
ਇਹੀ ਸਲੀਕਾ ਉਨ੍ਹਾਂ ਦੀਆਂ ਲਿਖਤਾਂ 'ਚੋਂ ਵਾਰ ਵਾਰ ਉਭਰਦਾ ਹੈ.ਉਨ੍ਹਾਂ ਦੇ ਲੇਖਾਂ 'ਚ ਵੀ ਇੱਕ ਖਾਸ ਤਰਾਂ ਦੀ ਸੂਖਮਤਾ ਹੈ ਜਿਥੇ ਗੁੱਸਾ, ਕਾਹਲ ਤੇ ਅਖੜਪੁਣਾ ਨਹੀਂ ਹੈ. ਜੇ ਕਿਸੇ ਨੇ ਦੁਆਬੇ ਦਾ ਕੋਈ ਆਦਰਸ਼ ਸ਼ਖਸ਼ ਦੇਖਣਾ ਹੋਵੇ ਤਾਂ ਓਹ ਪ੍ਰੇਮ ਮਾਨ ਹੋਰਾਂ ਨੂੰ ਮਿਲ ਲਏ. ਸ਼ਬਦ ਪੜ੍ਹ ਕੇ ਮੈਨੂੰ ਜਿੰਦਰ ਹੋਰਾਂ ਵੱਲੋਂ ਪ੍ਰੇਮ ਮਾਨ ਜੀ ਬਾਰੇ ਦਿੱਤੀ ਜਾਣਕਾਰੀ ਸੌ ਪ੍ਰਤੀਸ਼ਤ ਲੱਗੀ ਹੈ. ਜੇ ਅਸੀਂ ਕਿਸੇ ਨੂੰ ਆਹਮਣੇ ਸਾਹਮਣੇ ਨਾ ਮਿਲੇ ਹੋਈਏ ਤਾਂ ਉਸ ਸ਼ਖਸ਼ ਬਾਰੇ ਅਸੀਂ ਉਸਦੀਆਂ ਲਿਖਤਾਂ ਤੋਂ ਬਖੂਬੀ ਜਾਣ ਸਕਦੇ ਹਾਂ ਫੇਸਬੂਕ ਉਹਨਾਂ ਨਾਲ ਅਕਸਰ ਗੱਲ ਬਾਤ ਹੁੰਦੀ ਰਹਿੰਦੀ ਹੈ. ਕਸੇ ਗੱਲ ਤੇ ਕਿਸੇ ਲਿਖਤ ਨਾਲ ਮਤਭੇਦ ਵੀ ਹੋਵੇ ਤਾਂ ਉਹ ਬੜੀ ਹਲੀਮੀ ਨਾਲ ਜਵਾਬ ਦਿੰਦੇ ਨੇ ਉਹਨਾਂ ਦੀਆਂ ਫੇਸ ਬੁਕ ਤੇ ਸਮੇਂ ਸਮੇਂ ਪੇਸ਼ ਹੁੰਦੀਆਂ ਲਿਖਤਾਂ ਦਾ ਵੀ ਜਵਾਬ ਨਹੀਂ.ਸ਼ਬਦ ਵਿਚ ਉਹਨਾਂ ਦੇ ਪੰਦਰਾਂ ਲੇਖ , ਗੀਤ , ਗਜ਼ਲਾਂ , ਨਜ਼ਮਾਂ ਯਾਦਾਂ ਤੇ ਇੰਟਰਵਿਊ ਹੈ.
