ਸੋਮਵਾਰ 14 ਜੂਨ 2010 ਵਾਲੇ ਦਿਨ ਮੈਂ ਜੋ ਪੜ੍ਹਿਆ ਉਸ ਨੇ ਬਹੁਤ ਹੀ ਪਰੇਸ਼ਾਨ ਕਰ ਦਿੱਤਾ ਹੈ. ਇੰਦਰਜੀਤ ਦੀ ਇੱਕ ਉਦਾਸ ਕਵਿਤਾ ਹੈ ਅਤੇ ਉਸਦੇ ਨਾਲ ਹੀ ਨੋਟ ਦੇ ਰੂਪ ਵਿੱਚ ਇੱਕ ਉਦਾਸ ਅਤੇ ਨਿਰਾਸ਼ ਐਲਾਨ...ਪੜ੍ਹਨ ਤੋਂ ਬਾਅਦ ਮੈਨੂੰ ਉਦਾਸੀ ਦੇ ਨਾਲ ਨਾਲ ਬੇਹਦ ਨਿਰਾਸ਼ਾ ਵੀ ਹੋਈ ਹੈ. ਕਵਿਤਾ ਦੇ ਨਾਲ ਦਿੱਤੇ ਨੋਟ ਵਿਚ ਇਸ ਸ਼ਾਇਰ ਨੇ ਜੋ ਲਿਖਿਆ ਉਹ ਇਸ ਪ੍ਰਕਾਰ ਹੈ. : ਕੱਲ ਰਾਤ ਮੈਂ ਆਪਣੀਆਂ ਸਭ ਲਿਖਤਾਂ, ਡਾਇਰੀਆਂ ਦੇ ਵਰਕੇ ਅਤੇ ਹੋਰ ਸਭ ਕਾਗਜ਼ ਜਲਾ ਦਿੱਤੇ ਕਿਓਂਕਿ ਇਥੇ ਜਿਊਂਦੇ ਇਨਸਾਨ ਦੀ ਕੋਈ ਕਦਰ ਨਹੀਂ ਅਤੇ ਉਸਦੇ ਮਰਨ ਤੋਂ ਬਾਅਦ ਮੇਲੇ ਲੱਗਦੇ ਹਨ. ਇੰਦਰਜੀਤ ਨੇ ਗਿਲਾ ਕੀਤਾ ਹੈ ਕਿ ਜਿਊਂਦੇ ਇਨਸਾਨ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ. ਜਿਊਂਦਿਆਂ ਨੂੰ ਮਦਦ ਦੇ ਕੇ ਪੈਰਾਂ ਸਿਰ ਖੜ੍ਹੇ ਕਰਨ ਦੀ ਸੋਚ ਨਾ ਕੱਲ ਸੀ ਤੇ ਨਾ ਹੀ ਅੱਜ ਕਿਸੇ ਦੀ ਬਣੀ ਹੈ. ਇੰਦਰਜੀਤ ਨੇ ਪੰਜਾਬੀ ਸਾਹਿਤ ਦਾ ਉਹ ਦੁਖਾਂਤ ਵੀ ਯਾਦ ਕਰਾਇਆ ਹੈ ਕਿ ਜੇ ਵਕ਼ਤ ਦੀਆਂ ਤੰਗੀਆਂ ਨਾ ਹੁੰਦੀਆਂ ਤਾਂ ਨੰਦ ਲਾ ਨੂਰਪੁਰੀ ਸਾਹਿਬ ਨੂੰ ਖੂਹ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਨਾ ਕਰਨੀ ਪੈਂਦੀ. ਇਸ ਸਾਰੇ ਵੇਰਵੇ ਦੇ ਨਾਲ ਹੀ ਇੰਦਰਜੀਤ ਨੇ ਇਹ ਨਿਰਾਸ਼ਾਜਨਕ ਐਲਾਨ ਵੀ ਕੀਤਾ ਹੈ ਕਿ ਇਹ ਮੇਰੀ ਆਖਿਰੀ ਕਵਿਤਾ ਹੈ, ਆਖਿਰੀ ਅਲਫਾਜ਼ ਹਨ ਜੋ ਕਿ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ. ਉਮੀਦ ਹੈ ਕਬੂਲ ਕਰੋਗੇ. ਅਖੀਰ ਵਿੱਚ ਸ਼ਾਇਰ ਨੇ ਸਭ ਦਾ ਧੰਨਵਾਦ ਵੀ ਕੀਤਾ ਹੈ.
ਇਸਤੇ ਟਿੱਪਣੀ ਕਰਦਿਆਂ ਪਹਿਲਾਂ ਤਾਂ ਮੈਂ ਇਹੀ ਕਿਹਾ ਕਿ ਜੇ ਇਹ ਕਵਿਤਾ ਹੈ ਤਾਂ ਬਹੁਤ ਹੀ ਬੇਹਤਰੀਨ..ਤੇ ਜੇ ਇਸਦੇ ਨਾਲ ਦਿੱਤਾ ਗਿਆ ਨੋਟ ਸਚ ਹੈ ਤਾਂ ਬਹੁਤ ਹੀ ਵੱਡਾ ਦੁਖਾਂਤ ਹੈ ਇਹ.....! ਇਸ ਤੋਂ ਬਾਅਦ ਮੈਨੂੰ ਜਾਪਿਆ ਕੁਝ ਹੋਰ ਕਹਿਣਾ ਜਰੂਰੀ ਹੈ ਜੋ ਮੈਂ ਭੁੱਲ ਗਿਆਂ. ਫਿਰ ਦੂਜੀ ਟਿੱਪਣੀ ਵਿੱਚ ਮੈਂ ਕਿਹਾ, "ਇੰਦਰਜੀਤ ਜੀ ਤੁਸੀਂ ਮਾਰਕਸ ਦੀ ਜੀਵਨੀ ਜ਼ਰੂਰ ਪੜ੍ਹੋ....ਉਸ ਦੀਆ ਚਿਠੀਆਂ ਜ਼ਰੂਰ ਪੜ੍ਹੋ...ਤੰਗੀਆਂ ਨਾਲ ਜੂਝਣ ਦੀ ਤਾਕਤ ਮਿਲੇਗੀ..ਮੇਰਾ ਸਫਲ ਤਜਰਬਾ ਵੀ ਹੈ ਇਹ...." ਮਗਰੋਂ ਬਾਅਦ ਦੁਪਹਿਰ ਦੋ ਵੱਜ ਕੇ 17 ਮਿੰਟਾਂ ਤੇ ਇੰਦਰਜੀਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਸਭ ਕੁਝ ਸੱਚੋ ਸਚ ਹੈ.
ਇਸ ਬੇਦਾਵੇ ਨੇ ਇੱਕ ਵਾਰ ਫਿਰ ਪੰਜਾਬੀ ਸਾਹਿਤ ਦੇ ਵਿਕਾਸ ਦਾ ਦਾਵਾ ਕਰਨ ਵਾਲੀਆਂ ਸੰਸਥਾਵਾਂ ਅੱਗੇ ਸੁਆਲੀਆ ਫਿਕਰਾ ਲਗਾ ਦਿੱਤਾ ਹੈ. -- ਰੈਕਟਰ ਕਥੂਰੀਆ
3 comments:
inderjit ji aap ne jo eh kadam chukkiya ,
shayd koi wadda karan riha hona ,
par appa insaan ha ,
insaani fitrat hi aisi hai ,
par appa nu har aukh da hal labhna chahida hai ,
aap ne apni is rachna wich sach biyaan kita hai,
par eh gall parh k mainu bauht dukh laggiya .......eh sachmuch ik wadda swaal v hai....
For Inderjeet
Mere dost, eni nirashavadi soch nahin rakhde. Aje asin ene kabil nahin hoye ke aapne aap noon nand Laal Noorpuri de brabar khada karke vekh sakia- Is haal vich sade marn te mele taan ki, sannon yaad vi kise nahin rakhna. Ki prapti hai sadi kise vi field vich---So, be positive and think positive. Hope for the best always-Sanghrsh hi zindgi hai. Utho, Himmat kade naa haro.........
