ਅਹੁਦਾ, ਗੈਸ ਏਜੰਸੀ ਜਾਂ ਫੇਰ ਰੂਟ ਪਰਮਿਟ ਵਰਗਾ ਕੋਈ ਫਾਇਦਾ
ਮਿਲਣਾ ਸੀ. ਓਹ ਅਨਜਾਣ ਵੀ ਨਹੀਂ ਸਨ. ਉਹਨਾਂ ਨੂੰ ਸਭ ਪਤਾ
ਸੀ ਕਿ ਇਨਾਮ ਫਾਂਸੀ ਦਾ ਤਖ਼ਤਾ ਜਾਂ ਫੇਰ ਕਿਸੇ ਪਾਸਿਓਂ ਆਉਣ
ਵਾਲੀ ਕੋਈ ਸ਼ੂਕਦੀ ਹੋਈ ਗੋਲੀ. ਪਰ ਫਿਰ ਵੀ ਉਹਨਾਂ ਨੇ ਰਸਤਾ
ਚੁਣਿਆ ਕ੍ਰਾਂਤੀ ਦਾ. ਇਨਕਲਾਬ ਦੇ ਉਹਨਾਂ ਮਹਾਨ ਯੋਧਿਆਂ ਨੇ
ਜਿਸ ਫਲਸਫੇ ਨਾਲ ਆਪਣੇ ਆਪ ਨੂੰ ਜੋੜਿਆ ਓਹ ਅੱਜ ਵੀ ਰਾਹ
ਦਿਖਾ ਰਿਹਾ ਹੈ. ਪੈਸੇ ਦੀ ਅੰਨੀ ਦੌੜ ਅਤੇ ਅਸ਼ਲੀਲਤਾ ਦੀਆਂ ਮਾਰੂ ਹਨੇਰੀਆਂ ਦੇ ਇਸ ਨਾਜ਼ੁਕ ਦੌਰ ਵਿੱਚ ਵੀ ਇਸ ਫਲਸਫੇ ਵਿੱਚ ਏਨੀ ਤਾਕਤ ਮੌਜੂਦ ਹੈ ਕਿ ਉਸਾਰੂ ਵਿਚਾਰਾਂ ਦੀ ਮਸ਼ਾਲ ਨੂੰ ਇਸ ਨੇ ਅਣਗਿਣਤ ਤੂਫਾਨਾਂ ਵਿੱਚ ਵੀ ਰੋਸ਼ਨ ਰੱਖਿਆ ਹੋਇਆ ਹੈ. ਉਹਨਾਂ ਸੰਗਰਾਮੀਆਂ ਵਿਚੋਂ ਹੀ ਇਕ ਖਾਸ ਨਾਮ ਹੈ ਪੰਡਿਤ ਕਿਸ਼ੋਰੀ ਲਾਲ ਦਾ. ਆਜ਼ਾਦੀ ਦੀ ਉਸ ਇਨਕਲਾਬੀ ਜੰਗ ਵਿੱਚ ਆਪਣੀ ਪੂਰੀ ਜਵਾਨੀ ਲਾਉਣ ਵਾਲੇ ਪੰਡਿਤ ਕਿਸ਼ੋਰੀ ਲਾਲ ਜੀ ਸ਼ਹੀਦ ਭਗਤ ਸਿੰਘ ਦੇ ਨਜਦੀਕੀ ਸਾਥੀਆਂ ਚੋਂ ਸਨ. ਸਾਡੇ ਵਿਚੋਂ ਕਈਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਪੰਡਿਤ ਜੀ ਨੂੰ ਨੇੜਿਓਂ ਹੋ ਕੇ ਦੇਖਿਆ ਅਤੇ ਉਹ ਸਭ ਕੁਝ ਸੱਚੋ ਸਚ ਉਹਨਾਂ ਦੀ ਜ਼ੁਬਾਨੀ ਸੁਣਿਆ ਜੋ ਅਕਸਰ ਕਿਤਾਬਾਂ ਚੋਂ ਨਹੀਂ ਮਿਲਿਆ ਕਰਦਾ. ਇਸ ਵਾਰ ਅਸੀਂ ਉਹਨਾਂ ਦੀ ਯਾਦ ਵਿੱਚ ਜੁੜ ਰਹੇ ਹਾਂ ਦੋ ਮਈ ਵਾਲੇ ਦਿਨ ਤਲਵਾੜਾ ਨੇੜੇ ਪੰਡਿਤ ਜੀ ਦੇ ਜੱਦੀ ਪਿੰਡ ਧਰਮਪੁਰ ਦੇਵੀ ਵਿੱਚ. ਪੰਡਿਤ ਜੀ ਬਾਰੇ ਸਮਰਜੀਤ ਸਿੰਘ ਸ਼ੰਮੀ ਹੁਰਾਂ ਨੇ ਇਕ ਬਹੁਤ ਹੀ ਵਧੀਆ ਲਿਖੀ ਹੋਈ ਰਚਨਾ ਭੇਜੀ ਜੋ ਮੈਨੂੰ ਅੱਜ ਸਵੇਰੇ ਹੀ ਆਪਣੇ ਫੇਸਬੁਕ ਦੇ ਇਨਬੋਕਸ ਵਿਚ ਮਿਲੀ. ਇਸ ਪੂਰੀ ਰਚਨਾ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੁਝ ਕੁ ਪਲਾਂ ਲਈ ਅਸੀਂ ਉਸ ਸਮੇਂ ਵਿੱਚ ਪੁਜ ਗਏ ਹਾਂ ਅਤੇ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਬੜੀ ਹੀ ਨੇੜਿਓਂ ਹੋ ਕੇ ਦੇਖ ਰਹੇ ਹਾਂ. ਇਸ ਨੂੰ ਪੂਰਾ ਪੜ੍ਹਨ ਲਈ ਤੁਸੀਂ ਇਥੇ ਕਲਿਕ ਕਰ ਸਕਦੇ ਹੋ ਅਤੇ ਦੋ ਮਈ ਦੇ ਸਮਾਗਮ ਬਾਰੇ ਹੋਰ ਵੇਰਵਾ ਲੈਣ ਲਈ ਇਥੇ ਕਲਿਕ ਕਰ ਸਕਦੇ ਹੋ. --ਰੈਕਟਰ ਕਥੂਰੀਆ
No comments:
Post a Comment