ਲੇਖਾਂ ਵਿਚ ਉਹਨਾਂ ਨੇ ਬੜੇ ਸੂਖਮ ਸ਼ਬਦਾ ਜਿੰਦਗੀ ਦੇ ਸਚ ਨੂੰ ਬਿਆਨ ਕੀਤਾ ਹੈ. ਪਹਿਲੇ ਲੇਖ "ਸਾਨੂੰ ਬੋਲਣ ਅਤੇ ਲਿਖਣ ਵਿਚ ਕਿਹੋ ਜਿਹੀ ਭਾਸ਼ਾ ਵਰਤਣੀ ਚਾਹੀਦੀ ਹੈ " ਨੂੰ ਪੜ੍ਹ ਕੇ ਸਿਰਫ ਬੋਲਣ ਅਤੇ ਲਿਖਣ ਵਿਚ ਵਰਤੀ ਜਾਣ ਵਾਲੀ ਭਾਸ਼ਾ ਬਾਰੇ ਹੀ ਨਹੀਂ ਸਗੋਂ ਸਗੋਂ ਆਮ ਜੀਵਨ ਵਿਚ ਵਿਚਰਨ ਤੇ ਜਨ ਸਧਾਰਨ ਵੱਲੋਂ ਤੇ ਜਨ ਸਧਾਰਨ ਨਾਲ ਕੀਤੇ ਜਾਣ ਵਾਲੇ ਵਿਹਾਰ ਬਾਰੇ ਜਾਣਕਾਰੀ ਤੇ ਸਾਨੂੰ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ ਤੇ ਕਿਹੋ ਜਿਹੇ ਰਿਮਾਰਕਸ ਕਿਸੇ ਨੂੰ ਨਹੀਂ ਦੇਣੇ ਚਾਹੀਦੇ ਸਬੰਧੀ ਇੱਕ ਸਿਖਿਆ ਭਰਪੂਰ ਲੇਖ ਹੈ. ਮੈਂ ਇਥੇ ਇਹ ਗੱਲ ਲਿਖਣ ਵਿਚ ਕੋਈ ਝਿਜਕ ਨਹੀਂ ਸਮਝਦਾ ਕਿ ਅੱਜ ਕਲ੍ਹ ਫੇਸਬੁਕ ਤੇ ਇਹੋ ਜਿਹੀ ਵਿਅੰਗ ਮਈ ਤੇ ਹੱਤਕ ਪੂਰਨ ਭਾਸ਼ਾ ਅਸੀਂ ਆਪਣੇ ਮਿੱਤਰਾਂ ਤੇ ਜਾਣਕਾਰਾਂ ਲਈ ਵਰਤਦੇ ਹਾਂ ਪ੍ਰੇਮ ਮਾਨ ਜੀ ਦਾ ਇਹ ਲੇਖ ਪੜ੍ਹ ਕੇ ਜਰੂਰ ਹੀ ਆਪਣੇ ਇਸ ਵਿਵਹਾਰ ਬਾਰੇ ਸੋਚਣ ਲਈ ਮਜਬੂਰ ਹੋ ਜਾਵਾਂਗੇ.
"ਅਸੀਂ ਗੁਲਾਮ ਰਖਣ ਦੇ ਆਦੀ ਕਿਓਂ ਹਾਂ " ਲੇਖ ਵਿਚ ਉਹਨਾਂ ਨੇ ਗੁਲਾਮਾਂ ਵਾਂਗੂੰ ਦੂਜਿਆਂ ਤੋਂ ਕੰਮ ਲੈਣ ਦੀ ਪ੍ਰਵਿਰਤੀ, ਆਪਣੇ ਪਰਿਵਾਰ ਵਿਚ ਨੂੰਹਾਂ ਧਿਆਨ ਨੂੰ ਦਬਾ ਕੇ ਰਖਣ ਦੀ ਪ੍ਰਵਿਰਤੀ ਦਾ ਖੁੱਲ ਕੇ ਪਾਜ ਉਘੇੜਿਆ ਹੈ ਤੇ ਗੁਲਾਮ ਰਖਣ ਦੇ ਆਦੀ ਇੱਕ ਪਰਿਵਾਰ ਨਾਲ ਹੋਏ ਹਸ਼ਰ ਬਾਰੇ ਦਰਸਾਓਂਦੀਆਂ ਕੁਝ ਵੈਬ ਸਾਈਟਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ."ਹਮ ਹੈਂ ਹਿੰਦੁਸਤਾਨੀ - ਕਿੰਨੇ ਕੁ " ਲੇਖ ਵਿਚ ਸਾਡੀ ਧਾਰਮਿਕ ਕਟੜਤਾ , ਜਨੂਨ, ਨਸਲੀ ਵਿਤਕਰੇ ਤੇ ਸਾਡੇ ਅਖੌਤੀ ਦੇਸ਼ ਪਿਆਰ ਤੇ ਵਿਅੰਗ ਕੱਸਿਆ ਹੈ. ਉਹਨਾਂ ਦੇ ਇਹ ਲਫਜ਼ ਸਾਨੂੰ ਸੋਚਣ ਤੇ ਮਜਬੂਰ ਕਰਦੇ ਨੇ :- " ਪਿਛੇ ਜਿਹੇ ਪੰਜਾਬੀ ਕਵੀ ਲਾਲ ਸਿੰਘ ਦਿਲ ਦਾ ਦਿਹਾਂਤ ਹੋ ਗਿਆ.ਮੇਰੇ ਇੱਕ ਦੋਸਤ ਨੇ ਕਿਹਾ , "ਲਾਲ ਸਿੰਘ ਦਿਲ ਵੀ ਪਾਸ਼ ਦੇ ਬਰਾਬਰ ਦਾ ਕਵੀ ਸੀ, ਪਰ ਦਲਿਤ ਹੋਣ ਕਰਕੇ ਉਸਨੂੰ ਪਾਸ਼ ਵਰਗੀ ਮਾਨਤਾ ਨਹੀਂ ਮਿਲ ਸਕੀ. " ਮੈਂ ਪਾਸ਼ ਅਤੇ ਦਿਲ ਨੂੰ ਬਿਲਕੁਲ ਨਹੀਂ ਪੜ੍ਹਿਆ. ਇਸ ਲਈ ਮੈਂ ਇਸ ਬਾਰੇ ਆਪਣੀ ਰਾਇ ਪ੍ਰਗਟ ਨਹੀਂ ਕਰ ਸਕਦਾ ਪਰ ਇਹ ਕਥਨ ਸਚਾ ਲਗਦਾ ਹੈ.
