ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਅਤੇ ਉਸ ਮਹਾਨ ਸ਼ਹੀਦ ਦੇ ਵਿਚਾਰਾਂ ਨੂੰ ਸਾਜ਼ਿਸ਼ਾਂ ਦੇ ਤੂਫਾਨਾਂ ਤੋਂ ਬਚਾਉਣ ਦੇ ਮੰਤਵ ਨੂੰ ਲਗਾਤਾਰ ਇੱਕ ਪਰਿਵਾਰਿਕ ਫਰਜ਼ ਵਾਂਗ ਨਿਭਾ ਰਹੇ ਚਮਨ ਲਾਲ ਜੀ ਨੇ ਹੁਣ ਇੱਕ ਚਿਠੀ ਲਿਖੀ ਹੈ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ. ਇਸ ਚਿਠੀ ਵਿੱਚ ਜ਼ਿਕਰ ਕੀਤਾ ਗਿਆ ਹੈ ਉਸ ਮਹਾਨ ਸ਼ਹੀਦ ਸਵਰਨ ਸਿੰਘ ਦਾ ਜੋ ਸ਼ਹੀਦੀ ਵੇਲੇ ਭਗਤ ਸਿੰਘ ਹੁਰਾਂ ਦੀ ਉਮਰ ਦਾ ਹੀ ਸੀ ਅਤੇ ਰਿਸ਼ਤੇ ਵਿੱਚ ਭਗਤ ਸਿੰਘ ਦਾ ਸਭ ਤੋਂ ਛੋਟਾ ਚਾਚਾ ਸੀ. ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦੇ ਸੈਂਟਰ ਫਾਰ ਇੰਡੀਅਨ ਲੈਂਗੁਏਜੇਸ ਦੇ ਪ੍ਰੋਫੈਸਰ ਡਾਕਟਰ ਚਮਨ ਲਾਲ ਨੇ ਇਹੀ ਚਿਠੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁਰਾਂ ਨੂੰ ਵੀ ਲਿਖੀ ਹੈ. ਇਸ ਦਾ ਸੰਖੇਪ ਜਿਹਾ ਵੇਰਵਾ ਪੰਜਾਬੀ ਨਿਊਜ਼ ਨੇ ਵੀ ਪ੍ਰਕਾਸ਼ਿਤ ਕੀਤਾ ਹੈ ਅਤੇ ਆਪਣਾ ਮੂਲ ਸਰੋਤ ਮਨ ਜਿੱਤ ਵੀਕਲੀ ਨੂੰ ਦੱਸਿਆ ਹੈ. ਚਿਠੀ ਵਿੱਚ ਇਸ ਮਹਾਨ ਕ੍ਰਾਂਤੀਕਾਰੀ ਅਤੇ ਉਸਦੀ ਅਜ਼ੀਮ ਸ਼ਹਾਦਤ ਦਾ ਵੇਰਵਾ ਦੇਂਦਿਆਂ ਡਾਕਟਰ ਚਮਨ ਲਾਲ ਨੇ ਦਸਿਆ ਹੈ ਕਿ ਕਿਵੇਂ ਸਵਰਨ ਸਿੰਘ ਉਸ ਨਾਜ਼ੁਕ ਵੇਲੇ ਕ੍ਰਾਂਤੀਕਾਰੀਆਂ ਦਰਮਿਆਨ ਇਕ ਮਹਤਵਪੂਰਣ ਕੜੀ ਵਜੋਂ ਕੰਮ ਕਰਦਾ ਸੀ ਅਤੇ ਇਸ ਮਿਸ਼ਨ ਨੂੰ ਪੂਰਿਆਂ ਕਰਦਿਆਂ ਹੀ ਇੱਕ ਦਿਨ 20 ਜੁਲਾਈ 1910 ਨੂੰ ਸਹਾਦਤ ਦਾ ਜਾਮ ਪੀ ਗਿਆ. ਇਸ ਸ਼ਹੀਦੀ ਨੂੰ 100 ਵਰ੍ਹੇ ਪੂਰੇ ਹੋ ਜਾਣ ਤੇ ਤਾਂ ਘਟੋਘਟ ਸਾਨੂੰ ਇਸ ਗੱਲ ਦੀ ਯਾਦ ਆ ਹੀ ਜਾਣੀ ਚਾਹੀਦੀ ਸੀ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹੋਇਆ ਕਰਦੇ ਹਨ ਪਰ ਅਫਸੋਸ ਅਸੀਂ ਇਸ ਵਾਰ ਵੀ ਅਹਿਸਾਨ ਫਰਾਮੋਸ਼ ਹੀ ਨਿਕਲੇ. ਸਾਨੂੰ ਤਾਂ ਸ਼ਰਮ ਵੀ ਨਹੀਂ ਆਈ ਕਿ ਅਸੀਂ ਏਨੇ ਵੱਡੇ ਸ਼ਹੀਦ ਨੂੰ ਵੀ ਭੁੱਲ ਗਏ ਅਤੇ ਸ਼ਹੀਦਾਂ ਦੇ ਇਸ ਪਰਿਵਾਰ ਨੂੰ ਵੀ. ਆਓ ਸ਼ੁਕਰਗੁਜ਼ਾਰ ਹੋਈਏ ਪ੍ਰੋਫੈਸਰ ਚਮਨ ਲਾਲ ਜੀ ਦੇ ਜਿਹਨਾਂ ਸਾਨੂੰ ਵੇਲੇ ਸਿਰ ਜਾਣਕਾਰੀ ਦੇ ਕੇ ਕਲੰਕਿਤ ਹੋਣੋ ਬਚਾ ਲਿਆ. ਆਓ ਸ਼ੁਕਰਗੁਜ਼ਾਰ ਹੋਈਏ ਪ੍ਰੋਫੈਸਰ ਮਲਵਿੰਦਰ ਜੀਤ ਸਿੰਘ ਹੁਰਾਂ ਦੇ ਜਿਹਨਾਂ ਪਤਾ ਨਹੀਂ ਕਿੰਨੀਆਂ ਘਾਲਾਂ ਘਾਲ ਘਾਲ ਕੇ ਇਸ ਇਤਿਹਾਸ ਨੂੰ ਸੰਭਾਲਿਆ ਅਤੇ ਫੇਰ ਕੌਮ ਦੇ ਹਵਾਲੇ ਕਰ ਦਿੱਤਾ.
. ਖਟਕੜ ਕਲਾਂ ਵਿਖੇ 1887 ਵਿੱਚ ਸਰਦਾਰ ਅਰਜਨ ਸਿੰਘ ਦੇ ਘਰ ਜਨਮ ਲੈਣ ਵਾਲੇ ਸਵਰਨ ਸਿੰਘ ਦੀ ਉਮਰ ਸ਼ਹਾਦਤ ਵੇਲੇ ਸਿਰਫ 23 ਸਾਲ ਦੀ ਸੀ. ਇੰਨਕਲਾਬੀਆਂ ਦੀਆਂ ਕੁਰਬਾਨੀਆਂ ਬਾਰੇ ਕਈ ਕਿਤਾਬਾਂ ਲਿਖਣ ਵਾਲੇ ਪ੍ਰੋਫੈਸਰ ਮਲਵਿੰਦਰ ਜੀਤ ਸਿੰਘ ਵੜੈਚ ਨੇ ਇਸ ਕੁਰਬਾਨੀ ਬਾਰੇ ਪੂਰਾ ਵੇਰਵਾ ਦਿੱਤਾ ਹੈ. ਇਸ ਵੇਰਵੇ ਨੂੰ ਪ੍ਰੋਫੈਸਰ ਚਮਨ ਲਾਲ ਜੀ ਨੇ ਫੇਸਬੁਕ ਉੱਤੇ ਵੀ ਸਾਂਝਿਆਂ ਕੀਤਾ ਹੈ ਅਤੇ ਇਸਦੇ ਨਾਲ ਸ਼ਹੀਦ ਅਤੇ ਉਸਦੀ ਮਹਾਨ ਮਾਤਾ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਹੈ. ਇੱਕ ਹੋਰ ਅਣਗੌਲੇ ਸ਼ਹੀਦ ਦੀ ਕੁਰਬਾਨੀ ਦਾ ਵੇਰਵਾ ਸਾਹਮਣੇ ਆਉਣ ਤੋਂ ਬਾਅਦ ਕੀ ਇਹ ਨਹੀਂ ਲੱਗਦਾ ਕਿ ਅਸੀਂ ਇਸ ਮਾਮਲੇ ਵਿੱਚ ਵੀ ਬਹੁਤ ਹੀ ਸ਼ਰਮਨਾਕ ਅਤੇ ਮੁਜਰਮਾਨਾ ਕੁਤਾਹੀ ਕਰ ਰਹੇ ਹਾਂ...? ....ਰੈਕਟਰ ਕਥੂਰੀਆ
ਕਈ ਭੇਦ ਖੋਹਲਦੀ ਹੈ ਬਾਬਾ ਹਰੀ ਸਿੰਘ ਉਸਮਾਨ ਦੀ ਡਾਇਰੀ
1 comment:
Shukriya kathuria ji
Post a Comment