ਤੂੰ ਜਦੋਂ ਧੁੱਪੇ ਤੁਰੇਂਗਾ ਛਾਂ ਤੇਰੇ ਪੈਰੀਂ ਪਵੇਗੀ |
ਪੈਰ ਚੁੰਮੂ ਜਿੰਦਗੀ ਥਾਂ ਥਾਂ ਤੇਰੇ ਪੈਰੀਂ ਪਵੇਗੀ |
ਭੱਜੀਆਂ ਬਾਹਵਾਂ ਆਖਿਰੀ ਤੇਰੇ ਗਲ ਨੂੰ ਆਓਣਗੀਆਂ,
ਪਾਓਣਗੇ ਜੱਫੀਆਂ ਭਰਾ ਵੀ ਮਾਂ ਤੇਰੇ ਪੈਰੀਂ ਪਵੇਗੀ
ਹਾਰੇ ਵੀ ਹਾਂ
ਥੱਕ ਵੀ ਹਾਂ
ਸਤਾਏ ਹੋਏ ਦੁਨੀਆਂ ਦੇ
ਅੱਕੇ ਵੀ ਹਾਂ
ਸ਼ਿਕਵੇ ਤੇ ਗਿਲੇ ਕਰ-ਕਰ
ਪੱਕੇ ਵੀ ਹਾਂ
ਕਦੇ ਵੀ ਨਾ ਮੁੱਕ ਸੱਕਣੇ ਗਿਲੇ
ਅੱਛਾਈ ਬੁਰਾਈ 'ਚ ਰਰਿਣੇ ਫਾਸਲੇ
ਏਵੇਂ ਹੀ ਚੱਲਦੇ ਰਹਿਣੇ ਸਿਲਸਿਲੇ
ਜ਼ਿੰਦਗੀ ਚ' ਖਾਂਦੇ ਪਏ
ਧੱਕੇ ਵੀ ਹਾਂ
ਜਿਗਰ ਦਾ ਲਹੂ ਤੇ ਦਿਮਾਗ ਵਾਲੀ ਪੂੰਜੀ
ਗਈ ਵਰਕਿਆਂ ਤੇ ਉਹ ਸਾਰੀ ਹੀ ਹੂੰਜੀ
ਪਬਲਿਸ਼ਰਾਂ ਨੇ ਖਿੱਚ ਲੀਤੀ ਤਿਜੋਰੀ ਵਾਲੀ ਕੁੰਜੀ
ਘਟੀਆ ਲੋਕਾਂ ਦੇ ਚੜੇ
ਯੱਕੇ ਪਏ ਆਂ
ਕਰਦੇ ਕਈ ਸੌਦਾ ਅੱਖਰਾਂ ਦਾ ਏਥੇ
ਸਾਹਿਤ ਦੇ ਨਾਂ ਤੇ ਹੁਣ ਹੰਦੇ ਨੇ ਧੋਖੇ
ਪਬਲਿਸ਼ਰ ਤਾਂ ਬੁਲੇ ਵੱਟਦੇ ਨੇ ਚੋਖੇ
ਪੈਸੇ ਦੇ ਪੀਰਾਂ ਦੇ ਚੜੇ
ਧੱਕੇ ਪਏ ਆਂ
Inderjit ji mei shaid apna dukh khul ke nhi keh pai per hari nhi han ladan di takt hi ta ihna shabdan vichon hi mildi hai under di jang ate bahar di jang ladan di himt menu tan gurbani vichon hi mildi hai. publisher de hathon stai hoi han ho sakda kdi sma ijajt deve tan uhde bakhie vartak de jrie udhedn de koshish jroor krangi kionki smaaj vichon burian da ubher ke bahar aaouna bhut jaroori hai. baki haar nhi mannni
Post a Comment