" ਜੇ ਅਸੀਂ ਚੰਗੇ ਇਨਸਾਨ ਹੀ ਨਹੀਂ ਤਾਂ ਅਸੀਂ ਅਛੇ ਸਿਖ , ਹਿੰਦੂ, ਮੁਸਲਮਾਨ, ਈਸਾਈ ਵਗੈਰਾ ਹੋ ਹੀ ਨਹੀਂ ਸਕਦੇ." ਇਹ ਗੱਲਾਂ ਸਾਨੂੰ ਸਾਡੇ ਵਤੀਰੇ ਬਾਰੇ ਸੋਚਣ ਤੇ ਮਜਬੂਰ ਕਰਦਿਆਂ ਹਨ. ਲੇਖ ਅਸੀਂ ਕਦੋਂ ਸਿਖਦੇ ਹਾਂ ਅਤੇ ਕਦੋਂ ਨਹੀਂ ਵਿਚ ਓਹ ਲੈਰੀ ਕਿੰਗ ਦੇ ਹਵਾਲੇ ਨਾਲ ਲਿਖਦੇ ਨੇ, " ਜਦੋਂ ਮੈਂ ਬੋਲਦਾ ਹਾਂ ਉਦੋਂ ਮੈਂ ਕੁਝ ਨਹੀਂ ਸਿਖਦਾ.
" ਇਸ ਵਾਲ ਵਿਚ ਕਿੰਨੀਂ ਅਸਲੀਅਤ ਹੈ. ਜਦੋਂ ਅਸੀਂ ਬੋਲਦੇ ਹਾਂ ਤਾਂ ਆਮ ਤੌਰ ਤੇ ਅਸੀਂ ਕੁਝ ਨਹੀਂ ਸਿਖਦੇ ਸੋ ਅਸੀਂ ਕਦੋਂ ਸਿਖਦੇ ਹਾਂ ?
ਸਾਡੀਆਂ ਆਦਤਾਂ, ਸਾਡੇ ਸੁਭਾਅ -ਬੇਈ ਮਾਨੀ ,
ਚੋਰ ਬਜਾਰੀ ਅਤੇ ਹੇਰਾ ਫੇਰੀ !,
ਸਾਡੀਆਂ ਆਦਤਾਂ, ਸਾਡੇ ਸੁਭਾਅ - ਅਸੂਲ !
ਸਾਡੀਆਂ ਆਦਤਾਂ, ਸਾਡੇ ਸੁਭਾਅ - ਈਰਖਾ
ਸਾਡੀਆਂ ਆਦਤਾਂ, ਸਾਡੇ ਸੁਭਾਅ - ਚਾਪਲੂਸੀ ਤੇ ਖੁਸ਼ਾਮਦ
ਸਾਡੀਆਂ ਆਦਤਾਂ, ਸਾਡੇ ਸੁਭਾਅ -ਸਭਿਆਚਾਰ
ਲੇਖਾਂ ਵਿਚ ਜੀਵਨ ਜਾਚ ਦੇ ਸੋਹਣੇ ਗੁਰ ਦੱਸੇ ਹਨ. ਅਮਰੀਕਾ ਦਾ ਨਵਾਂ ਪ੍ਰਧਾਨ ਬਰਾਕ-ਓਬਾਮਾ , ਇਨਸਾਨ ਤੇ ਇਨਸਾਨੀਅਤ ਲੇਖ ਵੀ ਬਦੋ ਬਦੀ ਧਿਆਨ ਖਿਚਦੇ ਨੇ. ਬਰਾਕ ਓਬਾਮਾ ਦੀ ਫਰਾਖ ਦਿਲੀ ਬਾਰੇ ਮੈਂ ਸਿਰਫ ਇਨਾ ਹੀ ਸਾਂਝਾ ਕਰਾਂਗਾ ਕਿ, "ਜਦੋਂ ਓਬਾਮਾ ਪ੍ਰਧਾਨ ਚੁਣੀਆਂ ਗਿਆ ਤਾਂ ਸਭ ਤੋਂ ਮਹੱਤਤਾ ਵਾਲੀ ਵਜਾਰਤ ਸੈਕਰੀਟਰੀ ਆਫ਼ ਸਟੇਟ ਲਈ ਕਈ ਉਮੀਦਵਾਰ ਸਨ ਜਿਨ੍ਹਾਂ ਨੂੰ ਆਸ ਸੀ ਕਿ ਓਬਾਮਾ ਉਹਨਾਂ ਨੂੰ ਹੀ ਇਸ ਵਜਾਰਤ ਲਈ ਚੁਣੇਗਾ ਪਰ ਸਾਰੇ ਲੋਕ ਹੈਰਾਨ ਰਹੀ ਗਏ ਜਦੋਂ ਓਬਾਮਾ ਨੇ ਆਪਣੀ ਵਿਰੋਧੀ ਹਿਲੇਰੀ ਕਲਿੰਟਨ ਨੂੰ ਇਸ ਵਜਾਰਤ ਲਈ ਚੁਣਿਆਂ." ਇਨਸਾਨ ਤੇ ਇਨਸਾਨੀਅਤ ਲੇਖ ਵਿਚ ਓਹ ਲਿਖਦੇ ਨੇ , " ਅੱਜ ਕਲ੍ਹ ਜਿਸ ਤਰਾਂ ਦੁਨੀਆਂ ਵਿਚ ਮਾਸੂਮ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ ਜਿਆਦਾ ਕੱਟੜਤਾ ਦੇ ਨਾਂ ਤੇ ਓਹ ਇੱਕ ਮਜ਼ਾਕ ਬਣ ਕੇ ਰਹੀ ਗਿਆ ਹੈ."
ਇਨਸਾਨਾਂ ਦੇ ਕਤਲ ਇਸ ਤਰਾਂ ਹੋ ਰਹੇ ਨੇ ਜਿਵੇਂ ਓਹ ਬਦਾਮ ਜਾਂ ਅਖਰੋਟ ਨੂੰ ਭਂਨਣ ਤੋਂ ਵੀ ਸੌਖੇ ਹੋਣ.ਦੂਜਿਆਂ ਦੀ ਮਦਦ ਕਰਨ ਨਾਲੋਂ ਦੂਜਿਆਂ ਨੂੰ ਨੁਕਸਾਨ ਪਹੁੰਚਾਓਣਾ ਜਿਆਦਾ ਪ੍ਰਚਲਤ ਹੋ ਗਿਆ ਹੈ." ਗੱਲ ਕੀ ਇਸ ਸ੍ਪਲੀ ਮੈਂਟ ਵਿਚਲੇ ਸਾਰੇ ਲੇਖ ਹੀ ਆਪਣਾ ਧਿਆਨ ਖਿਚਦੇ ਹਨ.ਸਰ: ਗੁਰਬਖਸ਼ ਪ੍ਰੀਤ ਲੜੀ ਹੋਰਾਂ ਦੇ ਲੇਖਾਂ ਤੋਂ ਬਾਅਦ ਮੈਨੂੰ ਪ੍ਰੇਮ ਮਾਨ ਜੀ ਦੇ ਲੇਖ ਪੜ੍ਹ ਕੇ ਬਹੁਤ ਅਨੰਦੁ ਪ੍ਰਾਪਤ ਹੋਇਆ ਹੈ.ਪ੍ਰਦੇਸੀਂ ਵਸਦੇ ਮਾਨ ਦੇ ਗੀਤ ਇਹ ਬੋਲ ਮੈਨੂੰ ਹਲੂਣ ਗਏ ਹਨ."
ਜੇ ਕੋਈ ਪਹਿਲਾਂ ਆਪ ਤਰਾਨੇ ਛੇੜ ਕੇ
ਤੁਰ ਜਾਵੇ ਪ੍ਰਦੇਸ ਵੇ ਬੂਹੇ ਭੇਦ ਕੇ
ਕਿੰਜ ਉਤਰੇ ਓਹ ਝੱਲ ਵੇ ਸੱਜਣ ਮੇਰਿਆ
ਬੀਤ ਗਿਆ ਜੋ ਕਲ੍ਹ ਵੇ ਸੱਜਣ ਮੇਰਿਆ
ਦਿਲ ਤੇ ਲਾ ਗਿਆ ਸੱਲ ਵੇ ਸੱਜਣ ਮੇਰਿਆ
ਇੱਕ ਹੋਰ ਗਜ਼ਲ ਦਾ ਇਹ ਸ਼ੇਅਰ :
ਸਚ ਦੀ ਸੂਲੀ ਤੇ ਚੜ੍ਹ ਗਏ ਆਦਮੀ ਦੇ ਕਾਤਲਾਂ ਦੀ
ਲਿਸਟ ਵਿਚ ਪਤਵੰਤਿਆਂ ਦਾ ਸਭ ਤੋਂ ਪਹਿਲਾਂ ਨਾਮ ਸੀ.
ਅਖੀਰ ਵਿਚ ਇੱਕ ਲਘੁ ਕਵਿਤਾ "ਸ਼ਬਦ "
ਸ਼ਬਦ ਤਾਂ ਬਹੁਤ
ਕਹੇ ਜਾਂਦੇ ਹਨ
ਸ਼ਬਦਾਂ ਦਾ ਕੀ ਹੈ
ਕਹਿਣ ਦਾ ਕੀ ਹੈ
ਜੇ ਇਹਨਾਂ ਸ਼ਬਦਾਂ ਪਿਛੇ
ਕਹੀਆਂ ਗੱਲਾਂ ਪਿਛੇ
ਕੋਈ ਅਰਥ ਨਹੀਂ
ਪਰ "ਸ਼ਬਦ" ਦੇ ਪ੍ਰੇਮ ਮਾਨ ਸਪਲੀਮੈਂਟ ਵਿਚ ਕਹਿਣ ਨੂੰ , ਪੜ੍ਹਨ ਨੂੰ ਤੇ ਮਾਨਣ ਨੂੰ ਬਹੁਤ ਕੁਝ ਹੈ.ਜੇ ਤੁਹਾਡੇ ਕੋਲ ਇਹ ਅੰਕ ਪਹੁੰਚ ਗਿਆ ਹੈ ਤਾਂ ਜਰੂਰ ਪੜ੍ਹੋ ਤੇ ਜੇ ਨਹੀਂ ਪਹੁੰਚਿਆ ਤਾਂ ਇਸ ਨੂੰ ਜਰੂਰ ਪ੍ਰਾਪਤ ਕਰਕੇ ਪੜ੍ਹੋ.
--ਵੱਲੋਂ ਤਰਲੋਕ ਜੱਜ
16-06-2010
ਨੋਟ : ਜਿਹਨਾਂ ਕੋਲ ਕਿਸੇ ਵੀ ਕਾਰਣ ਅਜੇ ਤੱਕ ਸ਼ਬਦ ਦਾ ਇਹ ਖਾਸ ਅੰਕ ਨਹੀਂ ਪੁੱਜ ਸਕਿਆ ਓਹ ਇਸ ਵਿਚਲੀ ਸਮਗਰੀ ਇਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹਨ, ਇਸ ਤੋਂ ਇਲਾਵਾ ਪ੍ਰੇਮ ਮਾਨ ਜੀ ਦੀ ਵੈਬਸਾਈਟ ਤੇ ਵੀ ਇਸ ਮੰਤਵ ਲਈ ਨਜ਼ਰ ਮਾਰਨਾ ਨਾ ਭੁੱਲਿਓ. ਇਸ ਮਕਸਦ ਲਈ ਤੁਸੀਂ ਇਥੇ ਕਲਿੱਕ ਕਰ ਸਕਦੇ ਹੋ. --ਰੈਕਟਰ ਕਥੂਰੀਆ
No comments:
Post a Comment