾ ਸਿੰਘ 'ਤੇ ਫਿਲਮ ਬਣਾਉਣ ਦਾ ਕੁਝ ਦੋਸਤਾਂ ਮਿੱਤਰਾਂ ਨੇ ਬੀੜਾ ਚੁੱਕਿਆ ਹੈ।ਫਿਲਮ ਬਜ਼ਾਰੂ ਨਜ਼ਰੀਏ ਤੋਂ ਨਹੀਂ ਬਣਾਈ ਜਾ ਰਹੀ,ਪਰ ਬਜ਼ਾਰ ਦੇ ਸਾਧਨਾਂ 'ਤੇ ਨਿਰਭਰ ਹੈ।ਲੋਕ ਧਾਰਾ ਦੀ ਗੱਲ ਕਰਨ ਵਾਲੀ ਇਸ ਫਿਲਮ ਨੂੰ ਦੋਸਤਾਂ ਦੇ ਆਰਥਿਕ ਹੁੰਗਾਰੇ ਦੀ ਲੋੜ ਹੈ,ਤਾਂ ਕਿ ਜਵਾਨੀ ਨੂੰ ਲੀਹੋਂ ਲਾਹੁਣ ਵਾਲੇ ਬੰਬਈਆ ਫਿਲਮੀ ਕੂੜ ਪ੍ਰਚਾਰ ਦੇ ਇਸ ਦੌਰ 'ਚ ਪੰਜਾਬ ਨੂੰ ਸੇਧ ਦਿੰਦੀ ਫਿਲਮ ਬਣਾਈ ਜਾ ਸਕੇ ।ਦੋਸਤੋ ..ਤੁਹਾਡੇ ਹੁੰਗਾਰੇ ਦੀ ਬਹੁਤ ਜ਼ਰੂਰਤ ਹੈ।  
  ਇਸ ਮਕਸਦ ਲਈ ਸੰਪਰਕ ਕੀਤਾ ਜਾ ਸਕਦਾ ਹੈ :---ਜਸਵੀਰ ਸਮਰ,ਸੀਨੀਅਰ ਪੱਤਰਕਾਰ---098156-22928 ਨਾਲ ਵੀ ਅਤੇ ,ਇਸ ਫਿਲਮ ਦੇ ਨਿਰਦੇਸ਼ਕ ਬਖਸ਼ਿੰਦਰ ਨਾਲ ਵੀ ਮੋਬਾਇਲ ਫੋਨ ਨੰਬਰ --098159-98659 ਤੇ ਡਾਇਲ ਕਰਕੇ.   27 ਜੁਲਾਈ ਨੂੰ, ਪਿੰਡ ਚੱਕ ਮਾਈ ਦਾਸ ਵਿਖੇ ਬਾਬਾ ਬੂਝਾ ਸਿੰਘ ਦੀ ਸਮਾਧ ਉੱਤੇ ਫ਼ਿਲਮ 'ਬਾਬਾ ਇਨਕਲਾਬ ਸਿੰਘ' ਦਾ ਪਲੇਠਾ ਸ਼ਾਟ ਫ਼ਿਲਮਾਏ ਜਾਣ ਲਈ ਤਕਰੀਬਨ ਸਾਰੇ ਹੀ ਪ੍ਰਬੰਧ ਪੂਰੇ ਹੋ ਚੁੱਕੇ ਹਨ.ਕਰਾਏ ਜਾਣ ਵਾਲੇ ਸਮਾਗਮ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਜਾਣਾ ਹੈ.ਜਥੇਬੰਦੀਆਂ ਦੇ ਨੁਮਾਇੰਦਿਆਂ ਨੇ 'ਟੋਲੀ' ਦੇ ਮੈਂਬਰਾਂ ਨੂੰ ਯਕੀਨ ਦੁਆਇਆ ਕਿ ਉਹ ਇਸ ਮਾਮਲੇ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਜੇ ਅਜੇ ਤੁਹਾਡਾ ਪ੍ਰੋਗਰਾਮ ਕੱਚਾ ਪੱਕਾ ਹੈ ਤਾਂ ਫਿਰ ਉਸ ਨੂੰ ਹੁਣੇ ਹੀ ਪਕਾ ਕਰ ਲਓ.


ਏਸੇ ਤਰਾਂ ਹੀ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿੱਚ ਵੀ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਹੋ ਰਿਹਾ ਹੈ 31 ਜੁਲਾਈ ਨੂੰ ਲੁਧਿਆਣਾ ਵਿਚ. ਇਹ ਸਮਾਗਮ ਲੁਧਿਆਣਾ ਦੀ ਫਿਰੋਜ਼ਪੁਰ ਰੋਡ ਤੇ ਬਣੇ ਹੋਏ ਮਿੰਨੀ ਸਕੱਤਰੇਤ ਵਿੱਚ ਸਥਿਤ ਪੈਨਸ਼ਨਰ ਭਾਵਾਂ ਵਿੱਚ ਹੋਵੇਗਾ.ਜ਼ਿਲਾ ਪਰਿਸ਼ਦ ਦੇ ਚੇਅਰਮੈਨ ਮਨਪ੍ਰੀਤ ਸਿੰਘ ਅਯਾਲੀ ਇਸ ਦੇ ਮੁੱਖ ਮਹਿਮਾਣ  ਹੋਣਗੇ. ਸਮਾਗਮ ਵਿੱਚ ਪੰਜਾਬ ਭਰ ਤੋਂ ਸ਼ਾਇਰ, ਲੇਖਕ ਅਤੇ ਹੋਰ ਬੁਧੀਜੀਵੀ ਵੀ ਪੁੱਜਣਗੇ. ਤੁਸੀਂ ਵੀ ਜ਼ਰੂਰ ਪੁੱਜੋ ਅਤੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਵਾਲੀ ਭਾਵਨਾ ਦੀ ਯਾਦ ਨੂੰ ਇੱਕ ਵਾਰ ਫੇਰ ਤਾਜ਼ਾ ਕਰੋ. ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂਅ ਹੇਠ ਵਿਚਰ ਕੇ ਆਜ਼ਾਦੀ ਦੇ ਸੰਗਰਾਮ ਵਿੱਚ ਇੱਕ ਨਵਾਂ ਇਤਿਹਾਸ ਰਚਣ ਵਾਲੇ ਉਸ ਮਹਾਨ ਸਹੀਦ ਦੀ ਉਸ ਸੱਚੀ  ਸੁੱਚੀ ਭਾਵਨਾ ਦੀ ਲੋੜ ਅੱਜ ਇੱਕ ਵਾਰ ਫੇਰ ਬੜੀ ਹੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ.  

No comments: